Friday, May 22, 2026
Home Blog Page 581

ਪੰਜਾਬ ਸਰਕਾਰ ਵੱਲੋਂ ਟੈਕਸਟਾਈਲ ਸੈਕਟਰ ਵਿੱਚ ਸੁਧਾਰ ਲਈ ਤਿੰਨ ਵਿਸ਼ੇਸ਼ ਕਮੇਟੀਆਂ ਨੂੰ ਕੀਤਾ ਨੋਟੀਫਾਈ: ਸੰਜੀਵ ਅਰੋੜਾ

0

ਵਰਧਮਾਨ ਟੈਕਸਟਾਈਲ ਦੇ ਐਸ.ਪੀ. ਓਸਵਾਲ, ਮੋਂਟੀ- ਕਾਰਲੋ ਤੋਂ ਸੰਦੀਪ ਜੈਨ ਅਤੇ ਬਾਲਾ ਜੀ ਡਾਇੰਗ ਦੇ ਰਜਨੀਸ਼ ਗੁਪਤਾ ਹੋਣਗੇ ਪਹਿਲੀਆਂ ਤਿੰਨ ਕਮੇਟੀਆਂ ਦੇ ਮੁਖੀ
Chandigarh News:ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਅੱਜ ਦੱਸਿਆ ਕਿ ਪੰਜਾਬ ਵਿੱਚ ਉਦਯੋਗਿਕ ਨੀਤੀ ਅਤੇ ਆਸਾਨੀ ਨਾਲ ਕਾਰੋਬਾਰ ਕਰਨ ਲਈ ਹੋਰ ਸੁਧਾਰ ਲਿਆਉਣ ਲਈ ਸੁਝਾਅ ਪ੍ਰਾਪਤ ਕਰਨ ਹਿਤ ਤਿੰਨ ਕਮੇਟੀਆਂ ਨੂੰ ਨੋਟੀਫਾਈ ਕੀਤਾ ਗਿਆ ਹੈ। ਇਸ ਸਬੰਧ ਵਿੱਚ, ਵਰਧਮਾਨ ਟੈਕਸਟਾਈਲ ਤੋਂ ਸ਼੍ਰੀ ਐਸਪੀ ਓਸਵਾਲ ਦੀ ਪ੍ਰਧਾਨਗੀ ਹੇਠ ਸਪਿਨਿੰਗ ਅਤੇ ਬੁਣਾਈ ਸੈਕਟਰ ਕਮੇਟੀ ਸਥਾਪਤ ਕੀਤੀ ਗਈ ਹੈ। ਇਸੇ ਤਰ੍ਹਾਂ, ਮੋਂਟੀ ਕਾਰਲੋ ਫੈਸ਼ਨਜ਼ ਲਿਮਟਿਡ, ਲੁਧਿਆਣਾ ਤੋਂ ਸ਼੍ਰੀ ਸੰਦੀਪ ਜੈਨ ਅਤੇ ਬਾਲਾ ਜੀ ਡਾਇੰਗ ਤੋਂ ਸ਼੍ਰੀ ਰਜਨੀਸ਼ ਗੁਪਤਾ ਦੀ ਪ੍ਰਧਾਨਗੀ ਹੇਠ ਐਪੇਰਲ, ਡਾਇੰਗ ਅਤੇ ਫਿਨਿਸ਼ਿੰਗ ਯੂਨਿਟ ਸੈਕਟਰ ਦੀ ਕਮੇਟੀ ਸਥਾਪਤ ਕੀਤੀ ਗਈ ਹੈ।ਉਨ੍ਹਾਂ ਅੱਗੇ ਦੱਸਿਆ ਕਿ ਤਿੰਨੋਂ ਕਮੇਟੀਆਂ ਨਾਲ ਸਬੰਧਤ ਮੈਂਬਰਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

(ਏ) ਸਪਿਨਿੰਗ ਅਤੇ ਬੁਣਾਈ ਕਮੇਟੀ
ਐਸਪੀ ਓਸਵਾਲ ਚੇਅਰਮੈਨ, ਵਰਧਮਾਨ ਟੈਕਸਟਾਈਲ
ਏਡੀਸੀ (ਜਨਰਲ) ਲੁਧਿਆਣਾ, ਮੈਂਬਰ ਸਕੱਤਰ ਸਰਕਾਰ
ਅਭਿਸ਼ੇਕ ਗੁਪਤਾ ਮੈਂਬਰ,ਟਰਾਈਡੈਂਟ ਲਿਮਟਿਡ ਬਰਨਾਲਾ
ਅਮਿਤ ਜੈਨ ਮੈਂਬਰ ਸੀਆਈਆਈ (ਪੰਜਾਬ ਸਟੇਟ ਕੌਂਸਲ), ਐਮਡੀ ਸ਼ਿੰਗੋਰਾ ਟੈਕਸਟਾਈਲਜ਼ ਲਿਮਟਿਡ ਲੁਧਿਆਣਾ
ਅਮਿਤ ਥਾਪਰ ਮੈਂਬਰ,ਸੀਆਈਆਈ ਨੌਰਥ ਇੰਡੀਆ ਐਕਸਪੋਰਟ ਪ੍ਰਮੋਸ਼ਨ ਕਮੇਟੀ – ਚੇਅਰਮੈਨ/ਡਬਲਯੂਡਬਲਯੂਈ ਈਪੀਸੀ – ਬੋਰਡ ਮੈਂਬਰ
ਕੇ.ਕੇ.ਸ਼ਰਮਾ ਮੈਂਬਰ, ਅੰਮ੍ਰਿਤਸਰ ਟੈਕਸਟਾਈਲਜ਼ ਐਂਡ ਪ੍ਰੋਸੈਸਰਜ਼ ਐਸੋਸੀਏਸ਼ਨ
ਕਮਲ ਡਾਲਮੀਆ ਮੈਂਬਰ,ਨਵਨੀਤ ਸਿੰਥੈਟਿਕ ਪ੍ਰਾਈਵੇਟ ਲਿਮਟਿਡ, ਅੰਮ੍ਰਿਤਸਰ
ਪ੍ਰਿਯੰਕਾ ਗੋਇਲ ਮੈਂਬਰ,ਐਸੋਸੀਏਟਿਡ ਇੰਡਸਟਰੀਅਲ ਐਸੋਸੀਏਸ਼ਨ, ਦਬੁਰਜੀ ਰੋਡ, ਅੰਮ੍ਰਿਤਸਰ
ਰਵਿੰਦਰ ਖੰਨਾ ਮੈਂਬਰ,ਟਾਰਪੈਕਸ ਵੂਲ ਥ੍ਰੈਡ ਐਲਐਲਪੀ
ਸਚਿਨ ਖੰਨਾ ਮੈਂਬਰ, ਸਵਦੇਸ਼ੀ ਵੂਲਨ ਮਿੱਲਜ਼
ਸੰਭਵ ਓਸਵਾਲ ਮੈਂਬਰ, ਨਾਹਰ ਸਪਿਨਿੰਗ ਮਿੱਲਜ਼
ਸਿਧਾਰਥ ਖੰਨਾ ਮੈਂਬਰ, ਅਰੀਸੁਦਾਨਾ ਇੰਡਸਟਰੀਜ਼

ਇਹ ਵੀ ਪੜ੍ਹੋ  ਕੈਨੇਡਾ ਭੇਜਣ ਦੇ ਨਾਂ ’ਤੇ ਵਿਦਿਆਰਥੀ ਦੀ ‘ਫੀਸ’ ਦੱਬਣ ਵਾਲੇ ਟਰੈਵਲ ਏਜੰਟ ਵਿਰੁਧ ਪਰਚਾ ਦਰਜ਼

(ਅ) ਐਪੇਰਲਸ ਕਮੇਟੀ
ਸੰਦੀਪ ਜੈਨ ਚੇਅਰਮੈਨ, ਮੋਂਟੀ ਕਾਰਲੋ ਫੈਸ਼ਨਜ਼ ਲਿਮਟਿਡ ਲੁਧਿਆਣਾ
ਏਡੀਸੀ (ਜਨਰਲ)ਲੁਧਿਆਣਾ ਮੈਂਬਰ ਸਕੱਤਰ,ਸਰਕਾਰ
ਅਰਨਵ ਸਲੂਜਾ ਮੈਂਬਰ, ਸਲੂਜਾ ਗਰੁੱਪ
ਹਰਭਜਨ ਸਿੰਘ ਮੈਂਬਰ, ਜਵੰਦ ਸੰਨਜ਼
ਮਹੇਸ਼ ਖੰਨਾ ਮੈਂਬਰ,ਸ਼ਕਤੀ ਕਾਰਪੋਰੇਸ਼ਨ
ਮਨਦੀਪ ਦੁਆ ਮੈਂਬਰ, ਕੇਜੀ ਐਕਸਪੋਰਟਸ
ਮਨੀਸ਼ ਅਵਸਥੀ ਮੈਂਬਰ, ਸਪੋਰਟਸ ਕਿੰਗ
ਸੌਰਭ ਕੇਜਰੀਵਾਲ ਮੈਂਬਰ, ਸੁਭਾਸ਼ ਪੋਲੀਟੈਕਸ
ਸੁਧੀਰ ਕੁਮਾਰ ਜੈਨ ਮੈਂਬਰ,ਜੈਨ ਇੰਟਰਨੈਸ਼ਨਲ ਟਰੇਡ ਆਰਗੇਨਾਈਜ਼ੇਸ਼ਨ ਲੁਧਿਆਣਾ
ਉਜਵਲ ਗਰਗ ਮੈਂਬਰ, ਗਰਗ ਐਕ੍ਰੀਲਿਕ ਪ੍ਰਾਈਵੇਟ ਲਿਮਟਿਡ। ਲਿਮਟਿਡ
ਵਰੁਣ ਮਿੱਤਲ ਮੈਂਬਰ, ਕੁਡੂ ਨਿਟਵੀਅਰ
ਵਿਨੋਦ ਥਾਪਰ ਮੈਂਬਰ, ਨਿਟਵੀਅਰ ਐਂਡ ਟੈਕਸਟਾਈਲ ਕਲੱਬ ਲੁਧਿਆਣਾ
ਯੁਵਰਾਜ ਅਰੋੜਾ ਮੈਂਬਰ, ਓਕਟੇਵ ਲੁਧਿਆਣਾ

(ਸੀ) ਡਾਇੰਗ ਅਤੇ ਫਿਨਿਸ਼ਿੰਗ ਯੂਨਿਟ ਕਮੇਟੀ
ਰਜਨੀਸ਼ ਗੁਪਤਾ ਚੇਅਰਮੈਨ, ਬਾਲਾ ਜੀ ਡਾਇੰਗ
ਏਡੀਸੀ (ਜਨਰਲ) ਲੁਧਿਆਣਾਮੈਂਬਰ ਸਕੱਤਰ,ਸਰਕਾਰ
ਅਭਿਨਵ ਓਸਵਾਲ ਮੈਂਬਰ,ਨਾਹਰ ਇੰਡਸਟਰੀਅਲ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ
ਅਸ਼ੋਕ ਮੱਕੜ ਮੈਂਬਰ,ਪੰਜਾਬ ਡਾਇਰ ਐਸੋਸੀਏਸ਼ਨ ਲੁਧਿਆਣਾ
ਬੌਬੀ ਜਿੰਦਲ ਮੈਂਬਰ,ਸ਼੍ਰੀ ਬਾਲਾਜੀ ਪ੍ਰੋਸੈਸਰ
ਡੀਸੀ ਚਾਵਲਾ ਮੈਂਬਰ, ਰੌਸੀ ਵੋਲਨ ਹੌਜ਼ਰੀ
ਡੀਕੇ ਰਾਮਪਾਲ ਮੈਂਬਰ,ਰਮਲ ਡੇਇੰਗ
ਮਨਦੀਪ ਸਿੰਘ ਮੈਂਬਰ,ਪੰਜਾਬ ਡਾਇੰਗ ਐਸੋਸੀਏਸ਼ਨ
ਰਾਹੁਲ ਵਰਮਾ ਮੈਂਬਰ,ਗੁਲਾਬ ਡਾਇੰਗ
ਸੰਚਿਤ ਸੂਦ ਮੈਂਬਰ,ਓਰੀਐਂਟਲ ਟੈਕਸਟਾਈਲ
ਸੁਭਾਨਸ਼ੂ ਗੁਪਤਾ ਮੈਂਬਰ, ਓਮ ਪ੍ਰੋਸੈਸਰ
ਸੁਭਾਸ਼ ਸੈਣੀ ਮੈਂਬਰ, ਬਹਾਦੁਰਕੇ ਡਾਇੰਗ ਐਸੋਸੀਏਸ਼ਨ

ਇਹ ਵੀ ਪੜ੍ਹੋ  ‘ਯੁੱਧ ਨਸ਼ਿਆ ਵਿਰੁਧ’ ਬਠਿੰਡਾ ਪੁਲਿਸ ਨੇ ‘ਰੈਂਬੋ’ ਦੇ ਚਾਰ ਮੰਜ਼ਿਲਾਂ ਮਕਾਨ ਸਹਿਤ ਦੋ ਘਰਾਂ ’ਤੇ ਚਲਾਇਆ ਪੀਲਾ ਪੰਜ਼ਾ

ਹਰੇਕ ਕਮੇਟੀ ਦਾ ਮੁੱਖ ਕੰਮ ਸਰਕਾਰ ਨੂੰ ਪੰਜਾਬ ਦੇ ਵਿਲੱਖਣ ਉਦਯੋਗਿਕ ਵਾਤਾਵਰਨ ਦੇ ਨਾਲ-ਨਾਲ ਢਾਂਚਾਗਤ ਅਤੇ ਵਿੱਤੀ ਸੰਦਰਭ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਖਾਸ ਖੇਤਰ ਲਈ ਇੱਕ ਅਨੁਕੂਲਿਤ ਉਦਯੋਗਿਕ ਢਾਂਚੇ/ਨੀਤੀ ਲਈ ਇੱਕ ਢਾਂਚਾਗਤ ਸੇਧ ਪ੍ਰਦਾਨ ਕਰਨਾ ਹੋਵੇਗਾ। ਇਸਦੇ ਲਈ ਕਮੇਟੀ ਨੂੰ ਦੇਸ਼ ਦੇ ਹੋਰ ਸਾਰੇ ਸੰਬੰਧਿਤ ਰਾਜਾਂ ਦੀਆਂ ਨੀਤੀਆਂ ਅਤੇ ਢਾਂਚੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਪੰਜਾਬ ਲਈ ਇੱਕ ’ਸਰਬੋਤਮ-ਦਰਜੇ’ ਨੀਤੀਗਤ ਢਾਂਚਾ ਵਿਕਸਤ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਮੇਟੀਆਂ 1 ਅਕਤੂਬਰ 2025 ਤੱਕ ਲਿਖਤੀ ਰੂਪ ਵਿੱਚ ਇਹ ਸਿਫ਼ਾਰਸ਼ਾਂ ਜਮ੍ਹਾਂ ਕਰਾਉਣਗੀਆਂ।ਹਰੇਕ ਕਮੇਟੀ ਵਿੱਚ ਇੱਕ ਚੇਅਰਪਰਸਨ ਅਤੇ ਉਦਯੋਗ ਜਗਤ ਤੋਂ ਕੁਝ ਮੈਂਬਰ ਹੋਣਗੇ। ਹਾਲਾਂਕਿ ਸਰਕਾਰ ਵੱਲੋਂ ਹੋਰ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਸਰਹੱਦੋਂ ਪਾਰ ਹਥਿਆਰ ਤਸਕਰੀ ਨੈਟਵਰਕ ਦਾ ਪਰਦਾਫ਼ਾਸ, 8 ਹਥਿਆਰਾਂ ਸਹਿਤ ਚਾਰ ਕਾਬੂ

ਇਹ ਮੈਂਬਰ ਆਕਾਰ ਵਿੱਚ, ਪੈਮਾਨੇ ਅਤੇ ਭੂਗੋਲਿਕ ਤੌਰ ਤੇ ਵਿਭਿੰਨ ਹੋਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚਰਚਾ ਦੌਰਾਨ ਸਾਰੇ ਵਿਚਾਰ ਪੇਸ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੈਂਬਰ ਸਮੁੱਚੇ ਖੇਤਰ ਦੇ ਵੱਖ-ਵੱਖ ਉਪ-ਭਾਗਾਂ ਦੀ ਨੁਮਾਇੰਦਗੀ ਵੀ ਕਰਨਗੇ।ਹਰੇਕ ਕਮੇਟੀ ਨੂੰ ,ਸਕੱਤਰੇਤ ਸਹਾਇਤਾ ਉੱਪਰ ਦੱਸੇ ਅਨੁਸਾਰ ਕਮੇਟੀ ਦੇ ਮੈਂਬਰ-ਸਕੱਤਰ ਦੁਆਰਾ ਪ੍ਰਦਾਨ ਕੀਤੀ ਜਾਵੇਗੀ, ਜੋ ਕਮੇਟੀ ਦੀਆਂ ਮੀਟਿੰਗਾਂ ਦੇ ਆਯੋਜਨ ਅਤੇ ਮਿੰਟ ਤਿਆਰ ਕਰਨ ਲਈ ਵੀ ਇੰਚਾਰਜ ਹੋਵੇਗਾ। ਉਦਯੋਗ ਅਤੇ ਵਣਜ ਵਿਭਾਗ ਦੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ (ਜੀਐਮਡੀਆਈਸੀ) ਅਤੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ (ਪੀਬੀਆਈਪੀ) ਦੇ ਸਬੰਧਤ ਸੈਕਟਰ ਅਫਸਰ, ਲੋੜ ਅਨੁਸਾਰ, ਕਮੇਟੀ ਨੂੰ ਸੰਬੰਧਿਤ ਪ੍ਰਸ਼ਾਸਕੀ ਸਹਾਇਤਾ ਪ੍ਰਦਾਨ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਕੈਨੇਡਾ ਭੇਜਣ ਦੇ ਨਾਂ ’ਤੇ ਵਿਦਿਆਰਥੀ ਦੀ ‘ਫੀਸ’ ਦੱਬਣ ਵਾਲੇ ਟਰੈਵਲ ਏਜੰਟ ਵਿਰੁਧ ਪਰਚਾ ਦਰਜ਼

0

Bathinda News: ਬਠਿੰਡਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਥਾਨਕ ਸ਼ਹਿਰ ਦੇ ਗਣੈਸ਼ ਨਗਰ ਦੀ ਇੱਕ ਔਰਤ ਦੇ ਬਿਆਨਾਂ ਉਪਰ ਉਸਦੇ ਵਿਦੇਸ਼ ਗਏ ਪੁੱਤਰ ਦੇ ਕਾਲਜ਼ ਦੀ ਜੀਆਈਸੀ ਤੇ ਇੱਕ ਫ਼ੀਸ ਦੱਬਣ ਦੇ ਦੋਸ਼ਾਂ ਹੇਠ ਮਾਨਸਾ ਦੇ ਟਰੈਵਲ ਏਜੰਟ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਪੀੜਤ ਔਰਤ ਵਨੀਤਾ ਰਾਣੀ ਪਤਨੀ ਮਨੋਹਰ ਲਾਲ ਭੰਡਾਰੀ ਨੇ ਐਸਐਸਪੀ ਨੂੰ ਸਿਕਾਇਤ ਦਿੱਤੀ ਸੀ। ਜਿਸਦੇ ਵਿਚ ਉਸਨੇ ਮਾਨਸਾ ਦੇ ਬੁਢਲਾਡਾ ਵਾਸੀ ਟਰੈਵਲ ਏਜੰਟ ਸਤਨਾਮ ਸਿੰਘ ਉਪਰ ਗੰਭੀਰ ਦੋਸ਼ ਲਗਾਏ ਸਨ। ਇਸ ਮਹਿਲਾ ਮੁਤਾਬਕ ਉਸਦੇ ਪੁੱਤਰ ਭੁਪਿੰਦਰ ਕੁਮਾਰ ਨੂੰ ਵਿਦੇਸ਼ ਭੇਜਣ ਲਈ ਸਤਨਾਮ ਸਿੰਘ ਨਾਲ 15 ਲੱਖ ਰੁਪਏ ਵਿਚ ਗੱਲ ਹੋਈ ਸੀ। ਜਿਸ ਵਿਚੋਂ ਜੀਆਈਸੀ ਲਈ 7 ਲੱਖ ਸਤਨਾਮ ਸਿੰਘ ਦੇ ਖਾਤੇ ਵਿਚ 5 ਦਸੰਬਰ 2023 ਨੂੰ ਪਾਏ ਸਨ।

ਇਹ ਵੀ ਪੜ੍ਹੋ  ..ਤੇ ਬਠਿੰਡਾ ਦੇ ਡੀਸੀ ਦਫ਼ਤਰ ਦਾ ਚੌਕੀਦਾਰ ਹੀ ‘ਚੋਰ’ ਨਿਕਲਿਆ, ਇਸ ਅਫ਼ਸਰ ਦੇ ਦਫ਼ਤਰ ਨੂੰ ਲਗਾਈ ਸੰਨ੍ਹ

ਇਸਤੋਂ ਬਾਅਦ 2 ਲੱਖ ਰੁਪਏ 28 ਫ਼ਰਵਰੀ 2024 ਨੂੰ ਉਸਦੇ ਖਾਤੇ ਵਿਚ ਟ੍ਰਾਂਸਫ਼ਰ ਕੀਤੇ ਸਨ ਤੇ ਬਾਕੀ ਦੇ 6 ਲੱਖ ਰੁਪਏ ਨਗਰ ਦਿੱਤੇ ਸਨ। ਹਾਲਾਂਕਿ ਭੁਪਿੰਦਰ ਕੁਮਾਰ ਕੈਨੇਡਾ ਪੜਾਈ ਲਈ ਚਲਾ ਗਿਆ ਪ੍ਰੰਤੂ ਉਥੇ ਜਾ ਕੇ ਪਤਾ ਲੱਗਿਆ ਕਿ ਜੀਆਈਸੀ ਦੇ ਰੂਪ ਵਿਚ ਲਏ 7 ਲੱਖ ਅੱਗੇ ਨਹੀਂ ਂਭੇਜੇ ਗਏ ਤੇ ਲਿਖਤ ਮੁਤਾਬਕ ਵਿਦਿਆਰਥੀ ਦੀ ਇੱਕ ਸਾਲ ਦੀ ਫੀਸ ਦੀ ਬਜਾਏ ਸਿਰਫ਼ 6 ਮਹੀਨਿਆਂ ਦੀ ਫ਼ੀਸ ਅਦਾ ਕੀਤੀ ਗਈ। ਜਿਸਦੇ ਚੱਲਦੇ ਕਾਲਜ਼ ਵੱਲੋਂ ਭੁਪਿੰਦਰ ਨੂੰ ਨੋਟਿਸ ਕੱਢ ਦਿੱਤਾ ਗਿਆ। ਇਸ ਮਾਮਲੇ ਦੀ ਪੜਤਾਲ ਡੀਐਸਪੀ ਸਿਟੀ-2 ਵਲੋਂ ਕੀਤੀ ਗਈ ਤੇ ਪੜਤਾਲ ਵਿਚ ਲਗਾਏ ਦੋਸ਼ ਸਹੀ ਸਾਬਤ ਹੋਣ ’ਤੇ ਸਤਨਾਮ ਸਿੰਘ ਵਾਸੀ ਬੁਢਲਾਡਾ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕਰ ਲਿਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

‘ਯੁੱਧ ਨਸ਼ਿਆ ਵਿਰੁਧ’ ਬਠਿੰਡਾ ਪੁਲਿਸ ਨੇ ‘ਰੈਂਬੋ’ ਦੇ ਚਾਰ ਮੰਜ਼ਿਲਾਂ ਮਕਾਨ ਸਹਿਤ ਦੋ ਘਰਾਂ ’ਤੇ ਚਲਾਇਆ ਪੀਲਾ ਪੰਜ਼ਾ

0

Bathinda News:ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁਧ ਸ਼ੁਰੂ ਕੀਤੀ ‘ਯੁੱਧ ਨਸ਼ਿਆ ਵਿਰੁਧ’ ਮੁਹਿੰਮ ਤਹਿਤ ਬੁੱਧਵਾਰ ਨੂੰ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਧੋਬੀਆਣਾ ਬਸਤੀ ਵਿਚ ਦੋ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਉਪਰ ਪੀਲਾ ਪੰਜ਼ਾ ਚਲਾ ਦਿੱਤਾ। ਇੰਨ੍ਹਾਂ ਵਿਚੋਂ ਇੱਕ ਚਾਰ ਮੰਜ਼ਿਲਾਂ ਘਰ ਬਦਨਾਮ ਨਸ਼ਾ ਤਸਕਰ ਰਮੇਸ਼ ਸਾਹਨੀ ਉਰਫ ਰੈਂਬੋ ਦਾ ਵੀ ਹੈ, ਜਿਸਦੇ ਵਿਰੁਧ ਨਸ਼ਾ ਤਸਕਰੀ, ਐਕਸਾਈਜ਼ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 11 ਪਰਚੇ ਵੱਖ ਵੱਖ ਥਾਣਿਆਂ ਵਿਚ ਦਰਜ਼ ਹਨ। ਇਸੇ ਤਰ੍ਹਾਂ ਨੀਤੂ ਨਾਂ ਦੀ ਔਰਤ ਵਿਰੁਧ ਇਂੱਕ ਅਤੇ ਉਸਦੇ ਪੁੱਤਰ ਜਗਸੀਰ ਸਿੰਘ ਵਿਰੁਧ ਚਾਰ ਪਰਚੇ ਦਰਜ਼ ਹਨ। ਇਸ ਮੌਕੇ ਸਿਵਲ ਪ੍ਰਸ਼ਾਸ਼ਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਮਾਰਤਾਂ ਨੀਤੂ ਅਤੇ ਰਮੇਸ਼ ਸਾਹਨੀ ਉਰਫ ਰੈਂਬੋ ਪ ਵੱਲੋਂ ਉਸਾਰੀਆਂ ਇਮਾਰਤਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬੁਲਡੋਜਰ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ  ..ਤੇ ਬਠਿੰਡਾ ਦੇ ਡੀਸੀ ਦਫ਼ਤਰ ਦਾ ਚੌਕੀਦਾਰ ਹੀ ‘ਚੋਰ’ ਨਿਕਲਿਆ, ਇਸ ਅਫ਼ਸਰ ਦੇ ਦਫ਼ਤਰ ਨੂੰ ਲਗਾਈ ਸੰਨ੍ਹ

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਸਬ-ਡਵੀਜਨ ਸਿਟੀ-2 ਬਠਿੰਡਾ ਦੇ ਥਾਣਾ ਸਿਵਲ ਲਾਈਨ ਬਠਿੰਡਾ ਦੇ ਏਰੀਏ ਅਧੀਨ ਨੀਤੂ ਪਤਨੀ ਬਲਵੀਰ ਸਿੰਘ ਵਾਸੀ ਧੋਬੀਆਣਾ ਬਸਤੀ ਬਠਿੰਡਾ ਅਤੇ ਰਮੇਸ਼ ਸਾਹਨੀ ਉਰਫ ਰੈਂਬੋ ਵਾਸੀ ਬੇਅੰਤ ਸਿੰਘ ਨਗਰ ਬਠਿੰਡਾ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਇਮਾਰਤਾਂ ਬਣਾਈਆਂ ਗਈਆਂ ਸਨ। ਇਸ ਸਬੰਧੀ ਸਮਰੱਥ ਅਥਾਰਟੀ ਡਿਪਟੀ ਕਮਿਸ਼ਨਰ ਕਮ ਮੈਜਿਸਟਰੇਟ ਵੱਲੋਂ ਢਾਉਣ ਮੌਕੇ ਪੁਲਿਸ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਹਨਾਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਉਨ੍ਹਾਂ ਦਸਿਆ ਕਿ ਬਠਿੰਡਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਮਿਤੀ 01.03.2025 ਤੋਂ ਹੁਣ ਤੱਕ 821 ਮੁਕੱਦਮੇ ਦਰਜ ਕਰਕੇ 1276 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਵੱਲੋਂ ਸਰਹੱਦੋਂ ਪਾਰ ਹਥਿਆਰ ਤਸਕਰੀ ਨੈਟਵਰਕ ਦਾ ਪਰਦਾਫ਼ਾਸ, 8 ਹਥਿਆਰਾਂ ਸਹਿਤ ਚਾਰ ਕਾਬੂ

ਜਿਹਨਾਂ ਵਿੱਚ 37 ਵੱਡੀਆਂ ਮੱਛੀਆਂ ਵੀ ਸ਼ਾਮਿਲ ਹਨ।ਇਸਦੇ ਨਾਲ ਹੀ ਸਾਲ 2023 ਤੋਂ ਹੁਣ ਤੱਕ ਨਸ਼ਾ ਤਸਕਰਾਂ ਦੀ 10 ਕਰੋੜ 5 ਲੱਖ ਦੇ ਕਰੀਬ ਦੀ ਜਾਇਦਾਦ ਫਰੀਜ ਕਰਵਾਈ ਗਈ ਹੈ। ਉਨ੍ਹਾਂ ਆਮ ਜਨਤਾ ਨੂੰ ਵੀ ਨਸ਼ਿਆਂ ਦੇ ਕੋਹੜ ਨੂੰ ਜੜੋ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਆਪ ਦੇ ਏਰੀਏ ਵਿੱਚ ਜਾਂ ਆਸ-ਪਾਸ ਕੋਈ ਨਸ਼ੇ ਦਾ ਗੈਰ ਕਾਨੂੰਨੀ ਤੌਰ ਤੇ ਧੰਦਾ ਕਰਦਾ ਹੈ ਤਾਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਜਾਂ ਬਠਿੰਡਾ ਪੁਲਿਸ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 91155-02252 ਤੇ ਜਾਂਣਕਾਰੀ ਸਾਂਝੀ ਕਰ ਸਕਦੇ ਹੋ। ਇਹ ਜਾਣਕਾਰੀ ਗੁਪਤ ਰੱਖੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

..ਤੇ ਬਠਿੰਡਾ ਦੇ ਡੀਸੀ ਦਫ਼ਤਰ ਦਾ ਚੌਕੀਦਾਰ ਹੀ ‘ਚੋਰ’ ਨਿਕਲਿਆ, ਇਸ ਅਫ਼ਸਰ ਦੇ ਦਫ਼ਤਰ ਨੂੰ ਲਗਾਈ ਸੰਨ੍ਹ

0

Bathinda News: ਬਠਿੰਡਾ ਦੇ ਡੀਸੀ ਦਫ਼ਤਰ ਵਿਚ ਇੱਕ ਅਨੌਖੀ ਘਟਨਾ ਵਾਪਰੀ ਹੈ, ਜਿੱਥੇ ਇਂੱਕ ਚੌਕੀਦਾਰ ਹੀ ਚੋਰ ਨਿਕਲ ਗਿਆ। ਡਿਪਟੀ ਕਸਿਮਨਰ ਦਫ਼ਤਰ ਦੇ ਹੁਕਮਾਂ ’ਤੇ ਬੇਸ਼ੱਕ ਇਸ ਚੌਕੀਦਾਰ ਕਮ ਸਵੀਪਰ ਵਿਰੁਧ ਪਰਚਾ ਦਰਜ਼ ਹੋ ਗਿਆ ਪ੍ਰੰਤੂ ਇਸ ਘਟਨਾ ਦਫ਼ਤਰਾਂ ਵਿਚ ਕਾਫ਼ੀ ਚਰਚਾ ਹੈ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਮਿੰਨੀ ਸਕੱਤਰੇਤ ਵਿਚ ਰਾਤ ਦੀ ਰਾਖੀ ਲਈ ਪੁਲਿਸ ਤੋਂ ਇਲਾਵਾ ਸਥਿਤ ਡੀਸੀ ਦਫ਼ਤਰ ਵਿਚ ਦਰਜ਼ਾ ਚਾਰ ਕਰਮਚਾਰੀਆਂ ਦੀ ਬਤੌਰ ਚੌਕੀਦਾਰ ਵੀ ਡਿਊਟੀ ਲਗਾਈ ਜਾਂਦੀ ਹੈ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਸਰਹੱਦੋਂ ਪਾਰ ਹਥਿਆਰ ਤਸਕਰੀ ਨੈਟਵਰਕ ਦਾ ਪਰਦਾਫ਼ਾਸ, 8 ਹਥਿਆਰਾਂ ਸਹਿਤ ਚਾਰ ਕਾਬੂ

ਇਸੇ ਤਰ੍ਹਾਂ ਦਫ਼ਤਰ ਦੇ ਸਵੀਪਰ ਸੁਖਦਰਸ਼ਨ ਕੁਮਾਰ ਦੀ 6-7 ਜੁਲਾਈ 2025 ਰਾਤ ਨੂੰ ਬਤੌਰ ਚੌਕੀਦਾਰ ਡਿਊਟੀ ਲੱਗੀ ਹੋਈ ਸੀ ਪ੍ਰੰਤੂ ਦੂਜੇ ਦਿਨ ਦਫ਼ਤਰ ਖੁੱਲਣ ’ਤੇ ਪਤਾ ਲੱਗਿਆ ਕਿ ਸਹਾਇਕ ਕਮਿਸ਼ਨਰ(ਜਨਰਲ) ਦੇ ਦਫ਼ਤਰ ਬਾਹਰ ਲੱਗਿਆ ਹੋਇਆ ਵਾਲ ਫ਼ੈਨ (ਕੰਧ ਵਾਲਾ ਪੱਖਾ) ਗਾਇਬ ਸੀ। ਜਦ ਇਸ ਸਬੰਧੀ ਉਕਤ ਚੌਕੀਦਾਰ ਨੂੰ ਪੁਛਿਆ ਗਿਆ ਤਾਂ ਉਸਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ।

ਇਹ ਵੀ ਪੜ੍ਹੋ ਮੰਦਭਾਗੀ ਘਟਨਾ; ਸਵਾਰੀਆਂ ਨਾਲ ਭਰੀ ਕਾਰ ਬਠਿੰਡਾ ਨਹਿਰ ‘ਚ ਡਿੱਗੀ

ਦਫ਼ਤਰ ਦੇ ਮੁਲਾਜਮਾਂ ਨੇ ਇਸਦੀ ਪੜਤਾਲ ਕਰਵਾਈ ਅਤੇ ਡੀਸੀ ਦਫ਼ਤਰ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਕਤ ਰਾਤ ਦੇ 2 ਵਜੇ ਸੁਖਦਰਸ਼ਨ ਕੁਮਾਰ ਹੀ ਇਹ ਪੱਖਾ ਉਤਾਰਦਾ ਨਜ਼ਰ ਆਇਆ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਤੱਕ ਪੁੱਜਿਆ ਤੇ ਇਸਨੂੰ ਗੰਭੀਰਤਾ ਨਾਲ ਲੈਦਿਆਂ ਹੁਣ ਸੁਖਦਰਸ਼ਨ ਕੁਮਾਰ ਦੇ ਵਿਰੁਧ ਪਰਚਾ ਦਰਜ਼ ਕਰਵਾ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜ਼ਮ ਨੁੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਐਸ.ਐਸ.ਡੀ. ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਵਣ –ਮਹਾਂਉਤਸਵ ਮਨਾਇਆ ਗਿਆ

0

Bathinda News:ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਰਸ਼ਮੀ ਤਿਵਾੜੀ ਦੀ ਯੋਗ ਅਗਵਾਈ ਹੇਠ ਐਨ.ਐਸ.ਐਸ ਪ੍ਰੋਗਰਾਮ ਅਫਸਰ ਰੇਖਾ ਰਾਣੀ ਦੀ ਸਰਪ੍ਰਸਤੀ ਵਿੱਚ ਸਕੂਲ ਦੇ ਐਨ.ਐਸ. ਐਸ. ਯੂਨਿਟਾਂ ਵਲੋਂ ਵਣ –ਮਹਾਂਉਤਸਵ ਮਨਾਇਆ ਗਿਆ। ਇਸ ਵਿੱਚ ਅਧਿਆਪਕਾਂ ਅਤੇ 60 ਵਲੰਟੀਅਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਵਲੰਟੀਅਰਾਂ ਨੂੰ ਵਾਤਾਵਰਣ ਅਤੇ ਰੁੱਖਾਂ ਨਾਲ ਸੰਬੰਧਤ ਥੀਮ ਤਹਿਤ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਵੱਲੋਂ ਸਰਹੱਦੋਂ ਪਾਰ ਹਥਿਆਰ ਤਸਕਰੀ ਨੈਟਵਰਕ ਦਾ ਪਰਦਾਫ਼ਾਸ, 8 ਹਥਿਆਰਾਂ ਸਹਿਤ ਚਾਰ ਕਾਬੂ

ਜਿਸ ਵਿੱਚ 20 ਵਲੰਟੀਅਰਾਂ ਨੇ ਭਾਗ ਲਿਆ ਇਹਨਾਂ ਵਿੱਚੋਂ ਪਹਿਲਾ ਸਥਾਨ ਗਿਆਰ੍ਹਵੀਂ ਜਮਾਤ ਦੀ ਅਮਾਨਤ ਤੇ ਦੂਸਰਾ ਸਥਾਨ ਗੁਰਨੂਰ ਨੇ ਹਾਸਿਲ ਕੀਤਾ। ਬਾਰ੍ਹਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਜਸਨੂਰ, ਦੂਸਰਾ ਸਥਾਨ ਸਾਂਵਰੀ ਤੇ ਤੀਜਾ ਸਥਾਨ ਗੁਰਵਿੰਦਰ ਕੌਰ ਨੇ ਪ੍ਰਾਪਤ ਕੀਤਾ।ਐਸ.ਐਸ.ਡੀ. ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਵਲੋਂ ਇਸ ਮੌਕੇ ਪੌਦੇ ਲਗਾ ਕਿ ਇਸ ਵਣ- ਮਹਾਂਉਤਸਵ ਦੀ ਸ਼ੁਰੂਆਤ ਕੀਤੀ ।

ਇਹ ਵੀ ਪੜ੍ਹੋ  ਮੰਦਭਾਗੀ ਘਟਨਾ; ਸਵਾਰੀਆਂ ਨਾਲ ਭਰੀ ਕਾਰ ਬਠਿੰਡਾ ਨਹਿਰ ‘ਚ ਡਿੱਗੀ

ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਡਾ. ਸਿਮਰਜੀਤ ਕੌਰ ਵਲੋਂ ਵਲੰਟੀਅਰਾਂ ਨੂੰ ਬਹੁਤ ਹੀ ਵਿਸਥਾਰ ਪੂਰਵਕ ਵਣ-ਮਹਾਂਉਤਸਵ ਦੀ ਮਹੱਤਤਾ ਅਤੇ ਰੁੱਖਾਂ ਅਤੇ ਕੁਦਰਤੀ ਸਰੋਤਾਂ ਵਿੱਚ ਆ ਰਹੀ ਕਮੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਇਹ ਪ੍ਰਣ ਦਵਾਇਆ ਗਿਆ ਕਿ ਸਾਨੂੰ ਸਾਰਿਆਂ ਨੂੰ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਜੀਵਨ ਵਿੱਚ ਫੁੱਲਾਂ, ਫਲਾਂ ਅਤੇ ਛਾਂ ਦੀ ਜਰੂਰਤ ਹਰ ਕਿਸੇ ਨੂੰ ਰਹਿੰਦੀ ਹੈ। ਉਸ ਸਮੇਂ ਵਲੰਟੀਅਰ ਤੇ ਸਮੂਹ ਸਟਾਫ ਮੌਜੂਦ ਸੀ। ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ ਅਤੇ ਕਾਲਜ ਸਕੱਤਰ ਸ਼੍ਰੀ ਵਿਕਾਸ ਗਰਗ ਨੇ ਇਸ ਦੀ ਸੰਲਾਘਾ ਕਰਦੇ ਹੋਏ ਅੱਗੇ ਤੋਂ ਵੀ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਣ ਲਈ ਕਿਹਾ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਪੁਲਿਸ ਵੱਲੋਂ ਸਰਹੱਦੋਂ ਪਾਰ ਹਥਿਆਰ ਤਸਕਰੀ ਨੈਟਵਰਕ ਦਾ ਪਰਦਾਫ਼ਾਸ, 8 ਹਥਿਆਰਾਂ ਸਹਿਤ ਚਾਰ ਕਾਬੂ

0

Amritsar News: ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸੀਮਾ ਸੁਰੱਖਿਆ ਬਲ (BSF ਪੰਜਾਬ) ਨਾਲ ਮਿਲੇ ਕੇ ਚਲਾਏ ਇੱਕ ਸਾਂਝੇ ਆਪ੍ਰੇਸ਼ਨ ਸਮੇਤ ਦੋ ਵੱਖ-ਵੱਖ ਆਪ੍ਰੇਸ਼ਨਾਂ ਵਿੱਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ 4 ਮੁਲਜ਼ਮਾਂ ਨੂੰ 8 ਗੈਰ-ਕਾਨੂੰਨੀ ਹਥਿਆਰਾਂ ਸਹਿਤ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ ਮੰਦਭਾਗੀ ਘਟਨਾ; ਸਵਾਰੀਆਂ ਨਾਲ ਭਰੀ ਕਾਰ ਬਠਿੰਡਾ ਨਹਿਰ ‘ਚ ਡਿੱਗੀ

ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਸੋੱਸਲ ਮੀਡੀਆ ਰਾਹੀਂ ਇਸਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਬੰਧ ਵਿਚ ਅੰਮ੍ਰਿਤਸਰ ਦੇ ਘਰਿੰਡਾ ਪੁਲਿਸ ਸਟੇਸ਼ਨ ਵਿਖੇ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਮੁਲਜਮਾਂ ਦੀ ਪਹਿਚਾਣ ਲਖਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਡੰਡੇ ਅੰਮ੍ਰਿਤਸਰ,ਅਕਾਸ਼ਦੀਪ ਸਿੰਘ ਵਾਸੀ ਝਬਾਲ ਤਰਨਤਾਰਨ ਅਤੇ ਗੁਰਪ੍ਰੀਤ ਸਿੰਘ ਵਾਸੀ ਕਸੇਲ ਤਰਨਤਾਰਨ ਵਜੋਂ ਹੋਈ ਹੈ, ਜਿੰਨ੍ਹਾਂ ਦੇ ਕੋਲੋਂ .30 ਕੈਲੀਬਰ ਦੇ 5 ਅਤੇ 9mm ਕੈਲੀਬਰ ਦੇ 3 ਪਿਸਤੌਲਾਂ ਤੋਂ ਇਲਾਵਾ ਮੈਗਜ਼ੀਨ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਪੂਰੇ ਨੈੱਟਵਰਕ ਅਤੇ ਇਸਦੇ ਲਿੰਕਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੰਦਭਾਗੀ ਘਟਨਾ; ਸਵਾਰੀਆਂ ਨਾਲ ਭਰੀ ਕਾਰ ਬਠਿੰਡਾ ਨਹਿਰ ‘ਚ ਡਿੱਗੀ

0

Bathinda News: ਬੁੱਧਵਾਰ ਸਵੇਰੇ ਬਠਿੰਡਾ ਦੀ ਸਰਹਿੰਦ ਨਹਿਰ ਵਿਚ ਬੇਕਾਬੂ ਹੋ ਕੇ ਡਿੱਗੀ ਕਾਰ ਵਿਚ ਸਵਾਰ ਸਾਬਿਆਂ ਨੂੰ ਬਚਾਉਣ ਤਂੋ ਇਲਾਵਾ ਜੇਸੀਬੀ ਦੀ ਮੱਦਦ ਨਾਲ ਕਾਰ ਨੂੰ ਵੀ ਨਹਿਰ ਵਿਚੋਂ ਕੱਢ ਲਿਆ ਗਿਆ ਹੈ। ਸਥਾਨਕ ਪੁਲਿਸ, ਸਮਾਜ ਸੇਵੀ ਸੰਸਥਾਵਾਂ ਤੇ ਰਾਹਗੀਰਾਂ ਦੀ ਮੱਦਦ ਨਾਲ ਕਈ ਘੰਟੇ ਤੱਕ ਚੱਲੇ ਬਚਾਓ ਕਾਰਜ਼ ਜਾਰੀ ਰਹੇ ਤੇ ਸਫ਼ਲਤਾ ਮਿਲੀ। ਜਾਣਕਾਰੀ ਮੁਤਾਬਕ ਕਾਰ ਵਿਚ ਸਵਾਰ ਵਿਅਕਤੀਆਂ ਦੀ ਪਹਿਚਾਣ ਹੋ ਗਈ ਹੈ, ਜਿੰਨ੍ਹਾਂ ਵਿਚੋਂ ਇੱਕ ਬੱਚੇ ਨੂੰ ਛੱਡ ਕੇ ਸਿਵਲ ਹਸਪਤਾਲ ਚੋਂ ਛੂੱਟੀ ਮਿਲ ਗਈ ਹੈ।

ਇਹ ਵੀ ਪੜ੍ਹੋ ਪੁਲਿਸ ਮੁਲਾਜਮ ‘ਤੇ ਹਮਲਾ ਕਰਕੇ ਨਸ਼ਾ ਛੁਡਾਊ ਕੇਂਦਰ ‘ਚ ਮਰੀਜ਼ ਭੱਜੇ, ਭਾਲ ਜਾਰੀ

ਕਾਰ ਵਿਚ ਰਮੇਸ਼ ਕੁਮਾਰ (51 ਸਾਲ), ਉਸਦੀ ਪਤਨੀ ਸੀਤਾ (51 ਸਾਲ), ਪੁੱਤਰ ਨਵੂ ਕੁਮਾਰ(31 ਸਾਲ), ਨੂੰਹ ਕਾਜ਼ਲ(30 ਸਾਲ), ਪੁੱਤਰ ਵਿਸ਼ਾਲ ਕੁਮਾਰ(29 ਸਾਲ) ਅਤੇ ਬੱਚਿਆ ਦੀ ਪਹਿਚਾਣ ਨਵਸਰਗੁਨ(5 ਸਾਲ), ਹਰਲੀਨ(1 ਸਾਲ), ਨਵਨੀਤ (9 ਸਾਲ), ਹਰਨਵ (1.6 ਮਹੀਨੇ) ਤੇ ਨਵਇਸ਼ਮਨ(8 ਸਾਲ) ਸਾਰੇ ਵਾਸੀ ਜੀਵਨ ਸਿੰਘ ਕਲੌਨੀ ਬੀੜ ਤਲਾਬ ਵਜੋਂ ਹੋਈ ਹੈ, ਜੋਕਿ ਸ਼ਹਿਰ ਵੱਲ ਆ ਰਹੇ ਸਨ। ਪੰਜਾਬ ਪੁਲਿਸ ਦੇ ਜਵਾਨ ਜਸਵੰਤ ਸਿੰਘ ਤੇ ਕ੍ਰਿਸ਼ਨਾ ਜੋਕਿ ਕਾਵੜ ਸੰਘ ਦਾ ਮੈਂਬਰ ਹੈ, ਤੋਂ ਇਲਾਵਾ ਹੋਰਨਾਂ ਕੁੱਝ ਵਿਅਕਤੀਆਂ ਵੱਲੋਂ ਨਿਭਾਈ ਭੂਮਿਕਾ ਦੀ ਸਰਾਹਨਾ ਹੋ ਰਹੀ ਹੈ, ਜਿੰਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਇੰਨ੍ਹਾਂ ਸਾਰੇ ਕਾਰ ਸਵਾਰਾਂ ਨੂੰ ਬਚਾਅ ਲਿਆ।

ਇਹ ਵੀ ਪੜ੍ਹੋ ..ਤੇ ਬਠਿੰਡਾ ਦੇ ਡੀਸੀ ਦਫ਼ਤਰ ਦਾ ਚੌਕੀਦਾਰ ਹੀ ‘ਚੋਰ’ ਨਿਕਲਿਆ, ਇਸ ਅਫ਼ਸਰ ਦੇ ਦਫ਼ਤਰ ਨੂੰ ਲਗਾਈ ਸੰਨ੍ਹ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੁਲਿਸ ਮੁਲਾਜਮ ‘ਤੇ ਹਮਲਾ ਕਰਕੇ ਨਸ਼ਾ ਛੁਡਾਊ ਕੇਂਦਰ ‘ਚ ਮਰੀਜ਼ ਭੱਜੇ, ਭਾਲ ਜਾਰੀ

0

Sangrur News: ਪੰਜਾਬ ਦੇ ਵਿਚ ਵੱਖ ਵੱਖ ਥਾਵਾਂ ‘ਤੇ ਖੁੱਲੇ ਨਸ਼ਾ ਛੁਡਾਊ ਕੇਂਦਰਾਂ ਵਿਚੋਂ ਮਰੀਜ਼ਾਂ ਦੇ ਭੱਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸੇ ਤਰ੍ਹਾਂ ਦੀ ਸੰਗਰੂਰ ਦੇ ਨਸ਼ਾ ਛੁਡਾਊ ਕੇਂਦਰ ਘਾਬਦਾ ਵਿਚ ਵਾਪਰੀ ਤਾਜ਼ਾ ਘਟਨਾ ਵਿਚ ਬੀਤੀ ਦੇਰ ਰਾਤ ਅੱਠ ਮਰੀਜ਼ ਇੱਥੇ ਤੈਨਾਤ ਪੁਲਿਸ ਮੁਲਾਜਮ ਅਤੇ ਨਰਸ ਉਪਰ ਹਮਲਾ ਕਰਕੇ ਭੱਜ ਗਏ।

ਇਹ ਵੀ ਪੜ੍ਹੋ ਜੁਗਨੂੰ ਦੇ ਭੁਲੇਖੇ ਬਦਮਾਸ਼ਾਂ ਨੇ ਕੀਤਾ ਉਸਦੇ ਡਰਾਈਵਰ ਦਾ ਕੀਤਾ ਕ+ਤ+ਲ !

ਪੁਲਿਸ ਮੁਲਾਜਮ ਮਲਕੀਤ ਸਿੰਘ ਸੱਟਾਂ ਤੇ ਧੱਕੇਮੁੱਕੀ ਕਾਰਨ ਬੇਹੋਸ਼ ਹੋ ਗਿਆ, ਜਿਸਦੇ ਚੱਲਦੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਪੁਲਿਸ ਤੇ ਸਿਹਤ ਵਿਭਾਗ ਦਾ ਸਟਾਫ਼ ਭੱਜੇ ਹੋਏ ਮਰੀਜ਼ਾਂ ਨੂੰ ਲੱਭਣ ਦੇ ਲਈ ਭੱਜ-ਨੱਠ ਕਰ ਰਿਹਾ। ਪੁਲਿਸ ਅਧਿਕਾਰੀਆਂ ਮੁਤਾਬਕ ਭੱਜਣ ਵਾਲੇ ਮਰੀਜ਼ਾਂ ਵਿਚੋਂ ਜਿਆਦਾਤਰ ਐਨਡੀਪੀਐਸ ਮਾਮਲਿਆਂ ਵਿੱਚ ਫੜੇ ਗਏ ਸਨ ਅਤੇ ਖੁਦ ਵੀ ਨਸ਼ਾ ਕਰਦੇ ਹੋਣ ਕਾਰਨ ਉਨ੍ਹਾਂ ਨੂੰ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਹੋਇਆ ਸੀ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਜੇਲ੍ਹ ਵਿਭਾਗ ਵਿਚ ਵੱਡਾ ਫ਼ੇਰਬਦਲ, ਸੂਬੇ ਦੀਆਂ ਜੇਲ੍ਹਾਂ ਦੇ ਸੁਪਰਡੈਂਟ ਬਦਲੇ

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਭੱਜਣ ਵਾਲੇ ਮੁਲਜਮਾਂ ਦੀ ਭਾਲ ਜਾਰੀ ਹੈ। ਦਸਣਾ ਬਣਦਾ ਹੈ ਇਕ ਇਸਤੋਂ ਪਹਿਲਾਂ ਫ਼ਰੀਦਕੋਟ ਦੇ ਨਸ਼ਾ ਛੁਡਾਊ ਕੇਂਦਰ ਵਿਚੋਂ ਵੀ ਕੁੱਝ ਮਰੀਜ਼ ਭੱਜ ਗਏ ਸਨ। ਇਸੇ ਤਰ੍ਹਾਂ ਇਸ ਕੇਂਦਰ ਵਿਚੋਂ ਵੀ ਜਨਵਰੀ ਮਹੀਨੇ ਵਿੱਚ ਵੀ ਕੁੱਝ ਮਰੀਜ਼ ਭੱਜ ਗਏ ਸਨ। ਫ਼ਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਜੁਗਨੂੰ ਦੇ ਭੁਲੇਖੇ ਬਦਮਾਸ਼ਾਂ ਨੇ ਕੀਤਾ ਉਸਦੇ ਡਰਾਈਵਰ ਦਾ ਕੀਤਾ ਕ+ਤ+ਲ !

0

Faridkot News; ਫ਼ਰੀਦਕੋਟ ਦੇ ਪਿੰਡ ਬਾਹਮਣਵਾਲਾ ਵਿਖੇ ਮੰਗਲਵਾਰ ਦੁਪਿਹਰ ਵਾਪਰੀ ਇੱਕ ਦੁਖਦਾਈ ਘਟਨਾ ਦੇ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਇੱਕ ਕਾਰ ਸਵਾਰ ਨੌਜਵਾਨ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ, ਜੋਕਿ ਮੁਹਾਲੀ ਦੇ ਨਜਦੀਕ ਇੱਕ ਸੁਸਾਇਟੀ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ ਫ਼ਰੀਦਕੋਟ ‘ਚ ਸੈਕੜੇ ਗ੍ਰਾਹਕਾਂ ਦੇ ਕਰੋੜਾਂ ਲੈ ਕੇ ਹੋਇਆ ਫ਼ਰਾਰ ਹੋਣ ਵਾਲੇ ਨਾਮੀ ਬੈਂਕ ਦੇ ਕਲਰਕ ਵਿਰੁਧ ਪਰਚਾ ਦਰਜ਼

ਹਾਲਾਂਕਿ ਅਧਿਕਾਰਤ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਪ੍ਰੰਤੂ ਕਿਹਾ ਜਾ ਰਿਹਾ ਕਿ ਬਦਮਾਸ਼ ਅਸਲ ਦੇ ਵਿਚ ਇਸ ਨੌਜਵਾਨ ਨੂੰ ਨਹੀਂ, ਬਲਕਿ ਜੁਗਨੂੰ ਨਾਂ ਦੇ ਨੌਜਵਾਨ ਨੂੰ ਮਾਰਨ ਲਈ ਆਏ ਸਨ, ਜੋ ਇਸ ਵਾਰਦਾਤ ਤੋਂ ਕੁੱਝ ਮਿੰਟ ਪਹਿਲਾਂ ਹੀ ਇਸ ਕਾਰ ਵਿਚੋਂ ਉੱਤਰ ਕੇ ਪਿੱਛੇ ਆ ਰਹੀਂ ਆਪਣੇ ਕਿਸੇ ਰਿਸ਼ਤੇਦਾਰ ਦੀ ਕਾਰ ਵਿਚ ਬੈਠ ਗਿਆ ਸੀ।

ਇਹ ਵੀ ਪੜ੍ਹੋ ਬਠਿੰਡਾ ਦੇ ਨਾਮੀ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਲੜਾਈ ਸੜਕਾਂ ‘ਤੇ ਆਈ, ਇੱਕ-ਦੂਜੇ ਵਿਰੁਧ ਲਗਾਏ ਧਰਨੇ

ਜੁਗਨੂੰ, ਜੋਕਿ ਮੁਹਾਲੀ ਦੇ ਵਿਚ ਇੱਕ ਮਿਉਜਕ ਕੰਪਨੀ ਚਲਾਉਂਦਾ ਹੈ ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੀ ਇਹ ਚਰਚਾ ਵਿਚ ਆਇਆ ਸੀ। ਦਸਿਆ ਜਾ ਰਿਹਾ ਕਿ ਜੁਗਨੂੰ ਆਪਣੇ ਡਰਾਈਵਰ ਯਾਦਵਿੰਦਰ ਦੇ ਨਾਲ ਉਕਤ ਪਿੰਡ ਵਿਚ ਇੱਕ ਭੋਗ ਉੱਪਰ ਆਇਆ ਹੋਇਆ ਸੀ। ਐਸਐਸਪੀ ਪ੍ਰਗਿਆ ਜੈਨ ਨੇ ਮੀਡੀਆ ਨੂੰ ਦਸਿਆ ਕਿ ਪੁਲਿਸ ਨੂੰ ਇਸ ਕਤਲ ਕਾਂਡ ਸਬੰਧੀ ਵੱਡੀ ਅੱਪਡੇਟ ਮਿਲੀ ਹੈ ਤੇ ਉਹ ਜਲਦੀ ਹੀ ਕਾਤਲਾਂ ਨੂੰ ਫ਼ੜ ਲੈਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਫ਼ਰੀਦਕੋਟ ‘ਚ ਸੈਕੜੇ ਗ੍ਰਾਹਕਾਂ ਦੇ ਕਰੋੜਾਂ ਲੈ ਕੇ ਹੋਇਆ ਫ਼ਰਾਰ ਹੋਣ ਵਾਲੇ ਨਾਮੀ ਬੈਂਕ ਦੇ ਕਲਰਕ ਵਿਰੁਧ ਪਰਚਾ ਦਰਜ਼

0

Faridkot News; ਫਰੀਦਕੋਟ ਸਥਿਤ ਐਸਬੀਆਈ ਬੈਂਕ ਦੀ ਸਾਦਿਕ ਸ਼ਾਖਾ ਵਿੱਚ ਕਲਰਕ ਵੱਲੋਂ ਸੈਕੜੇ ਗ੍ਰਾਹਕਾਂ ਦੇ ਕਰੋੜਾਂ ਰੁਪਏ ਦੀ ਹੇਰਾਫੇਰੀ ਕਰਕੇ ਫੁਰਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਬੈਂਕ ਮੈਨੇਜਰ ਦੀ ਸਿਕਾਇਤ ‘ਤੇ ਮੁਲਜ਼ਮ ਦੇ ਵਿਰੁਧ ਪਰਚਾ ਦਰਜ਼ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ, ਆਪਣੇ ਪੈਸੇ ਡੁੱਬਦੇ ਵੇਖ ਗਾਹਕਾਂ ਨੇ ਵੀ ਰੋਸ਼ ਜਤਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਜੇਲ੍ਹ ਵਿਭਾਗ ਵਿਚ ਵੱਡਾ ਫ਼ੇਰਬਦਲ, ਸੂਬੇ ਦੀਆਂ ਜੇਲ੍ਹਾਂ ਦੇ ਸੁਪਰਡੈਂਟ ਬਦਲੇ

ਜਾਣਕਾਰੀ ਮੁਤਾਬਕ ਕਲਰਕ ਅਮਿਤ ਢੀਂਗਰਾ ਪਿਛਲੇ ਲੰਮੇ ਸਮੇਂ ਤੋਂ ਇੱਥੇ ਤੈਨਾਤ ਸੀ। ਇਸ ਦੌਰਾਨ ਉਸਨੇ ਲੋਕਾਂ ਦਾ ਵੀ ਵਿਸਵਾਸ਼ ਜਿੱਤਿਆ ਹੋਇਆ ਸੀ, ਜਿਸਦੇ ਚੱਲਦੇ ਉਸਦੇ ਉਪਰ ਕਿਸੇ ਨੂੰ ਸ਼ੱਕ ਨਹੀਂ ਹੋਇਆ। ਪਤਾ ਲੱਗਿਆ ਹੈ ਕਿ ਬਹੁਤ ਸਾਰੇ ਲੋਕ ਉਸਨੂੰ ਦਸਤਖਤ ਕਰੇ ਚੈੱਕ ਹੀ ਫ਼ੜਾ ਜਾਂਦੇ ਸਨ। ਇਸਤੋਂ ਇਲਾਵਾਬ੍ਰਾਂਚ ਵਿਚ ਐਫ਼ਡੀ ਤੇ ਲਿਮਟਾਂ ਜਮ੍ਹਾਂ ਕਰਵਾਉਣ ਦੇ ਲਈ ਆਏ ਪੈਸਿਆਂ ਨੂੰ ਉਹ ਰੱਖ ਲੈਂਦਾ ਸੀ।

ਇਹ ਵੀ ਪੜ੍ਹੋ ਬਠਿੰਡਾ ਦੇ ਨਾਮੀ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਲੜਾਈ ਸੜਕਾਂ ‘ਤੇ ਆਈ, ਇੱਕ-ਦੂਜੇ ਵਿਰੁਧ ਲਗਾਏ ਧਰਨੇ

ਪਤਾ ਲੱਗਿਆ ਹੈ ਕਿ ਦੋ ਦਿਨ ਪਹਿਲਾਂ ਇੱਕ ਜਦ ਇੱਕ ਗ੍ਰਾਹਕ ਆਪਣੀ ਐਫ਼ਡੀ ਲੈਣ ਲਈ ਆਇਆ ਤਾਂ ਉਸਦੇ ਖਾਤੇ ਵਿਚ ਪੈਸੇ ਹੀ ਨਹੀਂ ਸਨ। ਇਸੇ ਤਰ੍ਹਾਂ ਇੱਕ ਇੱਕ ਕਰਕੇ ਹੋਰ ਕਈ ਗ੍ਰਾਹਕਾਂ ਨਾਲ ਵੀ ਅਜਿਹਾ ਹੋਇਆ, ਜਿਸਤੋਂ ਬਾਅਦ ਲੋਕ ਇਕੱਠੇ ਹੋਣੇ ਸ਼ੁਰੂ ਹੋਏ। ਉਧਰ,ਮਾਮਲਾ ਭਖਦਾ ਦੇਖ ਮੁਲਜਮ ਕਲਰਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਸਾਦਿਕ ਦੇ ਐਸਐਚਓ ਇੰਸਪੈਕਟਰ ਨਵਦੀਪ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਫ਼ਿਲਹਾਲ ਕਲਰਕ ਢੀਂਗਰਾ ਦੇ ਵਿਰੁਧ ਪਰਚਾ ਦਰਜ਼ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1910488