ਖਹਿਰਾ ਦਾ ਮੁੱਦਾ ਮੁੜ ਵਿਧਾਨ ਸਭਾ ‘ਚ ਉੱਠਿਆ; ਅਪਮਾਨਜਨਕ ਟਿੱਪਣੀਆਂ ਦਾ ਮਾਮਲਾ ਵਿਸ਼ੇਸ ਅਧਿਕਾਰ ਕਮੇਟੀ ਨੂੰ ਸੌਪਿਆ

Date:

spot_img

👉ਹਰਪਾਲ ਚੀਮਾ ਨੇ ਸੁਖਪਾਲ ਖਹਿਰਾ ਵਿਰੁਧ ਵਿਸ਼ੇਸ ਅਧਿਕਾਰਾਂ ਦੀ ਉਲੰਘਣਾ ਦਾ ਲਿਆਂਦਾ ਸੀ ਮਤਾ
Punjab Budget Session; ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ 10 ਮਾਰਚ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਕੀਤੀਆਂ ਟਿੱਪਣੀਆਂ ਭਾਰੀ ਪੈਂਦੀਆਂ ਜਾਪ ਰਹੀਆਂ ਹਨ। ਬੀਤੇ ਕੱਲ ਉਨ੍ਹਾਂ ਵਿਰੁਧ ਨਿੰਦਾ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਅੱਜ ਮੁੜ ਇਹ ਮਾਮਲਾ ਵਿਧਾਨ ਸਭਾ ਦੇ ਬਜ਼ਟ ਸੈਸ਼ਨ ਵਿਚ ਭਖ ਗਿਆ। ਸੂਬੇ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੁੱਦੇ ਨੂੰ ਵੀਰਵਾਰ ਵਾਲੇ ਦਿਨ ਚੁੱਕਦਿਆਂ ਮੰਗ ਕੀਤੀ ਕਿ, ‘‘ਜਿੱਥੇ ਸੋਸ਼ਲ ਮੀਡੀਆ ‘ਤੇ ਖਹਿਰਾ ਨੇ ਔਰਤਾਂ ਨੂੰ 1000 ਤੇ 1500 ਰੁਪਏ ਦੇਣ ਦੇ ਫੈਸਲੇ ਉੱਪਰ ਜਤਾਈ ਖ਼ੁਸੀ ‘ਤੇ ਵਿਵਾਦਤ ਟਿੱਪਣੀਆਂ ਕੀਤੀਆਂ ਸਨ ਤੇ ਉਸਦੇ ਬਾਅਦ ਪੰਜਾਬ ਦੀ ਜਨਤਾ ਵੱਲੋਂ ਚੁਣੇ ਨੁਮਾਇੰਦਿਆਂ ਤੇ ਮੰਤਰੀਆਂ ਨੂੰ ਬੰਧੂਆਂ ਮਜਦੂਰ ਦਸਿਆ ਸੀ। ”

ਇਹ ਵੀ ਪੜ੍ਹੋ Ex CM ‘ਤੇ ਜਾਨ+ਲੇਵਾ ਹਮਲਾ; ਵਿਆਹ ਸਮਾਗਮ ‘ਚ ਚਲਾਈਆਂ ਗੋ+ਲੀ+ਆਂ, ਦੇਖੋ ਵੀਡੀਓ

ਚੀਮਾ ਨੇ ਅੱਗੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਬਲਕਿ ਜਦ ਬੀਤੇ ਕੱਲ ਸਦਨ ​​ਤੋਂ ਬਾਹਰ ਨਿਕਲਦੇ ਸਮੇਂ ਵੀ ਖ਼ਹਿਰਾ ਕਥਿਤ ਤੌਰ ‘ਤੇ ਅਪਮਾਨਜਨਕ ਇਸ਼ਾਰੇ ਕਰ ਰਿਹਾ ਸੀ, ਜਿਸਨੂੰ ਇੱਥੇ ਦਸਣਾ ਵੀ ਸਹੀ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਸਦਨ ਵਿੱਚ ਕਿਸੇ ਮੈਂਬਰ ਵੱਲੋਂ ਅਜਿਹੀ ਭਾਸ਼ਾ ਜਾਂ ਟਿੱਪਣੀਆਂ ਅਸਵੀਕਾਰਨਯੋਗ ਹਨ। ਹਾਲਾਂਕਿ ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖਹਿਰਾ ਨੂੰ ਬਚਾਉਂਦਿਆਂ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਖਿਲਾਫ਼ ਲਿਆਂਦੇ ਮੁੱਦੇ ਨੂੰ ਚੁੱਕਿਆ ਪ੍ਰੰਤੂ ਸਪੀਕਰ ਨੇ ਮੁੜ ਉਸਨੂੰ ਰੱਦ ਕਰ ਦਿੱਤਾ।

ਇਹ ਵੀ ਪੜ੍ਹੋ ਹੁਣ ਨੂੰਹ ਨੇ ਪ੍ਰੇਮੀ ਨਾਲ ਮਿਲਕੇ ਸੱਸ ਨੂੰ ਮਾਰਿਆ; ਨਜ਼ਾਇਜ ਸਬੰਧਾਂ ‘ਚ ਬਣ ਰਹੀ ਸੀ ਰੋੜਾ

ਇਸ ਦੌਰਾਨ ਅਕਾਲੀ ਦਲ ਵੱਲੋਂ ਚੁਣ ਕੇ ਆਏ ਮੈਂਬਰ ਡਾ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਕੁੱਝ ਮੈਂਬਰਾਂ ਦੀ ਆਦਤ ਬਣ ਗਈ ਹੈ ਕਿ ਉਹ ਦੂਜਿਆਂ ਦਾ ਅਪਮਾਨ ਕਰਦੇ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਬਾਰੇ ਕੀਤੀ ਟਿੱਪਣੀ ‘ਤੇ ਮੁੜ ਹੰਗਾਮਾ ਹੋ ਗਿਆ ਤੇ ਬਾਜਵਾ ਦੀ ਅਗਵਾਈ ਹੇਠ ਕਾਗਰਸੀ ਮੈਂਬਰਾਂ ਨੇ ਇਸਦਾ ਵਿਰੋਧ ਕੀਤਾ। ਇਸ ਮੌਕੇ ਹਰਪਾਲ ਸਿੰਘ ਚੀਮਾ ਵੱਲੋਂ ਲਿਆਂਦੇ ਮਤੇ ਦੀ ਹਿਮਾਇਤ ਕਰਦਿਆਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਖਹਿਰਾ ਵੱਲੋਂ ਕੀਤੀਆਂ ਇਸ ਅਪਮਾਨਜਨਕ ਟਿੱਪਣੀਆਂ ਨੂੰ ਵਿਸ਼ੇਸ ਅਧਿਕਾਰ ਕਮੇਟੀ ਨੂੰ ਸੌਂਪਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਖਹਿਰਾ ਨੇ ਅਜਿਹਾ ਕਰਕੇ ਮੈਂਬਰਾਂ ਦੇ ਵਿਸ਼ੇਸ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਜਿਸਦੇ ਚੱਲਦੇ ਇਹ ਪ੍ਰਸਤਾਵ ਲਿਆਉਣਾ ਜਰੂਰੀ ਹੈ। ਸਪੀਕਰ ਸੰਧਵਾਂ ਨੇ ਇਹ ਮਤਾ ਸਦਨ ਅੱਗੇ ਰੱਖਿਆ ਜੋਕਿ ਜੁਬਾਨੀ ਵੋਟਾਂ ਨਾਲ ਇਹ ਮਤਾ ਸਵੀਕਾਰ ਕੀਤਾ ਗਿਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਦਿੱਲੀ ਹਾਰਟ ਹਸਪਤਾਲ ਨੇ ਲੋੜਵੰਦ ਬੱਚਿਆਂ ਨਾਲ ਮਨਾਈ ਦੀਵਾਲੀ

Bathinda News: ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ...