ਵਿਆਹੀ ਪ੍ਰੇਮਿਕਾ ਤੋਂ ਦੁਖੀ ਹੋ ਕੇ ਅਣਵਿਆਹੇ ਨੌਜਵਾਨ ਨੇ ਕੀਤੀ ਆਤ+ਮਹੱ.ਤਿਆ; ਪੁਲਿਸ ਵੱਲੋਂ ਕੇਸ ਦਰਜ਼

Date:

spot_img

Kapurthala News: ਕਪੂਰਥਲਾ ਦੇ ਲਾਹੌਰੀ ਗੇਟ ਵਿਖੇ ਬੁੱਧਵਾਰ ਰਾਤ ਨੂੰ ਵਾਪਰੀ ਦਰਦਨਾਕ ਘਟਨਾ ਦੇ ਵਿਚ ਇੱਕ ਨੌਜਵਾਨ ਵੱਲੋਂ ਆਪਣੀ ਵਿਆਹੀ ਹੋਈ ਪ੍ਰੇਮਿਕਾ ਤੋਂ ਦੁਖੀ ਘਰ ਵਿੱਚ ਹੀ ਪੱਖੇ ਨਾਲ ਲਟਕ ਕੇ ਫ਼ਾਹਾ ਲੈਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸੂਰਜ ਨਾਹਰ ਪੁੱਤਰ ਨਛੱਤਰ ਨਾਹਰ ਵਾਸੀ ਪਟਵਾਰੀ ਗਲੀ ਲਾਹੌਰੀ ਗੇਟ ਵਜੋਂ ਹੋਈ ਹੈ। ਮ੍ਰਿਤਕ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਕੇ ਵਾਈਰਲ ਕੀਤੀ ਹੈ, ਜਿਸਦੇ ਵਿਚ ਉਸਦੇ ਵੱਲੋਂ ਆਪਣੀ ਮੌਤ ਦੇ ਪਿੱਛੇ ਇੱਕ ਔਰਤ ਨੁੰ ਜਿੰਮੇਵਾਰ ਠਹਿਰਾਇਆ ਜਾ ਰਿਹਾ।

ਇਹ ਵੀ ਪੜ੍ਹੋ  Sidhu Moosewala ਦੇ ਕ+ਤ+ਲ ਕਾਂਡ ‘ਚ ਨਾਮਜਦ ਮੁਲਜਮਾਂ ਨੂੰ ਮਿਲੀ ਜਮਾਨਤ

ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਦੇ ਪ੍ਰਵਾਰ ਵਾਲਿਆਂ ਦੇ ਬਿਆਨਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸੂਰਜ ਨੇ ਵੀਡੀਓ ਵਿੱਚ ਕਿਹਾ ਕਿ, “ਰੀਤ ਨਾਮ ਦੀ ਇੱਕ ਕੁੜੀ ਹੈ ਜਿਸਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੈ ਅਤੇ ਮੇਰੇ ਤੋਂ ਬਹੁਤ ਸਾਰੇ ਪੈਸੇ ਲਏ ਹਨ। ਹੁਣ ਉਹ ਮੇਰੇ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕਰਨ ਦੀ ਧਮਕੀ ਦੇ ਰਹੀ ਹੈ। ਮੈਂ ਇਸ ਤੋਂ ਬਹੁਤ ਪਰੇਸ਼ਾਨ ਹਾਂ। ਮੈਂ ਬਹੁਤ ਦੁਖੀ ਹਾਂ ਕਿ ਮੈਂ ਖੁਦਕੁਸ਼ੀ ਵੀ ਕਰ ਰਿਹਾ ਹਾਂ।”

ਇਹ ਵੀ ਪੜ੍ਹੋ  Ex CM ‘ਤੇ ਜਾਨ+ਲੇਵਾ ਹਮਲਾ; ਵਿਆਹ ਸਮਾਗਮ ‘ਚ ਚਲਾਈਆਂ ਗੋ+ਲੀ+ਆਂ, ਦੇਖੋ ਵੀਡੀਓ

ਦਸਿਆ ਜਾ ਰਿਹਾ ਕਿ ਸੂਰਜ ਅਤੇ ਰਿਤੂ ਬਾਲਾ ਵਾਸੀ ਬ੍ਰਹਮਕੁੰਡ ਕਲੋਨੀ ਨਾਲ ਲਗਭਗ ਡੇਢ ਸਾਲ ਤੋਂ ਦੋਸਤੀ ਸੀ। ਮ੍ਰਿਤਕ ਦੀ ਮਾਤਾ ਪੂਨਮ ਮੁਤਾਬਕ ਉਸਦੇ ਪੁੱਤਰ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹ ਵਿਆਹੀ ਹੋਈ ਸੀ ਅਤੇ ਅਜੇ ਤੱਕ ਆਪਣੇ ਪਤੀ ਨੂੰ ਤਲਾਕ ਨਹੀਂ ਦਿੱਤਾ ਸੀ। ਉਸਨੇ ਇਹ ਵੀ ਦੋਸ਼ ਲਗਾਏ ਕਿ ਉਕਤ ਔਰਤ ਵੱਲੋਂ ਉਸਦੇ ਪੁੱਤ ਨੂੰ ਪੈਸਿਆਂ ਬਦਲੇ ਬਲਾਤਕਾਰ ਦਾ ਝੂਠਾ ਪਰਚਾ ਦਰਜ਼ ਕਰਵਾਉਣ ਲਈ ਬਲੈਕਮੇਲ ਕੀਤਾ ਜਾ ਰਿਹਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰ ਮਾਡਿਊਲ ਨਾਲ ਜੁੜੇ ਤਿੰਨ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ; 3 ਪਿਸਤੌਲ ਬਰਾਮਦ

👉ਗੈਂਗਵਾਰਾਂ ਅਤੇ ਜਬਰੀ ਵਸੂਲੀ ‘ਚ ਸ਼ਾਮਲ ਵਿਦੇਸ਼-ਅਧਾਰਤ ਗੈਂਗਸਟਰਾਂ ਦੇ...