Friday, May 22, 2026
Home Blog Page 583

ਪੰਜਾਬ ‘ਚ ਮੁੜ ਥੋਕ ਵਿਚ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ,ਦੇਖੋ ਲਿਸਟ

0

Punjab News: ਪੰਜਾਬ ਸਰਕਾਰ ਨੇ ਮੁੜ ਮਾਲ ਵਿਭਾਗ ਵਿਚ ਤੈਨਾਤ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਬਦਲੇ ਗਏ ਅਧਿਕਾਰੀਆਂ ਵਿਚੋਂ ਕੁੱਝ ਨੂੰ ਮੁਅੱਤਲੀ ਤੋਂ ਬਾਅਦ ਮੁੜ ਬਹਾਲ ਵੀ ਕੀਤਾ ਗਿਆ ਹੈ। ਤਬਾਦਲੇ ਦੀ ਲਿਸਟ ਹੇਠ੍ਹਾਂ ਨੱਥੀ ਹੈ।

ਇਹ ਵੀ ਪੜ੍ਹੋ  ਪੰਜਾਬ ਵਾਚ ਕੰਪਨੀ ਦੇ ਦਫ਼ਤਰ ‘ਤੇ ਗੋ+ਲੀ+ਆਂ ਚਲਾਉਣ ਵਾਲੇ ਦਾ ਪੁਲਿਸ ਨੇ ਕੀਤਾ Encounter

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ਦੇ ਨਾਮੀ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਲੜਾਈ ਸੜਕਾਂ ‘ਤੇ ਆਈ, ਇੱਕ-ਦੂਜੇ ਵਿਰੁਧ ਲਗਾਏ ਧਰਨੇ

0

Bathinda News: ਬਠਿੰਡਾ ਦੇ ਨਾਮੀ ਸਰਕਾਰੀ ਸਕੂਲ ਵਿਚ ਅਧਿਆਪਕਾਂ ਦੀ ਆਪਸੀ ਚੱਲ ਰਹੀ ਲੜਾਈ ਮੰਗਲਵਾਰ ਨੂੰ ਸੜਕਾਂ ‘ਤੇ ਆ ਗਈ, ਜਿਸਨੇ ਸਰਕਾਰ ਦੀ ਸਿੱਖਿਆ ਮੁਹਿੰਮ ਨੂੰ ਵੱਡੀ ਢਾਹ ਲਗਾਈ ਹੈ। ਇਸ ਦੌਰਾਨ ਇੱਕ-ਦੂਜੇ ਵਿਰੁਧ ਸਕੂਲ ਦੇ ਸਾਹਮਣੇ ਸਥਿਤ ਸ਼ਹਿਰ ਦੀ ਸਭ ਤੋਂ ਵਿਅਸਤ ਮਾਲ ਰੋਡ ਉਪਰ ਧਰਨੇ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਜਿੱਥੇ ਮੌਕੇ ‘ਤੇ ਪੁਲਿਸ ਪੁੱਜੀ, ਉਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਵੀ ਪੁੱਜ ਕੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਵੱਡੀ ਗੱਲ ਇਹ ਹੈ ਕਿ 108 ਅਧਿਆਪਕਾਂ ਦੇ ਸਟਾਫ਼ ਵਾਲੇ ਇਸ ਸਕੂਲ ਵਿਚ ਜਿੱਥੇ ਇੱਕ ਮਹਿਲਾ ਅਧਿਆਪਕ ਇੱਕ ਪਾਸੇ ਹੈ, ਉਥੇ ਦੂਜੇ ਪਾਸੇ ਉਸਦੇ ਵਿਰੋਧ ‘ਚ ਜਿਆਦਾਤਰ ਸਟਾਫ਼ ਡਟਿਆ ਹੋਇਆ। ਮੌਕੇ ‘ਤੇ ਜਾ ਇਕੱਤਰ ਜਾਣਕਾਰੀ ਮੁਤਾਬਕ ਮਾਰਚ 2024 ਤੋਂ ਇਸ ਸਕੂਲ ਦੇ ਵਿਚ ਇੱਕ ਹਿੰਦੀ ਅਧਿਆਪਕਾ ਸੁਨੀਤਾ ਕੋਬੋਜ਼ ਦੀ ਬਦਲੀ ਹੋਈ ਸੀ, ਜਿਸਦੇ ਨਾਲ ਪਿਛਲੇ ਕੁੱਝ ਸਮੇਂ ਤੋਂ ਸਟਾਫ਼ ਦੇ ਕੁੱਝ ਮੈਂਬਰਾਂ ਦਾ ਇੱਟ-ਖੜੱਕਾ ਚੱਲ ਰਿਹਾ।

ਇਹ ਵੀ ਪੜ੍ਹੋ  ਪੰਜਾਬ ਵਾਚ ਕੰਪਨੀ ਦੇ ਦਫ਼ਤਰ ‘ਤੇ ਗੋ+ਲੀ+ਆਂ ਚਲਾਉਣ ਵਾਲੇ ਦਾ ਪੁਲਿਸ ਨੇ ਕੀਤਾ Encounter

ਹਾਲਾਂਕਿ ਦੋਨਾਂ ਧਿਰਾਂ ਵੱਲੋਂ ਹੀ ਇੱਕ ਦੂਜੇ ਵਿਰੁਧ ਗੰਭੀਰ ਦੋਸ਼ ਲਗਾਏ ਜਾ ਰਹੇ ਹਨ, ਜਿਸਦੇ ਵਿਚ ਇਸ ਮਹਿਲਾ ਅਧਿਆਪਕਾ ਵੱਲੋਂ ਪ੍ਰਿੰਸੀਪਲ ਉਪਰ ਲੋਕਲ ਸਟਾਫ਼ ਦਾ ਪੱਖ ਪੂਰਨ ਅਤੇ ਉਸਦੇ ਨਾਲ ਵਿਤਕਰਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਦੂਜੇ ਪਾਸੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਕਤ ਮਹਿਲਾ ਅਧਿਆਪਕਾ ਸਕੂਲ ਸਮੇਂ ਤੋਂ ਅਕਸਰ ਲੇਟ ਆਉਂਦੀ ਹੈ ਤੇ ਮੁੜ ਕੇ ਐਡਜੇਸਮੈਂਟ ਲਈ ਦਬਾਅ ਬਣਾਉਂਦੀ ਹੈ। ਇਸਤੋਂ ਇਲਾਵਾ ਸਟਾਫ਼ ਨਾਲ ਕੋਈ ਤਕਰਾਰ ਹੋਣ ਦੀ ਸੂਰਤ ਵਿਚ ਪੁਲਿਸ ਨੂੰ ਫ਼ੋਨ ਕਰਕੇ ਬੁਲਾ ਲੈਂਦੀ ਹੈ, ਜਿਸ ਕਾਰਨ ਸਕੂਲ ਦਾ ਮਾਹੌਲ ਲਗਾਤਾਰ ਖਰਾਬ ਹੋ ਰਿਹਾ। ਸੂਚਨਾ ਮੁਤਾਬਕ ਅੱਜ ਵੀ ਉਕਤ ਮਹਿਲਾ ਅਧਿਆਪਕਾ ਅਤੇ ਪ੍ਰਿੰਸੀਪਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸਤੋਂ ਬਾਅਦ ਉਕਤ ਅਧਿਆਪਕਾ ਨੇ ਪੁਲਿਸ ਨੂੰ ਸਿਕਾਇਤ ਕਰ ਦਿੱਤੀ।

ਇਹ ਵੀ ਪੜ੍ਹੋ  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦਾ ਕਮਾਲ; ਬਿਨ੍ਹਾਂ ਡਰਾਈਵਰ ਤੋਂ ਚੱਲਣ ਵਾਲਾ ਟਰੈਕਟਰ ਬਣਾਇਆ , ਦੇਖੋ ਵੀਡੀਓ

ਇਸ ਗੱਲ ਦਾ ਪਤਾ ਲੱਗਦੇ ਹੀ ਦੂਜੇ ਸਟਾਫ਼ ਨੇ ਇਸ ਮਹਿਲਾ ਨੂੰ ਸਕੂਲ ਵਿਚੋਂ ਬਦਲਣ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰ ਦਿੱਤਾ। ਜਿਸਦੇ ਕਾਰਨ ਰੋਡ ਬਲਾਕ ਹੋ ਗਈ। ਆਪਣੇ ਵਿਰੁਧ ਲੱਗੇ ਧਰਨੇ ਦਾ ਪਤਾ ਲੱਗਦੇ ਹੀ ਮਹਿਲਾ ਅਧਿਆਪਕਾ ਸੁਨੀਤਾ ਕੰਬੋਜ਼ ਨੇ ਵੀ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਅਧਿਕਾਰੀਆਂ ਤੇ ਤਹਿਸੀਲਦਾਰ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਮਮਤਾ ਸੇਠੀ ਵੀ ਮੌਕੇ ‘ਤੇ ਪੁੱਜੇ ਅਤੇ ਦੋਨਾਂ ਧਿਰਾਂ ਨੂੰ ਸਮਝਾ ਬੁਝਾ ਕੇ ਧਰਨਾ ਖ਼ਤਮ ਕਰਵਾਇਆ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਸਿਆ ਕਿ ਫ਼ਿਲਹਾਲ ਮਾਮਲਾ ਹੱਲ ਕਰ ਲਿਆ ਗਿਆ ਹੈ ਤੇ ਹਿੰਦੀ ਅਧਿਆਪਕਾ ਸੁਨੀਤਾ ਕੰਬੋਜ਼ ਦਾ ਡੈਪੁਟੇਸ਼ਨ ਕਿਸੇ ਹੋਰ ਸਕੂਲ ਵਿਚ ਕੀਤਾ ਜਾ ਰਿਹਾ ਤੇ ਨਾਲ ਹੀ ਇਸ ਸਾਰੇ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ਤੇ ਉਸਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮਾਲਵਾ ਕਾਲਜ਼ ‘ਚ ਪ੍ਰਦੂਸ਼ਣ ਰਹਿਤ ਵਾਤਾਵਰਨ ਬਣਾਉਣ ਲਈ ਪੌਦੇ ਲਗਾਏ

0

Bathinda News: ਮਾਲਵਾ ਕਾਲਜ ਵਿਖੇ ਟ੍ਰੀਲਵਰ ਸੁਸਾਇਟੀ ਦੇ ਨਾਲ ਮਿਲ ਕੇ ਕਾਲਜ ਵਿਚ 30 ਪੌਦੇ ਲਗਾਏ ਗਏ। ਇਸ ਮੌਕੇ ਕਾਲਜ ਕੈਂਪਸ ਵਿੱਚ ਫੁੱਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਕਾਲਜ ਪ੍ਰਿੰਸੀਪਲ ਡਾ.ਮਨਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਾਤਾਵਰਨ ਨੂੰ ਸਾਫ ਰੱਖਣ ਲਈ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਹੀ ਪੈਣਗੇ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਵੀ ਜਰੂਰੀ ਹੈ।ਦੁਨੀਆਂ ਵਿਚ ਵਾਤਾਵਰਣ ਵਿੱਚ ਬਹੁਤ ਜਿਆਦਾ ਤਬਦੀਲੀ ਹੋ ਰਹੀ ਹੈ, ਜਿਸ ਕਰਕੇ ਗਰਮੀ ਬਹੁਤ ਜਿਆਦਾ ਵੱਧ ਗਈ, ਜਿਸ ਨਾਲ ਤਾਪਮਾਨ 50 ਡਿਗਰੀ ਦੇ ਕਰੀਬ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਾਅ ਲਈ ਹਰ ਮਨੁੱਖ ਨੂੰ ਆਪਣੇ ਘਰ ਅਤੇ ਆਲੇ—ਦੁਆਲੇ ਵਿਚ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਵਾਤਾਵਰਨ ਦੀ ਸੰਭਾਲ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਕਿਹਾ।

ਇਹ ਵੀ ਪੜ੍ਹੋ  Big News; ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਹੋਇਆ ਵੱਡਾ ਫੈਸਲਾ

ਇਸ ਮੌਕੇ ਟ੍ਰੀਲਵਰ ਸੁਸਾਇਟੀ ਦੇ ਪ੍ਰਧਾਨਸ਼੍ਰੀ ਸਲੀਲ ਕਾਂਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਰੁੱਖਲਗਾਉਣ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੁੱਖ ਲਗਾਉਣ ਨਾਲ ਸਾਡਾ ਆਲਾ—ਦੁਆਲਾ ਹਰਿਆ—ਭਰਿਆ ਹੁੰਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ ਅਤੇ ਅਪੀਲ ਕੀਤੀ ਕਿ ਉਹ ਆਪਣੇ ਦੋਸਤਾਂ—ਮਿੱਤਰਾਂ, ਰਿਸ਼ਤੇਦਾਰਾਂ ਅਤੇ ਆਂਢੀ—ਗੁਆਂਢੀਆਂ ਨੂੰ ਵੀਪੌਦੇ ਲਗਾਉਣ ਲਈ ਪੇ੍ਰਰਿਤ ਕਰਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਲਵਾ ਕਾਲਜ ਦੇ ਸੁਪਰਵਾਇਜਰ ਕੁਲਵੀਰ ਸਿੰਘ ਬਰਾੜ, ਸੁਪਰਡੈਂਟ ਰਵਿੰਦਰ ਸਿੰਗਲਾ,ਟ੍ਰੀਲਵਰ ਸੁਸਾਇਟੀ ਦੇ ਮੈਬਰ ਮੰਗਲ ਗੋਇਲ, ਹਰਪਾਲ ਸਿੰਘ, ਤਰਸੇਮ ਗੋਇਲ,ਕ੍ਰਿਸ਼ਨ ਯਾਦਵ ਅਤੇ ਦਵਿੰਦਰ ਮਲਹੋਤਰਾ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Big News; ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਹੋਇਆ ਵੱਡਾ ਫੈਸਲਾ

0

Punjab News: land pooling policy.ਪਿਛਲੇ ਕਈ ਦਿਨਾਂ ਤੋਂ ਪੂਰੇ ਪੰਜਾਬ ਵਿਚ ਚਰਚਾ ਦਾ ਕੇਂਦਰ ਬਿੰਦੂ ਬਣੀ ਲੈਂਡ ਪੂਲਿੰਗ ਨੀਤੀ ‘ਚ ਅੱਜ ਵੱਡੀਆਂ ਸੋਧਾਂ ਕੀਤੀਆਂ ਗਈਆਂ ਹਨ। ਇੰਨ੍ਹਾਂ ਸੋਧਾਂ ਉਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਮੋਹਰ ਲੱਗ ਗਈ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਸ: ਮਾਨ ਨੇ ਦਸਿਆ ਕਿ ਇਹ ਪਾਲਿਸੀ ਕਿਸਾਨ ਵਿਰੋਧੀ ਨਹੀਂ, ਬਲਕਿ ਕਿਸਾਨ ਪੱਖੀ ਹੈ ਤੇ ਕਿਸਾਨਾਂ ਦੇ ਸੁਝਾਆਂ ਨੂੰ ਦੇਖਦਿਆਂ ਇਹ ਸੋਧਾਂ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ ਚੱਲਦੇ ਸ਼ੈਸਨ ਦੌਰਾਨ ਅਸਤੀਫ਼ਾ ਦੇਣ ਵਾਲੇ ਪਹਿਲੇ ਉਪ ਰਾਸ਼ਟਰਪਤੀ ਹਨ ਜਗਦੀਪ ਧਨਖੜ੍ਹ

ਉਨ੍ਹਾਂ ਸਭ ਤੋਂ ਪਹਿਲਾਂ ਸਪੱਸ਼ਟ ਕੀਤਾ ਕਿ ਕੁੱਝ ਲੋਕਾਂ ਵੱਲੋਂ ਗਲਤਫਹਿਮੀਆਂ ਫ਼ਲਾਈਆਂ ਜਾ ਰਹੀਆਂ ਹਨ ਕਿ ਕਲੌਨੀਆਂ ਬਣਾਉਣ ਲਈ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਰਜਿਸਟਰੀਆਂ ਉਪਰ ਰੋਕ ਲੱਗ ਜਾਵੇਗੀ ਤੇ ਉਹ ਆਪਣੀਆਂ ਜਮੀਨਾਂ ਵੇਚ ਤੇ ਗਹਿਣੇ ਨਹੀਂ ਕਰ ਸਕਣਗੇ। ਪ੍ਰੰਤੂ ਅਜਿਹਾ ਨਹੀਂ ਹੋਵੇਗਾ। ਨੋਟੀਫਿਕੇਸ਼ਨ ਤੋਂ ਬਾਅਦ ਕਿਸਾਨ ਉਸ ਉਪਰ ਕਰਜ਼ ਲੈ ਸਕਦਾ ਜਾਂ ਕਿਸੇ ਹੋਰ ਕਾਰਜ਼ ਲਈ ਵਰਤ ਸਕਦਾ। ਇਸਤੋਂ ਇਲਾਵਾ ਬਿਨ੍ਹਾਂ ਸਹਿਮਤੀ ਦੇ ਕੋਈ ਵੀ ਜਮੀਨ ਨਹੀਂ ਲਈ ਜਾਵੇਗੀ।

ਇਹ ਵੀ ਪੜ੍ਹੋ ਪੰਜਾਬ ਵਾਚ ਕੰਪਨੀ ਦੇ ਦਫ਼ਤਰ ‘ਤੇ ਗੋ+ਲੀ+ਆਂ ਚਲਾਉਣ ਵਾਲੇ ਦਾ ਪੁਲਿਸ ਨੇ ਕੀਤਾ Encounter

ਇਸਤੋਂ ਇਲਾਵਾ ਜਮੀਨ ਦੀ ਸਹਿਮਤੀ ਦੇਣ ਤੋਂ ਬਾਅਦ ਵੀ ਉਹ ਕਲੌਨੀ ਵਿਕਸਿਤ ਹੋਣ ਤੱਕ ਉਸ ਵਿਚ ਖੇਤੀ ਵਿਚ ਕਰ ਸਕੇਗਾ। ਇਸਤੋਂ ਇਲਾਵਾ ਪਲਾਟ ਮਿਲਣ ਤੱਕ ਕਿਸਾਨ ਨੂੰ ਸਰਕਾਰ ਵਲੋਂ ਸਾਲਾਨਾ 50 ਹਜ਼ਾਰ ਰੁਪਏ ਮਿਲਣਗੇ।ਇਸਤੋਂ ਬਾਅਦ ਜਦ ਜਮੀਨ ਸਰਕਾਰ ਹਾਸਲ ਕਰ ਲਵੇਗੀ ਤਾਂ ਉਨ੍ਹਾਂ ਨੂੰ ਕਲੌਨੀ ਵਿਕਸਤ ਹੋਣ ਤੱਕ ਹਰ ਸਾਲ ਇੱਕ ਲੱਖ ਰੁਪਏ ਮਿਲਣਗੇ। ਜਦਕਿ ਕਾਂਗਰਸ ਸਰਕਾਰ ਦੇ ਸਮੇਂ ਇਹ ਰਕਮ ਕੇਵਲ 20 ਹਜ਼ਾਰ ਸੀ।ਉਨ੍ਹਾਂ ਇਹ ਵੀ ਦਸਿਆ ਕਿ ਇਸ ਪਾਲਿਸੀ ਤਹਿਤ 8 ਕਨਾਲ ਜਮੀਨ ਦੇਣ ਵਾਲੇ ਨੂੰ 200 ਗਜ਼ ਵਪਾਰਕ ਤੇ 1000 ਗਜ਼ ਰਿਹਾਇਸ਼ੀ ਪਲਾਟ ਮਿਲੇਗਾ।

ਇਹ ਵੀ ਪੜ੍ਹੋ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਅੰਮ੍ਰਿਤਸਰ ਦਾ ਦੌਰਾ, ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ

ਇਸੇ ਤਰ੍ਹਾਂ 1 ਕਨਾਲ ਜਮੀਨ ਦੇਣ ਵਾਲਿਆਂ ਨੂੰ ਵੀ ਵਪਾਰਕ ਜਗ੍ਹਾਂ ਦਿੱਤੀ ਜਾਵੇਗੀ ਤੇ ਜੇਕਰ ਕੋਈ ਕਿਸਾਨ ਵਪਾਰਕ ਜਗ੍ਹਾਂ ਨਹੀਂ ਲੈਣਗੇ ਤਾਂ ਉਨ੍ਹਾਂ ਨੂੰ ਤਿੰਨ ਗੁਣਾ ਵੱਧ ਰਿਹਾਇਸ਼ੀ ਜਗ੍ਹਾਂ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਤੇ ਕੁੱਝ ਅਜਿਹੇ ਲੋਕ, ਜਿੰਨ੍ਹਾਂ ਦੀਆਂ ਖੁਦ ਦੀਆਂ ਕਲੋਨੀਆਂ ਗੈਰ-ਕਾਨੂੰਨੀ ਹਨ, ਉਹ ਰੋਲਾ ਪਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਹਰਪਾਲ ਸਿੰਘ ਚੀਮਾ ਤੋਂ ਇਲਾਵਾ ਮੁੱਖ ਸਕੱਤਰ ਕੇਪੀ ਸਿਨਹਾ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਚੱਲਦੇ ਸ਼ੈਸਨ ਦੌਰਾਨ ਅਸਤੀਫ਼ਾ ਦੇਣ ਵਾਲੇ ਪਹਿਲੇ ਉਪ ਰਾਸ਼ਟਰਪਤੀ ਹਨ ਜਗਦੀਪ ਧਨਖੜ੍ਹ

👉ਇਸਤੋਂ ਪਹਿਲਾਂ ਵੀ ਦੋ ਉਪ ਰਾਸ਼ਟਰਪਤੀ ਕਾਰਜ਼ਕਾਲ ਪੂਰਾ ਹੋਣ ਤੋਂ ਪਹਿਲਾਂ ਦੇ ਚੁੱਕੇ ਹਨ ਅਸਤੀਫ਼ਾ
New Delhi News: jagdeep dhankhar resigns as vice president ਬੀਤੇ ਕੱਲ ਆਪਣੀ ਸਿਹਤ ਕਾਰਨਾਂ ਅਚਾਨਕ ਅਸਤੀਫ਼ਾ ਦੇ ਕੇ ਸਭ ਨੂੰ ਚੌਕਾਂਉਣ ਵਾਲੇ ਜਗਦੀਪ ਧਨਖੜ੍ਹ (74 ਸਾਲ) ਅਜਿਹੇ ਪਹਿਲੇ ਉਪ ਰਾਸ਼ਟਰਪਤੀ ਹਨ, ਜਿੰਨ੍ਹਾਂ ਨੇ ਚੱਲਦੇ ਸ਼ੈਸਨ ਦੌਰਾਨ ਆਪਣਾ ਅਸਤੀਫ਼ਾ ਦਿੱਤਾ ਹੋਵੇ। ਸੰਵਿਧਾਨਿਕ ਤੌਰ ’ਤੇ ਉੱਪ ਰਾਸਟਰਪਤੀ ਦੇਸ ਦੀ ਰਾਜ ਸਭਾ ਦੇ ਚੇਅਰਮੈਨ ਵੀ ਹੁੰਦੇ ਹਨ, ਜਿੰਨ੍ਹਾਂ ਵੱਲੋਂ ਇਸਨੂੰ ਚਲਾਇਆ ਜਾਂਦਾ ਹੈ। ਬੀਤੇ ਕੱਲ ਹੀ ਸੰਸਦ ਵਿਚ ਮਾਨਸੂਨ ਸ਼ੈਸਨ ਸ਼ੁਰੂ ਹੋਇਆ ਹੈ, ਜੋ 21 ਅਗਸਤ ਤੱਕ ਚੱਲਣਾ ਹੈ।

ਇਹ ਵੀ ਪੜ੍ਹੋ AAP ਦੇ MP Raghav Chadha ਨੇ ਸੰਸਦ ਵਿਚ ਨਾਗਰਿਕਾਂ ਦੀ ਸਿਹਤ ਨਾਲ ਸਬੰਧਤ ਚੁੱਕਿਆ ਮਹੱਤਵਪੂਰਨ ਮੁੱਦਾ

ਪ੍ਰੰਤੂ ਸੈਸ਼ਨ ਦੇ ਪਹਿਲੈ ਹੀ ਦਿਨ ਉਨ੍ਹਾਂ ਸਮਾਗਮ ਨੂੰ ਚਲਾਉਣ ਤੋਂ ਬਾਅਦ ਅਚਾਨਕ ਆਪਣਾ ਅਸਤੀਫ਼ਾ ਦੇਸ ਦੇ ਰਾਸ਼ਟਰਪਤੀ ਨੂੰ ਭੇਜ ਦਿੱਤਾ, ਜਿਸਦੇ ਵਿਚ ਆਪਣੀ ਸਿਹਤ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਇਸਨੂੰ ਤੁਰੰਤ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਜਿਕਰ ਕਰਨਾ ਬਣਦਾ ਹੈ ਕਿ ਸ਼੍ਰੀ ਧਨਖੜ੍ਹ ਦਾ ਉਪ ਰਾਸ਼ਟਰਪਤੀ ਵਜੋਂ ਹਾਲੇ ਅਗਸਤ 2027 ਤੱਕ ਕਾਰਜ਼ਕਾਲ ਪਿਆ ਸੀ ਤੇ ਉਹ ਸਾਲ 2022 ਵਿਚ ਪੰਜ ਸਾਲਾਂ ਲਈ ਚੁਣੇ ਗਏ ਸਨ।

ਇਹ ਵੀ ਪੜ੍ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਮਾਲ; ਹੁਣ ਬਿਨ੍ਹਾਂ ਡਰਾਈਵਰ ਤੋਂ ਕਿਸਾਨਾਂ ਦੇ ਖੇਤਾਂ ‘ਚ ਕੰਮ ਕਰੇਗਾ ਟਰੈਕਟਰ, ਦੇਖੋ ਵੀਡੀਓ

ਉਂਝ, ਉਨ੍ਹਾਂ ਤੋਂ ਪਹਿਲਾਂ ਹੁਣ ਤੱਕ ਦੋ ਉਪ ਰਾਸ਼ਟਰਪਤੀ ਆਪਣਾ ਅਹੁੱਦਾ ਕਾਰਜ਼ਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਛੱਡ ਚੁੱਕੇ ਹਨ, ਜਿੰਨ੍ਹਾਂ ਵਿਚ 2 ਜੁਲਾਈ 1969 ਨੂੰ ਵੀ ਵੀ ਗਿਰੀ ਅਤੇ 21 ਜੁਲਾਈ 2007 ਨੂੰ ਭੈਰੋ ਸਿੰਘ ਸੇਖਾਵਤ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਜੇਕਰ ਤਰੀਕਾਂ ਦੇਖੀਆਂ ਜਾਣ ਤਾਂ ਹੁਣ ਦੇਸ ਦੇ ਦੂਜੇ ਸੰਵਿਧਾਨਕ ਅਹੁੱਦੇ ਤੋਂ ਅਸਤੀਫ਼ਾ ਦੇਣ ਵਾਲੇ ਤਿੰਨਾਂ ਰਾਸ਼ਟਰਪਤੀਆਂ ਨੇ ਜੁਲਾਈ ਮਹੀਨੇ ਵਿਚ ਹੀ ਆਪਣੇ ਅਸਤੀਫ਼ੇ ਦਿੱਤੇ ਹਨ, ਜਿੰਨ੍ਹਾਂ ਨੂੰ ਇੱਕ ਸੰਯੋਗ ਹੀ ਕਿਹਾ ਜਾ ਸਕਦਾ। ਫ਼ਿਲਹਾਲ ਜਗਦੀਪ ਧਨਖੜ੍ਹ ਦੇ ਅਸਤੀਫ਼ੇ ਤੋਂ ਬਾਅਦ ਹੁਣ ਅਗਲੇ ਉਪ ਰਾਸਟਰਪਤੀ ਦੀ ਚੋਣ ਨੂੰ ਲੈ ਕੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਅੰਮ੍ਰਿਤਸਰ ਦਾ ਦੌਰਾ, ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ

0

Amritsar News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮੰਗਲਵਾਰ ਨੂੰ ਅੰਮ੍ਰਿਤਸਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਵਿਸ਼ੇਸ ਤੌਰ ‘ਤੇ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਜਾਣਗੇ ਤੇ ਉਥੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਨਗੇ। ਕੁੱਝ ਦਿਨ ਪਹਿਲਾਂ ਭਗਵੰਤ ਸਿੰਘ ਮਾਨ ਦੀ ਪੁੱਤਰੀ ਨਿਆਮਤ ਕੌਰ ਮਾਨ ਵੀ ਆਪਣੀ ਭੂਆ ਜੀ ਮਨਪ੍ਰੀਤ ਕੌਰ ਨਾਲ ਇੱਥੇ ਨਤਮਸਤਕ ਹੋ ਗਈ ਹੈ।

ਇਹ ਵੀ ਪੜ੍ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਮਾਲ; ਹੁਣ ਬਿਨ੍ਹਾਂ ਡਰਾਈਵਰ ਤੋਂ ਕਿਸਾਨਾਂ ਦੇ ਖੇਤਾਂ ‘ਚ ਕੰਮ ਕਰੇਗਾ ਟਰੈਕਟਰ, ਦੇਖੋ ਵੀਡੀਓ

ਉੰਝ ਪਿਛਲੇ ਕੁੱਝ ਦਿਨਾਂ ਤੋਂ ਸ਼੍ਰੀ ਹਰਮਿੰਦਰ ਸਾਹਿਬ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੌਰਾਨ ਮੁੱਖ ਮੰਤਰੀ ਸ: ਮਾਨ ਦਾ ਇਹ ਪਹਿਲਾਂ ਦੌਰਾ ਹੈ। ਇਸਤੋਂ ਪਹਿਲਾਂ ਉਹ ਕਈ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਐਲਾਨ ਕਰ ਚੁੱਕੇ ਹਨ ਕਿ, “ਪੂਰੀ ਮਨੁੱਖਤਾ ਨੂੰ ਸ਼ਕਤੀ ਦੇਣ ਵਾਲੇ ਇਸ ਆਸਥਾ ਦੇ ਕੇਂਦਰ ਵੱਲ ਕੋਈ ਦੇਖ ਵੀ ਨਹੀਂ ਸਕਦਾ ਤੇ ਧਮਕੀਆਂ ਦੇਣ ਵਾਲਿਆਂ ਨੁੰ ਬਖਸਿਆ ਨਹੀਂ ਜਾਵੇਗਾ।”ਇਸ ਮਾਮਲੇ ਵਿਚ ਪੁਲਿਸ ਵੱਲੋਂ ਪਹਿਲਾਂ ਹੀ ਹਰਿਆਣਾ ਨਾਲ ਸਬੰਧਤ ਇੱਕ ਮੁਲਜਮ ਸੁਭਾਸ਼ ਦੂਬੇ ਨੂੰ ਹਿਰਾਸਤ ਵਿਚ ਲੈ ਕੇ ਉਸਤੋਂ ਪੁਛਗਿਛ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

AAP ਦੇ MP Raghav Chadha ਨੇ ਸੰਸਦ ਵਿਚ ਨਾਗਰਿਕਾਂ ਦੀ ਸਿਹਤ ਨਾਲ ਸਬੰਧਤ ਚੁੱਕਿਆ ਮਹੱਤਵਪੂਰਨ ਮੁੱਦਾ

👉ਹਰ ਨਾਗਰਿਕ ਦੀ ਸਾਲਾਨਾ ਸਿਹਤ ਜਾਂਚ ਨੂੰ ਕਾਨੂੰਨੀ ਅਧਿਕਾਰ ਬਣਾਉਣ ਦੀ ਕੀਤੀ ਮੰਗ
monsoon session of parliament 2025; AAP ਦੇ MP Raghav Chadha ਨੇ ਰਾਜ ਸਭਾ ਵਿਚ ਨਾਗਰਿਕਾਂ ਦੀ ਸਿਹਤ ਨਾਲ ਸਬੰਧਤ ਇੱਕ ਮਹੱਤਵਪੂਰਨ ਮੁੱਦਾ ਚੁੱਕਿਆ ਹੈ। ਬੀਤੇ ਕੱਲ ਤੋਂ ਸ਼ੁਰੂ ਹੋਏ ਸੰਸਦ ਦੇ ਮਾਨਸੂਨ ਸ਼ੈਸਨ ਦੌਰਾਨ ਸ਼੍ਰੀ ਚੱਢਾ ਨੇ ਭਾਰਤ ਵਿਚ ਹਰੇਕ ਨਾਗਰਿਕ ਦੀ ਮੁਫ਼ਤ ਸਲਾਨਾ ਸਿਹਤ ਜਾਂਚ ਨੂੰ ਕਾਨੂੰਨੀ ਅਧਿਕਾਰ ਬਣਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ ਪੰਜਾਬ ਵਾਚ ਕੰਪਨੀ ਦੇ ਦਫ਼ਤਰ ‘ਤੇ ਗੋ+ਲੀ+ਆਂ ਚਲਾਉਣ ਵਾਲੇ ਦਾ ਪੁਲਿਸ ਨੇ ਕੀਤਾ Encounter

ਦੇਸ਼ ਵਿਚ ਸਲਾਨਾ ਜਾਂਚ ਨੂੰ ਅਤਿ ਮਹਿੰਗਾ ਦਸਦਿਆਂ ਉਨ੍ਹਾਂ ਦੇਸ ਦੀ ਮੱਧ ਵਰਗੀ ਤੇ ਗਰੀਬੀ ਰੇਖਾ ਵਾਲੀ ਆਬਾਦੀ ਨੂੰ ਮੱਦੇਨਜ਼ਰ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਕੋਵਿਡ-19 ਤੋਂ ਬਾਅਦ, ਦਿਲ ਦੀਆਂ ਬੀਮਾਰੀਆਂ ਤੋਂ ਇਲਾਵਾ ਹੋਰ ਸਿਹਤ ਸਮੱਸਿਆਵਾਂ ਵਿੱਚ ਤੇਜ਼ੀ ਨਾਲ ਵਾਧਾ ਦੇਖ ਰਹੇ ਹਾਂ। ਜਿਸਦਾ ਜਲਦੀ ਪਤਾ ਲਗਾਉਣ ਨਾਲ ਕੀਮਤੀ ਜਾਨਾਂ ਬਚ ਸਕਦੀਆਂ ਹਨ।

ਇਹ ਵੀ ਪੜ੍ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਮਾਲ; ਹੁਣ ਬਿਨ੍ਹਾਂ ਡਰਾਈਵਰ ਤੋਂ ਕਿਸਾਨਾਂ ਦੇ ਖੇਤਾਂ ‘ਚ ਕੰਮ ਕਰੇਗਾ ਟਰੈਕਟਰ, ਦੇਖੋ ਵੀਡੀਓ

ਸ਼੍ਰੀ ਚੱਢਾ ਨੇ ਮੰਗ ਕੀਤਾ ਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ, ਸਰਕਾਰ ਨਾਗਰਿਕਾਂ ਲਈ ਸਾਲਾਨਾ ਸਿਹਤ ਜਾਂਚਾਂ ਨੂੰ ਫੰਡ ਅਤੇ ਲਾਜ਼ਮੀ ਬਣਾਉਂਦੀ ਹੈ।ਪ੍ਰੰਤੂ ਭਾਰਤ ਵਿੱਚ ਅਜਿਹਾ ਕਿਉਂ ਨਹੀਂ? ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਇਸ ਪਾਸੇ ਕਦਮ ਚੁੱਕੇ ਤੇ ਸਾਲ ਵਿਚ ਇੱਕ ਵਾਰ ਹਰੇਕ ਭਾਰਤੀ ਨਾਗਰਿਕ ਦੀ ਸਲਾਨਾ ਜਾਂਚ ਨੂੰ ਕਾਨੂੰਨੀ ਅਧਿਕਾਰ ਬਣਾਏ ਤਾਂ ਕਿ ਆਮ ਲੋਕਾਂ ਨੁੰ ਵੀ ਗੰਭੀਰ ਬੀਮਾਰੀਆਂ ਦਾ ਪਹਿਲਾਂ ਪਤਾ ਲੱਗੇ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਵਾਚ ਕੰਪਨੀ ਦੇ ਦਫ਼ਤਰ ‘ਤੇ ਗੋ+ਲੀ+ਆਂ ਚਲਾਉਣ ਵਾਲੇ ਦਾ ਪੁਲਿਸ ਨੇ ਕੀਤਾ Encounter

0

Gurdaspur News: ਲੰਘੀ 17 ਜੁਲਾਈ ਨੂੰ ਗੁਰਦਾਸਪੁਰ ਦੀ ਨਾਮੀ ਪੰਜਾਬ ਵਾਚ ਕੰਪਨੀ ਦੇ ਦਫ਼ਤਰ ਉਪਰ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਵਿਚੋਂ ਇੱਕ ਨੂੰ ਅੱਜ ਤੜਕਸਾਰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਹੈ। ਇਸ ਮੁਕਾਬਲੇ ਵਿਚ ਰਾਹੁਲ ਗਿੱਲ ਨਾਂ ਦਾ ਇਹ ਬਦਮਾਸ਼ ਲੱਤ ‘ਤੇ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਜਖ਼ਮੀ ਨੂੰ ਇਲਾਜ਼ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਇਹ ਵੀ ਪੜ੍ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਮਾਲ; ਹੁਣ ਬਿਨ੍ਹਾਂ ਡਰਾਈਵਰ ਤੋਂ ਕਿਸਾਨਾਂ ਦੇ ਖੇਤਾਂ ‘ਚ ਕੰਮ ਕਰੇਗਾ ਟਰੈਕਟਰ, ਦੇਖੋ ਵੀਡੀਓ

ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਦਸਿਆ ਕਿ ਰਾਹੁਲ ਗਿੱਲ ਅਤੇ ਉਸਦੇ ਇੱਕ ਸਾਥੀ ਨੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਕਤ ਘੜੀਆਂ ਦੀ ਕੰਪਨੀ ਦੇ ਦਫ਼ਤਰ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਸੀ। ਜਿਸਤੋਂ ਬਾਅਦ ਪੁਲਿਸ ਇੰਨ੍ਹਾਂ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਲਈ ਟੀਮਾਂ ਬਣਾ ਕੇ ਪਿੱਛਾ ਕਰ ਰਹੀ ਸੀ।

ਇਹ ਵੀ ਪੜ੍ਹੋ ਮੋਹਾਲੀ ਵਿਖੇ ਮਾਲਵੇਅਰ ਵਿਸ਼ਲੇਸ਼ਣ ਲਈ ਸਾਈਬਰ ਕਿਓਸਕ ਦਾ ਉਦਘਾਟਨ

ਮੰਗਲਵਾਰ ਸਵੇਰ ਪਤਾ ਚੱਲਿਆ ਕਿ ਮੁਲਜਮ ਰਾਹੁਲ ਗਿੱਲ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਤਾਂ ਪੁਲਿਸ ਪਾਰਟੀ ਨੇ ਉਸਨੂੰ ਪਿੱਛਾ ਕਰਕੇ ਰੋਕਣ ਦੀ ਕੋਸ਼ਿਸ ਕੀਤੀ ਪ੍ਰੰਤੂ ਉਸਨੇ ਪੁਲਿਸ ਪਾਰਟੀ ਉਪਰ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲਿਸ ਦੀ ਇੱਕ ਗੋਲੀ ਉਸਦੀ ਲੱਤ ‘ਤੇ ਲੱਗੀ ਤੇ ਉਹ ਜਖ਼ਮੀ ਹੋ ਗਿਆ। ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਜਲਦੀ ਹੀ ਪੁਛਗਿਛ ਕਰਕੇ ਮਾਮਲੇ ਦੀ ਤੈਅ ਤੱਕ ਪੁੱਜਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦਾ ਕਮਾਲ; ਬਿਨ੍ਹਾਂ ਡਰਾਈਵਰ ਤੋਂ ਚੱਲਣ ਵਾਲਾ ਟਰੈਕਟਰ ਬਣਾਇਆ , ਦੇਖੋ ਵੀਡੀਓ

0

👉ਪੀਏਯੂ ਨੇ AI ਦੀ ਵਰਤੋਂ ਨਾਲ ਸਵੈ ਸੰਚਾਲਿਤ ਟਰੈਕਟਰ ਸਿਸਟਮ ਸਾਮ੍ਹਣੇ ਲਿਆਂਦਾ
Ludhiana News: ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਖੇਤੀ ਸੈਕਟਰ ਤੇ ਖਾਸਕਰ ਦਿਹਾਤੀ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਆ ਰਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਹੁਣ ਇੱਕ ਹੋਰ ਕਮਾਲ ਕਰ ਦਿਖਾਇਆ ਹੈ। ਇਹ ਸਵੈ ਸੰਚਾਲਿਤ ਟਰੈਕਟਰ ਸਿਸਟਮ ਕਿਸਾਨਾਂ ਦੇ ਖੇਤਾਂ ਵਿਚ ਬਿਨ੍ਹਾਂ ਡਰਾਈਵਰ ਤੋਂ ਕੰਮ ਕਰੇਗਾ। ਇਸ ਨਵੀਂ ਤਕਨੀਕ ਦਾ ਯੂਨੀਵਰਸਿਟੀ ਵੱਲੋਂ ਆਪਣੇ ਖੋਜ ਫਾਰਮ ਵਿਖੇ ਸਜੀਵ ਪ੍ਰਦਰਸ਼ਨ ਕੀਤਾ। ਇਸ ਦੌਰਾਨ ਟਰੈਕਟਰਾਂ ਲਈ ਜੀਐਨਐਸਐਸ-ਅਧਾਰਤ ਆਟੋ-ਸਟੀਅਰਿੰਗ ਸਿਸਟਮ ਦਾ ਉਦਘਾਟਨ ਕੀਤਾ ਗਿਆ। ਇਹ ਸਮਾਗਮ ਮਸ਼ੀਨਰੀ ਪੱਖੋਂ ਪੀਏਯੂ ਦੀ ਰਵਾਇਤੀ ਖੇਤੀ ਤੋਂ ਡਿਜੀਟਲ ਅਤੇ ਸੂਖਮ ਖੇਤੀਬਾੜੀ ਵੱਲ ਯਾਤਰਾ ਦਾ ਇਕ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ। ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸਮਾਰੋਹ ਦੀ ਨਿਗਰਾਨੀ ਕੀਤੀ। ਇਸ ਮੌਕੇ ਸੀਨੀਅਰ ਅਧਿਕਾਰੀ, ਵਿਗਿਆਨੀ ਅਤੇ ਮੀਡੀਆ ਪ੍ਰਤੀਨਿਧੀ ਮੌਜੂਦ ਸਨ।

ਇਹ ਵੀ ਪੜ੍ਹੋ ਮੋਹਾਲੀ ਵਿਖੇ ਮਾਲਵੇਅਰ ਵਿਸ਼ਲੇਸ਼ਣ ਲਈ ਸਾਈਬਰ ਕਿਓਸਕ ਦਾ ਉਦਘਾਟਨ

ਜ਼ਿਕਰਯੋਗ ਹੈ ਕਿ ਆਟੋ-ਸਟੀਅਰਿੰਗ ਸਿਸਟਮ ਸੈਟੇਲਾਈਟ ਤੋਂ ਨਿਰਦੇਸ਼ ਪ੍ਰਾਪਤ ਕੰਪਿਊਟਰ ਆਧਾਰਿਤ ਵਿਧੀ ਹੈ ਜੋ ਟਰੈਕਟਰ ਚਲਾਉਣ ਦੌਰਾਨ ਸਟੀਅਰਿੰਗ ਨੂੰ ਸਵੈਚਾਲਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਸਿਸਟਮ ਸੈਂਸਰਾਂ ਅਤੇ ਇੱਕ ਟੱਚਸਕ੍ਰੀਨ ਕੰਟਰੋਲ ਜ਼ਰੀਏ ਕਈ ਸੈਟੇਲਾਈਟ ਤੋਂ ਸਿਗਨਲਾਂ ਨੂੰ ਨਿਰਦੇਸ਼ਤ ਕਰਕੇ ਟਰੈਕਟਰਾਂ ਨੂੰ ਸਹੀ ਅਤੇ ਦੱਸੇ ਮਾਰਗਾਂ ਤੇ ਤੋਰਦਾ ਹੈ। ਇਹ ਘੱਟ ਰੋਸ਼ਨੀ ਵਾਲੇ ਹਲਾਤ ਵਿੱਚ ਵੀ ਬਿਹਤਰ ਟਰੈਕਟਰ ਚਾਲਨ ਨੂੰ ਯਕੀਨੀ ਬਣਾ ਕੇ ਗਲਤੀਆਂ ਦੀ ਗੁੰਜਾਇਸ਼ ਘੱਟ ਕਰਦਾ ਹੈ।ਪੀ ਏ ਯੂ ਦੇ ਤਜਰਬਿਆਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਆਟੋ ਸਟੀਅਰਿੰਗ ਦੇ ਨਾਲ, ਡਿਸਕ ਹੈਰੋ, ਕਲਟੀਵੇਟਰ, ਰੋਟਾਵੇਟਰ, ਅਤੇ ਪੀ ਏ ਯੂ ਸਮਾਰਟ ਸੀਡਰ ਵਰਗੇ ਸੰਦਾਂ ਨੇ ਕਾਫੀ ਹੱਦ ਤਕ ਸਹੀ ਕਾਰਜ ਕੀਤਾ। ਮੈਨੂਅਲ ਸਟੀਅਰਿੰਗ ਦੇ ਨਾਲ ਡਿਸਕ ਹੈਰੋ, ਕਲਟੀਵੇਟਰ, ਰੋਟਾਵੇਟਰ ਅਤੇ ਪੀਏਯੂ ਸਮਾਰਟ ਸੀਡਰ ਵਰਗੇ ਫੀਲਡ ਉਪਕਰਣਾਂ ਨੇ 3 ਤੋਂ 12% ਦੇ ਵਿਚਕਾਰ ਓਵਰਲੈਪ ਦਿਖਾਇਆ। ਆਟੋ ਸਟੀਰਿੰਗ ਸਿਸਟਮ ਨਾਲ ਏ ਓਵਰਲੈਪ ਘੱਟ ਕੇ ਇਕ ਪ੍ਰਤੀਸ਼ਤ ਹੋ ਗਏ। ਆਪੇ ਚੱਲਣ ਵਾਲੇ ਟਰੈਕਟਰ ਦੀ ਇਕ ਤਕਨਾਲੋਜੀ ਦੇ ਵਿਕਾਸ ਵਿਚ ਪੀ ਏ ਯੂ ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਮਾਹਿਰ ਡਾ ਅਸੀਮ ਵਰਮਾ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇਹ ਵੀ ਪੜ੍ਹੋ ਵਿਰਾਸਤ ਦਾ ਸਨਮਾਨ: ਪੰਜਾਬ ਦੇ 115 ਸਰਕਾਰੀ ਸਕੂਲਾਂ ਦਾ ਨਾਮ ਉੱਘੀਆਂ ਸ਼ਖ਼ਸੀਅਤਾਂ ਦੇ ਨਾਮ ‘ਤੇ ਰੱਖਿਆ

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਕਿਹਾ ਕਿ ਇਸ ਵਿਧੀ ਦੀ ਸ਼ੁਰੂਆਤ ਨਾਲ ਖੇਤੀਬਾੜੀ ਵਿੱਚ ਡਿਜੀਟਲ ਤਬਦੀਲੀ ਵੱਲ ਪੀ ਏ ਯੂ ਦੀ ਪਹਿਲਕਦਮੀ ਨੂੰ ਵਿਸ਼ੇਸ਼ ਗਤੀ ਪ੍ਰਾਪਤ ਹੋਈ ਹੈ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਿਰਫ਼ ਨਵੀ ਤੋਂ ਨਵੀਂ ਤਕਨਾਲੋਜੀ ਨੂੰ ਅਪਣਾ ਨਹੀਂ ਰਹੀ ਹੈ, ਸਗੋਂ ਖੇਤੀ ਨੂੰ ਲਾਭਦਾਇਕ, ਕੁਸ਼ਲ ਅਤੇ ਟਿਕਾਊ ਰੱਖਣ ਲਈ ਜ਼ਰੂਰੀ ਕੰਮ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਟੋ-ਸਟੀਅਰਿੰਗ ਵਰਗੇ ਡਿਜੀਟਲ ਤਰੀਕੇ ਨਾ ਸਿਰਫ਼ ਖੇਤੀ ਸਾਰਥਕਤਾ ਵਿੱਚ ਸੁਧਾਰ ਕਰਦੇ ਹਨ ਸਗੋਂ ਕਿਸਾਨਾਂ ਦੇ ਬੋਝ ਨੂੰ ਵੀ ਹਲਕਾ ਕਰਦੇ ਹਨ।ਪੀਏਯੂ ਵੱਲੋਂ ਆਪਣੀਆਂ ਖੋਜ ਤਰਜੀਹਾਂ ਨੂੰ ਲਗਾਤਾਰ ਮੁੜ ਸੁਰਜੀਤ ਕਰਨ ‘ਤੇ ਜ਼ੋਰ ਦਿੰਦੇ ਹੋਏ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਕੁਦਰਤੀ ਸਰੋਤਾਂ ਦੇ ਸੁੰਗੜਨ ਅਤੇ ਵਧਦੀਆਂ ਖੇਤੀ ਲਾਗਤਾਂ ਦੇ ਮੱਦੇਨਜ਼ਰ ਮਸ਼ੀਨਰੀ ਨੂੰ ਸੈਂਸਰ ਆਧਾਰਤ ਅਤੇ ਨੈਵੀਗੇਸ਼ਨ ਤਕਨਾਲੋਜੀਆਂ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਦੇ ਕਥਨ ਅਨੁਸਾਰ, ਆਟੋ-ਸਟੀਅਰਿੰਗ ਸਿਸਟਮ ਵਰਗੇ ਵਿਗਿਆਨਕ ਤਰੀਕੇ ਭਾਰਤੀ ਖੇਤੀਬਾੜੀ ਦਾ ਭਵਿੱਖ ਹਨ।

ਇਹ ਵੀ ਪੜ੍ਹੋ ਥਾਰ ਵਾਲੀ ਬੀਬੀ ਨੂੰ ਇੱਕ ਹੋਰ ਵੱਡਾ ਝਟਕਾ; ਹਾਈਕੋਰਟ ਨੇ ਸੁਣਾਇਆ ਇਹ ਫ਼ੈਸਲਾ

ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ (ਆਈਏਐਸ) ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਕਾਢਾਂ ਨੂੰ ਹਾਲ ਹੀ ਵਿੱਚ ਰਾਸ਼ਟਰੀ ਮਾਨਤਾ ਮਿਲੀ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਟਿਆਲਾ ਵਿੱਚ ਇੱਕ ਪ੍ਰਦਰਸ਼ਨੀ ਦੌਰਾਨ ਪੀਏਯੂ ਦੇ ਸੈਂਸਰ-ਅਧਾਰਤ ਝੋਨਾ ਟ੍ਰਾਂਸਪਲਾਂਟਰ ਦਾ ਤਜਰਬਾ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਖੇਤੀ ਖੇਤਰ ਵਿੱਚ ਪੀਏਯੂ ਦੀ ਖੋਜ ਦੀ ਸਾਰਥਕਤਾ ਅਤੇ ਵਿਹਾਰਕਤਾ ਨੂੰ ਪ੍ਰਮਾਣਿਤ ਕਰਦੇ ਹਨ।ਵਿਚਾਰ-ਵਟਾਂਦਰੇ ਦੌਰਾਨ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਯੂਨੀਵਰਸਿਟੀ ਵਲੋਂ ਜਾਰੀ ਰਿਮੋਟ-ਕੰਟਰੋਲ ਨਾਲ ਚਲਾਏ ਜਾਣ ਵਾਲੇ ਦੋ-ਪਹੀਆ ਝੋਨਾ ਟ੍ਰਾਂਸਪਲਾਂਟਰ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਇਹ ਮਸ਼ੀਨ ਕਿਸਾਨਾਂ ਨੂੰ ਖੇਤ ਤੋਂ ਬਾਹਰ ਛਾਂ ਵਿਚ ਬੈਠ ਕੇ ਕੰਮ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ । ਉਨ੍ਹਾਂ ਕਿਹਾ ਕਿ ਤਕਨਾਲੋਜੀ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ, ਜਿਸ ਵਿੱਚ ਖੇਤ ਦੀ ਸਮਰੱਥਾ ਵਿੱਚ 12 ਪ੍ਰਤੀਸ਼ਤ ਤੱਕ ਵਾਧਾ, ਥਕਾਵਟ ਵਿੱਚ 85 ਪ੍ਰਤੀਸ਼ਤ ਕਮੀ, ਅਤੇ ਮਜ਼ਦੂਰਾਂ ਦੀਆਂ ਜ਼ਰੂਰਤਾਂ ਵਿੱਚ 40 ਪ੍ਰਤੀਸ਼ਤ ਦੀ ਗਿਰਾਵਟ ਸ਼ਾਮਲ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੋਹਾਲੀ ਵਿਖੇ ਮਾਲਵੇਅਰ ਵਿਸ਼ਲੇਸ਼ਣ ਲਈ ਸਾਈਬਰ ਕਿਓਸਕ ਦਾ ਉਦਘਾਟਨ

👉ਨਾਗਰਿਕ ਡਿਜੀਟਲ ਸੁਰੱਖਿਆ ਵੱਲ ਮਹੱਤਵਪੂਰਨ ਕਦਮ: ਵਿਸ਼ੇਸ਼ ਡੀਜੀਪੀ ਵੀ ਨੀਰਜਾ
👉ਸੈਲਫ਼-ਸਰਵਿਸ ਕਿਓਸਕ ਐਂਡਰਾਇਡ ਅਤੇ ਆਈਓਐਸ ਡਿਵਾਈਸਾਂ, ਯੂਐਸਬੀ ਡਰਾਈਵਾਂ ਨੂੰ ਸਕੈਨ ਅਤੇ ਸੈਨੀਟਾਈਜ਼ ਦੀਆਂ 24 ਘੰਟੇ ਮੁਫ਼ਤ ਸੇਵਾਵਾਂ ਪ੍ਰਦਾਨ ਕਰਦਾ ਹੈ
Mohali News:ਜਨਤਕ ਸਾਈਬਰ ਸੁਰੱਖਿਆ ਨੂੰ ਵਧਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਦਫਤਰ ਵਿਖੇ ਮੋਬਾਈਲ ਡਿਵਾਈਸਾਂ ਦੇ ਮਾਲਵੇਅਰ ਵਿਸ਼ਲੇਸ਼ਣ ਲਈ ਸਾਈਬਰ ਕਿਓਸਕ ਮਸ਼ੀਨ ਦਾ ਉਦਘਾਟਨ ਕੀਤਾ। ਰਾਜ ਵਿੱਚ ਆਪਣੀ ਕਿਸਮ ਦੀ ਪਹਿਲੀ ਸਾਈਬਰ ਕਿਓਸਕ, ਇਹ ਮਸ਼ੀਨ ਨਾਗਰਿਕ ਡਿਜੀਟਲ ਸੁਰੱਖਿਆ ਵੱਲ ਮਹੱਤਵਪੂਰਨ ਤਕਨੀਕੀ ਤਰੱਕੀ ਹੈ।ਸੈਲਫ-ਸਰਵਿਸ ਕਿਓਸਕ ਨੁਕਸਾਨਦੇਹ, ਪਾਬੰਦੀਸ਼ੁਦਾ ਜਾਂ ਅਸੁਰੱਖਿਅਤ ਐਪਲੀਕੇਸ਼ਨਾਂ ਅਤੇ ਫਾਈਲਾਂ ਤੋਂ ਐਂਡਰਾਇਡ ਅਤੇ ਆਈਓਐਸ ਮੋਬਾਈਲ ਡਿਵਾਈਸਾਂ ਦੇ ਨਾਲ-ਨਾਲ ਯੂਐਸਬੀ ਡਰਾਈਵਾਂ ਅਤੇ ਬਾਹਰੀ ਸਟੋਰੇਜ ਨੂੰ ਸਕੈਨ ਅਤੇ ਸੈਨੀਟਾਈਜ਼ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਮੁੱਖ ਮੰਤਰੀ ਵੱਲੋਂ ਸਿੱਖਿਆ, ਮੈਨੂਫੈਕਚਰਿੰਗ, ਇੰਜਨੀਅਰਿੰਗ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਬਰਤਾਨੀਆ ਨਾਲ ਮਜ਼ਬੂਤ ਰਿਸ਼ਤਿਆਂ ’ਤੇ ਜ਼ੋਰ

ਮੋਹਾਲੀ ਦੇ ਫੇਜ਼ 4 ਵਿਖੇ ਸਟੇਟ ਸਾਈਬਰ ਕ੍ਰਾਈਮ ਦਫ਼ਤਰ ਵਿਖੇ ਸਾਈਬਰ ਕਿਓਸਕ ਦਾ ਉਦਘਾਟਨ ਕਰਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਸਾਈਬਰ ਕ੍ਰਾਈਮ ਵੀ ਨੀਰਜਾ ਨੇ ਕਿਹਾ ਕਿ ਸਾਈਬਰ ਕਿਓਸਕ ਨਾਗਰਿਕਾਂ ਲਈ ਇੱਕ ਜਨਤਕ ਪਹਿਲ ਹੈ ਅਤੇ ਇਸਨੂੰ ਸ਼ੁਰੂ ਵਿੱਚ ਚਾਰ ਥਾਵਾਂ- ਮੋਹਾਲੀ, ਸੀਪੀ ਦਫ਼ਤਰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਗਿਆ ਹੈ,ਜਿਸ ਉਪਰੰਤ ਇਸਨੂੰ ਹੋਰ ਜ਼ਿਲ੍ਹਿਆਂ ਵਿੱਚ ਵੀ ਸਥਾਪਤ ਕੀਤਾ ਜਾਵੇਗਾ।ਲੋਕ ਭਲਾਈ ਅਤੇ ਉਦਯੋਗ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਸਪੈਸ਼ਲ ਡੀਜੀਪੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਿਓਸਕ 24 ਘੰਟੇ ਤੇਜ਼, ਸੁਰੱਖਿਅਤ ਅਤੇ ਮੁਫ਼ਤ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਵਿੱਚ ਹਰੇਕ ਸਕੈਨ ਵਿੱਚ ਸਿਰਫ਼ 2-5 ਮਿੰਟ ਲੱਗਦੇ ਹਨ। ਉਹਨਾਂ ਭਰੋਸਾ ਦਿੱਤਾ ਕਿ ਡੇਟਾ ਲੀਕ ਹੋਣ ਦਾ ਕੋਈ ਖ਼ਤਰਾ ਨਹੀਂ ਹੈ—ਨਾਗਰਿਕ ਮਾਲਵੇਅਰ ਲਈ ਆਪਣੇ ਡਿਵਾਈਸਾਂ ਦੀ ਸੁਰੱਖਿਅਤ ਢੰਗ ਨਾਲ ਜਾਂਚ ਕਰ ਸਕਦੇ ਹਨ ਅਤੇ ਸੰਭਾਵੀ ਜੋਖਮਾਂ ਨੂੰ ਤੁਰੰਤ ਹਟਾ ਸਕਦੇ ਹਨ।ਉਹਨਾਂ ਨੇ ਜਨਤਾ ਨੂੰ ਸਾਈਬਰ ਅਪਰਾਧਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਅਤੇ ਸਾਈਬਰ ਅਪਰਾਧ ਹੈਲਪਲਾਈਨ – 1930 ਜਾਂ cybercrime.punjabpolice.gov.in ‘ਤੇ ‘ਸਾਈਬਰ-ਮਿੱਤਰ’ ਚੈਟਬੋਟ ਰਾਹੀਂ ਤੁਰੰਤ ਰਿਪੋਰਟ ਕਰਨ ਲਈ ਕਿਹਾ।

ਇਹ ਵੀ ਪੜ੍ਹੋ  ਵਿਰਾਸਤ ਦਾ ਸਨਮਾਨ: ਪੰਜਾਬ ਦੇ 115 ਸਰਕਾਰੀ ਸਕੂਲਾਂ ਦਾ ਨਾਮ ਉੱਘੀਆਂ ਸ਼ਖ਼ਸੀਅਤਾਂ ਦੇ ਨਾਮ ‘ਤੇ ਰੱਖਿਆ

ਲੋਕ ਨੁਮਾਇੰਦਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਾਈਬਰ ਅਪਰਾਧ ਦੇ ਐਸਪੀ, ਜਸ਼ਨਦੀਪ ਸਿੰਘ ਗਿੱਲ ਨੇ ਕਿਹਾ ਕਿ ਕਿਓਸਕ ਆਈਐਮਈਆਈ ਵੇਰਵਿਆਂ ਤੇ ਸਿਮ ਸਬੰਧੀ ਜਾਣਕਾਰੀ ਦੀ ਪਛਾਣ ਕਰਦਾ ਹੈ ਅਤੇ ਐਪਲੀਕੇਸ਼ਨਾਂ ਤੇ ਅੰਦਰੂਨੀ ਸਟੋਰੇਜ ਦਾ ਤੇਜ਼ੀ ਅਤੇ ਡੂੰਘਾਈ ਨਾਲ ਸਕੈਨ ਕਰਦਾ ਹੈ। ਉਹਨਾਂ ਅੱਗੇ ਦੱਸਿਆ ਕਿ ਉਪਭੋਗਤਾ ਸੰਕਰਮਿਤ ਐਪਸ ਨੂੰ ਅਣਇੰਸਟਾਲ ਕਰ ਸਕਦੇ ਹਨ, ਨੁਕਸਾਨਦੇਹ ਫਾਈਲਾਂ ਨੂੰ ਹਟਾ ਸਕਦੇ ਹਨ ਅਤੇ ਸਕੈਨ ਰਿਪੋਰਟਾਂ ਤੁਰੰਤ ਤਿਆਰ ਕਰ ਸਕਦੇ ਹਨ। ਰਿਪੋਰਟ ਉਪਭੋਗਤਾ ਦੇ ਈਮੇਲ ‘ਤੇ ਭੇਜੀ ਜਾ ਸਕਦੀ ਹੈ ਜਾਂ ਯੂਐਸਬੀ ਡਿਵਾਈਸ ‘ਤੇ ਸਟੋਰ ਕੀਤੀ ਜਾ ਸਕਦੀ ਹੈ। ਸਿਸਟਮ ਉਪਭੋਗਤਾ-ਅਨੁਕੂਲ ਤੇ ਸੁਰੱਖਿਅਤ ਹੋਣ ਦੇ ਨਾਲ-ਨਾਲ ਵਨ ਟੱਚ ਸਕ੍ਰੀਨ ਇੰਟਰਫੇਸ ਜ਼ਰੀਏ ਕੰਮ ਕਰਦਾ ਹੈ। ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ (ਐਨਐਫਐਸਯੂ) ਦੁਆਰਾ ਅਰਿਸ਼ਟੀ ਇਨਫੋ ਲੈਬਜ਼ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਇਹ ਕਿਓਸਕ ਮਾਲਵੇਅਰ ਵਿਸ਼ਲੇਸ਼ਣ ਆਧੁਨਿਕ ਤਕਨੀਕੀ ਹੁਨਰਾਂ ਦੀ ਲੋੜ ਦੇ ਬਿਨਾਂ ਸਿੱਧੇ ਜਨਤਕ ਖੇਤਰ ਵਿੱਚ ਲਿਆਂਦਾ ਗਿਆ ਹੈ। ਮੋਹਾਲੀ ਸਾਈਬਰ ਕਿਓਸਕ ਨੂੰ ਉਨ੍ਹਾਂ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸਹੂਲਤ ਦੇ ਹਿੱਸੇ ਵਜੋਂ ਓਮੈਕਸ ਦੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ ਹੈ।ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ, ਮੋਹਾਲੀ, ਲਾਇਨਜ਼ ਕਲੱਬ ਮੋਹਾਲੀ, ਰੈੱਡ ਕਰਾਸ ਮੋਹਾਲੀ, ਰੋਟਰੀ ਕਲੱਬ ਮੋਹਾਲੀ ਅਤੇ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਨੁਮਾਇੰਦੇ ਸ਼ਾਮਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1910502