Friday, May 22, 2026
Home Blog Page 591

ਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾ

0

👉ਅਮਰਗੜ੍ਹ ਅਤੇ ਅਹਿਮਦਗੜ੍ਹ ਸਬ-ਡਵੀਜ਼ਨਾਂ ਵਿਖੇ ਨਵੇਂ ਬਣੇ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ
👉ਲੋਕਾਂ ਦੇ ਟੈਕਸ ਦਾ ਇਕ-ਇਕ ਪੈਸਾ ਭਲਾਈ ਕਾਰਜਾਂ ’ਤੇ ਖਰਚਾਂਗੇ-ਮੁੱਖ ਮੰਤਰੀ ਨੇ ਸੂਬਾ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ
Malerkotla News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਮਰਗੜ੍ਹ ਅਤੇ ਅਹਿਮਦਗੜ੍ਹ ਸਬ-ਡਵੀਜ਼ਨਾਂ ਵਿਖੇ ਨਵੇਂ ਬਣੇ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ ਕਰਕੇ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਤੋਂ ਵੱਧ ਦਾ ਤੋਹਫਾ ਦਿੱਤਾ ਹੈ।ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦਾ ਇਕ-ਇਕ ਪੈਸਾ ਭਲਾਈ ਕਾਰਜਾਂ ਲਈ ਖਰਚਣ ਪ੍ਰਤੀ ਵਚਨਬੱਧ ਹੈ ਅਤੇ ਅਮਰਗੜ੍ਹ ਅਤੇ ਅਹਿਮਦਗੜ੍ਹ ਸਬ-ਡਵੀਜ਼ਨਾਂ ਨੂੰ ਅੱਜ ਦਿੱਤਾ ਗਿਆ ਤੋਹਫਾ ਵੀ ਇਸੇ ਪ੍ਰਤੀਬੱਧਤਾ ਦਾ ਹਿੱਸਾ ਹੈ।

ਇਹ ਵੀ ਪੜ੍ਹੋ  ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਈਮੇਲ ਭੇਜਣ ਵਾਲੇ ਮੁਲਜਮ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਉਨ੍ਹਾਂ ਕਿਹਾ ਕਿ ਅਮਰਗੜ੍ਹ ਵਿਖੇ ਤਹਿਸੀਲ ਕੰਪਲੈਕਸ ਦੇ ਨਿਰਮਾਣ ’ਤੇ 6 ਕਰੋੜ 36 ਲੱਖ ਖਰਚ ਕੀਤੇ ਗਏ ਹਨ ਜਦਕਿ ਅਹਿਮਦਗੜ੍ਹ ਵਿਖੇ ਤਹਿਸੀਲ ਕੰਪਲੈਕਸ ਦੀ ਇਮਾਰਤ ਦੀ ਉਸਾਰੀ ’ਤੇ 6 ਕਰੋੜ 86 ਲੱਖ ਰੁਪਏ ਦੀ ਲਾਗਤ ਆਈ ਹੈ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਮਰਗੜ੍ਹ ਤਹਿਸੀਲ ਕੰਪਲੈਕਸ 27 ਹਜ਼ਾਰ ਸੁਕੈਅਰ ਫੁੱਟ ਰਕਬੇ ਵਿੱਚ ਬਣਿਆ ਹੈ ਅਤੇ ਇਸ ਕੰਪਲੈਕਸ ਵਿੱਚ ਐਸ.ਡੀ.ਐਮ. ਦਫ਼ਤਰ, ਕੋਰਟ ਰੂਮ, ਵੱਡਾ ਹਾਲ, 26 ਕੈਬਿਨ ਅਤੇ ਹੋਰ ਦਫ਼ਤਰ ਸਥਾਪਤ ਕੀਤੇ ਗਏ ਹਨ।ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਅਹਿਮਦਗੜ੍ਹ ਦਾ ਨਵਾਂ ਤਹਿਸੀਲ ਕੰਪਲੈਕਸ 2.39 ਏਕੜ ਰਕਬੇ ਵਿੱਚ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਮੰਜ਼ਲੀ ਤਹਿਸੀਲ ਕੰਪਲੈਕਸ ਵਿੱਚ ਐਸ.ਡੀ.ਐਮ. ਕੋਰਟ ਰੂਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਪਟਵਾਰਖਾਨਾ, ਸਟਾਫ ਰੂਮਜ਼, ਰਜਿਸਟ੍ਰੇਸ਼ਨ ਕਾਊਂਟਰ ਅਤੇ ਹੋਰ ਵਿਭਾਗਾਂ ਦੇ ਦਫ਼ਤਰ ਸਥਾਪਤ ਸਨ।

ਇਹ ਵੀ ਪੜ੍ਹੋ  ਸਾਫ਼ ਸਫ਼ਾਈ ‘ਚ ਮੁੜ ਚਮਕਿਆ ਬਠਿੰਡਾ; ਪੰਜ ਸਾਲਾਂ ਬਾਅਦ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਹੋਣ ਦਾ ਜਿੱਤਿਆ ਖਿਤਾਬ

ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ਰੈਂਪ ਅਤੇ ਲਿਫਟਾਂ ਵੀ ਸਥਾਪਤ ਕੀਤੀਆਂ ਗਈਆਂ ਹਨ ਤਾਂ ਕਿ ਉਨ੍ਹਾਂ ਨੂੰ ਰੋਜ਼ਮੱਰਾ ਦੇ ਪ੍ਰਸ਼ਾਸਨਿਕ ਕੰਮਕਾਜ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਮੁੱਖ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਲੋਕ ਹਰ ਰੋਜ਼ ਆਪਣੇ ਕੰਮਕਾਜ ਲਈ ਇਨ੍ਹਾਂ ਦਫ਼ਤਰਾਂ ਵਿੱਚ ਆਉਂਦੇ ਹਨ ਅਤੇ ਇਸੇ ਕਰਕੇ ਲੋਕਾਂ ਦੀ ਸਹੂਲਤ ਲਈ ਇਨ੍ਹਾਂ ਕੰਪਲੈਕਸਾਂ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਵਿੱਖ ਦੀਆਂ ਲੋੜਾਂ ਦੇ ਮੱਦੇਨਜ਼ਰ ਇਨ੍ਹਾਂ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਲੋਕ ਪੱਖੀ ਕਾਰਜਾਂ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਵੇਂ ਦਫ਼ਤਰਾਂ ਨਾਲ ਸਟਾਫ ਨੂੰ ਢੁਕਵਾਂ ਮਾਹੌਲ ਮਿਲੇਗਾ ਜਿਸ ਨਾਲ ਉਹ ਬਿਨਾਂ ਕਿਸੇ ਖੱਜਲ-ਖੁਆਰੀ ਦੇ ਲੋਕਾਂ ਦੇ ਕੰਮਕਾਜ ਨੂੰ ਯਕੀਨੀ ਬਣਾਉਣ ਨੂੰ ਤਰਜੀਹ ਦੇਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ‘ਚ ਭੀਖ ਮੰਗ ਰਹੇ 18 ਬੱਚੇ ਰੈਸਕਿਊ, 24 ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ

0

Bathinda News: ਪੰਜਾਬ ਸਰਕਾਰ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਉਣ ਦੇ ਫੈਸਲੇ ਤੋਂ ਬਾਅਦ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਬਾਲ ਭਲਾਈ ਕਮੇਟੀ ਅਤੇ ਟਾਸਕ ਫੋਰਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਾਟਸਪੌਟ ਇਲਾਕਿਆਂ ‘ਚ ਛਾਪੇ ਮਾਰੇ ਗਏ, ਜਿੱਥੋਂ 18 ਨਾਬਾਲਿਗਾਂ ਨੂੰ ਰੈਸਕਿਊ ਕੀਤਾ ਗਿਆ।ਇਸ ਅਭਿਆਨ ਦੀ ਅਗਵਾਈ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਬਿਕਰਮਜੀਤ ਸਿੰਘ, ਮੈਂਬਰ ਰਾਕੇਸ਼ ਕੁਮਾਰ, ਐੱਸਐੱਲ ਲਤਿਕਾ ਅਤੇ ਮੋਹਿਤ ਬਾਂਸਲ ਸਹਿਤ ਜ਼ਿਲ੍ਹਾ ਬਾਲ ਭਲਾਈ ਅਫ਼ਸਰ ਰਵਨੀਤ ਕੌਰ ਵੱਲੋਂ ਕੀਤੀ ਗਈ। ਛਾਪਿਆਂ ਦੌਰਾਨ 24 ਵਿਅਕਤੀਆਂ ਦੀ ਪਛਾਣ ਕੀਤੀ ਗਈ, ਜੋ ਬੱਚਿਆਂ ਨੂੰ ਭੀਖ ਮੰਗਵਾਉਣ ਵਿੱਚ ਲਿਪਤ ਸਨ।

ਇਹ ਵੀ ਪੜ੍ਹੋ  ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਈਮੇਲ ਭੇਜਣ ਵਾਲੇ ਮੁਲਜਮ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਸਿਵਲ ਲਾਈਨ ਪੁਲਿਸ ਨੇ ਬਾਲ ਭਲਾਈ ਕਮੇਟੀ ਦੀ ਸ਼ਿਕਾਇਤ ਦੇ ਅਧਾਰ ‘ਤੇ ਮਾਇਆ ਦੇਵੀ, ਆਰਤੀ, ਭੀਮ ਕੁਮਾਰ, ਅਜੈ, ਧੀਰਗਰ, ਰਾਖੀਨੀ, ਹਰਬਚਨ, ਮਨੋਜ ਕੁਮਾਰ, ਸੁਨੀਤਾ, ਮਦਨ ਸ਼ਾਹ ਸਮੇਤ 24 ਲੋਕਾਂ ਖਿਲਾਫ ਬੀਐਨ ਐੱਸ ਦੀਆਂ ਵੱਖ ਵੱਖ ਧਾਰਾਵਾਂ ਹੇਠੇ ਕੇਸ ਦਰਜ ਕੀਤਾ ਹੈ।ਪ੍ਰਸ਼ਾਸਨ ਹੁਣ ਰੈਸਕਿਊ ਕੀਤੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਏਗਾ। ਜੇਕਰ ਆਪਣੇ ਆਪ ਨੂੰ ਮਾਪੇ ਦੱਸ ਰਹੇ ਵਿਅਕਤੀ ਡੀਐਨਏ ਟੈਸਟ ‘ਚ ਅਸਲੀ ਸਾਬਤ ਨਹੀਂ ਹੋਏ ਤਾਂ ਉਨ੍ਹਾਂ ਖ਼ਿਲਾਫ਼ ਹੋਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਆਨਲਾਇਨ ਡਿਜੀਟਲ ਕਿਊ.ਆਰ. ਜਮ੍ਹਾਂਬੰਦੀਆਂ ਨੂੰ ਕੀਤਾ ਜਾਵੇ ਅਪਲੋਡ:ਡਿਪਟੀ ਕਮਿਸ਼ਨਰ

0

👉ਈ.ਜੀ. ਰਜਿਸਟ੍ਰੇਸ਼ਨ ਸਬੰਧੀ ਅਰਜ਼ੀ, ਵਸੀਕਾ ਨਵੀਸਾਂ ਨਾਲ ਕੀਤੀ ਮੀਟਿੰਗ
Bathinda News:ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਈ.ਜੀ. ਰਜਿਸਟ੍ਰੇਸ਼ਨ ਸਬੰਧੀ ਵਕੀਲਾਂ, ਅਰਜ਼ੀ ਤੇ ਵਸੀਕਾ ਨਵੀਸਾਂ ਦੇ ਨਾਲ ਮੀਟਿੰਗ ਕਰਕੇ ਜਿਥੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਉਥੇ ਹੀ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਨ ਦਾ ਭਰੋਸਾ ਵੀ ਦਿਵਾਇਆ।

ਇਹ ਵੀ ਪੜ੍ਹੋ  Bathinda News: ਨਸ਼ਾ ਤਸਕਰੀ ਕਰਦਾ ਕਾਲਜ਼ ਦਾ ਵਿਦਿਆਰਥੀ ਬਠਿੰਡਾ ਪੁਲਿਸ ਵੱਲੋਂ ਕਾਬੂ, ਅੱਧਾ ਕਿੱਲੋਂ ਚਿੱਟਾ ਬਰਾਮਦ

ਮੀਟਿੰਗ ਦੀ ਪ੍ਰਧਾਨਗੀਆਂ ਕਰਦਿਆਂ ਡਿਪਟੀ ਕਮਿਸ਼ਨਰ ਨੇ ਵਕੀਲਾਂ, ਅਰਜ਼ੀ, ਵਸੀਕਾ ਨਵੀਸਾਂ ਨੂੰ ਕਿਹਾ ਕਿ ਉਹ ਆਨਲਾਇਨ ਡਿਜੀਟਨ ਕਿਊ.ਆਰ. ਜਮ੍ਹਾਂਬੰਦੀਆਂ ਨੂੰ ਅਪਲੋਡ ਕਰਨਾ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਉਣ ਦਿੱਤੀ ਜਾਵੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਪੂਨਮ ਸਿੰਘ, ਐਸਡੀਐਮ ਬਠਿੰਡਾ ਸ ਬਲਕਰਨ ਸਿੰਘ ਮਾਹਲ ਤੋਂ ਇਲਾਵਾ ਵਕੀਲਾ, ਅਰਜ਼ੀ, ਵਸੀਕਾ ਨਵੀਸਾ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda News: ਨਸ਼ਾ ਤਸਕਰੀ ਕਰਦਾ ਕਾਲਜ਼ ਦਾ ਵਿਦਿਆਰਥੀ ਬਠਿੰਡਾ ਪੁਲਿਸ ਵੱਲੋਂ ਕਾਬੂ, ਅੱਧਾ ਕਿੱਲੋਂ ਚਿੱਟਾ ਬਰਾਮਦ

0

Bathinda News: ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਬਠਿੰਡਾ ਪੁਲਿਸ ਨੇ ਇੱਕ ਨੌਜਵਾਨ ਵਿਦਿਆਰਥੀ ਨੂੰ ਕਾਬੂ ਕੀਤਾ ਹੈ, ਜਿਹੜਾ ਹਾਲੇ ਬੀਏ-2 ਜਮਾਤ ਵਿਚ ਪੜਦਾ ਹੈ। ਇਸਦੇ ਕੋਲੋਂ ਪੁਲਿਸ ਨੂੰ ਅੱਧਾ ਕਿਲੋਂ ਚਿੱਟਾ ਵੀ ਬਰਾਮਦ ਹੋਇਆ ਹੈ। ਪੁਲਿਸ ਦੇ ਅਧਿਕਾਰੀ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੇ ਹਨ ਕਿ ਇਹ ਵਿਦਿਆਰਥੀ ਕਦ ਦਾ ਇਸ ਕਾਲੇ ਧੰਦੇ ਵਿਚ ਲੱਗਿਆ ਹੋਇਆ ਹੈ ਅਤੇ ਚਿੱਟਾ ਕਿੱਥੋ ਲੈ ਕੇ ਆਉਂਦਾ ਸੀ।

ਇਹ ਵੀ ਪੜ੍ਹੋ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਈਮੇਲ ਭੇਜਣ ਵਾਲੇ ਮੁਲਜਮ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਅੱਜ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ, ਡੀਐਸਪੀ ਸਿਟੀ-1 ਸੰਦੀਪ ਸਿੰਘ ਭਾਟੀ ਅਤੇ ਥਾਣਾ ਕੈਨਾਲ ਮੁਖੀ ਹਰਜੀਵਨ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋਂ ‘‘ਯੁੱਧ ਨਸ਼ਿਆਂ ਵਿਰੁੱਧ’’ ਵਿੱਢੀ ਮੁਹਿੰਮ ਤਹਿਤ ਇਹ ਵੱਡੀ ਕਾਰਵਾਈ ਐਸਐਸਪੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵੱਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ ਮੰਦਭਾਗੀ ਘਟਨਾ; bathinda police ਦੇ ਹੌਲਦਾਰ ਦੀ ਸੜਕ ਹਾਦਸੇ ਵਿੱਚ ਹੋਈ ਮੌ+ਤ

ਅਧਿਕਾਰੀਆਂ ਮੁਤਾਬਕ ਬੀਤੇ ਕੱਲ ਐਸ ਆਈ ਹਰਜੀਵਨ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਇੱਕ ਗੁਪਤ ਇਤਲਾਹ ’ਤੇ ਕਿਸਾਨ ਚੌਂਕ ਰਿੰਗ ਰੋਡ ਬਠਿੰਡਾ ਕੋਲ ਬੀੜ ਤਲਾਬ ਵਾਲੇ ਪਾਸਿਓ ਸ਼ਹਿਰ ਵੱਲ ਆ ਰਹੇ ਇੱਕ ਨੌਜਵਾਨ ਮੋਟਰਸਾਈਕਲ ਸਵਾਰ ਨੌਜਵਾਨ ਨੁੰ ਕਾਬੂ ਕੀਤਾ ਸੀ। ਉਸਦੀ ਤਲਾਸ਼ੀ ਦੌਰਾਨ ਇਹ ਨਸ਼ਾ ਬਰਾਮਦ ਹੋਇਆ।

ਇਹ ਵੀ ਪੜ੍ਹੋ ਬਠਿੰਡਾ ਦੇ ਇਸ ਪਿੰਡ ਦਾ ਵੱਡਾ ਫੈਸਲਾ; ਪਿੰਡ ਦੇ ਹੀ ਮੁੰਡੇ-ਕੁੜੀ ਨਾਲ ਵਿਆਹ ਕਰਵਾਉਣ ਵਾਲਿਆਂ ਨੂੰ ਪ੍ਰਵਾਰਾਂ ਸਮੇਤ ਛੱਡਣਾ ਪਏਗਾ ਪਿੰਡ

ਇਸ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਰੀ ਵਾਸੀ ਬਸਤੀ ਨੰਬਰ ਬੀੜ ਤਲਾਬ ਬਠਿੰਡਾ ਵਜੋਂ ਹੋਈ ਹੈ। ਮੁਢਲੀ ਪੁਛਗਿਛ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਮੁਲਜਮ ਤਲਵੰਡੀ ਸਾਬੋ ਇਲਾਕੇ ਵਿਚ ਸਥਿਤ ਇੱਕ ਕਾਲਜ਼ ’ਚ ਬੀਏ ਭਾਗ 2 ਦਾ ਵਿਦਿਆਰਥੀ ਹੈ। ਪੁਲਿਸ ਹੁਣ ਇਸ ਗੱਲ ਤਾ ਪਤਾ ਕਰਨ ਵਿਚ ਲੱਗੀ ਹੋਈ ਹੈ ਕਿ ਇਹ ਕਿਥੋ ਚਿੱਟੇ ਦੀ ਖੇਪ ਲੈ ਕੇ ਆਉਂਦਾ ਸੀ ਤੇ ਅੱਗੇ ਕਿੱਥੇ-ਕਿੱਥੇ ਸਪਲਾਈ ਕਰਦਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਈਮੇਲ ਭੇਜਣ ਵਾਲੇ ਮੁਲਜਮ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

0

👉ਫ਼ਰੀਦਾਬਾਦ ਨਾਲ ਸਬੰਧਤ ਹੈ ਮੁਲਜਮ ਸ਼ੁਭਮ ਦੂਬੇ, ਕਈ ਸਾਫ਼ਟਫ਼ੇਅਰ ਕੰਪਨੀਆਂ ‘ਚ ਕਰ ਚੁੱਕਿਆ ਕੰਮ
Shri Amritsar Sahib News: ਦੁਨੀਆਂ ਦੇ ਪਵਿੱਤਰ ਸਥਾਨਾਂ ਵਿਚੋਂ ਇੱਕ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਈ ਮੇਲ ਰਾਹੀਂ ਭੇਜਣ ਵਾਲੇ ਮੁਲਜਮ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ। ਸ਼ੁੱਕਰਵਾਰ ਨੁੰ ਮਾਮਲੇ ਦਾ ਖੁਲਾਸਾ ਕਰਦਿਆਂ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਵਿਚ ਵੱਡਾ ਖੁਲਾਸਾ ਕਰਦਿਆਂ ਦਸਿਆ ਕਿ ਇਸ ਮਾਮਲੇ ਵਿਚ ਹਰਿਆਣਾ ਦੇ ਫ਼ਰੀਦਾਬਾਦ ਦੀ ਜਵਾਹਰ ਕਲੌਨੀ ਨਾਲ ਸਬੰਧਤ ਇੱਕ ਸਾਫ਼ਟਵੇਅਰ ਇੰਜੀਨੀਅਰ ਸ਼ੁਭਮ ਦੂਬੇ ਨੂੰ ਨਾਮਜਦ ਕਰਕੇ ਉਸਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਇਹ ਵੀ ਪੜ੍ਹੋ  ਮੰਦਭਾਗੀ ਘਟਨਾ; bathinda police ਦੇ ਹੌਲਦਾਰ ਦੀ ਸੜਕ ਹਾਦਸੇ ਵਿੱਚ ਹੋਈ ਮੌ+ਤ

ਜਿਸਤੋਂ ਪੁੱਛਗਿਛ ਬਾਅਦ ਹੋਰ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਇਹ ਈਮੇਲ ਭੇਜਣ ਵਾਲਾ 24 ਸਾਲਾਂ ਸ਼ੁਭਮ ਦੂਬੇ ਪਹਿਲਾਂ ਦੋ ਵੱਡੀਆਂ ਸਾਫ਼ਟਵੇਅਰ ਕੰਪਨੀਆਂ ਵਿਚ ਕੰਮ ਚੁੱਕਿਆ ਹੈ ਤੇ ਹੁਣ ਉਹ ਵਿਹਲਾ ਸੀ। ਪੁਲਿਸ ਕਮਿਸ਼ਨਰ ਨੇ ਦਸਿਆ ਕਿ ਇਸ ਸਬੰਧ ਵਿਚ ਪੁਲਿਸ ਪਹਿਲਾਂ ਹੀ ਦੋ ਪਰਚੇ ਦਰਜ਼ ਕਰ ਚੁੱਕੀ ਹੈ। ਕਮਿਸ਼ਨਰ ਮੁਤਾਬਕ ਇਸ ਕੇਸ ਦਾ ਕੁਨੈਕਸ਼ਨ ਦੱਖਣੀ ਸੂਬੇ ਤਾਮਿਲਨਾਡੂ ਨਾਲ ਜੁੜ ਰਹੇ ਹਨ। ਪ੍ਰੰਤੂ 14 ਜੁਲਾਈ ਤੋਂ ਪਹਿਲੀ ਈਮੇਲ ਮਿਲਣ ‘ਤੇ ਪੁਲਿਸ ਪੂਰੀ ਮੁਸਤੈਦੀ ਨਾਲ ਗੋਲਡਨ ਟੈਂਪਲ ਦੇ ਆਲੇ-ਦੁਆਲੇ ਤੇ ਅੰਦਰ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪੂਰੀ ਸੁਰੱਖਿਆ ਕੀਤੀ ਗਈ ਹੈ ਤੇ ਡੀਸੀਪੀ ਨੂੰ ਉਥੇ ਤੈਨਾਤ ਕੀਤਾ ਗਿਆ।

ਇਹ ਵੀ ਪੜ੍ਹੋ  ਸਾਫ਼ ਸਫ਼ਾਈ ‘ਚ ਮੁੜ ਚਮਕਿਆ ਬਠਿੰਡਾ; ਪੰਜ ਸਾਲਾਂ ਬਾਅਦ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਹੋਣ ਦਾ ਜਿੱਤਿਆ ਖਿਤਾਬ

ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਬੇਝਿਜਕ ਇੱਥੇ ਆ ਕੇ ਨਤਮਸਤਕ ਹੋ ਸਕਦੇ ਹਨ। ਦਸਣਾ ਬਣਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਕੱਲ ਇਸ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।ਬੀਤੇ ਕੱਲ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਇੱਥੋਂ ਦੇ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਵੱਲੋਂ ਸਥਾਨਕ ਵਿਧਾਇਕ ਡਾ ਇੰਦਰਵੀਰ ਸਿੰਘ ਨਿੱਝਰ ਅਤੇ ਡਾ ਅਜੈ ਗੁਪਤਾ ਦੀ ਮੌਜੂਦਗੀ ਵਿਚ ਸ਼੍ਰੀ ਦਰਬਾਰ ਸਾਹਿਬ ਦਾ ਦੌਰਾ ਕੀਤਾ ਸੀ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਾਫ਼ ਸਫ਼ਾਈ ‘ਚ ਮੁੜ ਚਮਕਿਆ ਬਠਿੰਡਾ; ਪੰਜ ਸਾਲਾਂ ਬਾਅਦ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਹੋਣ ਦਾ ਜਿੱਤਿਆ ਖਿਤਾਬ

0

Bathinda News:ਮਾਲਵਾ ਦਾ ਦਿਲ ਮੰਨੇ ਜਾਣ ਵਾਲੇ ਬਠਿੰਡਾ ਸ਼ਹਿਰ ਨੇ ਪੰਜਾਬ ਦੇ ਸਾਫ਼ ਸੁਥਰਾ ਸ਼ਹਿਰ ਹੋਣ ਦਾ ਮੁੜ ਮਾਣ ਹਾਸਲ ਕੀਤਾ ਹੈ। 50 ਹਜ਼ਾਰ ਤੋਂ 3 ਲੱਖ ਦੀ ਆਬਾਦੀ ਦੀ ਕੈਟਾਗਿਰੀ ਵਿਚ ਬਠਿੰਡਾ ਨੇ ਇਹ ਸਥਾਨ ਹਾਸਲ ਕੀਤਾ ਹੈ। ਜਦੋਂਕਿ ਦੇਸ਼ ਭਰ ਵਿਚ ਬਠਿੰਡਾ ਨੂੰ ਸਾਫ਼-ਸਫ਼ਾਈ ਦੇ ਮਾਮਲੇ ਵਿਚ 51ਵਾਂ ਸਥਾਨ ਮਿਲਿਆ ਹੈ। ਨਗਰ ਨਿਗਮ ਦੇ ਨੌਜਵਾਨ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਿਸ਼ੇਸ ਗੱਲਬਾਤ ਦੌਰਾਨ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸਦੇ ਲਈ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ, ਜਿੰਨ੍ਹਾਂ ਦੇ ਸਹਿਯੋਗ ਤੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਸਫ਼ਾਈ ਕਰਮਚਾਰੀਆਂ ਦੀ ਬਦੌਲਤ ਸ਼ਹਿਰ ਨੂੰ ਇਹ ਮਾਣ ਹਾਸਲ ਹੋਇਆ ਹੈ।

ਇਹ ਵੀ ਪੜ੍ਹੋ  ਮੰਦਭਾਗੀ ਘਟਨਾ; bathinda police ਦੇ ਹੌਲਦਾਰ ਦੀ ਸੜਕ ਹਾਦਸੇ ਵਿੱਚ ਹੋਈ ਮੌ+ਤ

ਉਨ੍ਹਾਂ ਕਿਹਾ ਕਿ ਪਹਿਲਾਂ ਆਲ ਇੰਡੀਆ ਰੈਕਿੰਗ ਘੱਟ ਸੀ ਜਿਹੜੀ ਹੁਣ ਕਾਫ਼ੀ ਵਧੀ ਹੈ। ਥੋੜੇ ਸਮੇਂ ਵਿਚ ਬਠਿੰਡਾ ਨੂੰ ਇਹ ਮਾਣ ਹਾਸਲ ਕਰਨਾ ਪ੍ਰਾਪਤੀ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਬੇਸ਼ੱਕ ਸਾਲ 2018 ਤੋਂ 2020 ਦੌਰਾਨ ਬਠਿੰਡਾ ਨੂੰ ਇਹ ਅਵਾਰਡ ਮਿਲਿਆ ਹੈ ਪ੍ਰੰਤੁ ਉਸ ਸਮੇਂ ਦੌਰਾਨ ਕੌਮੀ ਪੱਧਰ ‘ਤੇ ਸ਼ਹਿਰ ਨੂੰ ਕ੍ਰਮਵਾਰ 104ਵੀਂ ਅਤੇ 79ਵੀਂ ਰੈਕਿੰਗ ਪ੍ਰਾਪਤ ਹੋਈ ਹੈ, ਜੋਕਿ ਹੁਣ ਸੁਧਰ ਕੇ 51ਵੇਂ ਥਾਂ ਤੱਕ ਪੁੱਜ ਚੁੱਕੀ ਹੈ। ਮੇਅਰ ਮਹਿਤਾ ਮੁਤਾਬਕ ਸ਼ਹਿਰ ਦੇ ਵਿਚ ਘਰ-ਘਰ ਤੋਂ ਕੂੜਾ ਚੁੱਕਣ ਦੇ ਲਈ ਨਗਰ ਨਿਗਮ ਨੁੰ 98 ਫ਼ੀਸਦੀ ਅੰਕ ਮਿਲੇ ਜਦਕਿ ਰਿਹਾਇਸ਼ੀ, ਵਪਾਰਕ ਆਦਿ ਥਾਵਾਂ ‘ਤੇ ਸਾਫ਼-ਸਫ਼ਾਈ ਲਈ 100 ਵਿਚੋਂ 100 ਫ਼ੀਸਦੀ, ਵੇਸਟ ਪ੍ਰੋਸੈਸਿੰਗ ਦੇ ਵਿਚ 100 ‘ਚੋਂ 99 ਅੰਕ ਮਿਲੇ।

ਇਹ ਵੀ ਪੜ੍ਹੋ  ਮਾਮਲਾ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਭੇਜਣ ਦਾ, ਪੰਜਾਬ ਪੁਲਿਸ ਅੱਜ ਕਰੇਗੀ ਵੱਡਾ ਖੁਲਾਸਾ !

ਸ਼੍ਰੀ ਮਹਿਤਾ ਮੁਤਾਬਕ ਘਰ-ਘਰ ਵਿਚੋਂ ਕੂੜਾ ਚੁੱਕਣ ਦੇ ਲਈ ਛੋਟੇ ਹਾਥੀਆਂ ਤੋਂ ਇਲਾਵਾ ਟਰੈਕਟਰ-ਟਰਾਲੀਆਂ ਦੀ ਗਿਣਤੀ ਵਧਾਈ ਗਈ ਹੈ। ਇਸੇ ਤਰ੍ਹਾਂ ਸਾਫ਼-ਸਫ਼ਾਈ ਕਾਮਿਆਂ ਦੀ ਸਾਈਟਾਂ ਉਪਰ ਮੌਜੂਦਗੀ ਨੂੰ ਯਕੀਨੀ ਬਣਾਇਆ ਗਿਆ। ਇਸਤੋਂ ਇਲਾਵਾ ਕੂੜੇ ਸਬੰਧੀ ਸਮੱਸਿਆ ਦੇ ਹੱਲ ਲਈ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ। ਉਨ੍ਹਾਂ ਇਹ ਵੀ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਸਾਫ਼-ਸਫ਼ਾਈ ਦੀ ਵਿਵਸਥਾ ਨੁੰ ਹੋਰ ਸੁਧਾਰਨ ਦੇ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੰਦਭਾਗੀ ਘਟਨਾ; bathinda police ਦੇ ਹੌਲਦਾਰ ਦੀ ਸੜਕ ਹਾਦਸੇ ਵਿੱਚ ਹੋਈ ਮੌ+ਤ

0

Bathinda News: ਬੀਤੀ ਰਾਤ ਬਠਿੰਡਾ-ਕੋਟਕਪੂਰਾ ਰੋਡ ‘ਤੇ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿਚ ਬਠਿੰਡਾ ਸਥਿਤ ਏਜੀਟੀਐਫ਼ ਵਿੰਗ ਵਿਚ ਤੈਨਾਤ ਪੰਜਾਬ ਪੁਲਿਸ ਦੇ ਇੱਕ ਹੈਡ ਕਾਂਸਟੇਬਲ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਜਸਵਿੰਦਰ ਸਿੰਘ ਵਾਸੀ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ ਜਸਵਿੰਦਰ ਸਿੰਘ ਮਾਪਿਆਂ ਦਾ ਇਕੱਲਾ ਪੁੱਤਰ ਸੀ, ਜਿਸਦਾ ਕੁੱਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਤੇ ਹੂਣ ਉਸਦੇ ਘਰ ਵੀ ਇੱਕ ਛੋਟਾ ਲੜਕਾ ਹੈ।

ਇਹ ਵੀ ਪੜ੍ਹੋ  ਮਾਮਲਾ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਭੇਜਣ ਦਾ, ਪੰਜਾਬ ਪੁਲਿਸ ਅੱਜ ਕਰੇਗੀ ਵੱਡਾ ਖੁਲਾਸਾ !

ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਦੀ ਅੰਮ੍ਰਿਤਸਰ ਵਿਖੇ ਡਿਊਟੀ ਲੱਗੀ ਹੋਈ ਸੀ, ਜਿੱਥੋਂ ਉਹ ਵਾਪਸ ਆਪਣੇ ਪਿੰਡ ਵੱਲ ਆ ਰਿਹਾ ਸੀ। ਇਸ ਦੌਰਾਨ ਇੱਕ ਟਰੱਕ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਮਾਮਲੇ ਵਿਚ ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਬਾਅਦ ਦੁਪਿਹਰ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ਦੇ ਇਸ ਪਿੰਡ ਦਾ ਵੱਡਾ ਫੈਸਲਾ; ਪਿੰਡ ਦੇ ਹੀ ਮੁੰਡੇ-ਕੁੜੀ ਨਾਲ ਵਿਆਹ ਕਰਵਾਉਣ ਵਾਲਿਆਂ ਨੂੰ ਪ੍ਰਵਾਰਾਂ ਸਮੇਤ ਛੱਡਣਾ ਪਏਗਾ ਪਿੰਡ

0

👉ਪਿੰਡ ਦੇ ਲੋਕਾਂ ਦੇ ਵੱਡੇ ਇਕੱਠ ਨੇ ਲਿਆ ਫੈਸਲਾ, ਫੈਸਲੇ ਦੇ ਹੱਕ ਤੇ ਵਿਰੋਧ ‘ਚ ਉੱਠਣ ਲੱਗੀਆਂ ਅਵਾਜ਼ਾਂ
Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਦੇ ਲੋਕਾਂ ਤੇ ਪੰਚਾਇਤੀ ਨੁਮਾਇੰਦਿਆਂ ਵੱਲੋਂ ਬੀਤੇ ਕੱਲ ਪਾਸ ਕੀਤੇ ਇੱਕ ਮਤੇ ਨੂੰ ਲੈ ਕੇ ਹੁਣ ਪੰਜਾਬ ਪੱਧਰ ‘ਤੇ ਵੱਡੀ ਚਰਚਾ ਛਿੜ ਪਈ ਹੈ। ਲਏ ਫੈਸਲੇ ਮੁਤਾਬਕ ਪਿੰਡ ‘ਚ ਹੀ ਵਿਆਹ ਕਰਵਾਉਣ ਵਾਲੇ ਮੁੰਡੇ-ਕੁੜੀਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਇਸ ਫੈਸਲੇ ਤਹਿਤ ਉਨ੍ਹਾਂ ਦੇ ਨਾਂ ਸਿਰਫ਼ ਖੁਦ, ਬਲਕਿ ਉਨ੍ਹਾਂ ਦੇ ਮਾਪਿਆਂ ਦੇ ਵੀ ਪਿੰਡ ਵਿਚ ਰਹਿਣ ‘ਤੇ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ ਮਾਮਲਾ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਭੇਜਣ ਦਾ, ਪੰਜਾਬ ਪੁਲਿਸ ਅੱਜ ਕਰੇਗੀ ਵੱਡਾ ਖੁਲਾਸਾ !

ਪਿੰਡ ਦੇ ਲੋਕਾਂ ਮੁਤਾਬਕ ਇਹ ਫੈਸਲੇ ਪਿੰਡ ਵਿਚ ਪਿਛਲੇ ਸਮਿਆਂ ਦੌਰਾਨ ਦੌਰਾਨ ਹੋਏ ਕੁੱਝ ਵਿਆਹਾਂ ਨੂੰ ਲੈ ਕੇ ਕੀਤਾ ਗਿਆ ਹੈ, ਜਿਸਦੇ ਵਿਚ ਪਿੰਡ ਦੇ ਦੋ-ਤਿੰਨ ਮੁੰਡੇ-ਕੁੜੀਆਂ ਨੇ ਆਪਸ ਵਿਚ ਵਿਆਹ ਕਰਵਾ ਲਿਆ। ਉਨ੍ਹਾਂ ਮੁਤਾਬਕ ਸਮਾਜਿਕ ਮਰਿਆਦਾ ਨੂੰ ਉਲਟਾ ਕੇ ਲਏ ਇੰਨ੍ਹਾਂ ਫੈਸਲਿਆਂ ਦਾ ਪਿੰਡ ਦੇ ਹੋਰਨਾਂ ਬੱਚਿਆਂ ਉਪਰ ਵੀ ਗਲਤ ਪ੍ਰਭਾਵ ਪੈ ਰਿਹਾ।

ਇਹ ਵੀ ਪੜ੍ਹੋ CM ਭਗਵੰਤ ਸਿੰਘ ਮਾਨ ਅੱਜ ਮਲੇਰਕੋਟਲਾ ਦੇ ਲੋਕਾਂ ਨੂੰ ਦੇਣਗੇ ਵੱਡਾ ਤੋਹਫਾ

ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਕਿ ਇਹ ਫੈਸਲਾ ਪਿੰਡ ਦੀ ਨਗਰ ਪੰਚਾਇਤ ਵੱਲੋਂ ਲਿਆ ਗਿਆ ਪ੍ਰੰਤੂ ਨਗਰ ਪੰਚਾਇਤ ਦੀ ਮਹਿਲਾ ਪ੍ਰਧਾਨ ਦੇ ਪੁੱਤਰ ਬਲਦੀਪ ਸਿੰਘ ਨੇ ਦਾਅਵਾ ਕੀਤਾ ਕਿ,’’ ਇਹ ਫੈਸਲੇ ਪਿੰਡ ਦੇ ਲੋਕਾਂ ਦਾ ਹੈ, ਜਿਸਨੂੰ ਮੰਨਣਾ ਪੰਚਾਇਤੀ ਨੁਮਾਇੰਦਿਆਂ ਲਈ ਵੀ ਲਾਜ਼ਮੀ ਹੋ ਜਾਂਦਾ। ‘‘ ਇੱਥੇ ਦਸਣਾ ਬਣਦਾ ਹੈ ਕਿ ਕੋਟਸ਼ਮੀਰ ਜ਼ਿਲ੍ਹੇ ਦੇ ਵੱਡੇ ਪਿੰਡਾਂ ‘ਚ ਸ਼ੁਮਾਰ ਹੁੰਦਾ ਹੈ, ਜਿਹੜਾ ਗ੍ਰਾਂਮ ਪੰਚਾਇਤ ਤੋਂ ਨਗਰ ਪੰਚਾਇਤ ਵੀ ਬਣ ਚੁੱਕਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮਾਮਲਾ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਭੇਜਣ ਦਾ, ਪੰਜਾਬ ਪੁਲਿਸ ਅੱਜ ਕਰੇਗੀ ਵੱਡਾ ਖੁਲਾਸਾ !

0

👉ਪੁਲਿਸ ਵੱਲੋਂ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲੈਣ ਦੀ ਚਰਚਾ, ਈਮੇਲ ਦੀਆਂ ਤਾਰਾਂ ਤਾਮਿਲਨਾਡੂ ਨਾਲ ਜੁੜਿਆ

Shri Amritsar Sahib News: ਦੁਨੀਆਂ ਦੇ ਪਵਿੱਤਰ ਸਥਾਨਾਂ ਵਿਚ ਸ਼ਾਮਲ ਸ਼੍ਰੀ ਦਰਬਾਰ ਸਾਹਿਬ ਨੂੰ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਆ ਰਹੀਆਂ ਧਮਕੀ ਭਰੀਆਂ ਈਮੇਲ ਦੇ ਮਾਮਲੇ ਵਿਚ ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਇਸ ਸਬੰਧ ਵਿਚ ਅੱਜ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਖੁਲਾਸਾ ਕਰ ਸਕਦੇ ਹਨ। ਜਿਕਰਯੋਗ ਹੈ ਕਿ ਬੀਤੇ ਕੱਲ ਇਸ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।

ਇਹ ਵੀ ਪੜ੍ਹੋ CM ਭਗਵੰਤ ਸਿੰਘ ਮਾਨ ਅੱਜ ਮਲੇਰਕੋਟਲਾ ਦੇ ਲੋਕਾਂ ਨੂੰ ਦੇਣਗੇ ਵੱਡਾ ਤੋਹਫਾ

14 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਲਗਾਤਾਰ 6 ਈਮੇਲ ਸ਼੍ਰੋਮਣੀ ਕਮੇਟੀ ਤੇ ਹੋਰਨਾਂ ਨੂੰ ਮਿਲੀਆਂ ਸਨ, ਜਿਸਦੇ ਵਿਚ ਸ਼੍ਰੀ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉੜਾਉਣ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ ਇੰਨ੍ਹਾਂ ਧਮਕੀ ਭਰੀਆਂ ਈਮੇਲਾਂ ਦੇ ਬਾਵਜੂਦ ਸ਼ਰਧਾਲੂਆਂ ਦੀ ਸ਼ਰਧਾ ਵਿਚ ਕੋਈ ਕਮੀ ਦੇਖਣ ਨੂੰ ਨਹੀਂ ਮਿਲੀ ਤੇ ਲੋਕ ਇੱਥੇ ਲਗਾਤਾਰ ਆ ਰਹੇ ਹਨ ਪ੍ਰੰਤੂ ਪੁਲਿਸ ਵੱਲੋਂ ਸੁਰੱਖਿਆ ਨੂੰ ਮੁੱਖ ਰੱਖਦਿਆਂ ਇੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਇਸਤੋਂ ਇਲਾਵਾ ਬੀਐਸਐਫ਼ ਦੇ ਜਵਾਨ ਵੀ ਇੱਥੈ ਪੁੱਜੇ ਸਨ ਤੇ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ ਸੀ। ਪ੍ਰੰਤੂ ਧਮਕੀ ਦੇ ਬਾਵਜੂਦ ਕੁੱਝ ਨਹੀਂ ਮਿਲਿਆ ਸੀ।

ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 10 ਪਿਸਤੌਲਾਂ ਸਮੇਤ ਇੱਕ ਕਾਬੂ

ਬੀਤੇ ਕੱਲ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਇੱਥੋਂ ਦੇ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਵੱਲੋਂ ਸਥਾਨਕ ਵਿਧਾਇਕ ਡਾ ਇੰਦਰਵੀਰ ਸਿੰਘ ਨਿੱਝਰ ਅਤੇ ਡਾ ਅਜੈ ਗੁਪਤਾ ਦੀ ਮੌਜੂਦਗੀ ਵਿਚ ਸ਼੍ਰੀ ਦਰਬਾਰ ਸਾਹਿਬ ਦਾ ਦੌਰਾ ਕੀਤਾ ਸੀ । ਦਸਣਾ ਬਣਦਾ ਹੈ ਕਿ ਇੰਨ੍ਹਾਂ ਈਮੇਲ ਦੀ ਕਾਪੀ ਸਥਾਨਕ ਐਮ਼ਪੀ ਗੁਰਜੀਤ ਸਿੰਘ ਔਜਲਾ ਨੂੰ ਵੀ ਭੇਜੀਆਂ ਸਨ। ਫ਼ਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿਚ ਕੀਤੀ ਗਈ ਵੱਡੀ ਕਾਰਵਾਈ ਜਲਦੀ ਹੀ ਜਨਤਕ ਕੀਤੀ ਜਾ ਸਕਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

CM ਭਗਵੰਤ ਸਿੰਘ ਮਾਨ ਅੱਜ ਮਲੇਰਕੋਟਲਾ ਦੇ ਲੋਕਾਂ ਨੂੰ ਦੇਣਗੇ ਵੱਡਾ ਤੋਹਫਾ

Malerkotla News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ੁਕਰਵਾਰ ਨੂੰ ਮਲੇਰਕੋਟਲਾ ਦੇ ਦੌਰੇ ‘ਤੇ ਜਾ ਰਹੇ ਹਨ, ਜਿੱਥੇ ਉਹ ਮਲੇਰਕੋਟਲਾ ਦੇ ਲੋਕਾਂ ਨੂੰ ਵੱਡਾ ਤੋਹਫਾ ਦੇਣਗੇ। ਮਿਲੀ ਸੂਚਨਾ ਮੁਤਾਬਕ ਸਰਦਾਰ ਮਾਨ ਆਪਣੇ ਦੌਰੇ ਦੌਰਾਨ ਕਰੋੜਾਂ ਦੀ ਲਾਗਤ ਨਾਲ ਤਿਆਰ ਕੀਤੇ ਅਹਿਮਦਗੜ੍ਹ ਅਤੇ ਅਮਰਗੜ੍ਹ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਣਗੇ। ਇਹ ਕੰਪਲੈਕਸ ਸਥਾਨਕ ਲੋਕਾਂ ਤੱਕ ਪ੍ਰਸ਼ਾਸਨਿਕ ਸੇਵਾਵਾਂ ਆਸਾਨੀ ਨਾਲ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੋਣਗੇ।

ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 10 ਪਿਸਤੌਲਾਂ ਸਮੇਤ ਇੱਕ ਕਾਬੂ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1910587