Friday, May 22, 2026
Home Blog Page 608

ਵਿਧਾਨ ਸਭਾ ਦਾ ਵਿਸ਼ੇਸ ਸੈਸ਼ਨ; ਪੰਜਾਬ ਸਰਕਾਰ ਅੱਜ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਸਹਿਤ ਲਿਆਏਗੀ ਇਹ ਕਾਨੂੰਨ

0

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬੀਤੇ ਕੱਲ ਤੋਂ ਬੁਲਾਏ ਗਏ ਦੋ ਰੋਜ਼ਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਅੱਜ ਆਖਰੀ ਦਿਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਸਬੰਧੀ ਕਈ ਹੋਰ ਮਹੱਤਵਪੂਰਨ ਬਿੱਲ ਪੇਸ਼ ਕੀਤੇ ਜਾਣਗੇ। ਇੰਨ੍ਕਹਾਂ ਵਿਚ ਡੈਮਾਂ ਦੀ ਸੁਰੱਖਿਆ ਤੋਂ ਸੀਆਈਐਸਐਫ ਨੂੰ ਹਟਾਉਣ ਦਾ ਮਤਾ ਵੀ ਸ਼ਾਮਲ ਦਸਿਆ ਜਾ ਰਿਹਾ। ਸੂਚਨਾ ਮੁਤਾਬਕ ਧਾਰਮਿਕ ਗਰੰਥਾਂ ਦੀ ਬੇਅਦਬੀ ਨੂੰ ਰੋਕਣ ਅਤੇ ਹੁਣ ਤੱਕ ਹੋਈਆਂ ਬੇਅਦਬੀਆਂ ਦੇ ਮਾਮਲੇ ਵਿਚ ਸਖਤ ਸਜ਼ਾਵਾਂ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ (ਆਪ) ਸਰਕਾਰ ਇਸ ਮਾਮਲੇ ਪ੍ਰਤੀ ਕਾਫ਼ੀ ਗੰਭੀਰ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ Travel Agent ਦੀ ਠੱਗੀ ਦਾ ਸ਼ਿਕਾਰ ਹੋਏ ਕਿਸਾਨ ਨੇ ਚੁੱਕਿਆ ਖੌਫ਼ਨਾਕ ਕਦਮ, ਪੁਲਿਸ ਨੇ ਕੀਤੀ ਕਾਰਵਾਈ

ਜਿਸਦੇ ਚੱਲਦੇ ਸੈਸ਼ਨ ਦੇ ਦੂਜੇ ਦਿਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਅੱਜ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕਰੇਗੀ। ਚਰਚਾਵਾਂ ਮੁਤਾਬਕ ਇਸ ਬਿੱਲ ਦੇ ਵਿਚ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਤੇ ਜੁਰਮਾਨਿਆਂ ਦਾ ਪ੍ਰਵਾਧਨ ਕੀਤਾ ਜਾ ਰਿਹਾ। ਧਾਰਮਿਕ ਗਰੰਥਾਂ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਤੇ ਉਨ੍ਹਾਂ ਦੇ ਅੰਸ਼ਾਂ, ਜਿਵੇਂ ਗੁਟਕਾ ਸਾਹਿਬ, ਪੋਥੀ ਸਾਹਿਬ ਤੋਂ ਇਲਾਵਾ ਪਵਿੱਤਰ ਗੀਤਾ, ਬਾਈਬਲ ਤੇ ਕੁਰਾਨ ਸਰੀਫ਼ ਨੂੰ ਵੀ ਸ਼ਾਮਲ ਕੀਤਾ ਗਿਆ।

ਇਹ ਵੀ ਪੜ੍ਹੋ ਸੂਬਾ ਸਰਕਾਰ ਚੌਲ ਮਿੱਲਰਾਂ ਅਤੇ ਹੋਰਨਾਂ ਭਾਈਵਾਲਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ: ਮੰਤਰੀ ਸਮੂਹ

ਇਸਤੋਂ ਇਲਾਵਾ ਪੰਜਾਬ ਵਿਚ ਦੋ ਹੋਰ ਪ੍ਰਾਈਵੇਟ ਯੁਨੀਵਰਸਿਟੀਆਂ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ, ਸੀਜੀਸੀ ਯੂਨੀਵਰਸਿਟੀ ਮੋਹਾਲੀ, ਪੰਜਾਬ ਦੁਕਾਨਾਂ ਅਤੇ ਵਪਾਰਕ ਸਥਾਪਨਾ ਸੋਧ ਬਿੱਲ 2025, ਪੰਜਾਬ ਲੇਬਰ ਵੈਲਫੇਅਰ ਫੰਡ ਸੋਧ ਬਿੱਲ 2025, ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਪੰਜਾਬ ਸੋਧ ਬਿੱਲ 2025 ਸ਼ਾਮਲ ਹਨ। ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਮਾਰਚ ਮਹੀਨੇ ਵਿਚ ਬੀਬੀਐਮਬੀ ਦੇ ਮੁੱਦੇ ‘ਤੇ ਇੱਕ ਵਿਸ਼ੇਸ ਸੈਸ਼ਨ ਹੋ ਚੁੱਕਿਆ ਹੈ। ਉਧਰ, ਵਿਰੋਧੀ ਪਾਰਟੀਆਂ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਤੋਂ ਇਲਾਵਾ ਲੈਂਡ ਪੂਲਿੰਗ ਨੀਤੀ ਉਪਰ ਸਰਕਾਰ ਨੂੰ ਘੇਰਣ ਦੇ ਰੋਅ ਵਿਚ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ਸ਼ਹਿਰ ‘ਚ ਤੜਕਸਾਰ ਰਜਵਾਹਾ ਟੁੱਟਿਆ, ਸਾਂਈ ਨਗਰ ਸਹਿਤ ਪਾਸ਼ ਕਲੌਨੀਆਂ ਦੇ ਆਸਪਾਸ ਪਾਣੀ ਭਰਿਆ

0

Bathinda News: ਬਠਿੰਡਾ ਸ਼ਹਿਰ ਦੇ ਭਾਈ ਮਤੀ ਦਾਸ ਨਗਰ ਤੇ ਹਰਬੰਸ ਨਗਰ ਨਜਦੀਕ ਗੁਜਰਦਾ ਰਜਵਾਹਾ ਤੜਕਸਾਰ ਟੁੱਟ ਗਿਆ। ਬਰਸਾਤਾਂ ਦੇ ਮੌਸਮ ਕਾਰਨ ਨੱਕੋ-ਨੱਕ ਭਰਿਆ ਚੱਲ ਰਿਹਾ ਇਹ ਰਜ਼ਵਾਹਾ ਟੁੱਟਣ ਕਾਰਨ ਸ਼ਾਂਈ ਨਗਰ ਤੇ ਹਾਊਸਫੈਡ ਕਲੌਨੀ ਸਹਿਤ ਕਈ ਹੋਰਨਾਂ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਇਲਾਕੇ ਦੇ ਕੌਸਲਰ ਬਲਰਾਜ ਸਿੰਘ ਪੱਕਾ ਨੇ ਦਸਿਆ ਕਿ ਰਜ਼ਵਾਹਾ ਕਰੀਬ 2 ਵਜੇਂ ਸਵੇਰ ਸਮੇਂ ਟੁੱਟਿਆ ਹੈ।ਜਿਸਦੇ ਚੱਲਦੇ ਆਸਪਾਸ ਦੇ ਇਲਾਕਿਆਂ ਵਿਚ ਪਾਣੀ ਦਾ ਭਰਾਅ ਹੋ ਗਿਆ।

ਇਹ ਵੀ ਪੜ੍ਹੋ ਪਤਨੀ ਨਾਲ ਘਰੋਂ ਸ਼ੈਰ ਕਰਨ ਲਈ ਨਿਕਲੇ ਵਿਅਕਤੀ ਦਾ ਲੁਟੇਰਿਆਂ ਨੇ ਕੀਤਾ ਕ+ਤ+ਲ

ਉਨ੍ਹਾਂ ਇਹ ਵੀ ਦੋਸ਼ ਲਗਾਇਆ  ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਸਵੇਰੇ 8 ਵਜੇਂ ਤੱਕ ਕੋਈ ਅਧਿਕਾਰੀ ਜਾਂ ਕਰਮਚਾਰੀ ਜਾਇਜ਼ਾ ਲੈਣ ਜਾਂ ਪਾੜ੍ਹ ਨੂੰ ਪੂਰਾ ਕਰਨ ਲਈ ਨਹੀਂ ਪੁੱਜਿਆ। ਦਸਣਾ ਬਣਦਾ ਹੈ ਕਿ ਬਠਿੰਡਾ ਛਾਉਣੀ ਵਿਚੋਂ ਹੋ ਕੇ ਅੱਗੇ ਏਮਜ਼ ਤੱਕ ਜਾਂਦੇ ਇਸ ਰਜ਼ਵਾਹੇ ਦੀ ਪਿੱਛਲੇ ਕੁੱਝ ਸਾਲਾਂ ਤੋਂ ਸਾਫ਼-ਸਫ਼ਾਈ ਨਹੀਂ ਹੋਈ, ਜਿਸ ਕਾਰਨ ਹੁਣ ਇਹ ਟੁੱਟਿਆ ਹੈ।ਉਧਰ, ਇਸ ਸੂਏ ਦੇ ਟੁੱਟਣ ਕਾਰਨ ਸਲੱਜ਼ ਕੈਰੀਅਰ ਨੂੰ ਵੀ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ, ਕਿਉਂਕਿ ਪਾਣੀ ਦੇ ਵਹਾਅ ਕਾਰਨ ਉਸਦੀ ਮਿੱਟੀ ਵੀ ਖੁਰਨ ਲੱਗੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪਤਨੀ ਨਾਲ ਘਰੋਂ ਸ਼ੈਰ ਕਰਨ ਲਈ ਨਿਕਲੇ ਵਿਅਕਤੀ ਦਾ ਲੁਟੇਰਿਆਂ ਨੇ ਕੀਤਾ ਕ+ਤ+ਲ

0

Ludhiana News: ਲੁਧਿਆਣਾ ਦੇ ਮਿਹਰਬਾਨ ਇਲਾਕੇ ‘ਚ ਵੀਰਵਾਰ ਦੀ ਰਾਤ ਕਰੀਬ 10 ਵਜੇਂ ਲੁਟੇਰਿਆਂ ਵੱਲੋਂ ਇੱਕ ਵਿਅਕਤੀ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦੀ ਖਬਰ ਮਿਲੀ ਹੈ। ਮ੍ਰਿਤਕ ਤਿਲਕਰਾਜ਼ (45 ਸਾਲ)ਆਪਣੀ ਪਤਨੀ ਨਾਲ ਘਰੋਂ ਸ਼ੈਰ ਕਰਨ ਲਈ ਨਿਕਲਿਆ ਸੀ ਕਿ ਸਕੂਟੀ ‘ਤੇ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਘੇਰ ਕੇ ਮੋਬਾਇਲ ਫ਼ੋਨ ਤੇ ਜੇਬ ਵਿਚ ਪਏ ਪੈਸੇ punjabi ਖੋਹਣ ਦੀ ਕੋਸ਼ਿਸ ਕੀਤੀ। ਵਿਰੋਧ ਦੌਰਾਨ ਲੁਟੇਰਿਆਂ ਨੇ ਆਪਣੇ ਕੋਲ ਮੌਜੂਦ ਤੇਜਧਾਰ ਚਾਕੂ ਉਸਦੇ ਪੇਟ ਵਿਚ ਮਾਰ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਗਿਆ।

ਇਹ ਵੀ ਪੜ੍ਹੋ Travel Agent ਦੀ ਠੱਗੀ ਦਾ ਸ਼ਿਕਾਰ ਹੋਏ ਕਿਸਾਨ ਨੇ ਚੁੱਕਿਆ ਖੌਫ਼ਨਾਕ ਕਦਮ, ਪੁਲਿਸ ਨੇ ਕੀਤੀ ਕਾਰਵਾਈ

ਰੌਲਾ ਪੈਂਦੇ ਹੀ ਲੁਟੇਰੇ ਮੋਬਾਇਲ ਫ਼ੋਨ ਖੋਹ ਕੇ ਭੱਜ ਗਏ। ਇਸ ਦੌਰਾਨ ਜਖਮੀ ਤਿਲਕਰਾਜ਼ ਨੂੰ ਪ੍ਰਵਾਰ ਨੇ ਹਸਪਤਾਲ ਦਾਖੱਲ ਕਰਵਾਇਆ, ਜਿੱਥੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਪਤਨੀ ਕਮਲਾ ਦੇਵੀ ਨੇ ਦਸਿਆ ਕਿ ਉਹ ਮੂਲ ਰੂਪ ਵਿਚ ਹਰਿਆਣਾ ਨਾਲ ਸਬੰਧਤ ਹਨ ਤੇ ਕੰਮ ਲਈ ਕੁੱਝ ਮਹੀਨੇ ਪਹਿਲਾਂ ਲੁਧਿਆਣਾ ਆਏ ਸਨ। ਘਟਨਾ ਸਮੇਂ ਉਸਦਾ ਪਤੀ ਘਰ ਤੋਂ ਕੁੱਝ ਦੂਰੀ ‘ਤੇ ਸੀ ਅਤੇ ਉਹ ਪੈਰਾਂ ਵਿਚ ਚੱਪਲ ਪਾਉਣ ਲਈ ਵਾਪਸ ਆਈ ਸੀ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।murderp

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Travel Agent ਦੀ ਠੱਗੀ ਦਾ ਸ਼ਿਕਾਰ ਹੋਏ ਕਿਸਾਨ ਨੇ ਚੁੱਕਿਆ ਖੌਫ਼ਨਾਕ ਕਦਮ, ਪੁਲਿਸ ਨੇ ਕੀਤੀ ਕਾਰਵਾਈ

0

Faridkot News: ਫ਼ਰੀਦਕੋਟ ਜ਼ਿਲ੍ਹੇ ਦੀ ਸਬ ਡਿਵੀਜ਼ਨ ਜੈਤੋ ਦੇ ਅਧੀਨ ਆਉਂਦੇ ਪਿੰਡ ਮੱਤਾ ਵਿਖੇ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸਦੇ ਵਿਚ ਇੱਕ ਕਿਸਾਨ ਨੇ ਆਪਣੇ ਹੀ ਘਰ ਵਿਚ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਪਿੰਡ ਵਾਲਿਆਂ ਮੁਤਾਬਕ ਮ੍ਰਿਤਕ ਕਿਸਾਨ ਸੁਰਜੀਤ ਸਿੰਘ (54 ਸਾਲ) ਵੱਲੋਂ ਇਹ ਕਦਮ ਆਪਣੇ ਕੈਨੇਡਾ ਭੇਜੇ ਪੁੱਤਰ ਨਾਲ ਟਰੈਵਲ ਏਜੰਟ ਵੱਲੋਂ ਠੱਗੀ ਮਾਰਨ ਦੇ ਚੱਲਦੇ ਚੁੱਕਿਆ ਹੈ।

ਇਹ ਵੀ ਪੜ੍ਹੋ ਲੁਧਿਆਣਾ ‘ਚ ਬਿਜਲੀ ਸਪਲਾਈ ਬਹਾਲ ਕਰਨ ਗਏ ਠੇਕਾ ਮੁਲਾਜਮ ਲਾਈਨਮੈਂਨ ਦੀ ਕਰੰਟ ਲੱਗਣ ਕਾਰਨ ਹੋਈ ਮੌ+ਤ

ਜੈਤੋ ਪੁਲਿਸ ਨੇ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਦਿਆਂ ਕਿਸਾਨ ਦੇ ਖੁਦਕਸ਼ੀ ਨੋਟ ਵਿਚ ਜਿੰਮੇਵਾਰ ਠਹਿਰਾਏ ਗਏ ਇੱਕ ਟਰੈਵਲ ਏਜੰਟ ਵਿਰੁਧ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਮ੍ਰਿਤਕ ਕਿਸਾਨ ਸੁਰਜੀਤ ਸਿੰਘ ਛੋਟੀ ਕਿਸਾਨੀਂ ਨਾਲ ਸਬੰਧ ਰੱਖਦਾ ਹੈ ਤੇ ਇੱਥੇ ਕੋਈ ਰੁਜ਼ਗਾਰ ਨਾ ਮਿਲਦਾ ਦੇਖ ਆਪਣੇ ਪੁੱਤਰ ਨੂੰ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਕੈਨੈਡਾ ਭੇਜਿਆ ਸੀ।

ਇਹ ਵੀ ਪੜ੍ਹੋ ਬਠਿੰਡਾ ‘ਚ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਜਵਾਨ ਲੜਕੀ ਦੀ ਲਾ+ਸ਼ ਝੋਨੇ ਦੇ ਖੇਤਾਂ ‘ਚੋਂ ਹੋਈ ਬਰਾਮਦ

ਪ੍ਰੰਤੂ ਟਰੈਵਲ ਏਜੰਟ ਨੇ ਜਿਸ ਕਾਲਜ਼ ਵਿਚ ਦਾਖਲਾ ਦਿਵਾਉਣ ਦਾ ਭਰੋਸਾ ਦਿਵਾਇਆ ਸੀ, ਉਹ ਸਹੀ ਨਹੀਂ ਨਿਕਲਿਆ ਤੇ ਉਸਦੇ ਪੁੱਤਰ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸਦੇ ਚੱਲਦੇ ਸੁਰਜੀਤ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਉਸਨੇ ਬੀਤੇ ਕੱਲ ਘਰ ਵਿਚ ਹੀ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਲੁਧਿਆਣਾ ‘ਚ ਬਿਜਲੀ ਸਪਲਾਈ ਬਹਾਲ ਕਰਨ ਗਏ ਠੇਕਾ ਮੁਲਾਜਮ ਲਾਈਨਮੈਂਨ ਦੀ ਕਰੰਟ ਲੱਗਣ ਕਾਰਨ ਹੋਈ ਮੌ+ਤ

0

👉ਕੱਚੇ ਮੁਲਾਜਮ ਦੇ ਸਾਥੀਆਂ ‘ਚ ਰੋਸ਼, ਕਿਹਾ ਕਿ ਬਿਨ੍ਹਾਂ ਮੁਆਵਜ਼ਾ ਤੇ ਨੌਕਰੀ ਦੇ ਨਹੀਂ ਕਰਾਂਗੇ ਸੰਸਕਾਰ
Ludiana News: ਲੁਧਿਆਣਾ ਦੇ ਸਾਹਨੇਵਾਲ ਇਲਾਕੇ ‘ਚ ਬੀਤੀ ਰਾਤ ਖ਼ਰਾਬ ਹੋਈ ਬਿਜਲੀ ਸਪਲਾਈ ਬਹਾਲ ਕਰਨ ਗਏ ਇੱਕ ਠੇਕਾ ਮੁਲਾਜਮ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਬਿਜਲੀ ਲਾਈਨ ਠੀਕ ਕਰਦੇ ਸਮੇਂ ਸੁਰੱਖਿਆ ਉਪਕਰਨ ਨਹੀਂ ਪਹਿਨੇ ਹੋਏ ਸਨ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਮੁਲਾਜਮ ਨੂੰ ਬਚਾਉਣ ਦੇ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਪ੍ਰੰਤੂ ਉਹ ਬਚ ਨਹੀਂ ਸਕਿਆ।

ਇਹ ਵੀ ਪੜ੍ਹੋ 8 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਹਾਲੇ ਤੱਕ ਨਹੀਂ ਨਿਕਲੀ ਉੱਘ-ਸੁੱਘ

ਮ੍ਰਿਤਕ ਦੀ ਪਹਿਚਾਣ ਸੰਜੇ ਸ਼ਾਹ(45 ਸਾਲ) ਵਾਸੀ ਲੁਧਿਆਣਾ ਵਜੋਂ ਹੋਈ ਹੈ। ਮ੍ਰਿਤਕ ਸੰਜੇ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਸੀ, ਜਿਹੜਾ ਇੱਥੇ ਠੇਕੇ ਉਪਰ ਸਹਾਇਕ ਲਾਈਨਮੈਂਨ ਵਜੋਂ ਕੰਮ ਕਰਦਾ ਸੀ। ਉਧਰ ਸੰਜੇ ਦੀ ਮੌਤ ਤੋਂ ਬਾਅਦ ਉਸਦੇ ਸਾਥੀਆਂ ਵਿਚ ਰੋਸ਼ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿਚ ਸਿਵਲ ਹਸਪਤਾਲ ਵਿਚ ਇਕੱਠੇ ਹੋਏ ਇੰਨ੍ਹਾਂ ਮੁਲਾਜਮਾਂ ਨੇ ਦੋਸ਼ ਲਗਾਇਆ ਕਿ ਇਹ ਪਹਿਲਾਂ ਹਾਦਸਾ ਨਹੀਂ, ਬਲਕਿ ਅਜਿਹੇ ਕਈ ਹੋਰ ਹਾਦਸਿਆਂ ਵਿਚ ਕੀਮਤੀ ਜਾਨਾਂ ਚਲੀਆਂ ਗਈਆਂ।

ਇਹ ਵੀ ਪੜ੍ਹੋ ਘੋਰ ਕਲਯੁਗ; ਹਰਿਆਣਾ ‘ਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਕੀਤਾ ਪ੍ਰਿੰਸੀਪਲ ਦਾ ਕ+ਤ+ਲ

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਮੁਤਾਬਕ ਕੱਚੇ ਮੁਲਾਜਮਾਂ ਨੂੰ ਪੱਕਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਜਿੰਦਗੀ ਦਾ ਗੁਜ਼ਰ-ਬਸਰ ਕਰ ਸਕਣ। ਇਸਤੋਂ ਇਲਾਵਾ ਉਨ੍ਹਾਂ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਮ੍ਰਿਤਕ ਮੁਲਾਜਮ ਦੇ ਪ੍ਰਵਾਰ ਨੂੰ ਮੁਆਵਜ਼ਾ ਤੇ ਨੌਕਰੀ ਨਹੀਂ ਦਿੱਤੀ ਜਾਂਦੀ, ਉਨ੍ਹਾਂ ਸਮਾਂ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਫ਼ਿਲਹਾਲ ਲਾਸ਼ ਲੁਧਿਅਣਾ ਹਸਪਤਾਲ ਦੇ ਮੁਰਦਾਘਰ ਵਿਚ ਰੱਖੀ ਹੋਈ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸੂਬਾ ਸਰਕਾਰ ਚੌਲ ਮਿੱਲਰਾਂ ਅਤੇ ਹੋਰਨਾਂ ਭਾਈਵਾਲਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ: ਮੰਤਰੀ ਸਮੂਹ

0

Chandigarh News:ਕਣਕ ਅਤੇ ਝੋਨੇ ਦੀ ਨਿਰਵਿਘਨ ਅਤੇ ਮੁਸ਼ਕਿਲ ਰਹਿਤ ਖਰੀਦ ਨੂੰ ਯਕੀਨੀ ਬਣਾਉਣ ਲਈ ਗਠਿਤ ਕੀਤੇ ਗਏ ਮੰਤਰੀ ਸਮੂਹ ਨੇ ਅੱਜ ਪੰਜਾਬ ਦੇ ਚੌਲ ਮਿੱਲਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਮੁੱਦਿਆਂ ਨੂੰ ਗੌਰ ਨਾਲ ਸੁਣਿਆ ਅਤੇ ਜਾਇਜ਼ ਮੰਗਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ। ਮੰਤਰੀ ਸਮੂਹ ਦੇ ਚੇਅਰਮੈਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਉਣੀ ਖਰੀਦ ਸੀਜ਼ਨ ਦੇ ਸੁਚਾਰੂ ਅਮਲ ਨੂੰ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਝੋਨੇ ਦਾ ਬਿਜਾਈ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਮਿੱਲਰਾਂ ਤੇ ਹੋਰਨਾਂ ਭਾਈਵਾਲਾਂ ਦੀਆਂ ਚਿੰਤਾਵਾਂ, ਲੋੜਾਂ ਅਤੇ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਇਸਦੇ ਸੁਚੱਜੇ ਢੰਗ ਨਾਲ ਹੱਲ ਲਈ ਸੂਬਾ ਪ੍ਰਸ਼ਾਸਨ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਸੁਚਾਰੂ ਖਰੀਦ ਕਾਰਜਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ  ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਿੱਲਰਾਂ ਵੱਲੋਂ ਝੋਨੇ ਦੇ ਖਰੀਦ ਸੀਜ਼ਨ ਬਾਰੇ ਕਈ ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰਨ ਲਈ ਸੂਬਾ ਸਰਕਾਰ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮਿੱਲਰਾਂ ਨਾਲ ਸਬੰਧਤ ਸਾਰੇ ਜਾਇਜ਼ ਮੁੱਦਿਆਂ ਦੇ ਹੱਲ ਲਈ ਲਗਾਤਾਰ ਸਖ਼ਤ ਯਤਨ ਕਰ ਕਰ ਰਹੇ ਹਨ ਅਤੇ ਜਲਦ ਹੀ ਉਨ੍ਹਾ ਵੱਲੋਂ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਮਾਮਲਿਆਂ ਨੂੰ ਲੈ ਕੇ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਜਾਵੇਗੀ।ਕਿਸਾਨਾਂ, ਚੌਲ ਮਿੱਲਰਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਸਮੇਤ ਸਾਰੇ ਭਾਈਵਾਲਾਂ ਨੂੰ ਉਨ੍ਹਾਂ ਦੇ ਹਿੱਤਾਂ ਦੀ ਰਖਵਾਲੀ ਦੀ ਭਰੰਸਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।ਅਨਾਜ ਦੇ ਭੰਡਾਰਨ ਲਈ ਖਾਲੀ ਥਾਂ ਨੂੰ ਯਕੀਨੀ ਕਰਨ ਲਈ ਸੂਬੇ ਵਿੱਚੋਂ ਅਨਾਜ ਦੀ ਚੁਕਾਈ ਬਾਰੇ ਗੱਲ ਕਰਦਿਆਂ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਹੁਣ ਤੱਕ 105 ਲੱਖ ਮੀਟ੍ਰਿਕ ਟਨ (ਐਲਐਮਟੀ) ਅਨਾਜ ਸੂਬੇ ‘ਤੋਂ ਬਾਹਰ ਭੇਜਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 1500 ਮਹਿਲਾ ਪੰਚਾਂ-ਸਰਪੰਚਾਂ ਨੂੰ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਲਿਜਾਵੇਗੀ-ਮੁੱਖ ਮੰਤਰੀ

ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਚੌਲ ਮਿੱਲਰ ਖਰੀਦ ਪ੍ਰਕਿਰਿਆ ਦੀ ਰੀੜ੍ਹ ਦੀ ਹੱਡੀ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਹਰ ਸੰਭਵ ਕਦਮ ਚੁੱਕ ਰਹੀ ਹੈ। ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਲੋੜ ਦੇ ਸਮੇਂ ਸਾਰੇ ਭਾਈਵਾਲਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਸਰਕਾਰ ਉਨ੍ਹਾਂ ਨੂੰ ਨਾ ਸਿਰਫ਼ ਖਰੀਦ ਪ੍ਰਕਿਰਿਆ ਵਿੱਚ ਸਗੋਂ ਪੰਜਾਬ ਦੇ ਸਮੁੱਚੇ ਵਿਕਾਸ ਵਿੱਚ ਸਰਗਰਮ ਭਾਈਵਾਲ ਵਜੋਂ ਦੇਖਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਰਾਹੁਲ ਤਿਵਾੜੀ, ਡਾਇਰੈਕਟਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਰਿੰਦਰ ਕੁਮਾਰ ਸ਼ਰਮਾ, ਸਕੱਤਰ ਪੰਜਾਬ ਮੰਡੀ ਬੋਰਡ ਰਾਮਵੀਰ, ਐਮਡੀ ਪਨਸਪ ਸੋਨਾਲੀ ਗਿਰੀ ਤੋਂ ਇਲਾਵਾ ਚੌਲ ਮਿੱਲਰਾਂ ਦੇ ਨੁਮਾਇੰਦੇ ਸ਼ਾਮਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

8 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਹਾਲੇ ਤੱਕ ਨਹੀਂ ਨਿਕਲੀ ਉੱਘ-ਸੁੱਘ

Bathinda News: ਬਠਿੰਡਾ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਕੋਟਭਾਈ ਦਾ ਇੱਕ ਨੌਜਵਾਨ ਪਿਛਲੇ ਅੱਠ ਦਿਨਾਂ ਤੋਂ ਘਰੋਂ ਲਾਪਤਾ ਹੈ, ਜਿਸਦੀ ਹਾਲੇ ਤੱਕ ਕੋਈ ਉੱਘ ਸੁੱਘ ਨਹੀਂ ਨਿਕਲੀ ਹੈ। ਬੇਸ਼ੱਕ ਇਸ ਸਬੰਧ ਵਿਚ ਪ੍ਰਵਾਰ ਵੱਲੋਂ ਥਾਣੇ ਵਿਚ ਗੁੰਮਸ਼ਦਗੀ ਦੀ ਰੀਪੋਰਟ ਵੀ ਦਰਜ਼ ਕਰਵਾਈ ਜਾ ਚੁੱਕੀ ਹੈ ਪ੍ਰੰਤੂ ਦੋ ਛੋਟੇ-ਛੋਟੇ ਬੱਚਿਆਂ ਦੇ ਬਾਪ ਇਸ ਜਵਾਨ ਪੁੱਤ ਦੇ ਗਾਇਬ ਹੋਣ ਕਾਰਨ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ ਬਠਿੰਡਾ ‘ਚ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਜਵਾਨ ਲੜਕੀ ਦੀ ਲਾਸ਼ ਝੋਨੇ ਦੇ ਖੇਤਾਂ ‘ਚੋਂ ਹੋਈ ਬਰਾਮਦ

ਲਾਪਤਾ ਹੋਏ ਨੌਜਵਾਨ ਜਸਵੰਤ ਸਿੰਘ ਦੇ ਚਾਚਾ ਅਤੇ ਬਠਿੰਡਾ ਸ਼ਹਿਰ ਦੇ ਨਾਮੀ ਬੱਚਿਆਂ ਦੇ ਮਾਹਰ ਡਾਕਟਰ ਅਵਤਾਰ ਸਿੰਘ ਢਿੱਲੋਂ ਨੇ ਦਸਿਆ ਕਿ ਜਸਵੰਤ ਸਿੰਘ ਘਰੇਲੂ ਕਾਰਨਾਂ ਕਰਕੇ ਪ੍ਰੇਸ਼ਾਨ ਚੱਲ ਰਿਹਾ ਸੀ, ਜਿਸਦੇ ਚੱਲਦੇ ਉਹ 2 ਜੁਲਾਈ ਦੀ ਸ਼ਾਮ ਨੂੰ ਸਪੈਂਲਡਰ ਮੋਟਰਸਾਈਕਲ ‘ਤੇ ਘਰੋਂ ਚਲਿਆ ਗਿਆ ਤੇ ਮੁੜ ਵਾਪਸ ਨਹੀਂ ਆਇਆ। ਉਨ੍ਹਾਂ ਦਸਿਆ ਕਿ ਬੇਸ਼ੱਕ ਪੁਲਿਸ ਨੂੰ ਰੀਪੋਰਟ ਦਰਜ਼ ਕਰਵਾਈ ਹੈ ਪ੍ਰੰਤੂ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ।

ਇਹ ਵੀ ਪੜ੍ਹੋ ਘੋਰ ਕਲਯੁਗ; ਹਰਿਆਣਾ ‘ਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਕੀਤਾ ਪ੍ਰਿੰਸੀਪਲ ਦਾ ਕ+ਤ+ਲ

ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਉਨ੍ਹਾਂ ਦੇ ਜਵਾਨ ਪੁੱਤ ਦੀ ਭਾਲ ਲਈ ਮੱਦਦ ਕੀਤੀ ਜਾਵੇ।ਡਾ ਢਿੱਲੋਂ ਨੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਫ਼ੋਟੋ ਮੁਤਾਬਕ ਕਿਸੇ ਨੂੰ ਜਸਵੰਤ ਸਿੰਘ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਨਿਮਨਲਿਖਤ ਨੰਬਰਾਂ 8054843214 ਜਾਂ 9814068096 ਉਪਰ ਜਾਣਕਾਰੀ ਦੇ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ‘ਚ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਜਵਾਨ ਲੜਕੀ ਦੀ ਲਾ+ਸ਼ ਝੋਨੇ ਦੇ ਖੇਤਾਂ ‘ਚੋਂ ਹੋਈ ਬਰਾਮਦ

0

Bathinda News: ਪਿਛਲੇ ਕੁੱਝ ਦਿਨਾਂ ਤੋਂ ਘਰੋਂ ਲਾਪਤਾ ਇੱਕ ਲੜਕੀ ਦੀ ਲਾਸ਼ ਅੱਜ ਵੀਰਵਾਰ ਨੂੰ ਬਠਿੰਡਾ ਮਲੋਟ ਰੋਡ ‘ਤੇ ਪੈਂਦੇ ਪਿੰਡ ਸਰਦਾਰਗੜ੍ਹ ਵਿਖੇ ਇੱਕ ਝੋਨੇ ਦੇ ਖੇਤ ‘ਚੋਂ ਬਰਾਮਦ ਹੋਈ ਹੈ। ਸ਼ੱਕੀ ਹਾਲਾਤਾਂ ‘ਚ ਗਲੀ-ਸ਼ੜੀ ਲਾਸ਼ ਮਿਲਣ ਦੇ ਚੱਲਦੇ ਪੁਲਿਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਮ੍ਰਿਤਕ ਲੜਕੀ ਪਿੰਡ ਸਰਦਾਰਗੜ੍ਹ ਦੀ ਹੀ ਰਹਿਣ ਵਾਲੀ ਸੀ।

ਇਹ ਵੀ ਪੜ੍ਹੋ ਘੋਰ ਕਲਯੁਗ; ਹਰਿਆਣਾ ‘ਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਕੀਤਾ ਪ੍ਰਿੰਸੀਪਲ ਦਾ ਕ+ਤ+ਲ

ਦਸਿਆ ਜਾ ਰਿਹਾ ਕਿ ਇਹ ਲੜਕੀ ਗਿੱਦੜਵਾਹਾ ਵਿਖੇ ਪੜ੍ਹਦੀ ਸੀ। ਪਤਾ ਲੱਗਿਆ ਹੈ ਕਿ ਲੜਕੀ ਚਾਰ ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿਚ ਗਾਇਬ ਹੋ ਗਈ ਸੀ। ਇਸ ਸਬੰਧੀ ਉਸ ਦੇ ਵਾਰਸਾਂ ਵੱਲੋਂ ਗੁੰਮਸਦਗੀ ਦੀ ਰਿਪੋਰਟ ਪੁਲੀਸ ਚੌਕੀ ਬਲੁਆਣਾ ਵਿਖੇ ਦਰਜ ਕਰਵਾਈ ਗਈ ਸੀ। ਨੌਜਵਾਨ ਲੜਕੀ ਦੀ ਲਾਸ਼ ਝੋਨੇ ਦੇ ਖੇਤ ‘ਚੋਂ ਮਿਲਣ ਕਾਰਨ ਪੁਲੀਸ ਮਾਮਲੇ ਨੂੰ ਹੋਰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ।

ਇਹ ਵੀ ਪੜ੍ਹੋ ਪੰਜਾਬੀ ਅਦਾਕਾਰ ਦੇ ਪਿਤਾ ‘ਤੇ ਹੋਏ ਹਮਲੇ ਵਿਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮੋਗਾ ਪੁਲਿਸ ਵੱਲੋਂ ਗ੍ਰਿਫਤਾਰ

ਸਹਾਰਾ ਜਨ ਸੇਵਾ ਟੀਮ ਵੱਲੋਂ ਮੌਕੇ ਤੇ ਪੁੱਜ ਕੇ ਲਾਸ਼ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਬਠਿੰਡਾ ਸਿਵਲ ਹਸਪਤਾਲ ਦੀ ਮੋਰਚਰੀ ‘ਚ ਭੇਜ ਦਿੱਤਾ। ਮਿਰਤਕ ਲੜਕੀ ਦੀ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।ਉਧਰ, ਇਸ ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਦਸਿਆ ਕਿ ਇਸ ਮਾਮਲੇ ਵਿਚ ਹੁਣ ਜੁਰਮ ਦਾ ਵਾਧਾ ਕਰ ਦਿੱਤਾ ਗਿਆ ਹੈ ਤੇ ਲੜਕੀ ਦਾ ਪੋਸਟਮਾਰਟਮ ਏਮਜ਼ ਤੋਂ ਕਰਵਾਇਆ ਜਾ ਰਿਹਾ ਤੇ ਰੀਪੋਰਟ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਗੁਰੂ ਪੁਰਣਿਮਾ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਨਾਗਰਿਕਾਂ ਨੂੰ ਅਪੀਲ, ਸਿਹਤਮੰਦ ਭਵਿੱਖ ਲਈ ਲਗਾਉਣ ਪੌਦੇ

0

👉ਜਲੰਧਰ ਵਿੱਚ ਗੁਰੂ ਪੁਰਣਿਮਾ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਗੁਰੂਆਂ ਤੇ ਸੰਤਾਂ ਦਾ ਲਿਆ ਆਸ਼ੀਰਵਾਦ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਪੰਜਾਬ ਦੇ ਜਲੰਧਰ ਸਥਿਤ ਨੂਰ ਮਹਿਲ ਵਿੱਚ ਦਿਵਅ ਜੋਤੀ ਜਾਗ੍ਰਿਤੀ ਸੰਸਥਾਨ ਦਾ ਦੌਰਾ ਕੀਤਾ ਅਤੇ ਇੱਥੇ ਆਯੋਜਿਤ ਗੁਰੂ ਪੁਰਣਿਮਾ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ‘ਤੇ ਕੇਂਦਰੀ ਰੇਲ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਰਹੇ।ਮੁੱਖ ਮੰਤਰੀ ਨੇ ਦਿਵਅ ਜੋਤੀ ਜਾਗ੍ਰਿਤੀ ਸੰਸਥਾਨ ਦੇ ਪੂਜਯੋਗ ਸ੍ਰੀ ਆਸ਼ੂਤੋਸ਼ ਜੀ ਮਹਾਰਾਜ ਦੇ ਫੋਟੋ ਨੂੰ ਨਮਨ ਕਰ ਉਨ੍ਹਾਂ ਦਾ ਆਸ਼ੀਰਵਾਦ ਲਿਆ। ਅਤੇ ਸਾਰੇ ਸ਼ਰਧਾਲੂਆਂ ਨੂੰ ਗੁਰੂ ਪੁਰਣਿਮਾ ਦੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਵਿੱਤਰ ਦਿਹਾੜਾ ਸਾਨੂੰ ਉਨ੍ਹਾਂ ਮਹਾਨ ਗੁਰੂਆਂ ਦੇ ਪ੍ਰਤੀ ਸ਼ੁਕਰਗੁਜਾਰੀ ਵਿਅਕਤ ਕਰਨ ਦਾ ਮੌਕਾ ਦਿੰਦਾ ਹੈ, ਜਿਨ੍ਹਾਂ ਨੇ ਗਿਆਨ ਦਾ ਰੋਸ਼ਨੀ ਦੇ ਕੇ ਸਾਨੂੰ ਜੀਵਨ ਜੀਣ ਦੀ ਸਹੀ ਦਿਸ਼ਾ ਦਿਖਾਈ।

ਇਹ ਵੀ ਪੜ੍ਹੋ  ਪੰਜਾਬ ਸਰਕਾਰ 390 ਸਰਕਾਰੀ ਇਮਾਰਤਾਂ ‘ਤੇ 30 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਕਰੇਗੀ ਸਥਾਪਤ

ਮੁੱਖ ਮੰਤਰੀ ਨੇ ਸੰਸਥਾਨ ਪਰਿਸਰ ਵਿੱਚ ਸਥਿਤ ਕਾਮਧੇਨੂੰ ਗਾਂਸ਼ਾਲਾ ਦਾ ਵੀ ਦੌਰਾ ਕੀਤਾ ਅਤੇ ਗਾਂ ਪੂਜਨ ਅਤੇ ਗਾਂ ਸੇਵਾ ਵਿੱਚ ਹਿੱਸਾ ਲਿਆ।ਇਸ ਦੇ ਬਾਅਦ ਮੁੱਖ ਮੰਤਰੀ ਨੇ ਬਾਬਾ ਮੋਹਨ ਦਾਸ ਆਸ਼ਰਮ, ਜਲੰਧਰ ਵਿੱਚ ਪਹੁੰਚ ਕੇ ਬਾਬਾ ਮੋਹਨ ਦਾਸ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਅਸੀਂ ਸਾਰੇ ਅੱਜ ਗੁਰੂ ਪੁਰਣਿਮਾ ਦੇ ਪਵਿੱਤਰ ਮੌਕੇ ‘ਤੇ ਇੱਕਠਾ ਹੋਏ ਹਨ। ਮੈਂ ਲੰਬੇ ਸਮੇਂ ਤੋਂ ਗੁਰੂਜੀ ਨਾਲ ਜੁੜਿਆ ਰਿਹਾ ਹਾਂ ਅਤੇ ਹਰ ਸਾਲ ਉਨ੍ਹਾਂ ਦਾ ਆਸ਼ੀਰਵਾਦ ਲੈਂਦਾ ਆਇਆ ਹਾਂ।ਇਸ ਦੇ ਬਾਅਦ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਡੇਰਾ ਸੱਚਖੰਡ ਬੱਲਾ, ਜਲੰਧਰ ਦਾ ਵੀ ਦੌਰਾ ਕੀਤਾ ਅਤੇ ਉੱਥੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਡੇਰਾ ਪ੍ਰਬੰਧਨ ਅਤੇ ਸੰਤ ਸਮਾਜ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ ਪੰਜਾਬੀ ਅਦਾਕਾਰ ਦੇ ਪਿਤਾ ‘ਤੇ ਹੋਏ ਹਮਲੇ ਵਿਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮੋਗਾ ਪੁਲਿਸ ਵੱਲੋਂ ਗ੍ਰਿਫਤਾਰ

👉ਜਲੰਧਰ ਜਾਂਦੇ ਸਮੇਂ ਮੁੱਖ ਮੰਤਰੀ ਨੇ ਜਮਸ਼ੇਰ ਪਿੰਡ ਵਿੱਚ ਰੋਕਿਆ ਕਾਫਿਲਾ, ਸਥਾਨਕ ਦੁਕਾਨਦਾਰ ਤੇ ਗ੍ਰਾਮੀਣਾਂ ਨਾਲ ਕੀਤੀ ਮੁਲਾਕਤ
ਜਲੰਧਰ ਦੇ ਵੱਲ ਜਾਂਦੇ ਸਮੇਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਕਾਫਿਲੇ ਨੂੰ ਜਮਸ਼ੇਰ ਪਿੰਡ ਵਿੱਚ ਰੋਕ ਕੇ ਉੱਥੇ ਇੱਕ ਸਥਾਨਕ ਦੁਕਾਨਦਾਰ ਸਮੇਤ ਗ੍ਰਾਮੀਣਾਂ ਨਾਲ ਨਿੱਘੀ ਮੁਲਾਕਾਤ ਕੀਤੀ। ਮੁੱਖ ਮੰਤਰੀ ਵਾਹਨ ਤੋਂ ਉਤਰ ਕੇ ਗ੍ਰਾਮੀਣਾਂ ਦੇ ਵਿੱਚ ਪਹੁੰਚੇ, ਸਾਰਿਆਂ ਦਾ ਪਿਆਰ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਨਾਲ ਹੀ, ਸਥਾਨਕ ਸਮਸਿਆਵਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਲਈ। ਗਾ੍ਰੀਮਣਾਂ ਨੇ ਮੁੱਖ ਮੰਤਰੀ ਨਾਲ ਖੁੱਲ ਕੇ ਗਲਬਾਤ ਕੀਤੀ, ਆਪਣੀ ਸਮਸਿਆਵਾਂ ਸਾਂਝੀਆਂ ਕੀਤੀਆਂ ਅਤੇ ਮੁੱਖ ਮੰਤਰੀ ਦੇ ਇਸ ਸੰਵਾਦ ਅਤੇ ਸਾਦਗੀ ਤੇ ਸਰਲ ਸੁਭਾਅ ਦੀ ਪ੍ਰਸੰਨਤਾ ਵਿਅਕਤ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ

0

Chandigarh News:ਪੰਜਾਬ ਵਿਧਾਨ ਸਭਾ ਨੇ ਅੱਜ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਸਣੇ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੇ ਮ੍ਰਿਤਕਾਂ ਨੂੰ ਸਰਧਾਂਜਲੀ ਭੇਟ ਕੀਤੀ।16ਵੀਂ ਪੰਜਾਬ ਵਿਧਾਨ ਸਭਾ ਦੇ 9ਵੇਂ (ਵਿਸ਼ੇਸ਼) ਸੈਸ਼ਨ ਦੌਰਾਨ ਸਦਨ ਨੇ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ, ਉੱਘੇ ਲੇਖਕ ਡਾ. ਰਤਨ ਸਿੰਘ ਜੱਗੀ, ਸ਼ਹੀਦ ਨਾਇਕ ਸ੍ਰੀ ਸੁਰਿੰਦਰ ਸਿੰਘ, ਸ਼ਹੀਦ ਲਾਂਸ ਨਾਇਕ ਸ੍ਰੀ ਬਲਜੀਤ ਸਿੰਘ, ਸ਼ਹੀਦ ਲਾਂਸ ਨਾਇਕ ਸ੍ਰੀ ਗੁਰਪ੍ਰੀਤ ਸਿੰਘ, ਅਬੋਹਰ ਦੇ ਕਾਰੋਬਾਰੀ ਸ੍ਰੀ ਸੰਜੇ ਵਰਮਾ ਅਤੇ ਅਹਿਮਦਾਬਾਦ ਵਿਖੇ ਹਾਲ ਹੀ ਵਿੱਚ ਹੋਏ ਹਵਾਈ ਜਹਾਜ਼ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਸਮੁੱਚੇ ਸਦਨ ਨੇ ਸ਼ਰਧਾਂਜਲੀ ਦਿੰਦਿਆਂ ਸਤਿਕਾਰ ਵਜੋਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1911240