spot_img

ਓ ਤੇਰੀ, Bathinda ‘ਚ ਚੂਹਿਆਂ ਨੇ ‘ਬੰਦੇ’ ਨੂੰ ਖਾਧਾ ! ਪੁਲਿਸ ਵੱਲੋਂ ਜਾਂਚ ਸ਼ੁਰੂ

Date:

spot_img

Bathinda News: Bathinda ਸ਼ਹਿਰ ‘ਚ ਚੂਹਿਆਂ ਦੇ ਵੱਲੋਂ ਇੱਕ ‘ਬੰਦੇ’ ਨੂੰ ਖਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜੰਗਲੀ ਜਾਨਵਾਰਾਂ ਜਾਂ ਅਵਾਰਾਂ ਕੁੱਤਿਆਂ ਵੱਲੋਂ ਬੰਦਿਆਂ ਨੂੰ ਖਾਣ ਜਾਂ ਵੱਢਣ ਦੀਆਂ ਗੱਲਾਂ ਆਮ ਸਾਹਮਣੇ ਆਉਂਦੀਆਂ ਹਨ ਪ੍ਰੰਤੂ ਚੂਹਿਆਂ ਵੱਲੋਂ ਬੰਦੇ ਦੇ ਅੰਗ ਖਾਣ ਦੀ ਹੈਰਾਨੀਜਨਕ ਗੱਲ ਪਹਿਲੀ ਵਾਰ ਸਾਹਮਣੇ ਆਈ ਹੈ। ਇਹ ਵਾਕਿਆ ਸ਼ਹਿਰ ਦੇ ਰੇਲਵੇ ਫ਼ਾਟਕ ਕੋਲ ਸਥਿਤ ਪਟਾ ਮਾਰਕੀਟ ਦਾ ਦਸਿਆ ਜਾ ਰਿਹਾ, ਜਿੱਥੇ ਮਜਦੂਰ ਵਿਅਕਤੀ ਦੀਆਂ ਅੱਖਾਂ ਅਤੇ ਚਿਹਰੇ ਨੂੰ ਬੁਰੀ ਤਰ੍ਹਾਂ ਖਾਧਾ ਹੋਇਆ ਹੈ।

ਇਹ ਵੀ ਪੜ੍ਹੋ Bathinda ‘ਚ ਵਾਪਰੀ ਵੱਡਾ ਘਟਨਾ; ਲੜਕੇ ਵਿਆਹ ਤੋਂ ਮੁਕਰਿਆਂ, ਲੜਕੀ ਨੇ ਖਾਧੀ ਜ਼ਹਿਰ

ਇਸ ਵਿਅਕਤੀ ਦੀ ਲਾਸ਼ ਨੂੰ ਚੁੱਕਣ ਵਾਲੀ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਮੁਤਾਬਕ ਮ੍ਰਿਤਕ ਬੰਦੇ ਦੀਆਂ ਅੱਖਾਂ ਤੇ ਚਿਹਰੇ ਨੂੰ ਚੂਹਿਆ ਨੇ ਹੀ ਖਾਧਾ ਹੈ, ਜੋਕਿ ਇੱਥੇ ਸੈਕੜਿਆਂ ਦੀ ਤਾਦਾਦ ਵਿਚ ਰਹਿੰਦੇ ਹਨ। ਘਟਨਾ ਦਾ ਪਤਾ ਲੱਗਦੇ ਹੀ ਬਠਿੰਡਾ ਦੇ ਥਾਣਾ ਕੋਤਵਾਲੀ ਪੁਲਿਸ ਦੇ ਅਧਿਕਾਰੀ ਵੀ ਮੌਕੇ ‘ਤੇ ਪੁੱਜੇ। ਦਸਿਆ ਜਾ ਰਿਹਾ ਕਿ ਮ੍ਰਿਤਕ ਇੱਕ ਦਿਹਾੜੀਦਾਰ ਮਜ਼ਦੂਰ ਸੀ ਜੋ ਇੱਥੇ ਹੀ ਮਜਦੂਰੀ ਕਰਨ ਤੋਂ ਬਾਅਦ ਪਟਾ ਮਾਰਕੀਟ ਵਿੱਚ ਸੋ ਜਾਂਦਾ ਸੀ। ਮ੍ਰਿਤਕ ਦੇ ਸਾਥੀਆਂ ਕੋਲੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਹ ਦੋ ਦਿਨਾਂ ਤੋਂ ਬਿਮਾਰ ਸੀ। ਮੁੱਢਲੀ ਪੁਲਿਸ ਕਾਰਵਾਈ ਤੋਂ ਬਾਅਦ, ਸੰਗਠਨ ਦੇ ਮੈਂਬਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

ਰੂਪ ਕੌਰ ਸੰਧੂ ਵਧਾ ਸਕਦੀ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਮੁਸ਼ਕਿਲਾਂ!

ਬਹਿਰੀਨ ਵਾਲੀ ਬੀਬੀ ਤੋਂ ਬਾਅਦ ਹੋਰ ਔਰਤਾਂ ਨਾਲ ਅੱਤਿਆਚਾਰ...

Bathinda ‘ਚ ਨਹਿਰ ਡਿੱਗੇ ਮਾਸੂਮ ਭੈਣ-ਭਰਾ ਦੀਆਂ ਲਾਸ਼ਾਂ ਹਫ਼ਤੇ ਬਾਅਦ ਮਿਲੀਆਂ

Bathinda News: Bathinda ‘ਚ ਲੰਘੇ ਮੰਗਲਵਾਰ ਦੀ ਦੇਰ ਸ਼ਾਮ...

LPU ਵਿਵਾਦ; ਪੁਲਿਸ ਵੱਲੋਂ ਘਟਨਾ ਦੀ ਜਾਂਚ ਲਈ SIT ਦਾ ਗਠਨ

ਵਾਕੀ-ਟਾਕੀ ਸੈੱਟਾਂ ਨਾਲ ਫ਼ੜੇ ਗਏ ਨੌਜਵਾਨ ਨਿਕਲੇ ਫ਼ੌਜੀ ਜਵਾਨ Jalandhar...

GMADA ਦਫ਼ਤਰ ਤੋਂ ਬਾਅਦ ਹੁਣ ED ਵੱਲੋਂ ਮੋਹਾਲੀ ਦੀ ਰੀਅਲ ਅਸਟੇਟ ਕੰਪਨੀ ‘ਤੇ Raid

Mohali News : ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਵਿਚ...