Home Blog Page 662

ਬੱਸ ਸਟੈਂਡ ਬਚਾਉਣ ਅਤੇ ਟੋਹ ਵੈਨਾਂ ਦੀ ਧੱਕੇਸ਼ਾਹੀ ਦੇ ਖਿਲਾਫ ਵਪਾਰੀ ਧੜਿਆਂ ਦੀਆਂ ਮੀਟਿੰਗਾਂ ਜਾਰੀ,ਲੁਧਿਆਣਾ’ਚ ਹੋਵੇਗਾ ਪ੍ਰਦਰਸ਼ਨ

0

Bathinda News:ਬੱਸ ਸਟੈਂਡ ਨੂੰ ਮੌਜੂਦਾ ਥਾਂ ‘ਤੇ ਕਾਇਮ ਰੱਖਣ ਲਈ ਵਪਾਰੀਆਂ, ਸਮਾਜਿਕ ਸੰਗਠਨਾਂ, ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਹਰ ਵਰਗ ਵਲੋਂ ਲਗਾਤਾਰ ਰੋਜ਼ਾਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬੱਸ ਸਟੈਂਡ ਨੂੰ ਮੌਜੂਦਾ ਥਾਂ ‘ਤੇ ਹੀ ਰੱਖਿਆ ਜਾਵੇ ਅਤੇ ਸ਼ਹਿਰ ਵਿੱਚ ਵਪਾਰੀਆਂ ਦੀ ਲੁੱਟ ਦਾ ਕੇਂਦਰ ਬਣੀ ਟੋਹ ਵੈਨਾਂ, ਜੋ ਕਿ ਨਿੱਜੀ ਠੇਕੇਦਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ, ਉੱਤੇ ਰੋਕ ਲਾਈ ਜਾਵੇ। ਇਸ ਮੁੱਦੇ ਨੂੰ ਲੈ ਕੇ ਐਤਵਾਰ ਨੂੰ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਜਿਸ ਵਿੱਚ ਬੱਸ ਅੱਡਾ ਕਮੇਟੀ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ ਅਤੇ ਵਪਾਰਿਕ ਸੰਗਠਨਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਬੈਠ ਕੇ ਲੁਧਿਆਣਾ ਪਹੁੰਚਣ ਦਾ ਆਹਵਾਨ ਕੀਤਾ ਗਿਆ।

ਇਹ ਵੀ ਪੜ੍ਹੋ  Kamal bhabhi ਕ.ਤ+ਲ ਕਾਡ; ਵਾਰਦਾਤ ਤੋਂ ਬਾਅਦ ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਮਹਿਰੋਂ:ਐਸਐਸਪੀ

ਕੌਂਸਲਰ ਸੰਦੀਪ ਬਾਬੀ ਨੇ ਦੱਸਿਆ ਕਿ ਸੋਮਵਾਰ ਸਵੇਰੇ 7:30 ਵਜੇ ਅੰਬੇਡਕਰ ਪਾਰਕ ਕੋਲੋਂ ਬੱਸਾਂ ਦਾ ਕਾਫਿਲਾ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਨੂੰ ਬੇਨਕਾਬ ਕਰਨ ਲਈ ਲੁਧਿਆਣਾ ਵੱਲ ਰਵਾਨਾ ਹੋਵੇਗਾ ਅਤੇ ਲੁਧਿਆਣਾ ਵਿਖੇ ਸਰਕਾਰ ਵੱਲੋਂ ਬਠਿੰਡਾ ਨੂੰ ਉਜਾੜਨ ਦੀ ਨੀਤੀ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਕਿਉਂਕਿ ਲਗਭਗ ਪਿਛਲੇ 2 ਮਹੀਨਿਆਂ ਤੋਂ ਸਰਕਾਰ ਕੋਲ ਅਪੀਲ ਕਰਕੇ ਸ਼ਹਿਰ ਦੇ ਵਿਰੁੱਧ ਫੈਸਲੇ ਨਾ ਲੈਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਸੀ, ਪਰ ਭੂ ਮਾਫੀਆ ਨੂੰ ਖੁਸ਼ ਕਰਨ ਦੇ ਲਈ ਤਤਪਰ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਲੋਕਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ  ਇੱਕ ਹੋਰ ਜਹਾਜ਼ ਹਾਦਸਾਗ੍ਰਸਤ;7 ਯਾਤਰੀਆਂ ਦੀ ਹੋਈ ਮੌ+ਤ

ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਟੋਹ ਵੈਨਾਂ ਦੀ ਧੱਕੇਸ਼ਾਹੀ ਨਾਲ ਹਰ ਵਰਗ ਪੀੜਤ ਹੈ ਅਤੇ ਵਪਾਰ ਖਤਮ ਹੋਣ ਦੀ ਕਗਾਰ ‘ਤੇ ਹੈ। ਹੁਣ ਬੱਸ ਸਟੈਂਡ ਨੂੰ ਤਬਦੀਲ ਕਰਕੇ ਵਪਾਰੀਆਂ ਨੂੰ ਤਾਡੋਪੀੜਤ ਕੀਤਾ ਜਾ ਰਿਹਾ ਹੈ ਜੋ ਕਿ ਅਸਹਿਣਸ਼ੀਲ ਹੈ। ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਨੇ ਕਿਹਾ ਕਿ ਬਠਿੰਡਾ ਵਿੱਚ ਨਵਨਿਯੁਕਤ ਮੇਅਰ ਵੀ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਚੰਦ ਲੋਕਾਂ ਲਈ ਕੰਮ ਕਰਨ ਵਿੱਚ ਲੱਗੇ ਹੋਏ ਹਨ। ਅਮਿਤ ਕਪੂਰ ਨੇ ਕਿਹਾ ਕਿ ਜੇ ਬੱਸ ਅੱਡੇ ਦੀ ਤਬਦੀਲੀ ਨਾ ਰੋਕੀ ਗਈ ਅਤੇ ਟੋਹ ਵੈਨਾਂ ਨੂੰ ਬੰਦ ਨਾ ਕੀਤਾ ਗਿਆ ਤਾਂ ਦੁਬਾਰਾ ਬਠਿੰਡਾ ਬੰਦ ਕਰਵਾਇਆ ਜਾਵੇਗਾ, ਜੋ ਕਿ ਪ੍ਰਸ਼ਾਸਨ ਅਤੇ ਸਰਕਾਰ ਲਈ ਲਾਹਨਤ ਹੋਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪਟਿਆਲਾ ਪੁਲਿਸ ਵੱਲੋਂ ਸਮਾਣਾ ਦੇ ਪਿੰਡਾਂ ਮੁਰਾਦਪੁਰ ਤੇ ਗਾਜੇਵਾਸ ਵਿਖੇ ਕਾਸੋ ਉਪਰੇਸ਼ਨ ਤਹਿਤ ਘੇਰਾਬੰਦੀ ਕਰਕੇ ਤਲਾਸ਼ੀ

0

👉ਕਾਸੋ ਉਪਰੇਸ਼ਨ ਦੀ ਐਸ ਐਸ ਪੀ ਵਰੁਣ ਸ਼ਰਮਾ ਨੇ ਖੁਦ ਕੀਤੀ ਅਗਵਾਈ
Patiala news:ਪਟਿਆਲਾ ਪੁਲਿਸ ਨੇ ਅੱਜ ਐਸ ਐਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਸਮਾਣਾ ਦੇ ਦੋ ਪਿੰਡਾਂ ਮੁਰਾਦਪੁਰ ਅਤੇ ਗਾਜੇਵਾਸ ਵਿਖੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ ਵਿੱਚ ਮੁਰਾਦਪੁਰ ਵਿਖੇ ਪੁਰਾਣੇ ਨਸ਼ਾ ਤਸਕਰਾਂ ਖਿਲਾਫ਼ 17 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਅੱਜ ਉਹ ਸਾਰੇ ਘਰਾਂ ਦਾ ਖੁਦ ਜਾਇਜਾ ਲੈ ਕੇ ਆਏ ਹਨ ਅਤੇ ਜਿੱਥੇ ਪੁਰਾਣੇ ਤਸਕਰ ਰਹਿੰਦੇ ਸਨ, ਹੁਣ ਉਨ੍ਹਾਂ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਜਦਕਿ ਪਟਿਆਲਾ ਪੁਲਿਸ ਇਸ ਦੌਰਾਨ ਪਿੰਡ ਗਾਜੇਵਾਸ ਦੀ ਬਦਨਾਮ ਮਹਿਲਾ ਨਸ਼ਾ ਤਸਕਰ ਗੁੱਡੀ ਨੂੰ ਵੀ ਕਾਬੂ ਕਰਨ ਵਿੱਚ ਸਫ਼ਲ ਰਹੀ ਹੈ।

ਇਹ ਵੀ ਪੜ੍ਹੋ CIA ਫਾਜ਼ਿਲਕਾ ਦੀ ਟੀਮ ਵੱਲੋਂ 1 ਕਿਲੋ ਹੈਰੋਇਨ ਸਹਿਤ 2 ਕਾਬੂ

ਐਸ ਐਸ ਪੀ ਵਰੁਣ ਸ਼ਰਮਾ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਤੇ ਸਪੱਸ਼ਟ ਸੁਨੇਹਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਲਈ ਐਨ ਡੀ ਪੀ ਐਸ ਐਕਟ ਦੀ ਧਾਰਾ 68 ਤਹਿਤ ਕੇਸ ਤਿਆਰ ਕੀਤੇ ਗਏ ਹਨ ਅਤੇ ਜਲਦ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਅੱਜ ਦੇ ਇਸ ਕਾਸੋ ਉਪਰੇਸ਼ਨ ਦੌਰਾਨ ਕਰੀਬ 6 ਵਿਅਕਤੀਆਂ ਪਾਸੋਂ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਹੋਈ ਹੈ, ਜਿਨ੍ਹਾਂ ਵਿਰੁੱਧ ਜਾਬਤੇ ਅਨੁਸਾਰ ਕਾਰਵਾਈ ਕਰਦੇ ਹੋਏ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ Kamal bhabhi ਕ.ਤ+ਲ ਕਾਡ; ਵਾਰਦਾਤ ਤੋਂ ਬਾਅਦ ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਮਹਿਰੋਂ:ਐਸਐਸਪੀ

ਐਸ ਐਸ ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਸਾਥ ਦੇਣ ਤੇ ਕਿਸੇ ਵੀ ਤਰ੍ਹਾਂ ਦੇ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਨੇੜਲੇ ਪੁਲਿਸ ਸਟੇਸ਼ਨ ਵਿੱਚ ਤੁਰੰਤ ਦੇਣੀ ਯਕੀਨੀ ਬਣਾਉਣ ਤਾਂ ਕਿ ਨਸ਼ਾ ਤਸਕਰੀ ਨੂੰ ਨੱਥ ਪਾਈ ਜਾ ਸਕੇ।ਇਸ ਦੌਰਾਨ ਐਸ ਪੀ ਜਾਂਚ ਗੁਰਬੰਸ ਸਿੰਘ ਬੈਂਸ ਤੇ ਡੀਐਸਪੀ ਸਮਾਣਾ ਫ਼ਤਿਹ ਸਿੰਘ ਬਰਾੜ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਆਮ ਆਦਮੀ ਕਲੀਨਿਕ ਕਿਸੇ ਵਰਦਾਨ ਤੋਂ ਘੱਟ ਨਹੀਂ:ਡਿਪਟੀ ਕਮਿਸ਼ਨਰ

0

👉ਡਾਕਟਰਾਂ ਨੂੰ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਤੇ ਪਰਿਵਾਰ ਨਿਯੋਜਨ ਬਾਰੇ ਕਰਵਾਇਆ ਜਾਣੂ
Bathinda News: ਜ਼ਿਲ੍ਹੇ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਅਤੇ ਪਰਿਵਾਰ ਨਿਯੋਜਨ ਬਾਰੇ ਸਥਾਨਕ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਸਿਖਲਾਈ ਵਰਕਸ਼ਾਪ ਵਿੱਚ ਸ਼ਿਰਕਤ ਕਰਕੇ ਸੰਬੋਧਨ ਕਰਦਿਆਂ ਕੀਤਾ।

ਇਹ ਵੀ ਪੜ੍ਹੋ Kamal bhabhi ਕ.ਤ+ਲ ਕਾਡ; ਵਾਰਦਾਤ ਤੋਂ ਬਾਅਦ ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਮਹਿਰੋਂ:ਐਸਐਸਪੀ 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਮਹਿਲਾਵਾਂ ਅਤੇ ਦੰਪਤੀਆਂ ਨੂੰ ਸਹੀ ਜਾਣਕਾਰੀ ਅਤੇ ਸੇਵਾਵਾਂ ਦੇਣਾ ਹੈ ਤਾਂ ਜੋ ਉਹ ਸੁਚੇਤ ਅਤੇ ਸਿਹਤਮੰਦ ਨਿਰਣੇ ਲੈ ਸਕਣ।ਉਹਨਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਲਈ ਡਾਕਟਰ ਨੂੰ ਦਿੱਤੀ ਟ੍ਰੇਨਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਿਖਲਾਈ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਸਿਹਤ ਸਹੂਲਤਾਂ ਵਿਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ ਬਠਿੰਡਾ ’ਚ ਅੱਧੀ ਰਾਤ ਨੂੰ ਡਰਾਈਵਰ ਨੇ ਸ਼ਹੀਦ ਜਮਾਂਦਾਰ ਨੰਦ ਸਿੰਘ ਚੌਂਕ ਉਪਰ ਟਰਾਲਾ ਚੜਾਇਆ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਉਮੀਦ ਜਤਾਈ ਕਿ ਇਹ ਟਰੇਨਿੰਗ ਡਾਕਟਰਾਂ ਨੂੰ ਮਿਹਨਤੀ, ਜਾਣੂ ਅਤੇ ਸੰਵੇਦਨਸ਼ੀਲ ਬਣਾਏਗੀ ਜੋ ਕਿ ਗਰਭਵਤੀ ਮਹਿਲਾਵਾਂ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਇਸ ਦੇ ਨਾਲ-ਨਾਲ ਡਾਕਟਰਾਂ ਨੂੰ ਜਨਨੀ ਸਿਸ਼ੁ ਸੁਰਖਿਆ ਪ੍ਰੋਗਰਾਮ, ਪ੍ਰਧਾਨ ਮੰਤਰੀ ਮਤਰਤਵ ਸੁਰੱਖਿਆ ਅਭਿਆਨ, ਫੈਮਿਲੀ ਪਲਾਨਿੰਗ ਦੀ ਸਕੀਮ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ ਪੰਜਾਬ ਦੇ ਐਡਵੋਕੇਟ ਜਨਰਲ ਐਮ.ਐਸ. ਬੇਦੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਇਸ ਸਿਖਲਾਈ ਪ੍ਰੋਗਰਾਮ ਦੌਰਾਨ ਐਨਟੀਨੈਟਲ ਕੇਅਰ ਜਿਸ ਵਿੱਚ 4 ਚੈੱਕ ਅੱਪ ਦੌਰਾਨ ਬਲੱਡ ਪ੍ਰੈਸ਼ਰ (ਬੀਪੀ), ਭਾਰ ਤੋਲਣਾ ਤੇ ਹਾਈ ਰਿਸਕ ਕੇਸ ਦੀ ਪਹਿਚਾਣ ਕਰਨਾ (ਗਰਭਵਤੀ ਮਹਿਲਾਵਾਂ ਦੀ ਸਿਹਤ ਦੀ ਨਿਗਰਾਨੀ), ਪੋਸ਼ਣ, ਟੀਕਾਕਰਨ, ਖ਼ਤਰਨਾਕ ਲੱਛਣਾਂ ਦੀ ਪਛਾਣ ਅਤੇ ਜਨਮ ਉਪਰੰਤ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ।ਇਸ ਤੋਂ ਇਲਾਵਾ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦੀਆਂ ਵਿਧੀਆਂ ਦੀ ਵਰਤੋਂ, ਲਾਭ ਤੇ ਸਾਈਡ ਇਫੈਕਟਸ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ।

ਇਹ ਵੀ ਪੜ੍ਹੋ Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’

ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਰਮਨਦੀਪ ਸਿੰਗਲਾ, ਡਾਕਟਰ ਸੁਖਜਿੰਦਰ ਸਿੰਘ ਗਿੱਲ ਜ਼ਿਲਾ ਪਰਿਵਾਰ ਭਲਾਈ ਅਫਸਰ, ਜਿਲਾ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ , ਟਰੇਨਰ ਡਾਕਟਰ ਭਾਨੂੰ ਪ੍ਰੀਆ ਗਾਇਨਾਕੋਲੋਜਿਸਟ ਸਰਿਤਾ ਸਿੰਗਲਾ ਮਨੀਟਰਿੰਗ ਐਂਡ ਇਵੈਲਏਸ਼ਨ ਅਫਸਰ , ਹਰਜਿੰਦਰ ਕੌਰ ਬੀ ਈ ਈ ਤੋਂ ਇਲਾਵਾ ਵੱਖ-ਵੱਖ ਆਮ ਆਦਮੀ ਕਲੀਨਿਕਾਂ ਤੋਂ ਆਏ ਡਾਕਟਰਾਂ ਨੇ ਹਿੱਸਾ ਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਅਕਾਲੀ ਦਲ ਨੇ ਸਾਂਝੀ ਸੰਸਦੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਧਾਰਾ 356 ਖ਼ਤਮ ਕਰਨ ਦੀ ਸਿਫਾਰਸ਼ ਕਰੇ

0

Chandigarh News: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਨੂੰ ਅਪੀਲ ਕੀਤੀ ਕਿ ਉਹ ਧਾਰਾ 356 ਖ਼ਤਮ ਕਰਨ ਦੀ ਸਿਫਾਰਸ਼ ਕਰੇ ਕਿਉਂਕਿ ਦੇਸ਼ ਵਿਚ ਇਕੋ ਵੇਲੇ ਚੋਣਾਂ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਹੈ।ਅਕਾਲੀ ਦਲ ਦੇ ਵਫਦ, ਜਿਸਦੀ ਅਗਵਾਈ ਡਾ. ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ, ਨੇ ਸਾਂਝੀ ਸੰਸਦੀ ਕਮੇਟੀ ਨੂੰ ਆਖਿਆ ਕਿ ਜੇਕਰ ਧਾਰਾ 356 ਖ਼ਤਮ ਨਾ ਕੀਤੀ ਗਈ ਤਾਂ ਚੋਣਾਂ ਦੇ ਪ੍ਰੋਗਰਾਮ ਵਿਚ ਫਿਰ ਵਿਘਨ ਪੈ ਜਾਵੇਗਾ।

ਇਹ ਵੀ ਪੜ੍ਹੋ Kamal bhabhi ਕ.ਤ+ਲ ਕਾਡ; ਵਾਰਦਾਤ ਤੋਂ ਬਾਅਦ ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਮਹਿਰੋਂ:ਐਸਐਸਪੀ

ਵਫਦ ਨੇ ਧਾਰਾ 82 ਏ ਉਪ ਧਾਰਾ 5 ਸ਼ਾਮਲ ਕਰਨ ਦਾ ਵਿਰੋਧ ਕੀਤਾ ਜਿਸਦੇ ਨਾਲ ਚੋਣ ਕਮਿਸ਼ਨ ਨੂੰ ਵਿਧਾਨ ਸਭਾ ਚੋਣਾਂ ਟਾਲਣ ਦੀ ਤਾਕਤ ਹਾਸਲ ਹੋ ਜਾਵੇਗੀ। ਵਫਦ ਨੇ ਕਿਹਾ ਕਿ ਇਸ ਤਾਕਤ ਦੀ ਵਰਤੋਂ ਸਿਆਸੀ ਪਾਰਟੀਆਂ ਖਿਲਾਫ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ।ਡਾ. ਦਲਜੀਤ ਸਿੰਘ ਚੀਮਾ ਤੇ ਬਲਵਿੰਦਰ ਸਿੰਘ ਭੂੰਦੜ ਨੇ ਨਿਰੰਤਰ ਜ਼ਿਮਨੀ ਚੋਣਾਂ ਦਾ ਵੀ ਕੋਈ ਹੱਲ ਕੱਢੇ ਜਾਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ ਪੰਜਾਬੀਆਂ ਲਈ ਮਾਣ ਵਾਲੀ ਗੱਲ; ਪੰਜਾਬ ਦੀਆਂ 3 ਕੁੜੀਆਂ ਤੇ 6 ਮੁੰਡੇ ਬਣੇ ਭਾਰਤੀ ਫ਼ੌਜ ਦੇ ਅਫ਼ਸਰ

ਉਹਨਾਂ ਕਿਹਾ ਕਿ ਜ਼ਿਮਨੀ ਚੋਣਾਂ ਅਸਲ ਵਿਚ ਚੋਣ ਧਾਂਦਲੀਆਂ ਦੀ ਜੜ੍ਹ ਹਨ। ਉਹਨਾਂ ਤਜਵੀਜ਼ ਰੱਖੀ ਕਿ ਜੇਕਰ ਵਿਧਾਇਕ ਦੀ ਮੌਤ ਹੋ ਜਾਂਦੀ ਹੈ ਤਾਂ ਪਾਰਟੀ ਨੂੰ ਬਾਕੀ ਰਹਿੰਦੇ ਸਮੇਂ ਲਈ ਉਹਨਾਂ ਦੀ ਥਾਂ ਕਿਸੇ ਹੋਰ ਆਗੂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ।ਅਕਾਲੀ ਦਲ ਦੇ ਵਫਦ ਨੇ ਬਿੱਲ ਵਿਚ ਸੰਘੀ ਚਿੰਤਾਵਾਂ ਵੀ ਉਜਾਗਰ ਕੀਤੀਆਂ। ਉਹਨਾਂ ਕਿਹਾ ਕਿ ਇਸ ਬਿੱਲ ਨਾਲ ਫਾਇਦੇ ਜਾਂ ਸੁਧਾਰ ਨਾਲੋਂ ਨੁਕਸਾਨ ਜ਼ਿਆਦਾ ਹੋਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

CIA ਫਾਜ਼ਿਲਕਾ ਦੀ ਟੀਮ ਵੱਲੋਂ 1 ਕਿਲੋ ਹੈਰੋਇਨ ਸਹਿਤ 2 ਕਾਬੂ

0

Fazilka News: ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਫਾਜਿਲਕਾ ਪੁਲਿਸ ਵੱਲੋਂ ਐਸਐਸਪੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ਼ ਦੀ ਟੀਮ ਵੱਲੋਂ 1 ਕਿਲੋ 20 ਹੈਰੋਇਨ ਸਹਿਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ.ਆਈ.ਏ ਫਾਜ਼ਿਲਕਾ ਦੀ ਨਿਗਰਾਨੀ ਹੇਠ ਏ.ਐਸ.ਆਈ ਸਵਰਨ ਸਿੰਘ ਵੱਲੋਂ ਗਸ਼ਤ ਦੌਰਾਨ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 01 ਕਿਲੋ 20 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ Kamal bhabhi ਕ.ਤ+ਲ ਕਾਡ; ਵਾਰਦਾਤ ਤੋਂ ਬਾਅਦ ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਮਹਿਰੋਂ:ਐਸਐਸਪੀ

ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸੁਖੇਰਾ ਬੋਦਲਾ, ਬੱਘੇ ਕੇ ਮੋੜ ਤੋ ਹੁੰਦੇ ਹੋਏ ਨਹਿਰ ਤੋ ਲਿੰਕ ਰੋਡ ਚੱਕ ਸੁੱਕੜ ਆਦਿ ਨੂੰ ਜਾ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਫਾਜ਼ਿਲਕਾ-ਫਿਰੋਜਪੁਰ ਰੋਡ ਤੋ 01 ਕਿਲੋਮੀਟਰ ਨਹਿਰ ਦੇ ਨਾਲ ਨਾਲ ਪੁੱਜੇ ਤਾਂ ਸਾਹਮਣੇ ਤੋ ਇਕ ਕਾਲੇ ਰੰਗ ਦੀ ਸਕਾਰਪਿਓ ਗੱਡੀ ਨੰਬਰ DL-04CR-8747 ਵਿਚ ਕਿਸੇ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੋਣ ਤੇ ਰੋਕਿਆ ਅਤੇ ਗੱਡੀ ਦੇ ਡ੍ਰਾਈਵਰ ਗੁਰਮੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਕਾਬੂ ਕੀਤਾ ਤਾਂ ਰਾਕੇਸ਼ ਕੁਮਾਰ ਡੀ.ਐਸ.ਪੀ (ਨਾਰਕੋਟਿਕਸ) ਫਾਜ਼ਿਲਕਾ ਦੀ ਹਾਜਰੀ ਵਿਚ ਕੰਡਕਟਰ ਸੀਟ ਦੇ ਹੇਠਾਂ ਕਾਲੇ ਰੰਗ ਦਾ ਮੋਮੀ ਲਿਫਾਫਾ ਮਿਲਿਆ,

ਇਹ ਵੀ ਪੜ੍ਹੋ ਇੱਕ ਹੋਰ ਜਹਾਜ਼ ਹਾਦਸਾਗ੍ਰਸਤ;7 ਯਾਤਰੀਆਂ ਦੀ ਹੋਈ ਮੌ+ਤ

ਜਿਸਨੂੰ ਚੈਕ ਕਰਨ ਤੇ ਕੱਪੜੇ ਦੇ ਪੈਕਟ ਵਿਚੋਂ 01 ਕਿਲੋ 20 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਕਾਬੂ ਕੀਤੇ ਨਸ਼ਾ ਤਸਕਰਾਂ ਦੀ ਪਹਿਚਾਣ ਗੁਰਮੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪੰਜ ਗਰਾਈਂ, ਥਾਣਾ ਅਜਨਾਲਾ, ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸੁਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਹਰਸ਼ਾ ਛੀਨਾ, ਥਾਣਾ ਰਾਜਾਸਾਂਸੀ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਜੋ ਹੋਈ ਹੈ, ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 72 ਮਿਤੀ 14-06-2025 ਜੁਰਮ 21(ਸੀ), 29 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ ਪੰਜਾਬੀਆਂ ਲਈ ਮਾਣ ਵਾਲੀ ਗੱਲ; ਪੰਜਾਬ ਦੀਆਂ 3 ਕੁੜੀਆਂ ਤੇ 6 ਮੁੰਡੇ ਬਣੇ ਭਾਰਤੀ ਫ਼ੌਜ ਦੇ ਅਫ਼ਸਰ

ਇਸਤੋਂ ਇਲਾਵਾ ਖੂਈ ਖੇੜ੍ਹਾ ਥਾਣੇ ਦੇ ਮੁੱਖ ਅਫ਼ਸਰ ਐਸ.ਆਈ ਗੁਰਿੰਦਰ ਸਿੰਘ ਵੱਲੋਂ ਇਕ ਗੁਪਤ ਇਤਲਾਹ ਮਿਲਣ ‘ਤੇ ਇਕ ਵਿਅਕਤੀ ਦੇ ਘਰ ਰੇਡ ਕਰਨ ਤੇ ਘਰ ਵਿਚੋਂ 23100 ਪ੍ਰੈਗਾਬਾਲਿਟ ਕੈਪਸੂਲ ਅਤੇ 300 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਹਾਲਾਂਕਿ ਮੁਲਾਜ਼ਮ ਫ਼ਰਾਰ ਹੋਣ ਵਿੱਚ ਸਫਲ ਰਿਹਾ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਮੁਲਜ਼ਮ ਮਦਨ ਲਾਲ ਵਾਸੀ ਪਿੰਡ ਕਮਾਲਵਾਲਾ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲ ਵੇਚਣ ਦਾ ਆਦੀ ਹੈ। ਮੁਲਜ਼ਮ ਮਦਨ ਲਾਲ ਦੇ ਖਿਲਾਫ ਮੁਕੱਦਮਾਂ ਨੰਬਰ 79, ਮਿਤੀ 14.06.2025 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਖੂਈ ਖੇੜ੍ਹਾ ਦਰਜ ਰਜਿਸਟਰ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

Kamal bhabhi ਕ.ਤ+ਲ ਕਾਡ; ਵਾਰਦਾਤ ਤੋਂ ਬਾਅਦ ਵਿਦੇਸ਼ ਭੱਜਿਆ ਅੰਮ੍ਰਿਤਪਾਲ ਸਿੰਘ ਮਹਿਰੋਂ:ਐਸਐਸਪੀ

0

Bathinda News: ਸੋਸ਼ਲ ਮੀਡੀਆ ‘ਤੇ ਦੋ ਅਰਥੀ ਤੇ ਅਸ਼ਲੀਲ ਵੀਡੀਓ ਪਾਉਣ ਵਾਲੀ ਕੰਚਨ ਤਿਵਾੜੀ ਉਰਫ ਕਮਲ ਭਾਬੀ ਦੇ ਕਤਲ ਦੇ ਮੁੱਖ ਮਾਸਟਰਮਾਇੰਡ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਵੱਡਾ ਖੁਲਾਸਾ ਹੋਇਆ ਹੈ ਕਿ ਉਹ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ ਹੈ। ਬਠਿੰਡਾ ਦੇ ਐਸਐਸਪੀ ਅਮਨੀਤ ਕੌਡਲ ਵੱਲੋਂ ਅੱਜ ਐਤਵਾਰ ਨੂੰ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਪਹਿਲਾਂ ਹੀ ਬਣਾਈ ਯੋਜਨਾ ਤਹਿਤ ਅੰਮ੍ਰਿਤਸਰ ਹਵਾਈ ਅੱਡੇ ਤੋਂ ਯੂਨਾਇਟੇਡ ਅਰਬ ਅਮੀਰਾਤ ਦੀ ਫਲਾਈਟ ਰਾਹੀਂ ਵਿਦੇਸ਼ ਭੱਜਣ ਵਿੱਚ ਸਫਲ ਰਿਹਾ ਹੈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਘਟਨਾ ਦੇ ਦੌਰਾਨ ਖੁਦ ਅੰਮ੍ਰਿਤਪਾਲ ਸਿੰਘ ਵੀ ਮੌਕੇ ਉੱਪਰ ਹਾਜ਼ਰ ਸੀ। ਜਿਸਦੇ ਆਦੇਸ਼ਾਂ ਉੱਪਰ ਹੀ ਜਸਪ੍ਰੀਤ ਅਤੇ ਨਿਮਰਜੀਤ ਸਿੰਘ ਨੇ ਕਮਲ ਭਾਬੀ ਦਾ ਕਤਲ ਕੀਤਾ ਸੀ। ਇਸ ਤੋਂ ਇਲਾਵਾ ਇਸ ਕੇਸ ਵਿੱਚ ਦੋ ਹੋਰ ਨੌਜਵਾਨਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ ਜਿਹੜੇ ਘਟਨਾ ਸਮੇਂ ਇਹਨਾਂ ਦੇ ਨਾਲ ਬਠਿੰਡਾ ਪੁੱਜੇ ਹੋਏ ਸਨ।

ਇਹ ਵੀ ਪੜ੍ਹੋ  ਕਮਲ ਭਾਬੀ ਦੇ ਕ.ਤ+ਲ ਦੇ ਮੁੱਖ ਸਾਜਸ਼ਘਾੜੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁਧ ਇੱਕ ਹੋਰ ਪਰਚਾ ਦਰਜ਼

ਇਹਨਾਂ ਵਿੱਚ ਇੱਕ ਰਣਜੀਤ ਸਿੰਘ ਅਤੇ ਇੱਕ ਨੌਜਵਾਨ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਇਸ ਕੇਸ ਦੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਐਸਐਸਪੀ ਕੌਂਡਲ ਨੇ ਅੱਗੇ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਦੇ ਲਈ ਪਿਛਲੇ ਤਿੰਨ ਮਹੀਨਿਆਂ ਤੋਂ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸਦੇ ਸਾਥੀਆਂ ਵੱਲੋਂ ਯੋਜਨਾ ਬਣਾਈ ਜਾ ਰਹੀ ਸੀ। ਇਸ ਯੋਜਨਾ ਨੂੰ ਨੇਪਰੇ ਚਾੜਣ ਦੇ ਲਈ ਇਹ ਕਈ ਵਾਰ ਲੁਧਿਆਣੇ ਵੀ ਕਮਲ ਭਾਬੀ ਦੇ ਘਰ ਨਜਦੀਕ ਜਾ ਕੇ ਠਹਿਰੇ ਵੀ ਸਨ। ਯੋਜਨਾ ਨੂੰ ਅੰਤਿਮ ਰੂਪ ਦਿੰਦਿਆਂ 9 ਜੂਨ ਵੱਲੋਂ ਇਹ ਸਾਰੇ ਮੁਲਜਮ ਮੋਗਾ ਤੋਂ ਲੁਧਿਆਣੇ ਪੁੱਜੇ ਅਤੇ ਇਹ ਕਾਰਾਂ ਦੀ ਪ੍ਰਮੋਸ਼ਨ ਦਾ ਬਹਾਨਾ ਬਣਾ ਕੇ ਕੰਚਨ ਤਿਵਾੜੀ ਉਰਫ ਕਮਲ ਭਾਬੀ ਨੂੰ ਬਠਿੰਡਾ ਲੈ ਕੇ ਆਏ, ਜਿੱਥੇ ਇਹਨਾਂ ਨੇ ਉਸਦੀ ਕਾਰ ਦੀ ਮੁਰੰਮਤ ਵੀ ਕਰਵਾ ਕੇ ਦਿੱਤੀ ਅਤੇ ਕੁਝ ਪੈਸੇ ਵੀ ਦਿੱਤੇ। ਇਸ ਦੌਰਾਨ ਆਪਣੀ ਯੋਜਨਾ ਨੂੰ ਨੇਪਰੇ ਚਾੜਣ ਦੇ ਲਈ ਇਹ ਆਨੇ-ਬਹਾਨੇ ਉਸ ਨੂੰ ਲੇਟ ਕਰਦੇ ਰਹੇ ਅਤੇ ਰਾਤ ਦੇ ਹਨੇਰੇ ਦੇ ਵਿੱਚ ਭੁੱਚੋ ਇਲਾਕੇ ਚ ਜਸਪ੍ਰੀਤ ਅਤੇ ਨਿਮਰਜੀਤ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਕਾਰ ਵਿੱਚ ਬੈਠੀ ਕੰਚਨ ਤਿਵਾੜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ  ਇੱਕ ਹੋਰ ਜਹਾਜ਼ ਹਾਦਸਾਗ੍ਰਸਤ;7 ਯਾਤਰੀਆਂ ਦੀ ਹੋਈ ਮੌ+ਤ

ਇਸ ਤੋਂ ਬਾਅਦ ਉਸਦੀ ਲਾਸ਼ ਨੂੰ ਕਾਰ ਵਿੱਚ ਹੀ ਸੁੱਟ ਕੇ ਆਦੇਸ਼ ਹਸਪਤਾਲ ਨਜ਼ਦੀਕ ਪਾਰਕਿੰਗ ਵਿਚ ਲਗਾ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਆਪਣੀ ਯੋਜਨਾ ਤਹਿਤ ਅੰਮ੍ਰਿਤਪਾਲ ਸਿੰਘ ਮਹਿਰੋ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਵੇਰੇ 9 ਦੀ ਫਲਾਈਟ ‘ਤੇ ਚੜ ਕੇ ਯੂਨਾਈਟਡ ਅਰਬ ਅਮੀਰਾਂਤ ਫਰਾਰ ਹੋ ਗਿਆ। ਐਸਐਸਪੀ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਉਹਨਾਂ ਵੱਲੋਂ ਲੁੱਕ ਆਊਟ ਸਰਕੂਲਰ ਜਾਰੀ ਕਰਨ ਤੋਂ ਬਾਅਦ ਮਿਲੀ ਹੈ। ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਉਹ ਵਿਦੇਸ਼ ਭੱਜਣ ਵਿੱਚ ਸਫਲ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਮੁਲਜਮ ਨੂੰ ਦੂਜੀਆਂ ਕੌਮੀ ਏਜੰਸੀਆਂ ਦੀ ਮਦਦ ਦੇ ਨਾਲ ਵਾਪਸ ਲਿਆਇਆ ਜਾਵੇਗਾ। ਜਦੋਂ ਕਿ ਇਹਨਾਂ ਦੇ ਸਹਿ ਮੁਲਜਮ ਰਣਜੀਤ ਸਿੰਘ ਅਤੇ ਦੂਜੇ ਨਾ ਮਲੂਮ ਨੌਜਵਾਨ ਨੂੰ ਵੀ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਇੱਕ ਹੋਰ ਜਹਾਜ਼ ਹਾਦਸਾਗ੍ਰਸਤ;7 ਯਾਤਰੀਆਂ ਦੀ ਹੋਈ ਮੌ+ਤ

Uttarakhand News:ਦੋ ਦਿਨ ਪਹਿਲਾਂ ਅਹਿਮਦਾਬਾਦ ’ਚ ਹਾਦਸਾ ਗ੍ਰਸਤ ਹੋਏ ਏਅਰਇੰਡੀਆ ਜਹਾਜ਼ ਦੇ ਮਾਮਲੇ ਵਿਚ 275 ਲੋਕਾਂ ਦੀ ਹੋਈ ਮੌਤ ਦੇ ਦੁੱਖ ਵਿਚੋਂ ਦੇਸ਼ ਵਾਸੀ ਉਭਰ ਨਹੀਂ ਸਕੇ ਸਨ ਕਿ ਅੱਜ ਐਤਵਾਰ ਨੂੰ ਸਵੇਰੇ ਲਗਭਗ 5 ਵਜੇ ਉਤਰਾਖੰਡ ’ਚ ਇੱਕ ਹੋਰ ਦਰਦਨਾਕ ਹਾਦਸਾ ਹੋ ਗਿਆ। ਕੇਦਾਰਨਾਥ ਨੇੜੇ ਗੌਰੀਕੁੰਡ ਵਿਖੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਇਸ ਦੇ ਪਾਇਲਟ ਸਮੇਤ ਜਹਾਜ਼ ’ਚ ਸਵਾਰ 7 ਯਾਤਰੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ 2 ਸਾਲ ਦਾ ਬੱਚਾ ਵੀ ਸ਼ਾਮਲ ਹੈ। ਮੁਢਲੀ ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਕੇਦਾਰਨਾਥ ਮੰਦਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਗੌਰੀਕੁੰਡ ਲਈ ਜਾ ਰਿਹਾ ਸੀ। ਇਹ ਹੈਲੀਕਾਪਟਰ ਆਰੀਅਨ ਏਵੀਏਸ਼ਨ ਕੰਪਨੀ ਦਾ ਹੈ ਅਤੇ ਮੁਢਲੀ ਜਾਂਚ ਮੁਤਾਬਕ ਖ਼ਰਾਬ ਮੌਸਮ ਕਾਰਨ ਇਹ ਹਾਦਸਾ ਵਾਪਰਿਆਂ ਹੈ।

ਇਹ ਵੀ ਪੜ੍ਹੋ  ਬਠਿੰਡਾ ’ਚ ਅੱਧੀ ਰਾਤ ਨੂੰ ਡਰਾਈਵਰ ਨੇ ਸ਼ਹੀਦ ਜਮਾਂਦਾਰ ਨੰਦ ਸਿੰਘ ਚੌਂਕ ਉਪਰ ਟਰਾਲਾ ਚੜਾਇਆ

ਇਸ ਹੈਲੀਕਾਪਟਰ ਵਿੱਚ ਯੂਪੀ-ਮਹਾਰਾਸ਼ਟਰ ਤੋਂ 2-2 ਯਾਤਰੀ ਅਤੇ ਉਤਰਾਖੰਡ, ਰਾਜਸਥਾਨ, ਗੁਜਰਾਤ ਤੋਂ 1-1 ਯਾਤਰੀ ਸਵਾਰ ਸਨ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਤੇ ਸਿਵਲ ਪ੍ਰਸ਼ਾਸਨ ਤੋਂ ਇਲਾਕਾ ਐਨਡੀਆਰਐਫ ਦੀਆਂ ਟੀਮਾਂ ਬਚਾਅ ਕੰਮਾਂ ਵਿਚ ਲੱਗੀਆਂ ਹੋਈਆਂ ਹਨ। ਉਤਰਾਖੰਡ ਦੇ ਮੁੱਖ ਮੰਤਰੀ ਨੇ ਵੀ ਇਸ ਘਟਨਾ ਉਪਰ ਗਹਿਰਾ ਦੁੱਖ ਜਤਾਇਆ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ 7 ਜੂਨ ਨੂੰ ਉਤਰਾਖੰਡ ਦੇ ਰੁਦਰਪ੍ਰਯਾਗ ਵਿੱਚ ਇੱਕ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਸੜਕ ’ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ, ਜਿਸ ਕਾਰਨ ਕੁੱਝ ਕਾਰਾਂ ਵੀ ਨੁਕਸਾਨੀਆਂ ਗਈਆਂ ਸਨ। ਹਾਲਾਂਕਿ ਯਾਤਰੀਆਂ ਦਾ ਬਚਾਅ ਰਿਹਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਬਠਿੰਡਾ ’ਚ ਅੱਧੀ ਰਾਤ ਨੂੰ ਡਰਾਈਵਰ ਨੇ ਸ਼ਹੀਦ ਜਮਾਂਦਾਰ ਨੰਦ ਸਿੰਘ ਚੌਂਕ ਉਪਰ ਟਰਾਲਾ ਚੜਾਇਆ

0

👉ਪੁਲਿਸ ਪੋਸਟ ਨੂੰ ਵੀ ਹੋਇਆ ਨੁਕਸਾਨ, ਸ਼ਹੀਦ ਦੇ ਬੁੱਤ ਦੀ ਸੁਰੱਖਿਆ ਲਈ ਬਣਿਆ ਚੌਕ ਟੁੱਟਿਆ
👉ਹਾਦਸੇ ’ਚ ਟਰਾਲਾ ਚਾਲਕ ਵੀ ਗੰਭੀਰ ਜਖ਼ਮੀ ਹੋਇਆ, ਹਸਪਤਾਲ ’ਚ ਹੈ ਦਾਖ਼ਲ
Bathinda News:ਲੰਘੀ ਅੱਧੀ ਰਾਤ ਨੂੰ ਬਠਿੰਡਾ ਦੇ ਫ਼ੌਜੀ ਚੌਕ ਵਿਚ ਇੱਕ ਟਰਾਲਾ ਚਾਲਕ ਵੱਲੋਂ ਸ਼ਹੀਦ ਜਮਾਂਦਾਰ ਨੰਦ ਸਿੰਘ ਦੇ ਬੁੱਤ ਦੀ ਸੁਰੱਖਿਆ ਲਈ ਬਣੇ ਚੌਕ ਉਪਰ ਟਰਾਲਾ ਚਾੜਣ ਦੀ ਸੂਚਨਾ ਹੈ। ਹਾਲਾਂਕਿ ਇਸ ਹਾਦਸੇ ਵਿਚ ਸ਼ਹੀਦ ਦੇ ਬੁੱਤ ਨੂੰ ਕੋਈ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਇਹ ਵੀ ਪੜ੍ਹੋ  ਕਮਲ ਭਾਬੀ ਦੇ ਕ.ਤ+ਲ ਦੇ ਮੁੱਖ ਸਾਜਸ਼ਘਾੜੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁਧ ਇੱਕ ਹੋਰ ਪਰਚਾ ਦਰਜ਼

ਜਦਕਿ ਇਸ ਹਾਦਸੇ ਵਿਚ ਖ਼ੁਦ ਟਰਾਲਾ ਚਾਲਕ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਨੂੰ ਇਲਾਜ਼ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਇਹ ਘਟਨਾ ਕਿਸੇ ਨਸ਼ੇ ਦਾ ਸੇਵਨ ਕਰਕੇ ਵਾਪਰੀ ਹੈ ਜਾਂ ਫ਼ਿਰ ਨੀਂਦ ਦਾ ਲੋਰ ਆਉਣ ਕਾਰਨ। ਮੁਢਲੀ ਜਾਣਕਾਰੀ ਮੁਤਾਬਕ ਇਹ ਟਰਾਲਾ ਬਰਨਾਲਾ ਰੋਡ ਤੋਂ ਡੀਏਵੀ ਕਾਲਜ਼ ਸਾਈਡ ਤੋਂ ਬਠਿੰਡਾ ਸ਼ਹਿਰ ਵੱਲ ਆ ਰਿਹਾ ਸੀ। ਇਹ ਘਟਨਾ ਰਾਤੀ ਕਰੀਬ 2-2:30 ਵਜਂੇ ਵਾਪਰੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ  ਪੰਜਾਬੀਆਂ ਲਈ ਮਾਣ ਵਾਲੀ ਗੱਲ; ਪੰਜਾਬ ਦੀਆਂ 3 ਕੁੜੀਆਂ ਤੇ 6 ਮੁੰਡੇ ਬਣੇ ਭਾਰਤੀ ਫ਼ੌਜ ਦੇ ਅਫ਼ਸਰ

ਇਸ ਹਾਦਸੇ ਦੌਰਾਨ ਇਸੇ ਚੌਕ ਵਿਚ ਟਰੈਫ਼ਿਕ ਪੁਲਿਸ ਦੀ ਬਣੀ ਪਿਕਟ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ ਜਦਕਿ ਚੌਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਥਾਣਾ ਮੁਖੀ ਇੰਸਪੈਕਟਰ ਹਰਜੌਤ ਸਿੰਘ ਮਾਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਹਾਦਸੇ ਵਿਚ ਖ਼ੁਦ ਡਰਾਈਵਰ ਜਖ਼ਮੀ ਹੋ ਗਿਆ ਹੈ, ਜਿਸਦੇ ਚੱਲਦੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਿਸਤਂੋ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ’’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਕਮਲ ਭਾਬੀ ਦੇ ਕ.ਤ+ਲ ਦੇ ਮੁੱਖ ਸਾਜਸ਼ਘਾੜੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁਧ ਇੱਕ ਹੋਰ ਪਰਚਾ ਦਰਜ਼

0

👉ਅੰਮ੍ਰਿਤਸਰ ਦੀ ਸੋਸਲ ਮੀਡੀਆ ਇੰਨਫਲੂੈਂਸਰ ਦੀਪਿਕਾ ਲੂਥਰਾ ਦੀ ਸ਼ਿਕਾਇਤ ’ਤੇ ਹੋਈ ਹੈ ਕਾਰਵਾਈ

Amritsar News: ਪਿਛਲੇ ਦਿਨੀਂ ਲੁਧਿਆਣਾ ਦੀ ਸ਼ੋਸਲ ਮੀਡੀਆ ਇੰਨਫਲੂੈਂਸਰ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦੇ ਹੋਏ ਕਤਲ ਕਾਂਡ ’ਚ ਪੁਲਿਸ ਵੱਲੋਂ ਮੁੱਖ਼ ਸਾਜਸ਼ਘਾੜੇ ਵਜੋਂ ਨਾਮਜਦ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁਣ ਹੁਣ ਅੰਮ੍ਰਿਤਸਰ ਦੀ ਪੁਲਿਸ ਨੇ ਇੱਕ ਪਰਚਾ ਦਰਜ਼ ਕੀਤਾ ਹੈ। ਇਹ ਪਰਚਾ ਇੱਕ ਹੋਰ ਇੰਸਟਾ ਕੁਈਨ ਦੀਪਿਕਾ ਲੂਥਰਾ ਦੇ ਬਿਆਨਾਂ ’ਤੇ ਦਰਜ਼ ਹੋਇਆ ਹੈ, ਜਿਸਨੇ ਭਾਈ ਮਹਿਰੋਂ ਉਪਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ ਪੰਜਾਬੀਆਂ ਲਈ ਮਾਣ ਵਾਲੀ ਗੱਲ; ਪੰਜਾਬ ਦੀਆਂ 3 ਕੁੜੀਆਂ ਤੇ 6 ਮੁੰਡੇ ਬਣੇ ਭਾਰਤੀ ਫ਼ੌਜ ਦੇ ਅਫ਼ਸਰ 

ਕਮਲ ਭਾਬੀ ਦੇ ਕਤਲ ਤੋਂ ਬਾਅਦ ਦੀਪਿਕਾ ਨੇ ਪੁਲਿਸ ਕੋਲੋਂ ਸੁਰੱਖਿਆ ਦੀ ਵੀ ਮੰਗ ਕੀਤੀ ਸੀ। ਜਿਸਤੋਂ ਬਾਅਦ ਉਸਦੀ ਸਿਕਾਇਤ ਉਪਰ ਸਾਈਬਰ ਪੁਲਿਸ ਥਾਣੇ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁਧ ਬੀਐਨਐਸ ਦੀ ਧਾਰਾ 308, 79, 351(3), 324(4), 67 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ Bathinda Police ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁਧ Look Out Notice ਜਾਰੀ

ਜਿਕਰਯੋਗ ਹੈ ਕਿ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਕਤਲ ਕਾਂਡ ’ਚ ਭਾਈ ਮਹਿਰੋਂ ਦੇ ਦੋ ਸਾਥੀ ਜਸਪ੍ਰੀਤ ਸਿੰਘ ਮਹਿਰੋਂ ਅਤੇ ਨਿਮਰਜੀਤ ਸਿੰਘ ਹਰੀਕੇ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ , ਜਦਕਿ ਖ਼ੁਦ ਭਾਈ ਮਹਿਰੋਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਵਿਦੇਸ਼ ਭੱਜਣ ਦੇ ਖਦਸਿਆਂ ਨੂੰ ਦੇਖਦਿਆਂ ਲੁੱਟ ਆਊਟ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਲੁਧਿਆਣਾ ਵਿੱਚ ਉਦਯੋਗਿਕ ਅਦਾਰਿਆਂ ਅਤੇ ਪ੍ਰਬੁੱਧ ਨਾਗਰਿਕਾਂ ਨਾਲ ਕੀਤੀ ਮੁਲਾਕਾਤ

👉ਅੱਜ ਇੰਡਸਟਰਿਅਲ ਸੋਸਾਇਟੀ, ਲੁਧਿਆਣਾ ਨੇ ਕੀਤਾ ਮੁੱਖ ਮੰਤਰੀ ਦਾ ਸ਼ਾਨਦਾਰ ਸਵਾਗਤ
Ludhiana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਅਤੇ ਵੀਰਾਂ ਦੀ ਧਰਤੀ ਰਹੀ ਹੈ, ਜੋ ਹਮੇਸ਼ਾ ਦੇਸ਼ ਨੂੰ ਮਾਰਗਦਰਸ਼ਨ ਦੇਣ ਵਿੱਚ ਮੋਹਰੀ ਰਹੀ ਹੈ। ਉਨ੍ਹਾ ਨੇ ਲੁਧਿਆਣਾ ਵਿੱਚ ਉਦਯੋਗਿਕ ਅਦਾਰਿਆਂ ਅਤੇ ਸਮਾਜ ਦੇ ਪ੍ਰਬੱਧ ਵਰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਅਤੇ ਹਰਿਆਣਾ ਮਿਲ ਕੇ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਮਹਤੱਵਪੂਰਣ ਯੋਗਦਾਨ ਦੇ ਸਕਦੇ ਹਨ। ਇਸ ਮੌਕੇ ‘ਤੇ ਆਲ ਇੰਡਸਟਰਿਅਲ ਸੋਸਾਇਟੀ, ਲੁਧਿਆਣਾ ਵੱਲੋਂ ਉਨ੍ਹਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

👉ਮੋਦੀ ਸਰਕਾਰ ਦੀ ਨੀਤੀਆਂ ਨਾਲ ਪੂਰੇ ਦੇਸ਼ ਵਿੱਚ ਸਮਾਨ ਵਿਕਾਸ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਬੀਤੇ 11 ਸਾਲਾਂ ਵਿੱਚ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹਿਆ ਹੈ। ਧਾਰਾ 370 ਦਾ ਖਾਤਮਾ, ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਅਤੇ ਵਿਕਾਸ ਦੀ ਬਹਾਲੀ, ਕਿਸਾਨਾਂ ਨੂੰ ਐਮਐਸਪੀ ‘ਤੇ ਫਸਲਾਂ ਦੀ ਖਰੀਦ ਦੀ ਗਾਰੰਟੀ ਵਰਗੇ ਇਤਿਹਾਸਕ ਫੈਸਲਿਆਂ ਨੇ ਦੇਸ਼ ਦੀ ਏਕਤਾ ਅਤੇ ਵਿਕਾਸ ਨੂੰ ਮਜਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਯੋਜਨਾਵਾਂ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਮਿਲਿਆ ਹੈ। ਉਨ੍ਹਾਂ ਨੇ ਪਿਰੋਧੀ ਪਾਰਟੀਆਂ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੰਵਿਧਾਨ ਦੇ ਨਾਮ ‘ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ। ਉਨ੍ਹਾ ਨੇ ਦੋਹਰਾਇਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ ਹੈ।

ਇਹ ਵੀ ਪੜ੍ਹੋ  ਪੰਜਾਬੀਆਂ ਲਈ ਮਾਣ ਵਾਲੀ ਗੱਲ; ਪੰਜਾਬ ਦੀਆਂ 3 ਕੁੜੀਆਂ ਤੇ 6 ਮੁੰਡੇ ਬਣੇ ਭਾਰਤੀ ਫ਼ੌਜ ਦੇ ਅਫ਼ਸਰ

👉ਹਰਿਆਣਾ ਮਾਡਲ: ਉਦਯੋਗਾਂ ਨੂੰ ਇੱਕ ਛੱਤ ਦੇ ਹੇਠਾਂ ਸਾਰੀ ਸਹੂਲਤਾਂ
ਮੁੱਖ ਮੰਤਰੀ ਸ੍ਰੀ ਸੈਣੀ ਨੇ ਦਸਿਆ ਕਿ ਹਰਿਆਣਾ ਵਿੱਚ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਛੱਤ ਦੇ ਹੇਠਾਂ ਸਾਰੀ ਜਰੂਰੀ ਮੰਜੂਰੀਆਂ ਅਤੇ ਸਹੂਲਤਾਂ ਉਪਲਬਧ ਕਰਾਈਆਂ ਜਾ ਰਹੀਆਂ ਹਨ। ਬਜਟ ਵਿੱਚ 10 ਜਿਲ੍ਹਿਆਂ ਵਿੱਚ ਨਵੇਂ ਆਈਐਮਟੀ ਦਾ ਐਲਾਨ ਕੀਤਾ ਗਿਆ ਹੈ ਅਤੇ 15 ਦਿਨ ਦੇ ਅੰਦਰ ਐਨਓਸੀ ਜਾਰੀ ਕਰਨ ਦੀ ਵਿਵਸਥਾ ਬਣਾਈ ਗਈ ਹੈ। ਉਦਯੋਗਪਤੀਆਂ ਦੀ ਸਮਸਿਆਵਾਂ ਦਾ ਹੱਲ ਪ੍ਰਾਥਮਿਕਤਾ ‘ਤੇ ਕੀਤਾ ਜਾ ਰਿਹਾ ਹੈ ਤਾਂ ਜੋ ਉਦਯੋਗਿਕ ਵਿਕਾਸ ਦੀ ਗਤੀ ਮਿਲ ਸਕੇ।

👉ਜਨਭਲਾਈਕਾਰੀ ਯੋਜਨਾਵਾਂ ਨਾਲ ਕਰੋੜਾਂ ਨੂੰ ਲਾਭ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਡੇਢ ਕਰੋੜ ਤੋਂ ਵੱਧ ਆਯੂਸ਼ਮਾਨ ਅਤੇ ਚਿਰਾਯੂ ਕਾਰਡ ਬਣਾਏ ਜਾ ਚੁੱਕੇ ਹਨ। ਇੰਨ੍ਹਾਂ ਕਾਰਡਾਂ ਦੇ ਜਰਇਏ 22 ਲੱਖ ਤੋਂ ਵੱਧ ਨਾਗਰਿਕਾਂ ਨੂੰ ਹੁਣ ਤੱਕ ਮੁਫਤ ਇਲਾਜ ਮਿਲ ਚੁੱਕਾ ਹੈ, ਜਿਸ ‘ਤੇ ਸਰਕਾਰ ਨੇ ਢਾਈ ਹਜਾਰ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। 70 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਹਰਿਆਣਾ ਸਰਕਾਰ ਨੇ ਪੂਰੀ ਜਿਮੇਵਾਰੀ ਨਾਲ ਲਾਗੂ ਕੀਤੀ ਹੈ। ਉਜਵਲਾ ਯੋਜਨਾ ਤਹਿਤ 13 ਲੱਖ ਤੋਂ ਵੱਧ ਮਹਿਲਾਵਾਂ ਨੂੰ ਮੁਫਤ ਗੈਸ ਸਿਲੇਂਡਰ ਦਿੱਤੇ ਗਏ ਹਨ। ਜਨਧਨ ਯੋਜਨਾ ਅਤੇ ਸਵੱਛਤਾ ਮਿਸ਼ਨ ਵਰਗੀ ਯੋਜਨਾਵਾਂ ਨਾਲ ਵੀ ਲੋਕਾਂ ਨੂੰ ਵਿਆਪਕ ਲਾਭ ਮਿਲਿਆ ਹੈ।

👉ਉਦਯੋਗਪਤੀਆਂ ਦੇ ਸੁਝਾਆਂ ਨੂੰ ਮਿਲੇਗਾ ਸਨਮਾਨ
ਮੁੱਖ ਮੰਤਰੀ ਸ੍ਰੀ ਸੈਣੀ ਨੇ ਕਿਹਾ ਕਿ ਹਾਲ ਹੀ ਵਿੱਚ ਦਿੱਲੀ, ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਉਦਯੋਗਪਤੀਆਂ ਨਾਲ ਉਨ੍ਹਾਂ ਨੇ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ਦੇ ਸੁਝਾਆਂ ਨੂੰ ਗੰਭੀਰਤਾ ਨਾਲ ਲਿਆ ਹੈ। ਸਰਕਾਰ ਦਾ ਟੀਚਾ ਹੈ ਕਿ ਉਦਯੋਗਿਕ ਵਿਕਾਸ ਵਿੱਚ ਉਦਯੋਗਪਤੀਆਂ ਦੀ ਭਾਗੀਦਾਰੀ ਯਕੀਨੀ ਹੋਵੇ ਅਤੇ ਉਨ੍ਹਾਂ ਦੀ ਜਰੂਰਤਾਂ ਦੇ ਅਨੁਰੂਪ ਨੀਤੀਆਂ ਬਣਾਈਆਂ ਜਾਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ