Home Blog Page 663

ਪੰਜਾਬ ਦੇ ਐਡਵੋਕੇਟ ਜਨਰਲ ਐਮ.ਐਸ. ਬੇਦੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

0

Chandigarh News:ਪੰਜਾਬ ਦੇ ਐਡਵੋਕੇਟ ਜਨਰਲ ਸ. ਮਨਿੰਦਰਜੀਤ ਸਿੰਘ ਬੇਦੀ ਨੇ ਅੱਜ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ।ਮੀਟਿੰਗ ਦੌਰਾਨ ਪੰਜਾਬ ਨਾਲ ਸਬੰਧਤ ਵੱਖ-ਵੱਖ ਕਾਨੂੰਨੀ ਅਤੇ ਪ੍ਰਸ਼ਾਸਨਿਕ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਜਪਾਲ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਅਤੇ ਸੂਬਾ ਸਰਕਾਰ ਨੂੰ ਕਾਨੂੰਨੀ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਐਡਵੋਕੇਟ ਜਨਰਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮੇਅਰ ਮਹਿਤਾ ਨੇ ਸ਼ਹੀਦ ਸੰਦੀਪ ਸਿੰਘ ਚੌਕ ਨੇੜੇ ਸਵਾਗਤ ਗੇਟ ਦੇ ਨਿਰਮਾਣ ਕਾਰਜ ਦਾ ਕੀਤਾ ਸ਼ੁਭਆਰੰਭ

0

👉ਵਾਰਡ ਨੰਬਰ 9 ਵਿੱਚ 44 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਇਆ ਸੜਕ ਪ੍ਰੀਮਿਕਸ ਦਾ ਕੰਮ
Bathinda News:  ਮੇਅਰ ਪਦਮਜੀਤ ਸਿੰਘ ਮਹਿਤਾ ਨੇ ਅੱਜ ਸ਼ਹੀਦ ਸੰਦੀਪ ਸਿੰਘ ਚੌਕ ਪਰਸਰਾਮ ਨਗਰ ਨੇੜੇ ਸਵਾਗਤ ਗੇਟ ਦੇ ਨਿਰਮਾਣ ਕਾਰਜ ਦਾ ਉਦਘਾਟਨ ਟੱਕ ਲਗਾ ਕੇ ਕੀਤਾ, ਜਿਸਦਾ ਮਤਾ 4 ਸਾਲ ਪਹਿਲਾਂ ਕੌਸਲਰ ਇੰਦਰਜੀਤ ਸਿੰਘ ਵੱਲੋਂ ਪਾਸ ਕਰਵਾਇਆ ਗਿਆ ਸੀ, ਪਰ ਇਸ ਗੇਟ ਦੀ ਉਸਾਰੀ ਦਾ ਕੰਮ ਚਾਰ ਸਾਲਾਂ ਤੱਕ ਸ਼ੁਰੂ ਨਹੀਂ ਹੋ ਸਕਿਆ। ਮੇਅਰ ਮਹਿਤਾ ਨੇ ਕਿਹਾ ਕਿ ਇਸ ਸਵਾਗਤੀ ਗੇਟ ਦੇ ਕੰਮ ਉਪਰ 17.5 ਲੱਖ ਰੁਪਏ ਦੀ ਲਾਗਤ ਆਵੇਗੀ, ਜਿਸਦੇ ਨਾਲ ਨਿਊ ਬਠਿੰਡਾ ਦੀ ਸੁੰਦਰਤਾ ਵਧੇਗੀ।

ਇਹ ਵੀ ਪੜ੍ਹੋ Bathinda Police ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁਧ Look Out Notice ਜਾਰੀ

ਇਸ ਸਬੰਧ ਵਿੱਚ ਕੌਂਸਲਰ ਇੰਦਰਜੀਤ ਸਿੰਘ ਇੰਦਰ ਨੇ ਕਿਹਾ ਕਿ ਇਸ ਗੇਟ ਦਾ ਨਿਰਮਾਣ ਕਾਰਜ ਪਿਛਲੇ ਚਾਰ ਸਾਲਾਂ ਤੋਂ ਰੁਕਿਆ ਹੋਇਆ ਸੀ, ਜਿਸ ਬਾਰੇ ਉਨ੍ਹਾਂ ਨੇ ਮੇਅਰ ਦੀ ਕੁਰਸੀ ਸੰਭਾਲਣ ਵਾਲੇ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੂੰ ਲਗਭਗ ਤਿੰਨ ਮਹੀਨੇ ਪਹਿਲਾਂ ਸੂਚਿਤ ਕੀਤਾ ਸੀ ਅਤੇ ਅੱਜ ਉਹ ਖੁਸ਼ ਹਨ ਕਿ ਮੇਅਰ ਨੇ ਤੇਜ਼ੀ ਨਾਲ ਕੰਮ ਕਰਨ ਦੇ ਆਪਣੇ ਸੁਭਾਅ ਤਹਿਤ ਸਵਾਗਤਮ ਗੇਟ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ, ਜਿਸ ਲਈ ਉਹ ਨਿਊ ਬਠਿੰਡਾ ਦੇ ਸਾਰੇ ਨਿਵਾਸੀਆਂ ਵੱਲੋਂ ਮੇਅਰ ਸਾਹਿਬ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਸੋਨੀ ਪ੍ਰਧਾਨ, ਕੁਲਵੰਤ ਰਾਏ, ਗੁਰਬਖਸ਼ ਸਿੰਘ ਗਾਸ਼ਾ ਅਤੇ ਪੰਕਜ ਸ਼ਰਮਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’

ਉਧਰ, ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਅੱਜ ਵਾਰਡ ਨੰਬਰ 9 ਵਿੱਚ 44 ਲੱਖ ਰੁਪਏ ਦੀ ਲਾਗਤ ਨਾਲ ਸੜਕ ਪ੍ਰੀਮਿਕਸ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਾਰਡ ਦੇ ਕੌਂਸਲਰ ਮੈਡਮ ਵੀਰਪਾਲ ਕੌਰ ਦੇ ਪਤੀ ਪਰਵਿੰਦਰ ਸਿੰਘ ਸਿੱਧੂ ਨੰਬਰਦਾਰ, ਡਾਕਟਰ ਸੰਜੀਵ, ਰਾਜਿੰਦਰ ਸ਼ਰਮਾ, ਗਿਆਨ ਚੰਦ, ਸੁਖਮੰਦਰ ਸਿੰਘ, ਮੰਗਤ ਠੇਕੇਦਾਰ, ਯਾਦਵਿੰਦਰ ਮਾਨ ਅਤੇ ਨਗਰ ਨਿਗਮ ਦੇ ਜੇਈ ਰਾਜੇਸ਼ ਕੁਮਾਰ ਮੌਜੂਦ ਸਨ।

ਇਹ ਵੀ ਪੜ੍ਹੋ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

ਇਸ ਦੌਰਾਨ ਮੇਅਰ ਨੇ ਦਾਦੀ-ਪੋਤੀ ਪਾਰਕ ਦਾ ਦੌਰਾ ਕੀਤਾ ਅਤੇ ਪਾਰਕ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਪਾਰਕ ਕਮੇਟੀ ਨੇ ਮੇਅਰ ਸ੍ਰੀ ਮਹਿਤਾ ਨੂੰ ਇੱਕ ਮੰਗ ਪੱਤਰ ਸੌਂਪਿਆ ਅਤੇ ਦਾਦੀ-ਪੋਤੀ ਪਾਰਕ ਵਿੱਚ ਦਾਦੀ-ਪੋਤੀ ਦਾ ਸਟੈਚੂ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦਾਦੀ-ਪੋਤੀ ਪਾਰਕ ਨੂੰ ਸੁੰਦਰ ਬਣਾਇਆ ਜਾਵੇਗਾ ਅਤੇ ਕਮੇਟੀ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਪਾਰਕ ਵਿੱਚ ਦਾਦੀ-ਪੋਤੀ ਦਾ ਸਟੈਚੂ ਵੀ ਲਗਾਇਆ ਜਾਵੇਗਾ। ਇਸਤੋਂ ਇਲਾਵਾ ਵਾਰਡ ਨੰਬਰ 48 ਵਿੱਚ ਸਥਿਤ ਆਪਣੇ ਦਫ਼ਤਰ ਵਿੱਚ ਜਨਤਾ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਵਾਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬੀਆਂ ਲਈ ਮਾਣ ਵਾਲੀ ਗੱਲ; ਪੰਜਾਬ ਦੀਆਂ 3 ਕੁੜੀਆਂ ਤੇ 6 ਮੁੰਡੇ ਬਣੇ ਭਾਰਤੀ ਫ਼ੌਜ ਦੇ ਅਫ਼ਸਰ

0

👉ਮਾਈ ਭਾਗੋ ਇੰਸਟੀਚਿਊਟ ਤੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਨੇ ਕਰਵਾਈ ਸੀ ਤਿਆਰੀ
👉ਅਮਨ ਅਰੋੜਾ ਵੱਲੋਂ ਕੈਡਿਟਾਂ ਨੂੰ ਮਾਣਮੱਤੀ ਪ੍ਰਾਪਤੀ ਲਈ ਵਧਾਈ ਅਤੇ ਸੈਨਾ ਵਿੱਚ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ

SAS Nagar News: ਆਪਣੀਆਂ ਸ਼ਾਨਾਮੱਤੀਆਂ ਪ੍ਰਾਪਤੀਆਂ ਨੂੰ ਜਾਰੀ ਰੱਖਦਿਆਂ ਪੰਜਾਬ ਸਰਕਾਰ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼ ਐਸ.ਏ.ਐਸ. ਨਗਰ (ਮੋਹਾਲੀ) ਦੀਆਂ ਕ੍ਰਮਵਾਰ ਤਿੰਨ ਸਾਬਕਾ ਕੈਡਿਟਾਂ ਹਰਨੂਰ ਸਿੰਘ, ਕ੍ਰਿਤੀ ਐਸ ਬਿਸ਼ਟ ਅਤੇ ਅਲੀਸ਼ਾ ਨੂੰ ਅੱਜ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਤੋਂ ਸਫ਼ਲਤਾਪੂਰਵਕ ਪਾਸ ਆਊਟ ਹੋਣ ਉੱਤੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ।

ਇਹ ਵੀ ਪੜ੍ਹੋ ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਵੱਡੀ ਕਾਰਵਾਈ; ਰਾਜਪੁਰਾ ‘ਚ ਮਸਾਲੇ ਵਾਲੀ ਫ਼ੈਕਟਰੀ ‘ਚੋਂ ਮਿਆਦ ਪੁੱਗੀ 40 ਕੁਇੰਟਲ ਹਲਦੀ ਜ਼ਬਤ

ਇਸੇ ਤਰ੍ਹਾਂ ਅਤੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਐਸ.ਏ.ਐਸ. ਨਗਰ (ਮੋਹਾਲੀ) ਦੇ ਛੇ ਸਾਬਕਾ ਕੈਡਿਟ ਅੱਜ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣ ਗਏ ਹਨ। ਇਸ ਇੰਸਟੀਚਿਊਟ ਦੇ ਤਿੰਨ ਕੈਡਿਟਾਂ- ਮੋਹਾਲੀ ਤੋਂ ਗੌਰਵ ਸਿੰਘ, ਬਠਿੰਡਾ ਤੋਂ ਨਿਖਿਲ ਬਾਂਸਲ ਅਤੇ ਹੁਸ਼ਿਆਰਪੁਰ ਤੋਂ ਸਮਯ ਸੈਣੀ- ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.) ਦੇਹਰਾਦੂਨ ਵਿਖੇ 156ਵੇਂ ਰੈਗੂਲਰ ਕੋਰਸ ਦੇ ਹਿੱਸੇ ਵਜੋਂ ਭਾਰਤੀ ਫੌਜ ਵਿੱਚ ਕਮਿਸ਼ਨ ਮਿਲਿਆ ਹੈ।

ਇਹ ਵੀ ਪੜ੍ਹੋ Bathinda Police ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁਧ Look Out Notice ਜਾਰੀ

ਇਨ੍ਹਾਂ ਤੋਂ ਇਲਾਵਾ ਇਸ ਇੰਸਟੀਚਿਊਟ ਦੇ ਤਿੰਨ ਹੋਰ ਕੈਡਿਟਾਂ- ਬਠਿੰਡਾ ਤੋਂ ਯਸ਼ ਨੈਲਵਾਲ, ਮੋਹਾਲੀ ਤੋਂ ਕਨਿਸ਼ਕ ਚੌਹਾਨ ਅਤੇ ਰੋਪੜ ਤੋਂ ਅਭਿਨਵ ਮਿਸ਼ਰਾ- ਨੂੰ ਹੈਦਰਾਬਾਦ ਦੇ ਡੁੰਡੀਗਲ ਸਥਿਤ ਏਅਰ ਫੋਰਸ ਅਕੈਡਮੀ (ਏ.ਐਫ.ਏ.) ਵਿਖੇ 215ਵੇਂ ਕੋਰਸ ਦੀ ਕੰਬਾਈਨਡ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨ ਮਿਲਿਆ ਹੈ। ਦੱਸਣਯੋਗ ਹੈ ਕਿ ਫਲਾਇੰਗ ਅਫ਼ਸਰ ਹਰਨੂਰ ਸਿੰਘ ਅਤੇ ਅਲੀਸ਼ਾ ਨੂੰ ਸਿੱਖਿਆ ਸ਼ਾਖਾ ਵਿੱਚ ਕਮਿਸ਼ਨ ਮਿਲਿਆ ਹੈ, ਜਦੋਂਕਿ ਫਲਾਇੰਗ ਅਫ਼ਸਰ ਕ੍ਰਿਤੀ ਐਸ ਬਿਸ਼ਟ ਨੂੰ ਹਵਾਈ ਸੈਨਾ ਦੀ ਪ੍ਰਸ਼ਾਸਨ ਸ਼ਾਖਾ ਵਿੱਚ ਫਲਾਈਟ ਕੰਟਰੋਲਰ ਵਜੋਂ ਕਮਿਸ਼ਨ ਮਿਲਿਆ ਹੈ।

ਇਹ ਵੀ ਪੜ੍ਹੋ NEET ਪ੍ਰੀਖਿਆ ‘ਚ ਤਪਾ ਦੇ ਕੇਸ਼ਵ ਮਿੱਤਲ ਨੇ ਪੰਜਾਬ ਵਿਚੋਂ ਕੀਤਾ TOP

ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ. (ਸੇਵਾਮੁਕਤ) ਨੇ ਇਨ੍ਹਾਂ ਤਿੰਨ ਕੈਡਿਟਾਂ ਨੂੰ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਸੂਬਾ ਸਰਕਾਰ ਦੇ ਹਥਿਆਰਬੰਦ ਸੈਨਾਵਾਂ ਵਿੱਚ ਹੋਰ ਲੜਕੀਆਂ ਨੂੰ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਹੋਰ ਪ੍ਰਫੁਲਿੱਤ ਕਰੇਗੀ। ਮਹਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਦੇ ਆਦਰਸ਼ਾਂ ’ਤੇ ਖਰਾ ਉਤਰਨ, ਦੇਸ਼, ਸੂਬੇ ਅਤੇ ਇੰਸਟੀਚਿਊਟ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ RTO ਮੋਹਾਲੀ ਵਲੋਂ ਟ੍ਰੈਫ਼ਿਕ ਤੇ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ

ਉਨ੍ਹਾਂ ਦੱਸਿਆ ਕਿ ਇਨ੍ਹਾਂ ਛੇ ਕੈਡਿਟਾਂ ਦੀ ਨਿਯੁਕਤੀ ਨਾਲ ਹੁਣ ਤੱਕ ਕੁੱਲ 178 ਕੈਡਿਟ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫਸਰ ਬਣੇ ਹਨ। ਉਨ੍ਹਾਂ ਦੱਸਿਆ ਕਿ 15 ਕੈਡਿਟਾਂ ਨੂੰ ਵੱਖ-ਵੱਖ ਸਿਖਲਾਈ ਅਕੈਡਮੀਆਂ ਲਈ ਜੁਆਇਨਿੰਗ ਲੈਟਰ ਮਿਲ ਚੁੱਕੇ ਹਨ, ਜਦੋਂਕਿ 11 ਹੋਰ ਕੈਡਿਟ ਆਪਣੇ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ।ਇਨ੍ਹਾਂ ਕੈਡਿਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹਨਾਂ ਦੀ ਸਫ਼ਲਤਾ ਪੰਜਾਬ ਦੀਆਂ ਹੋਰਨਾਂ ਧੀਆਂ ਅਤੇ ਪੁੱਤਰਾਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ਸਰਕਾਰ ਅਤੇ ‘ਆਪ’ ਨੇ ‘ਇੱਕ ਰਾਸ਼ਟਰ ਇੱਕ ਚੋਣ’ ਪ੍ਰਸਤਾਵ ‘ਤੇ ਜਤਾਏ ਸਖ਼ਤ ਇਤਰਾਜ਼:ਵਿੱਤ ਮੰਤਰੀ ਚੀਮਾ

0

👉ਬਿੱਲ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੁਆਰਾ ਰਚੇ ਗਏ ਭਾਰਤ ਦੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਅਤੇ ਭਾਵਨਾ ‘ਤੇ ਸਿੱਧਾ ਹਮਲਾ ਐਲਾਨਿਆ
Chandigarh News:ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ‘ਇੱਕ ਰਾਸ਼ਟਰ ਇੱਕ ਚੋਣ’ ਸੋਧ ਬਿੱਲ ‘ਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਖ਼ਤ ਇਤਰਾਜ਼ ਦਰਜ ਕਰਵਾਉਂਦੇ ਹੋਏ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੁਆਰਾ ਤਿਆਰ ਕੀਤੇ ਗਏ ਭਾਰਤ ਦੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਅਤੇ ਭਾਵਨਾ ‘ਤੇ ਸਿੱਧਾ ਹਮਲਾ ਦੱਸਿਆ।ਸ਼੍ਰੀ ਪੀ.ਪੀ. ਚੌਧਰੀ ਦੀ ਪ੍ਰਧਾਨਗੀ ਹੇਠ ਗਠਿਤ ਸਾਂਝੀ ਸੰਸਦੀ ਕਮੇਟੀ ਦੁਆਰਾ ਬੁਲਾਈ ਗਈ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਮਿਲ ਕੇ ਇਸ ਸੋਧ ਬਿੱਲ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਵਿੱਤ ਮੰਤਰੀ ਸ. ਚੀਮਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਇਹ ਪ੍ਰਸਤਾਵ ਇੱਕ ਲੁਕਵਾਂ ਏਜੰਡਾ ਹੈ ਜੋ ਭਾਰਤ ਦੇ ਸੰਵਿਧਾਨ ਜਿਸਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਬਹੁਤ ਧਿਆਨ ਨਾਲ ਬਣਾਇਆ, ਵਿੱਚ ਦਰਜ ਰਾਸ਼ਟਰ ਦੇ ਸੰਘੀ ਢਾਂਚੇ ਨੂੰ ਤਬਾਹ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਵੱਡੀ ਕਾਰਵਾਈ; ਰਾਜਪੁਰਾ ‘ਚ ਮਸਾਲੇ ਵਾਲੀ ਫ਼ੈਕਟਰੀ ‘ਚੋਂ ਮਿਆਦ ਪੁੱਗੀ 40 ਕੁਇੰਟਲ ਹਲਦੀ ਜ਼ਬਤ

ਪ੍ਰਸਤਾਵਿਤ ਬਿੱਲ ਦੀਆਂ ਸੋਧਾਂ ਦਾ ਹਵਾਲਾ ਦਿੰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਬਿੱਲ ਵਿੱਚ ਸ਼ਾਮਿਲ ਕੀਤੀਆਂ ਗਈਆਂ ਸੋਧਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਕਾਰਜਕਾਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੇਂਦਰ ਸਰਕਾਰ ਦੇ ਰਹਿਮੋ-ਕਰਮ ਅਧੀਨ ਕਰ ਦੇਣਗੀਆਂ, ਜੋ ਕਿ ਸੰਵਿਧਾਨ ਵਿੱਚ ਦਰਜ ਸੰਘੀ ਢਾਂਚੇ ਵਿਰੁੱਧ ਇੱਕ ਚਿੰਤਾਜਨਕ ਪਹੁੰਚ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਕੇਂਦਰ ਸਰਕਾਰ ਦੁਆਰਾ ਧਾਰਾ 356 ਅਤੇ 360 ਦੀ ਦੁਰਵਰਤੋਂ ਨੂੰ ਹੋਰ ਉਤਸ਼ਾਹਿਤ ਕਰੇਗਾ।ਸੋਧ ਬਿੱਲ ਦੇ ਭਾਗ 2 ਦੇ ਭਾਗ 5 ਦੇ ਅਨੁਸਾਰ, ਜੇਕਰ ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਕਿਸੇ ਵੀ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦੀਆਂ ਆਮ ਚੋਣਾਂ ਦੇ ਨਾਲ ਨਹੀਂ ਕਰਵਾਈਆਂ ਜਾ ਸਕਦੀਆਂ, ਤਾਂ ਉਹ ਰਾਸ਼ਟਰਪਤੀ ਨੂੰ ਇੱਕ ਆਦੇਸ਼ ਦੁਆਰਾ ਐਲਾਨ ਕਰਨ ਲਈ ਸਿਫਾਰਸ਼ ਕਰ ਸਕਦਾ ਹੈ, ਕਿ ਉਸ ਵਿਧਾਨ ਸਭਾ ਦੀਆਂ ਚੋਣਾਂ ਬਾਅਦ ਦੀ ਮਿਤੀ ‘ਤੇ ਕਰਵਾਈਆਂ ਜਾ ਸਕਦੀਆਂ ਹਨ। ਇਸ ਸੋਧ ਦਾ ਹਵਾਲਾ ਦਿੰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦਾ ਇੱਕ ਰਾਸ਼ਟਰ ਇੱਕ ਚੋਣ ਸੰਕਲਪ ਅੰਤ ਵਿੱਚ ਉਲਟਾ ਪਵੇਗਾ, ਕਿਉਂਕਿ ਇਹ ਕੇਂਦਰ ਸਰਕਾਰ ਨੂੰ ਆਮ ਚੋਣਾਂ ਤੋਂ ਇੱਕ ਜਾਂ ਦੋ ਸਾਲ ਬਾਅਦ ਆਪਣੀ ਸਹੂਲਤ ਅਨੁਸਾਰ ਰਾਜ ਚੋਣਾਂ ਕਰਵਾਉਣ ਦੇ ਯੋਗ ਬਣਾਏਗਾ, ਨਾ ਕਿ ਇਸ ਸੋਧ ਬਿੱਲ ਦੇ ਕੀਤੇ ਜਾ ਰਹੇ ਪ੍ਰਚਾਰ ਅਨੁਸਾਰ ਸਾਰੇ ਦੇਸ਼ ਵਿੱਚ ਇੱਕੋ ਸਮੇਂ ਚੋਣ ਕਰਵਾਉਣ ਨੂੰ।

ਇਹ ਵੀ ਪੜ੍ਹੋ  NEET ਪ੍ਰੀਖਿਆ ‘ਚ ਤਪਾ ਦੇ ਕੇਸ਼ਵ ਮਿੱਤਲ ਨੇ ਪੰਜਾਬ ਵਿਚੋਂ ਕੀਤਾ TOP

ਰਾਜਾਂ ਦੇ ਸੰਘੀ ਢਾਂਚੇ ਅਤੇ ਸੰਸਥਾਗਤ ਖੁਦਮੁਖਤਿਆਰੀ ਨੂੰ ਸੁਰੱਖਿਅਤ ਰੱਖਣ ਲਈ ਇੱਕ ਸਾਂਝੇ ਸਟੈਂਡ ਦੀ ਮੰਗ ਕਰਦਿਆਂ, ਸ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਇੱਕਪਾਸੜ ਪ੍ਰਸਤਾਵ ਭਾਰਤ ਦੇ ਲੋਕਤੰਤਰੀ ਤਾਣੇ-ਬਾਣੇ ਲਈ ਲੋੜੀਂਦੇ ਸ਼ਕਤੀ ਦੇ ਸੰਤੁਲਨ ਨੂੰ ਅਸਥਿਰ ਕਰਨ ਦਾ ਖਤਰਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੁਆਰਾ ਪ੍ਰਸਤਾਵਿਤ ਇੱਕ ਰਾਸ਼ਟਰ ਇੱਕ ਚੋਣ ਬਿੱਲ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਲਈ ਇੱਕ ਗਿਣੀ-ਮਿਥੀ ਚਾਲ ਹੈ ਜੋ ਵਿਭਿੰਨ ਸਭਿਆਚਾਰਾਂ, ਭਾਸ਼ਾਵਾਂ ਅਤੇ ਖੇਤਰਾਂ ਦੀ ਨੁਮਾਇੰਦਗੀ ਕਰਦਿਆਂ ਭਾਰਤੀ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦੀਆਂ ਹਨ।ਸੰਵਿਧਾਨ ਨੂੰ ਕਾਇਮ ਰੱਖਣ ਲਈ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਅਟੱਲ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਰਕਾਰ ਅਤੇ ‘ਆਪ’ ਕੇਂਦਰੀਕ੍ਰਿਤ ਪਹੁੰਚ ਵਾਲੇ ਇਸ ਸੋਧ ਬਿੱਲ ਤੋਂ ਰਾਜਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਲਿਖਤੀ ਰੂਪ ਵਿੱਚ ਵੀ ਇਸ ਬਿੱਲ ਦਾ ਵਿਰੋਧ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਵੱਡੀ ਕਾਰਵਾਈ; ਰਾਜਪੁਰਾ ‘ਚ ਮਸਾਲੇ ਵਾਲੀ ਫ਼ੈਕਟਰੀ ‘ਚੋਂ ਮਿਆਦ ਪੁੱਗੀ 40 ਕੁਇੰਟਲ ਹਲਦੀ ਜ਼ਬਤ

0

Patilala News: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ (ਐਫ.ਡੀ.ਏ.) ਦੇ ਕਮਿਸ਼ਨਰ ਦਿਲਰਾਜ ਸਿੰਘ ਦੇ ਸਖ਼ਤ ਆਦੇਸ਼ਾਂ ਉਪਰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਾਲੀ ਫੂਡ ਸੇਫਟੀ ਟੀਮ ਪਟਿਆਲਾ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਰਾਜਪੁਰਾ ਵਿੱਚ ਇੱਕ ਮਸਾਲੇ ਬਣਾਉਣ ਵਾਲੀ ਇਕਾਈ ਤੋਂ ਲਗਭਗ 40 ਕੁਇੰਟਲ ਮਿਆਦ ਪੁੱਗੀ ਹਲਦੀ ਜ਼ਬਤ ਕੀਤੀ ਹੈ।

ਇਹ ਵੀ ਪੜ੍ਹੋ Bathinda Police ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁਧ Look Out Notice ਜਾਰੀ

ਜਾਣਕਾਰੀ ਦਿੰਦਿਆਂ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕਿਹਾ ਕਿ ਇਸ ਕਾਰਵਾਈ ਦੌਰਾਨ ਫੂਡ ਸੇਫਟੀ ਟੀਮ, ਪਟਿਆਲਾ ਵੱਲੋਂ ਵੱਖ-ਵੱਖ ਹੋਰ ਮਸਾਲਿਆਂ ਦੇ ਨਮੂਨੇ ਵੀ ਲਏ ਗਏ ਸਨ।ਉਨ੍ਹਾਂ ਕਿਹਾ ਕਿ ਜੂਨ ਮਹੀਨੇ ਵਿੱਚ, ਫੂਡ ਸੇਫਟੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਖਾਣ-ਪੀਣ ਦੀਆਂ ਵਸਤਾਂ ਦੇ ਲਗਭਗ 20 ਨਮੂਨੇ ਲਏ ਹਨ।

ਇਹ ਵੀ ਪੜ੍ਹੋ Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’

ਜ਼ਿਲ੍ਹਾ ਸਿਹਤ ਅਫ਼ਸਰ ਨੇ ਅੱਗੇ ਕਿਹਾ ਕਿ ਮਿਲਾਵਟੀ ਜਾਂ ਅਸੁਰੱਖਿਅਤ ਭੋਜਨ ਉਤਪਾਦਾਂ ਦੇ ਨਿਰਮਾਣ ਜਾਂ ਵਿਕਰੀ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਦੂਜੇ ਪਾਸੇ, ਟੀਮ ਨਿਯਮਿਤ ਤੌਰ ’ਤੇ ਕੈਂਪ ਲਗਾ ਕੇ ਜਨਤਾ ਅਤੇ ਭੋਜਨ ਵਿਕਰੇਤਾਵਾਂ ਵਿੱਚ ਵਿਆਪਕ ਜਾਗਰੂਕਤਾ ਵੀ ਪੈਦਾ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਮਿਆਰੀ ਤੇ ਪੌਸ਼ਟਿਕ ਖਾਧ ਪਦਾਰਥ ਮਿਲ ਸਕਣ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

Bathinda Police ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁਧ Look Out Notice ਜਾਰੀ

0

👉ਵਿਦੇਸ਼ ਭੱਜਣ ਦਾ ਹੈ ਖ਼ਦਸਾ, Social Media Accout ਵੀ ਕੀਤੇ Ban
Bathinda News: ਲੁਧਿਆਣਾ ਦੀ ਇੰਸਟਾ ਕੁਈਨ ਕੰਚਨ ਤਿਵਾੜੀ ਉਰਫ ਕਮਲ ਭਾਬੀ ਦੇ ਕਤਲ ਕੇਸ ’ਚ ਮੁੱਖ ਸਾਜਸ਼ਘਾੜੇ ਵਜੋਂ ਨਾਮਜਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਵਿਦੇਸ਼ ਭੱਜਣ ਦੇ ਖ਼ਦਸਿਆਂ ਨੂੰ ਦੇਖਦਿਆਂ ਬਠਿੰਡਾ ਪੁਲਿਸ ਨੇ ਉਸਦੇ ਵਿਰੁਧ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਇਸਦੀ ਪੁਸ਼ਟੀ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਕੀਤੀ ਹੈ।

ਇਹ ਵੀ ਪੜ੍ਹੋ Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’  

ਇਸਦੇ ਨਾਲ ਹੀ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਇੰਮ ਵਿੰਗ ਚੰਡੀਗੜ੍ਹ ਵੱਲੋਂ ਇਸ ਕਤਲ ਕਾਂਡ ਤੋਂ ਬਾਅਦ ਵਾਈਰਲ ਹੋਈ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀਆਂ ਵੀਡੀਓਜ਼ ਨੂੰ ਦੇਖਦਿਆਂ ਉਸਦੇ ਭਾਰਤ ਵਿਚ ਸਾਰੇ ਸੋਸ਼ਲ ਮੀਡੀਆ ਖਾਤਿਆਂ ਨੂੰ ਬੰਦ ਕਰਵਾ ਦਿੱਤਾ ਹੈ। ਉਂਝ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰੰਤੂ ਹਾਲੇ ਤੱਕ ਉਸਦਾ ਕੋਈ ਥਹੁ ਪਤਾ ਨਹੀਂ ਲੱਗਿਆ ਹੈ।

ਇਹ ਵੀ ਪੜ੍ਹੋ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

ਸੋਸਲ ਮੀਡੀਆ ਉਪਰ ਭਾਈ ਮਹਿਰੋਂ ਦੇ ਹੱਕ ਵਿਚ ਇੱਕ ਵੱਡੀ ਲਹਿਰ ਖੜੀ ਕੀਤੀ ਜਾ ਰਹੀ ਹੈ ਤੇ ਪਾਕਿਸਤਾਨ ਦੇ ਇੱਕ ਡੌਨ ਵੱਲੋਂ ਵੀ ਉਸਦੀ ਹਿਮਾਇਤ ਕੀਤੀ ਗਈ ਹੈ। ਹਾਲਾਂਕਿ ਕੁੱਝ ਕੁ ਉਸਦੇ ਉਲਟ ਵੀ ਖੜ੍ਹੇ ਹਨ। ਦੂਜੇ ਪਾਸੇ ਅਸਲੀਲ ਕੰਟੈਂਟ ਫ਼ਲਾਉਣ ਦੇ ਦੋਸ਼ਾਂ ਹੇਠ ਕਤਲ ਕੀਤੀ ਗਈ ਕਮਲ ਭਾਬੀ ਦੇ ਹਸ਼ਰ ਤੋਂ ਬਾਅਦ ਹੁਣ ਅਜਿਹਾ ਕਰਨ ਵਾਲੇ ਹੋਰਨਾਂ ਸ਼ੋਸਲ ਮੀਡੀਆ ਇੰਨਫ਼ਲੂਸੈਂਰਾਂ ਵਿਚ ਵੀ ਘਬਰਾਹਟ ਦੇਖਣ ਨੂੰ ਮਿਲ ਰਹੀ ਹੈ। ਜਿਸਦੇ ਚੱਲਦੇ ਕਿਸੇ ਵੱਲੋਂ ਮੁਆਫ਼ੀਆਂ ਮੰਗੀਆਂ ਜਾ ਰਹੀਆਂ ਹਨ ਤੇ ਕਿਸੇ ਵੱਲੋਂ ਪੁਲਿਸ ਕੋਲੋਂ ਸੁਰੱਖਿਆ ਮੰਗੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

NEET ਪ੍ਰੀਖਿਆ ‘ਚ ਤਪਾ ਦੇ ਕੇਸ਼ਵ ਮਿੱਤਲ ਨੇ ਪੰਜਾਬ ਵਿਚੋਂ ਕੀਤਾ TOP

0

Tapa Mandi News:ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜਾਰੀ ਨੀਟ 2025 ਤੇ ਨਤੀਜੇ ਜਾਰੀ ਕੀਤੇ ਹਨ।ਜਿਸ ਵਿੱਚ ਕੇਸ਼ਵ ਮਿੱਤਲ ਨੇ ਪੰਜਾਬ ਵਿੱਚੋਂ ਪਹਿਲਾ ਅਤੇ ਆਲ ਇੰਡੀਆ ਚ ਸੱਤਵਾਂ ਰੈਂਕ ਹਾਸਲ ਕੀਤਾ ਹੈ। ਕੇਸ਼ਵ ਮਿੱਤਲ ਬਰਨਾਲਾ ਜਿਲੇ ਦੇ ਤਪਾ ਮੰਡੀ ਦਾ ਰਹਿਣ ਵਾਲਾ ਹੈ ਉਸਦੇ ਪਿਤਾ ਪ੍ਰਮੋਦ ਮਿੱਤਲ ਡਾਕਟਰ ਹਨ ਅਤੇ ਮਾਤਾ ਸੁਨੀਤਾ ਮਿੱਤਰ ਘਰੇਲੂ ਔਰਤ ਹਨ।

ਇਹ ਵੀ ਪੜ੍ਹੋ  ਕਮਲ ਭਾਬੀ ਕ.ਤ+ਲ ਕਾਂਡ ਦੇ ਮੁੱਖ ਸਾਜਸ਼ਘਾੜੇ ‘ਭਾਈ ਮਹਿਰੋਂ ਦੇ ਹੱਕ ’ਚ ਨਿੱਤਰਿਆਂ ਪਾਕਿ ਦਾ ਨਾਮੀ ‘ਡੌਨ’

ਇਸ ਮੌਕੇ ਕੇਸ਼ਵ ਮਿੱਤਲ ਦੇ ਪਿਤਾ ਨੇ ਦੱਸਿਆ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚੇ ਨੇ ਪੰਜਾਬ ਵਿੱਚੋਂ ਟੋਪ ਕੀਤਾ ਹੈ।ਉਹਨਾਂ ਕਿਹਾ ਕਿ ਕੇਸ਼ਵ ਮਿੱਤਲ ਨੇ ਬਰਨਾਲੇ ਜ਼ਿਲ੍ਹੇ,ਤਪਾ ਸ਼ਹਿਰ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਇਸ ਦੇ ਨਾਲ ਹੀ ਉਸਨੇ ਆਪਣੇ ਮਾਤਾ ਪਿਤਾ ਤੇ ਆਪਣੀ ਦਾਦੀ ਸ਼ਾਰਦਾ ਮਿੱਤਲ ਦਾ ਨਾਮ ਵੀ ਉੱਚਾ ਕੀਤਾ ਹੈ।ਸਾਨੂੰ ਆਪਣੇ ਪੁੱਤਰ ਦੀ ਪ੍ਰਾਪਤੀ ਤੇ ਬਹੁਤ ਮਾਣ ਹੈ। ਇਹ ਉਸ ਦੀ ਸਖਤ ਮਿਹਨਤ ਦਾ ਫਲ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

 

ਬਠਿੰਡਾ ਵਿਖੇ ਮਨਰੇਗਾ ਕਾਮਿਆਂ ਦੀ ਜ਼ੋਨਲ ਕਨਵੈਨਸ਼ਨ ‘ਚ ਕੀਤਾ ਜਾਵੇਗਾ ਤਿੱਖੇ ਸੰਘਰਸ਼ਾਂ ਦਾ ਐਲਾਨ

Bathinda News:’ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ’ ਦੀ ਦੱਖਣੀ ਮਾਲਵਾ ਜ਼ੋਨ ਦੀ ਮੀਟਿੰਗ ਟੀਚਰਜ ਹੋਮ ਬਠਿੰਡਾ ਵਿਖੇ ਆਤਮਾ ਰਾਮ ਸਰਦੂਲਗੜ੍ਹ (ਮਾਨਸਾ), ਜੱਗਾ ਸਿੰਘ ਖੂਹੀਆਂ ਸਰਵਰ (ਫਾਜ਼ਿਲਕਾ), ਗੁਰਤੇਜ ਸਿੰਘ ਹਰੀ ਨੌ (ਫਰੀਦਕੋਟ), ਭੋਲਾ ਸਿੰਘ ਕਲਾਲ ਮਾਜਰਾ (ਬਰਨਾਲਾ) ਮਨਪ੍ਰੀਤ ਕੌਰ (ਬਠਿੰਡਾ) ਦੀ ਪ੍ਰਧਾਨਗੀ ਹੇਠ ਸੰਪੰਨ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਨ ਲਈ ਜੇਪੀਐਮਓ ਦੇ ਸੂਬਾਈ ਕੋ-ਆਰਡੀਨੇਟਰ ਸਾਥੀ ਮਹੀਪਾਲ, ਸੀਟੀਯੂ ਪੰਜਾਬ ਦੇ ਸਕੱਤਰ ਲਾਲ ਚੰਦ ਸਰਦੂਲਗੜ੍ਹ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸਹਾਇਕ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ(ਐਸ.ਬੀ.ਵਾਈ.ਐਫ.) ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ. ) ਦੇ ਕੋ-ਕਨਵੀਨਰ ਰਵਿੰਦਰ ਰਵੀ ਉਚੇਚੇ ਪਹੁੰਚੇ।

ਇਹ ਵੀ ਪੜ੍ਹੋ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

ਮੀਟਿੰਗ ਵਲੋਂ 11 ਜੁਲਾਈ, 2025 ਨੂੰ ਬਠਿੰਡਾ ਵਿਖੇ ਹੋਣ ਜਾ ਰਹੀ ਮਨਰੇਗਾ ਕਿਰਤੀਆਂ ਦੀ ਜ਼ੋਨਲ ਕਨਵੈਨਸ਼ਨ ਦੀ ਕਾਮਯਾਬੀ ਲਈ ਵਿਉਂਤਬੰਦੀ ਕੀਤੀ ਗਈ ਤੇ ਜਿਲ੍ਹੇਵਾਰ ਕੋਟੇ ਵੰਡੇ ਗਏ। ਕੇਂਦਰੀ ਟਰੇਡ ਯੂਨੀਅਨਾਂ ਤੇ ਆਜ਼ਾਦ ਫੈਡਰੇਸ਼ਨਾਂ ਦੇ ਸੱਦੇ ‘ਤੇ ਆਉਣ ਵਾਲੀ 9 ਜੁਲਾਈ ਨੂੰ ਕੀਤੀ ਜਾ ਰਹੀ ਇਕ ਰੋਜ਼ਾ ਦੇਸ਼ ਵਿਆਪੀ ਹੜਤਾਲ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਪਿੰਡਾਂ-ਸ਼ਹਿਰਾਂ ਅੰਦਰ ਜਨਤਕ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਗਿਆ। ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਜਾਰੀ ਕੀਤਾ ਗਿਆ ਕਿਰਤੀ ਮਾਰੂ ਨੋਟੀਫਿਕੇਸ਼ਨ ਰੱਦ ਕਰਵਾਉਣ 21 ਜੂਨ 2025 ਨੂੰ ਪਿੰਡ-ਪਿੰਡ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣ ਦਾ ਨਿਰਣਾ ਲਿਆ ਗਿਆ ਹੈ।

ਇਹ ਵੀ ਪੜ੍ਹੋ Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’

17 ਜੂਨ ਨੂੰ ਫਲਸਤੀਨੀਆਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਤੇ ਇਜ਼ਰਾਇਲ-ਅਮਰੀਕਾ ਜੰਗਬਾਜ਼ ਜੁੰਡਲੀ ਖਿਲਾਫ਼ ਬਠਿੰਡਾ, ਸਰਦੂਲਗੜ੍ਹ, ਮਹਿਲ ਕਲਾਂ, ਕੋਟਕਪੂਰਾ, ਅਬੋਹਰ ਵਿਖੇ ਰੋਡ ਸ਼ੋਅ ਕਰਨ ਦਾ ਐਲਾਨ ਕੀਤਾ ਗਿਆ ਹੈ।’ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਠਿੰਡਾ’ ਅਤੇ ‘ਨਰਿੰਦਰ ਦੀਪ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ’ ਵਲੋਂ 16 ਜੂਨ ਨੂੰ ਲੁਧਿਆਣਾ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ‘ਚ ਵੀ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

ਕਮਲ ਭਾਬੀ ਕ.ਤ+ਲ ਕਾਂਡ ਦੇ ਮੁੱਖ ਸਾਜਸ਼ਘਾੜੇ ‘ਭਾਈ ਮਹਿਰੋਂ ਦੇ ਹੱਕ ’ਚ ਨਿੱਤਰਿਆਂ ਪਾਕਿ ਦਾ ਨਾਮੀ ‘ਡੌਨ’

0

Punjab News: ਸ਼ੋਸਲ ਮੀਡੀਆ ’ਤੇ ਦੋ ਅਰਥੀ ਤੇ ਅਸ਼ਲੀਲ ਕੰਟੈਂਟ ਪਰੋਸਣ ਕਰਕੇ ਮਸ਼ਹੂਰ ਹੋਈ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦਾ ਕਥਿਤ ਤੌਰ ‘ਤੇ ਕਤਲ ਕਰਨ ਵਾਲੇ ਸਿੱਖ ਸੁਧਾਰਕ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਨੂੰ ਬੇਸ਼ੱਕ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪ੍ਰੰਤੂ ਇਸਦੇ ਬਾਅਦ ਵੀ ਇਹ ਮਾਮਲਾ ਸ਼ੋਸਲ ਮੀਡੀਆ ’ਤੇ ਸੁਰਖ਼ੀਆਂ ਦਾ ਸਿੰਗਾਰ ਬਣਿਆ ਹੋਇਆ।

ਇਹ ਵੀ ਪੜ੍ਹੋ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

ਇਸ ਕਤਲ ਕਾਂਡ ਵਿਚ ਮੁੱਖ ਸਾਜਸ਼ਘਾੜੇ ਵਜੋਂ ਨਾਮਜਦ ਹੋਏ ਭਾਈ ਮਹਿਰੋਂ ਵੱਲੋਂ ਹੋਰਨਾਂ ਸ਼ੋਸਲ ਮੀਡੀਆ ਇਨਫ਼ਲੂੈਂਸਰਾਂ ਨੂੰ ਅਸ਼ਲੀਲ ਵੀਡੀਓਜ਼ ਪਾਉਣ ਤੋਂ ਬਾਜ਼ ਆਉਣ ਦੀ ਕੀਤੀ ਤਾਕੀਦ ਤੋਂ ਬਾਅਦ ਜਿੱਥੇ ਕਈਆਂ ਵੱਲੋਂ ਮੁਆਫ਼ੀ ਮੰਗੀ ਜਾ ਰਹੀ ਹੈ,ਉਥੇ ਕਈਆਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ।

ਇਹ ਵੀ ਪੜ੍ਹੋ Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’

ਪਰ ਇਸ ਦੌਰਾਨ ਹੀ ਹੁਣ ਇਸ ਮਾਮਲੇ ਵਿਚ ਪਾਕਿਸਤਾਨ ਦੇ ਇੱਕ ਨਾਮੀ ‘ਡੌਨ’ ਦੀ ਵੀ ਇੰਟਰੀ ਹੋਈ ਹੈ, ਜਿਸਨੇ ਇਸ ਕੰਮ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਪਿੱਠ ਥਾਪੜਦਿਆਂ ਉਸਨੂੰ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿੱਤਾ ਹੈ। ਲਾਰੈਂਸ ਬਿਸਨੋਈ ਦੇ ਨਾਲ ਪਹਿਲਾਂ ਦੋਸਤੀ ਤੇ ਮੁੜ ਦੁਸਮਣੀ ਦੇ ਕਾਰਨ ਚਰਚਾ ਵਿਚ ਆਏ ਡੌਨ ਸ਼ਹਿਜਾਦ ਭੱਟੀ ਨੇ ਇੱਕ ਇਸ ਮਸਲੇ ਨੂੰ ਲੈ ਕੇ ਇੱਕ ਵੀਡੀਓ ਆਪਣੀ ਫ਼ੇਸਬੁੱਕ ’ਤੇ ਅੱਪਲੋਡ ਕੀਤੀ ਹੈ।

ਇਹ ਵੀ ਪੜ੍ਹੋ Health News: ਕੋਰੋਨਾ ਨੂੰ ਲੈ ਕੇ ਪੰਜਾਬ ਦੇ ਵਿਚ ਸਿਹਤ ਵਿਭਾਗ ਵੱਲੋਂ ਨਵੀਆਂ ਹਿਦਾਇਤਾਂ ਜਾਰੀ; ਪੜ੍ਹੋ

2 ਮਿੰਟ 29 ਸਕਿੰਟ ਦੀ ਇਸ ਵੀਡੀਓ ਵਿਚ ਉਨ੍ਹਾਂ ਮਹਿਰੋਂ ਦਾ ਸਮਰਥਨ ਕਰਦਿਆਂ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੂੰ ਸੋੋਸਲ ਮੀਡੀਆ ’ਤੇ ਗੰਦ ਨਾ ਪਾਉਣ ਲਈ ਕਿਹਾ ਹੈ। ਜਿਕਰਯੋਗ ਹੈ ਕਿ ਡੌਨ ਸ਼ਹਿਜਾਦ ਭੱਟੀ ਦਾ ਨਾਂ ਉਸ ਸਮੇਂ ਵੀ ਚਰਚਾ ਵਿਚ ਆਇਆ ਸੀ ਜਦਕਿ ਮੁੰਬਈ ’ਚ ਕਾਂਗਰਸ ਦੇ ਸਾਬਕਾ ਵਿਧਾਇਕ ਬਾਬਾ ਸਿਦੀਕੀ ਕਤਲ ਕਾਂਡ ਦੇ ਇੱਕ ਮੁੱਖ ਮੁਲਜਮ ਜੀਸ਼ਾਨ ਅਖ਼ਤਰ ਨੂੰ ਵਿਦੇਸ਼ ਕੱਢਣ ’ਚ ਇਸਦਾ ਨਾਮ ਆਇਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

ਪ੍ਰੈਸ ਕਲੱਬ ਫਿਰੋਜ਼ਪੁਰ ਦੀ 2025-26 ਦੀ ਨਵੀ ਬਾਡੀ ਬਣੀ

0

ਮਨਦੀਪ ਕੁਮਾਰ ਮੋਂਟੀ ਕਲੱਬ ਦੇ ਬਣੇ ਪ੍ਰਧਾਨ ,ਗੌਰਵ ਮਾਨਿਕ ਚੇਅਰਮੈਨ ਅਤੇ ਜਗਦੀਸ਼ ਕੁਮਾਰ ਬਣੇ ਜਨਰਲ ਸਕੱਤਰ
Ferozepur News:ਮਨਦੀਪ ਕੁਮਾਰ ਮੋਂਟੀ ਫਿਰੋਜ਼ਪੁਰ ਕਲੱਬ ਦੇ ਪ੍ਰਧਾਨ ਬਣੇ ਅਤੇ ਜਗਦੀਸ਼ ਕੁਮਾਰ ਜਨਰਲ ਸਕੱਤਰ ਬਣੇ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮਨਦੀਪ ਕੁਮਾਰ ਨੇ ਦੱਸਿਆ ਕਿ ਸਾਲ 2025-26 ਲਈ ਇੱਕ ਨਵੀਂ ਬਾਡੀ ਬਣਾਈ ਗਈ ਹੈ, ਜਿਸ ਕਾਰਨ ਚੇਅਰਮੈਨ ਗੌਰਵ ਮਾਨਿਕ, ਵਾਈਸ ਚੇਅਰਮੈਨ ਹਰੀਸ ਮੋਂਗਾ, ਸੀਨੀਅਰ ਵਾਈਸ ਪ੍ਰਧਾਨ ਨਰੇਸ਼ ਕੁਮਾਰ ਉਰਫ਼ ਬੌਬੀ, ਵਾਈਸ ਪ੍ਰਧਾਨ ਸੁਖਦੇਵ ਗੁਰੇਜਾ, ਮੁੱਖ ਸਲਾਹਕਾਰ ਵਿਜੇ ਕੱਕੜ, ਸਲਾਹਕਾਰ ਮਦਨ ਲਾਲ ਤਿਵਾੜੀ, ਖਜ਼ਾਨਚੀ ਨਿਰਮਲ ਸਿੰਘ ਗਿੱਲ, ਕਾਨੂੰਨੀ ਸਲਾਹਕਾਰ ਰਮੇਸ਼ ਕੁਮਾਰ ਕਸ਼ਯਪ, ਦਫ਼ਤਰ ਇੰਚਾਰਜ ਅਨੁਜ ਕੱਕੜ, ਸਕੱਤਰ ਨਰਾਇਣ ਧਮੀਜਾ ਨੂੰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

ਅਹੁਦਾ ਸੰਭਾਲਦੇ ਹੋਏ ਪ੍ਰਧਾਨ ਮਨਦੀਪ ਕੁਮਾਰ ਮੋਂਟੀ ਨੇ ਕਿਹਾ ਕਿ ਕਲੱਬ ਦੇ ਕਿਸੇ ਵੀ ਮੈਂਬਰ ਅਤੇ ਅਹੁਦੇਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਹਰ ਪੱਤਰਕਾਰ ਨੂੰ ਸੱਚਾਈ ਅਤੇ ਨਿਡਰਤਾ ਨਾਲ ਪੱਤਰਕਾਰੀ ਕਰਨੀ ਚਾਹੀਦੀ ਹੈ। ਇਸ ਮੌਕੇ ਸਾਬਕਾ ਪ੍ਰਧਾਨ ਰਾਜੇਸ਼ ਕਟਾਰੀਆ, ਕਮਲ ਮਲਹੋਤਰਾ, ਮਦਨ ਲਾਲ ਤਿਵਾੜੀ, ਵਿਜੇ ਕੱਕੜ, ਸੰਨੀ ਚੋਪੜਾ, ਪਰਮਜੀਤ ਸਿੰਘ, ਵਿਨੈ ਹਾਂਡਾ, ਰੋਹਿਤ, ਮਲਕੀਤ ਸਿੰਘ ਅਤੇ ਸਾਰੇ ਮੈਂਬਰ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite