Home Blog Page 705

ਨੌਜਵਾਨ ਦੀ ਅਣਮਨੁੱਖੀ ਤਸ਼ਦੱਦ ਨਾਲ ਹੋਈ ਮੌ.ਤ ਦੇ ਮਾਮਲੇ ’ਚ ਸਾਬਕਾ ਵਿਧਾਇਕ ਨੇ ਮੰਗੀ ਸਖ਼ਤ ਕਾਰਵਾਈ

0

Bathinda News: ਲੰਘੀ 23 ਮਈ ਨੂੰ ਬਠਿੰਡਾ ’ਚ ਕਥਿਤ ਤੌਰ ’ਤੇ ਸੀਆਈਏ ਦੀ ਹਿਰਾਸਤ ’ਚ ਇੱਕ ਨੌਜਵਾਨ ਦੀ ਪੁਲਿਸ ਤਸਦੱਦ ਕਾਰਨ ਹੋਈ ਕਥਿਤ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਇਸ ਮਾਮਲੇ ਵਿਚ ਜਿੱਥੇ ਪੁਲਿਸ ਨੇ ਮ੍ਰਿਤਕ ਦੇ ਦੋਸਤਾਂ ਸਹਿਤ ਸੀਆਈਏ ਸਟਾਫ਼ ਦੇ ਚਾਰ ਮੁਲਾਜਮਾਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ, ਉਥੇ ਹੁਣ ਸਾਬਕਾ ਵਿਧਾਇਕ ਤੇ ਭਾਜਪਾ ਦੇ ਜ਼ਿਲ੍ਹਾਂ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਇਸ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਮੰਗਦਿਆਂ ਜਿੰਮੇਵਾਰ ਪੁਲਿਸ ਮੁਲਾਜਮਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ ਜਲੰਧਰ ’ਚ ਗੋਲੀ ਲੱਗਣ ਕਾਰਨ ਵਕੀਲ ਦੀ ਮੌ+ਤ, ਪੁਲਿਸ ਵੱਲੋਂ ਜਾਂਚ ਜਾਰੀ

ਸ਼੍ਰੀ ਸਿੰਗਲਾ ਨੇ ਕਿਹਾ ਕਿ ਇਹ ਘਟਨਾ ਦਿਲ ਨੂੰ ਝਿੰਜੋੜਣ ਵਾਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਨਰਿੰਦਰਦੀਪ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਚੁੱਕਿਆ ਗਿਆ ਸੀ ਅਤੇ ਹਿਰਾਸਤ ਵਿੱਚ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ, ਉਸਦੇ ਸਿਰ ਅਤੇ ਗੁਪਤ ਅੰਗਾਂ ਨੂੰ ਬਿਜਲੀ ਦੇ ਝਟਕੇ ਲਾਏ ਗਏ, ਇਨ੍ਹਾਂ ਸੱਟਾਂ ਦੀ ਪੀੜ ਨਾ ਸਹਿਦੇ ਹੋਏ ਨਰਿੰਦਰਦੀਪ ਸਿੰਘ ਨੇ ਦਮ ਤੋੜ ਦਿੱਤਾ। ਪੰਜਾਬ ਪੁਲਿਸ ਜਿਸ ਨੇ ਪਹਿਲਾਂ ਇਸ ਸਾਰੇ ਮਾਮਲੇ ਨੂੰ ਨਸ਼ੇ ਦੀ ਰੰਗਤ ਦੀ ਦੇਣ ਦੀ ਕੋਸ਼ਿਸ਼ ਕੀਤੀ ਪਰ ਹੁਣ ਸਾਰੇ ਭੇਦ ਖੁੱਲ੍ਹ ਚੁੱਕੇ ਹਨ।

ਇਹ ਵੀ ਪੜ੍ਹੋ ਵਿਜੀਲੈਂਸ ਨੂੰ ‘Insta queen’ ਥਾਰ ਵਾਲੀ ਬੀਬੀ ਦੇ ਘਰ ਦੇ ਮਿਲੇ ਸਰਚ ਵਾਰੰਟ

ਸਾਬਕਾ ਵਿਧਾਇਕ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੇ ਪੂਰੀ ਤਹਿਸ ਨਹਿਸ ਹੋਣ ਅਤੇ ਬੇਲਗਾਮ ਹੋ ਚੁੱਕੀ ਪੁਲਿਸ ਵੱਲੋਂ ਕੀਤੇ ਗਏ ਇਸ ਅਣਮਨੁੱਖੀ ਵਤੀਰੇ ਲਈ ਸੂਬੇ ਦੀ ਆਪ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਪਹਿਲਾਂ ਪਟਿਆਲਾ ਵਿਖੇ ਕਰਨਲ ਦੀ ਕੁੱਟਮਾਰ ਮਾਮਲੇ ਵਿੱਚ ਪੁਲਿਸ ਦੋਸ਼ੀ ਪਾਈ ਗਈ ਤੇ ਹੁਣ ਇਸ ਨੌਜਵਾਨ ਦੀ ਹੱਤਿਆ ਦਾ ਦੋਸ਼ ਵੀ ਪੁਲਿਸ ਤੇ ਲੱਗ ਰਿਹਾ ਹੈ। ਆਖਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਪ੍ਰਸਾਸ਼ਨ ਕਿਉਂ ਇਸ ਤੇ ਲਗਾਮ ਨਹੀਂ ਲਗਾ ਪਾ ਰਹੇ ਕੀ ਇਹ ਸਮਝਿਆ ਜਾਵੇ ਕੀ ਅਫ਼ਸਰਸ਼ਾਹੀ ਸਰਕਾਰ ਉੱਤੇ ਭਾਰੀ ਪੈ ਚੁੱਕੀ ਹੈ…?

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਜਲੰਧਰ ’ਚ ਗੋਲੀ ਲੱਗਣ ਕਾਰਨ ਵਕੀਲ ਦੀ ਮੌ+ਤ, ਪੁਲਿਸ ਵੱਲੋਂ ਜਾਂਚ ਜਾਰੀ

0

Jalandhar News: ਜਲੰਧਰ ਦੀ ਬਸਤੀ ਦਾਨਿਸ਼ ਮੰਡ ਇਲਾਕੇ ਵਿੱਚ ਅੱਜ ਮੰਗਲਵਾਰ ਨੂੰ ਦੁਪਿਹਰ ਸਮੇਂ ਸ਼ਹਿਰ ਦੇ ਨਾਮੀ ਵਕੀਲ ਤੇ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਅਹੁੱਦੇਦਾਰ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਪੂਰੇ ਘਰ ਨੂੰ ਸੀਲ ਕਰ ਦਿੱਤਾ ਗਿਆ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ ਵਿਜੀਲੈਂਸ ਨੂੰ ‘Insta queen’ ਥਾਰ ਵਾਲੀ ਬੀਬੀ ਦੇ ਘਰ ਦੇ ਮਿਲੇ ਸਰਚ ਵਾਰੰਟ

ਘਟਨਾ ਦਾ ਪਤਾ ਲੱਗਦੇ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਅਹੁੱਦੇਦਾਰਾਂ ਵੀ ਮੌਕੇ ’ਤੇ ਪੁੱਜ ਗਏ ਤੇ ਉਨ੍ਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਤੇ ਜਲਦੀ ਖ਼ੁਲਾਸਾ ਕੀਤਾ ਜਾਵੇਗਾ। ਚਰਚਾ ਮੁਤਾਬਕ ਕਿਹਾ ਜਾ ਰਿਹਾ ਕਿ ਉਕਤ ਵਕੀਲ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਹੀ ਗੁਆਂਢੀਆਂ ਦੇ ਘਰੋਂ ਆਇਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਰਾਜਾ ਵੜਿੰਗ ਨੇ ਅੰਮ੍ਰਿਤਸਰ ਬੰਬ ਧਮਾਕੇ ‘ਤੇ ਪ੍ਰਗਟਾਈ ਚਿੰਤਾ

0

Chandigarh News:ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅੰਮ੍ਰਿਤਸਰ ਵਿੱਚ ਹੋਏ ਬੰਬ ਧਮਾਕੇ ਦੇ ਮੱਦੇਨਜ਼ਰ ਪੰਜਾਬ ਵਿੱਚ ਸੁਰੱਖਿਆ ਸਥਿਤੀ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਧਮਾਕੇ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਇਹ ਇੱਕ ਅਸ਼ੁਭ ਸੰਕੇਤ ਹੈ ਅਤੇ ਲੋਕ ਇਸ ਬਾਰੇ ਡਰੇ ਹੋਏ ਹਨ। ਪੁਲਿਸ ਦੇ ਹਵਾਲੇ ਨਾਲ, ਉਸਨੇ ਕਿਹਾ ਕਿ ਮਾਰਿਆ ਗਿਆ ਵਿਅਕਤੀ ਕਥਿਤ ਤੌਰ ‘ਤੇ ਬੰਬਾਂ ਦੀ ਇੱਕ ਖੇਪ ਲੈਣ ਆਇਆ ਸੀ, ਜੋ ਉਸਦੇ ਹੱਥਾਂ ਵਿੱਚ ਫਟ ਗਿਆ। ਉਨ੍ਹਾਂ ਕਿਹਾ, “ਅਸੀਂ ਘਬਰਾਉਣਾ ਨਹੀਂ ਚਾਹੁੰਦੇ, ਪਰ ਪੰਜਾਬ ਵਿੱਚ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ।”

ਇਹ ਵੀ ਪੜ੍ਹੋ  ਵਿਜੀਲੈਂਸ ਨੂੰ ‘Insta queen’ ਥਾਰ ਵਾਲੀ ਬੀਬੀ ਦੇ ਘਰ ਦੇ ਮਿਲੇ ਸਰਚ ਵਾਰੰਟ

ਉਨ੍ਹਾਂ ਕਿਹਾ, “ਜਦੋਂ ਸਾਡੇ ਸੀਨੀਅਰ ਸਾਥੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਹ ਮੁੱਦਾ ਉਠਾਇਆ ਤਾਂ ਪੰਜਾਬ ਸਰਕਾਰ ਨੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਵਾਈ।” ਵੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ। ਸਥਿਤੀ ਨਾਲ ਨਜਿੱਠਣ ਲਈ ਆਪਣੀ ਪਾਰਟੀ ਵੱਲੋਂ ਸਰਕਾਰ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਕਿਹਾ, “ਸਾਨੂੰ ਇਸ ਵਿਰੁੱਧ ਇਕੱਠੇ ਲੜਨਾ ਪਵੇਗਾ। ਪੰਜਾਬ ਅੱਤਵਾਦ ਦੇ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਹ ਅਸ਼ੁਭ ਸੰਕੇਤ ਹਨ”। ਪਰ ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਅੱਗੇ ਆ ਕੇ ਇਸ ਸਥਿਤੀ ਨਾਲ ਨਜਿੱਠਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਗਰੀਬ ਲੋਕਾਂ ਦੇ 125 ਗਜ ਤੱਕ ਪਲਾਟਾਂ ਦੇ ਬਿਨਾਂ ਫੀਸ ਤੋਂ ਪਾਸ ਹੋਣਗੇ ਰਿਹਾਇਸ਼ੀ ਨਕਸ਼ੇ:ਡਾ. ਰਵਜੋਤ ਸਿੰਘ

0

👉ਲਾਭਪਾਤਰੀਆਂ ਨੂੰ ਪਾਸ ਹੋਏ ਨਕਸ਼ਿਆਂ ਦੀ ਕੀਤੀ ਵੰਡ
👉ਰਿਹਾਇਸ਼ੀ ਨਕਸ਼ੇ ਮੇਲੇ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
Bathinda News:ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਆਮ ਲੋਕਾਂ ਦੀ ਖੱਜਲ-ਖੁਆਰੀ ਨੂੰ ਦਿਨ ਪ੍ਰਤੀ ਦਿਨ ਘਟਾਉਣ ਅਤੇ ਉਨ੍ਹਾਂ ਨੂੰ ਬੇਹਤਰ ਤੇ ਬਿਨਾ ਦੇਰੀ ਦੇ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਤਰਜੀਹ ਦੇ ਰਹੀ ਹੈ। ਇਸ ਲੜੀ ਤਹਿਤ ਗਰੀਬ ਵਰਗ ਨਾਲ ਸਬੰਧਤ ਜੋ ਲੋਕ ਕਿਸੇ ਕਾਰਨ ਪ੍ਰਾਈਵੇਟ ਆਰਕੀਟੈਕਟ ਤੋਂ ਨਕਸ਼ੇ ਬਣਾਉਣ ਦੀ ਫੀਸ ਭਰਨ ਤੋਂ ਅਸਮਰਥ ਹਨ, ਉਨ੍ਹਾਂ ਦੇ 125 ਗਜ ਤੱਕ ਦੇ ਰਿਹਾਇਸ਼ੀ ਪਲਾਟਾਂ ਦੇ ਨਕਸ਼ੇ ਬਿਨਾਂ ਆਰਕੀਟੈਕਟ ਦੀ ਫੀਸ ਦਿੱਤਿਆਂ ਮਿਊਸੀਪਲ ਕਾਰਪੋਰੇਸ਼ਨ ਵਲੋਂ ਸਰਕਾਰੀ ਫੀਸ ‘ਤੇ ਪਾਸ ਕੀਤੇ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਰਵਜੋਤ ਸਿੰਘ ਨੇ ਸਥਾਨਕ ਮਿਊਂਸੀਪਲ ਕਾਰਪੋਰੇਸ਼ਨ ਦੇ ਦਫਤਰ ਵਿਖੇ ਲਗਾਏ ਗਏ ਰਿਹਾਇਸ਼ੀ ਨਕਸ਼ਾ ਮੇਲੇ ਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਵਲੋਂ ਲਾਭਪਾਤਰੀਆਂ ਨੂੰ ਮੇਲੇ ਦੌਰਾਨ ਪਾਸ ਕੀਤੇ ਗਏ ਰਿਹਾਇਸ਼ੀ ਪਲਾਂਟਾਂ ਦੇ ਨਕਸ਼ਿਆਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਨਗਰ ਨਿਗਮ ਸ਼੍ਰੀ ਪਦਮਜੀਤ ਮਹਿਤਾ, ਕ੍ਰਿਕਟ ਐਸੋਸ਼ੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਕਮਿਸ਼ਨਰ ਨਗਰ ਨਿਗਮ ਸ਼੍ਰੀ ਅਜੈ ਅਰੋੜਾ, ਚੇਅਰਮੈਨ ਸ਼੍ਰੀ ਨੀਲ ਗਰਗ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਇਹ ਵੀ ਪੜ੍ਹੋ  ਪੰਜਾਬ ਦਾ ਵਡਮੁੱਲਾ ਪਾਣੀ ਬਚਾਉਣ ਲਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾਉਣ: ਗੁਰਮੀਤ ਸਿੰਘ ਖੁੱਡੀਆਂ

ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਨਗਰ ਨਿਗਮ ਵੱਲੋਂ ਲਗਾਏ ਗਏ ਨਕਸ਼ਾ ਮੇਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਰਿਹਾਇਸ਼ੀ ਨਕਸ਼ੇ/ਐਨ.ਓ.ਸੀ ਦੀ ਪ੍ਰਵਾਨਗੀ ਬਿਲਡਿੰਗ ਇੰਸਪੈਕਟਰ ਐਚ.ਡੀ.ਐਮ ਦੀਆਂ ਫੀਲਡ ਤੇ ਦਫਤਰੀ ਰਿਪੋਰਟਾਂ ਤੋਂ ਬਾਅਦ ਸਹਾਇਕ ਨਿਗਮ ਯੋਜਨਾਕਾਰ ਪੱਧਰ ‘ਤੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲਿਆਂ ਨਾਲ ਨਾ ਕੇਵਲ ਨਕਸ਼ਾ ਪ੍ਰਵਾਨ ਕਰਨ ਦਾ ਚੈਨਲ ਘਟਾਇਆ ਹੈ ਸਗੋਂ ਇਸ ਨਾਲ ਸਮੇਂ ਦੀ ਵੀ ਬਚਤ ਹੋਵੇਗੀ।ਇਸ ਮੌਕੇ ਡਾ. ਰਵਜੋਤ ਸਿੰਘ ਨੇ ਇਹ ਵੀ ਕਿਹਾ ਕਿ ਇਸ ਨਕਸ਼ੇ ਮੇਲੇ ਦੌਰਾਨ ਨਗਰ ਨਿਗਮ ਨੂੰ ਇਹਨਾਂ ਦਿਨਾਂ ਵਿੱਚ ਤਕਰੀਬਨ ਇਕ ਕਰੋੜ ਰੁਪਏ ਦੀ ਆਮਦਨ ਦਾ ਵਾਧਾ ਹੋਇਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਨਗਰ ਨਿਗਮ ਬਠਿੰਡਾ ਵੱਲੋਂ ਪੀਐਮਏ ਬਾਈ ਫੇਜ਼-1 ਅਧੀਨ 1295 ਅਤੇ ਫੇਜ਼-2 ਅਧੀਨ 298 ਕੇਸ ਪ੍ਰਵਾਨ ਕੀਤੇ ਹਨ। ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੇ ਇਹ ਵੀ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜੋ ਸੈਲਫ ਸਰਟੀਫਿਕੇਸ਼ਨ ਮੁਹਿੰਮ ਆਰੰਭੀ ਗਈ ਹੈ, ਉਸ ਬਾਰੇ ਨਗਰ ਨਿਗਮ ਬਠਿੰਡਾ ਵੱਲੋਂ ਆਮ ਲੋਕਾਂ ਨੂੰ ਲਗਾਤਰ ਉਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਬਾਕੀ ਨਗਰ ਨਿਗਮਾਂ ਨਾਲੋਂ ਸੈਲਫ ਸਰਟੀਫਿਕੇਸਨ ਮੁਹਿੰਮ ਅਧੀਨ ਸਭ ਤੋਂ ਵੱਧ 203 ਨਕਸ਼ੇ ਨਗਰ ਨਿਗਮ ਬਠਿੰਡਾ ਨੇ ਪ੍ਰਵਾਨ ਕੀਤੇ ਹਨ।ਇਸ ਮੌਕੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਨਗਰ ਨਿਗਮ ਦਾ ਹਰ ਇੱਕ ਅਧਿਕਾਰੀ-ਕਰਮਚਾਰੀ ਬਹੁਤ ਹੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ  ਪੰਜਾਬ ਦੇ ਬਹਾਦਰ ਸੈਨਿਕਾਂ ਨੇ ਕੌਮੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ : ਰਾਸ਼ਟਰਪਤੀ ਵੱਲੋਂ ਸੂਬੇ ਦੇ ਚਾਰ ਸੈਨਿਕ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ

ਉਨ੍ਹਾਂ ਇਹ ਵੀ ਕਿਹਾ ਕਿ ਨਗਰ ਨਿਗਮ ਵੱਲੋਂ ਮੰਡੀ ਖੁਰਦ ਵਿਖੇ 36.81 ਏਕੜ ਜਮੀਨ ‘ਤੇ ਕਬਜ਼ਾ ਲਿਆ ਗਿਆ ਅਤੇ ਇਸ ਜ਼ਮੀਨ ਨੂੰ ਵਾਹੀ ਲਈ ਠੇਕੇ ‘ਤੇ ਦੇਣ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।ਇਸ ਮੌਕੇ ਮੇਅਰ ਸ੍ਰੀ ਪਰਮਜੀਤ ਮਹਿਤਾ ਨੇ ਕਿਹਾ ਕਿ 25 ਮਈ ਤੋਂ ਲਗਾਏ ਗਏ ਇਸ ਨਕਸ਼ੇ ਮੇਲੇ ਦੇ ਪਹਿਲੇ ਦਿਨ 27 ਬਿਨੈਕਾਰਾਂ ਵੱਲੋਂ ਆਪਣੇ ਨਕਸ਼ਾ ਦੀ ਪ੍ਰਵਾਨਗੀ ਪ੍ਰਾਪਤ ਕੀਤੀ। ਇਸੇ ਤਰ੍ਹਾਂ 115 ਲਾਭਪਾਤਰੀ ਜੋ ਨਕਸ਼ਾ ਤੇ ਐਨ.ਓ.ਸੀ. ਲੈਣ ਲਈ ਆਏ ਹਨ ਉਹਨਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ 111 ਵਿਨੇ ਕਾਰਾਂ ਵੱਲੋਂ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਨਕਸ਼ੇ ਤੇ ਹੋਰ ਅਪਲਾਈ ਕਰ ਦਿੱਤੇ ਗਏ ਹਨ ਅਤੇ 42 ਵਿਅਕਤੀਆਂ ਵੱਲੋਂ ਆਪਣੇ ਪਲਾਟਾਂ ਦੇ ਐਨ.ਓ.ਸੀ. ਲੈਣ ਵਾਸਤੇ ਆਪਣੇ ਬਿਨੈਪੱਤਰ ਦਰਜ ਕਰਵਾਏ ਗਏ ਹਨ।ਇਸ ਤੋਂ ਪਹਿਲਾਂ ਕਮਿਸ਼ਨਰ ਨਗਰ ਨਿਗਮ ਸ਼੍ਰੀ ਅਜੈ ਅਰੋੜਾ ਨੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਇਥੇ ਪਹੁੰਚਣ ‘ਤੇ ਜਿਥੇ ਭਰਵਾ ਸਵਾਗਤ ਕੀਤਾ ਉਥੇ ਹੀ ਨਗਰ ਨਿਗਮ ਵਲੋਂ ਸ਼ਹਿਰ ਦੇ ਵਿਕਾਸ ਤੇ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਲੋਕ ਪੱਖੀ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਸ਼੍ਰੀ ਸੁਰਿੰਦਰ ਬਿੰਦਰਾ ਨੇ ਵੀ ਰਿਹਾਇਸ਼ੀ ਨਕਸ਼ਿਆਂ ਸਬੰਧੀ ਲਗਾਏ ਗਏ ਜਾ ਰਹੇ 30 ਰੋਜਾ ਮੇਲੇ ਬਾਰੇ ਵਿਸਥਾਰਪੂਰਕ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਸੰਯੁਕਤ ਕਮਿਸ਼ਨਰ ਸ. ਜਸਪਾਲ ਸਿੰਘ ਬਰਾੜ, ਨਿਗਰਾਨ ਇੰਜਨੀਅਰ ਸ਼੍ਰੀ ਸੰਦੀਪ ਗੁਪਤਾ, ਡਾਇਰੈਕਟਰ ਪੰਜਾਬ ਵਾਟਰ ਰਿਸੋਰਸਜ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਸ. ਅਮਰਜੀਤ ਰਾਜਨ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

Mansa police ਵੱਲੋਂ 3 ਕਿਲੋ ਅਫ਼ੀਮ ਸਹਿਤ 2 ਕਾਬੂ, ਡਰੱਗ ਮਨੀ ਤੇ ਮੋਟਰਸਾਈਕਲ ਵੀ ਬਰਾਮਦ

0

Mansa News: ਭਾਗੀਰਥ ਸਿੰਘ ਮੀਨਾ,ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ਵਿੱਚ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਗੌਰਵ ਯਾਦਵ ਆਈ.ਪੀ.ਐਸ ਦੇ ਅਦੇਸਾਂ ਅਨੁਸਾਰ ਅਤੇ ਹਰਜੀਤ ਸਿੰਘ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 2 ਵਿਅਕਤੀਆ ਨੂੰ ਕਾਬੂ ਕਰਕੇ ਉਨ੍ਹਾ ਪਾਸੋ ਤਿੰਨ ਕਿਲੋ ਗ੍ਰਾਮ ਅਫੀਮ ਅਤੇ 5000/- ਰੁਪਏ ਡਰੱਗ ਮਨੀ ਸਮੇਤ ਇੱਕ ਮੋਟਰਸਾਇਕਲ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

ਇਹ ਵੀ ਪੜ੍ਹੋ  ਵਿਜੀਲੈਂਸ ਨੂੰ ‘Insta queen’ ਥਾਰ ਵਾਲੀ ਬੀਬੀ ਦੇ ਘਰ ਦੇ ਮਿਲੇ ਸਰਚ ਵਾਰੰਟ

ਜਿਸਤੇ ਮਾਨਯੋਗ ਮਨਮੋਹਨ ਸਿੰਘ ਅੋਲਖ ਐਸ.ਪੀ.(ਇੰਨਵੈ) ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ੍ਰੀ ਪ੍ਰਿਤਪਾਲ ਸਿੰਘ ਡੀ.ਐਸ.ਪੀ PBI (NDPS Act) ਦੀ ਦੇਖ ਰੇਖ ਹੇਠ ਥਾਣੇ: ਬਲਕੋਰ ਸਿੰਘ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 26-05-2025 ਨੂੰ ਸੀ.ਸਿ ਜਸਵੰਤ ਸਿੰਘ (ਸੀ.ਆਈ.ਏ ਸਟਾਫ ਮਾਨਸਾ) ਨੇ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾ ਤੇ ਸ਼ੱਕੀ ਵਹੀਕਲ ਦੀ ਚੈਕਿੰਗ ਸਬੰਧੀ ਦੌਰਾਨੇ ਗਸਤ ਭੀਖੀ ਤੋ ਬੁਢਲਾਡਾ ਮੇਨ ਰੋਡ ਬੱਸ ਸਟੈਡ ਬੋੜਾਵਾਲ ਪਾਸੋਂ ਮੋਟਰਸਾਇਕਲ ਨੰਬਰੀ PB 31 M 1409 ਪਰ ਸਵਾਰ ਬੁਲਵਿੰਦਰ ਸਿੰਘ ਉਰਫ ਕਾਲਾ ਵਾਸੀ ਬੋੜਾਵਾਲ ਅਤੇ ਹਰਜੀਤ ਸਿੰਘ ਵਾਸੀ ਬੀਰੋਕੇ ਕਲਾਂ ਨੂੰ ਸੱਕ ਦੇ ਅਧਾਰ ਪਰ ਰੋਕਕੇ ਮੌਕਾ ਪਰ ਰੈਗੂਲਰ ਤਫਤੀਸੀ ਭੇਜਣ ਲਈ ਸੀ.ਆਈ.ਏ ਸਟਾਫ ਮਾਨਸਾ ਨੂੰ ਜਾਣੂੰ ਕਰਵਾਇਆ

ਇਹ ਵੀ ਪੜ੍ਹੋ  ਅੰਮ੍ਰਿਤਸਰ ਦੇ ਮਜੀਠਾ ਇਲਾਕੇ ’ਚ ਹੋਇਆ ਜਬਰਦਸਤ ਧਮਾਕਾ,ਇੱਕ ਨੌਜਵਾਨ ਹੋਇਆ ਜਖ਼ਮੀ

ਜਿਸ ਤੇ ਲੇਡੀ.ਸ:ਥ ਸਵਰਨ ਕੌਰ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜ ਕੇ ਪ੍ਰਿਤਪਾਲ ਸਿੰਘ ਡੀ.ਐਸ.ਪੀ PBI (NDPS Act) ਮਾਨਸਾ ਦੀ ਹਾਜਰੀ ਵਿੱਚ ਉਨ੍ਹਾਂ ਦੀ ਹਦਾਇਤ ਮੁਤਾਬਿਕ ਬੁਲਵਿੰਦਰ ਸਿੰਘ ਉਰਫ ਕਾਲਾ ਅਤੇ ਹਰਜੀਤ ਸਿੰਘ ਦੇ ਕਾਬਜਾ ਵਿੱਚਲੇ ਲਿਫਾਫੇ ਵਿੱਚੋ 3 ਕਿਲੋ ਗ੍ਰਾਮ ਅਫੀਮ, 5000/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਕੇ ਮੁਕੱਦਮਾ ਨੰਬਰ 105 ਮਿਤੀ 26.05.2025 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਭੀਖੀ ਵਿੱਚ ਦਰਜ ਕੀਤਾ ਗਿਆ।ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਕਰਕੇ ਇੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾ ਪਤਾ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

CIA ਸਟਾਫ ਮੋਗਾ ਵੱਲੋ ਦੋ ਵੱਖ ਵੱਖ ਮੁਕੱਦਮਿਆ ਵਿੱਚ 370 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਇਕਲ ਸਮੇਤ 05 ਕਾਬੂ

0

Moga News:ਡੀ.ਜੀ.ਪੀ ਪੰਜਾਬ ਵੱਲੋ ਨਸ਼ਾ ਤੱਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ),ਸੁੱਖਅਮ੍ਰਿਤ ਸਿੰਘ DSP (D)ਦੀ ਸੁਪਰਵੀਜਨ ਵਿੱਚ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਵੱਲੋ 02 ਵੱਖ ਵੱਖ ਮੁਕੱਦਮਿਆ ਵਿੱਚ 02 ਵਿਅਕਤੀ ਨੂੰ 370 ਗ੍ਰਾਮ ਹੈਰੋਇਨ ਅਤੇ ਮੋਟਰਸਾਇਕਲ ਸਮੇਤ ਕਾਬੂ ਕੀਤਾ ਅਤੇ ਇਹਨਾਂ ਦੀ ਪੁੱਛਗਿੱਛ ਪਰ ਬੈਂਕਵਰਡ ਅਤੇ ਫਾਰਵਰਡ ਲਿੰਕ ਵਿੱਚ ਅੱਗੇ 03 ਹੋਰ ਦੋਸੀਆਨ ਨੂੰ ਕਾਬੂ ਕੀਤਾ।ਇਹ ਕਿ ਮਿਤੀ 26-05-2025 ਨੂੰ ASI ਜਰਨੈਲ ਸਿੰਘ ਨੰਬਰ 441/ਮੋਗਾ CIA ਸਟਾਫ ਮੋਗਾ ਪਾਰਟੀ ਦੇ ਬੱਸ ਅੱਡਾ ਪਿੰਡ ਮੈਹਿਣਾ ਮੇਨ ਹਾਈਵੇਅ ਮੋਗਾ-ਲੁਧਿਆਣਾ ਮੋਜੂਦ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤ ਸਿੰਘ ਉਰਫ ਜੱਸੜ ਪੁੱਤਰ ਜਗਦੀਸ਼ ਸਿੰਘ ਵਾਸੀ ਬੱਧਨੀ ਕਲਾ ਜਿਲ੍ਹਾ ਮੋਗਾ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹੈ।

ਇਹ ਵੀ ਪੜ੍ਹੋ  ਵਿਜੀਲੈਂਸ ਨੂੰ ‘Insta queen’ ਥਾਰ ਵਾਲੀ ਬੀਬੀ ਦੇ ਘਰ ਦੇ ਮਿਲੇ ਸਰਚ ਵਾਰੰਟ

ਦਾਣਾ ਮੰਡੀ ਮੈਹਿਣਾ ਵਿੱਚ ਖੜ੍ਹਾ ਹੈਰੋਇਨ ਸਪਲਾਈ ਕਰਨ ਲਈ ਗਾਹਕਾ ਦੀ ਉਡੀਕ ਕਰ ਰਿਹਾ ਹਾ, ਰੇਡ ਕਰਨ ਤੇ ਹੈ ਕਾਬੂ ਆ ਸਕਦਾ ਹੈ, ਜੋ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ASI ਜਰਨੈਲ ਸਿੰਘ ਨੇ ਰੁੱਕਾ ਲਿਖ ਕੇ ਇਸ ਦੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਅਤੇ ਮੁਖਬਰ ਵੱਲੋ ਦੱਸੀ ਜਗਾ ਪਰ ਰੇਡ ਕਰਕੇ ਦੋਸ਼ੀ ਜਸਵੰਤ ਸਿੰਘ ਉਰਫ ਨੂੰ ਕਾਬੂ ਕਰਕੇ ਇਸ ਪਾਸੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ।ਦੋਸੀ ਜਸਵੰਤ ਸਿੰਘ ਉਰਫ ਜੱਸੜ ਉਕਤ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਜੋ ਹੈਰੋਇਨ ਉਸ ਪਾਸੋ ਹੈ ਉਹ ਹੈਰੋਇਨ ਇਹ ਯਾਦਵਿੰਦਰ ਸਿੰਘ ਉਰਫ ਲਾਡੀ ਵਾਸੀ ਬੱਧਨੀ ਕਲਾਂ ਤੋ ਲੈ ਕੇ ਆਇ ਇਸ ਵਿੱਚੋ ਕੁੱਝ ਹੈਰੋਇਨ ਅੱਗੇ ਰਾਜਵਿੰਦਰ ਸਿੰਘ ਵਾਸੀ ਚੁੱਘਾ ਬਸਤੀ ਧਰਮਕੋਟ ਨੂੰ ਸਪ ਸੀ।

ਇਹ ਵੀ ਪੜ੍ਹੋ  ਸ਼ਾਮ ਨੂੰ ‘ਮੂਡ’ ਬਣੇ ’ਚ ਰਾਹ ਜਾਂਦੀਆਂ ਔਰਤਾਂ ਨਾਲ ਪੰਗਾ ਲੈਣ ਵਾਲੇ ‘ਚੌਕੀ’ ਇੰਚਾਰਜ਼’ ਵਿਰੁਧ ਹੋਈ ਵੱਡੀ ਕਾਰਵਾਈ

ਜਿਸ ਤੇ ਮੁਕੱਦਮਾ ਹਜਾ ਵਿੱਚ ਯਾਦਵਿੰਦਰ ਸਿੰਘ ਉਰਫ ਲਾਡੀ ਪੁੱਤਰ ਮਹਿੰਦਰ ਸਿੰਘ ਵਾਸੀ ਬੱਧਨੀ ਕਲਾਂ ਨੂੰ ਬ ਲਿੰਕ ਅਤੇ ਰਾਜਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਚੁੱਘਾ ਬਸਤੀ ਧਰਮਕੋਟ ਨੂੰ ਬਤੌਰ ਫਾਰਵਰਡ ਲਿੰਕ ਕਰਕੇ ਜੁਰਮ 29 ਐਨ.ਡੀ.ਪੀ.ਐਸ ਐਕਟ ਦਾ ਵਾਧਾ ਕੀਤਾ ਗਿਆ ਅਤੇ ਦੋਸੀਆਨ ਰਾਜਵਿੰਦਰ ਸਿੰਘ ਅਤੇ ਯਾਚ ਉਰਫ ਲਾਡੀ ਉਕਤਾਨ ਨੂੰ ਮਿਤੀ:27.05.2025 ਨੂੰ ਮੁਕੱਦਮਾ ਵਿੱਚ ਅਨੁਸਾਰ ਗ੍ਰਿਫਤਾਰ ਕੀਤਾ ਗਿਆ।ਦੋਸੀਆਨ ਜਸਵੰਤ ਸਿੰਘ ਉਰਫ ਜੱਸੜ, ਰਾਜਵਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਉਕਤਾਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਬੈਂਕਵਰਡ ਅਤੇ ਫਾਰਵਰਡ ਲਿੰਕਾ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

DAV COLLEGE ਵੱਲੋਂ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਉਣ ਲਈ ਲੋਕਾਂ ਨੂੰ ਰੁੱਖ ਲਗਾਉਣ ਅਤੇ ਪੌਦੇ ਵੰਡਣ ਦਾ ਆਯੋਜਨ ਕੀਤਾ ਗਿਆ

0

Bathindas News:ਡੀ.ਏ.ਵੀ. ਕਾਲਜ ਬਠਿੰਡਾ ਦੇ ਈਕੋ ਕਲੱਬ ਵੱਲੋਂ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ (ਆਈਡੀਬੀ-2025) ਮਨਾਉਣ ਲਈ ਆਮ ਲੋਕਾਂ ਨੂੰ ਰੁੱਖ ਲਗਾਉਣ ਅਤੇ ਪੌਦੇ ਵੰਡਣ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਨੂੰ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਅਤੇ ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਟੀ, ਭਾਰਤ ਸਰਕਾਰ ਦੇ ਸਮਰਥਨ ਨਾਲ ਉਤਪ੍ਰੇਰਕ ਅਤੇ ਸਮਰਥਨ ਪ੍ਰਾਪਤ ਸੀ। ਇਨ੍ਹਾਂ ਸਮਾਗਮਾਂ ਦੇ ਆਯੋਜਨ ਦਾ ਅੰਤਮ ਟੀਚਾ ਜੈਵਿਕ ਵਿਭਿੰਨਤਾ ਨੂੰ ਸੁਰੱਖਿਅਤ ਰੱਖਣਾ ਅਤੇ ਵਾਤਾਵਰਣ ਨੂੰ ਬਚਾਉਣਾ ਹੈ।ਕਾਲਜ ਸਟਾਫ ਨੇ ਵਾਤਾਵਰਣ ਦੀ ਸੰਭਾਲ ਪ੍ਰਤੀ ਨੌਜਵਾਨਾਂ ਵਿੱਚ ਚੇਤਨਾ ਪੈਦਾ ਕਰਨ ਲਈ ਕਾਲਜ ਕੈਂਪਸ ਵਿੱਚ ਬਹੁਤ ਉਤਸ਼ਾਹ ਨਾਲ ਕਾਲਜ ਦੇ ਲਾਅਨ ਅਤੇ ਮੈਦਾਨ ਵਿੱਚ ਪੌਦੇ ਲਗਾਏ।

ਇਹ ਵੀ ਪੜ੍ਹੋ  ਵਿਜੀਲੈਂਸ ਨੂੰ ‘Insta queen’ ਥਾਰ ਵਾਲੀ ਬੀਬੀ ਦੇ ਘਰ ਦੇ ਮਿਲੇ ਸਰਚ ਵਾਰੰਟ

ਫੈਕਲਟੀ ਅਤੇ ਵਿਦਿਆਰਥੀਆਂ ਨੇ ਆਪਣੇ-ਆਪਣੇ ਵਿਭਾਗਾਂ ਅਤੇ ਇਕਾਈਆਂ ਦੁਆਰਾ ਰੋਜ਼ਾਨਾ ਲਗਾਏ ਗਏ ਬੂਟਿਆਂ ਨੂੰ ਪਾਣੀ ਦੇਣ ਅਤੇ ਪਾਲਣ-ਪੋਸ਼ਣ ਕਰਨ ਦਾ ਪ੍ਰਣ ਵੀ ਲਿਆ। ਆਮ ਲੋਕਾਂ ਨੂੰ ਪੌਦੇ ਵੀ ਵੰਡੇ ਗਏ। ਇਸ ਪਹਿਲਕਦਮੀ ਤਹਿਤ, ਸਥਾਨਕ ਨਿਵਾਸੀਆਂ ਨੂੰ ਲਗਭਗ 50 ਦੇਸੀ ਅਤੇ ਵਾਤਾਵਰਣ ਪੱਖੋਂ ਮਹੱਤਵਪੂਰਨ ਰੁੱਖਾਂ ਦੀਆਂ ਕਿਸਮਾਂ ਮੁਫਤ ਵੰਡੀਆਂ ਗਈਆਂ। ਇਹ ਵੰਡ ਲੋਕਾਂ ਨੂੰ ਆਪਣੇ ਆਲੇ-ਦੁਆਲੇ ਰੁੱਖ ਲਗਾ ਕੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ‘ਤੇ ਕੇਂਦ੍ਰਿਤ ਸੀ।

ਇਹ ਵੀ ਪੜ੍ਹੋ  ਸ਼ਾਮ ਨੂੰ ‘ਮੂਡ’ ਬਣੇ ’ਚ ਰਾਹ ਜਾਂਦੀਆਂ ਔਰਤਾਂ ਨਾਲ ਪੰਗਾ ਲੈਣ ਵਾਲੇ ‘ਚੌਕੀ’ ਇੰਚਾਰਜ਼’ ਵਿਰੁਧ ਹੋਈ ਵੱਡੀ ਕਾਰਵਾਈ

ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਡਾ. ਕ੍ਰਿਤੀ ਗੁਪਤਾ ਅਤੇ ਡਾ. ਰਣਜੀਤ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਵਾਤਾਵਰਣ ਅਨੁਕੂਲ ਗਤੀਵਿਧੀਆਂ ਅਤੇ ਜਾਗਰੂਕਤਾ ਪ੍ਰੋਗਰਾਮ ਵਿਅਕਤੀਆਂ ਨੂੰ ਵਾਤਾਵਰਣ ਦੇ ਰੱਖਿਅਕ ਬਣਨ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਦਾ ਮੁਕਾਬਲਾ ਕਰਨ ਅਤੇ ਕੁਦਰਤ ਦੀ ਸੰਭਾਲ ਲਈ ਸਾਰੇ ਢੁਕਵੇਂ ਉਪਾਅ ਕਰਨ ਲਈ ਸ਼ਕਤੀ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਸ ਮੌਕੇ ‘ਤੇ ਮੌਜੂਦ ਸਾਰਿਆਂ ਨੂੰ ਸਾਡੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਖ਼ਾਤਰ ਸਾਡੇ ਵਾਤਾਵਰਣ ਨੂੰ ਬਚਾਉਣ ਅਤੇ ਵਾਤਾਵਰਣ ਸੰਤੁਲਨ ਨੂੰ ਬਹਾਲ ਕਰਨ ਲਈ ਸੁਚੇਤ ਯਤਨ ਕਰਨ ਦੀ ਸਲਾਹ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ਦਾ ਵਡਮੁੱਲਾ ਪਾਣੀ ਬਚਾਉਣ ਲਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾਉਣ: ਗੁਰਮੀਤ ਸਿੰਘ ਖੁੱਡੀਆਂ

0

👉ਝੋਨੇ ਦੀ ਸਿੱਧੀ ਬਿਜਾਈ ‘ਤੇ 1500 ਰੁਪਏ ਪ੍ਰਤੀ ਏਕੜ ਦੇ ਵਿੱਤੀ ਪ੍ਰੋਤਸਾਹਨ ਰਾਸ਼ੀ
👉ਕੈਬਨਿਟ ਮੰਤਰੀ ਨੇ ਖੁਦ ਖੇਤਾਂ ’ਚ ਪਹੁੰਚ ਕੇ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਕੀਤਾ ਪ੍ਰੇਰਿਤ
Muktsar News:ਪੰਜਾਬ ਦਾ ਵਡਮੁੱਲਾ ਪਾਣੀ ਬਚਾਉਣ ਲਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾਉਣ ਜਿਸ ਨਾਲ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਇਆ ਜਾ ਸਕਦਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਪਿੰਡ ਕੱਖਾਂਵਾਲੀ ਵਿਖੇ ਖੇਤਾਂ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਮੌਕੇ ਕੀਤਾ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਇਸ ਸਾਉਣੀ ਸੀਜ਼ਨ ਦੌਰਾਨ 5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਅਧੀਨ ਲਿਆਉਣ ਦਾ ਟੀਚਾ ਮਿੱਥਿਆ ਹੈ ਅਤੇ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਸ਼ੁਰੂ ਹੋ ਗਈ ਹੈ।ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਕੇ ਝੋਨੇ ਦੀ ਕਾਸ਼ਤ ਸ਼ੁਰੂ ਕਰ ਸਕਦੇ ਹਨ।

ਇਹ ਵੀ ਪੜ੍ਹੋ  ਪੰਜਾਬ ਦੇ ਬਹਾਦਰ ਸੈਨਿਕਾਂ ਨੇ ਕੌਮੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ : ਰਾਸ਼ਟਰਪਤੀ ਵੱਲੋਂ ਸੂਬੇ ਦੇ ਚਾਰ ਸੈਨਿਕ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ

ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਵਿੱਤੀ ਸਹਾਇਤਾ ਵੀ ਦੇ ਰਹੀ ਹੈ।ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਵਿੱਤੀ ਸਾਲ 2025-26 ਲਈ 40 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਕਿਸਾਨ 30 ਜੂਨ, 2025 ਤੱਕ ਆਨਲਾਈਨ ਪੋਰਟਲ agrimachinerypb.com ਉਤੇ ਡੀ.ਐਸ.ਆਰ. ਸਕੀਮ ਲਈ ਰਜਿਸਟਰ ਕਰ ਸਕਦੇ ਹਨ।ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਬਾਸਮਤੀ ਕਾਸ਼ਤਕਾਰ ਵੀ ਡੀ.ਐਸ.ਆਰ. ਤਕਨੀਕ ਅਪਣਾਉਣ ਅਤੇ ਇਸ ਸੀਜ਼ਨ ਤੋਂ ਪ੍ਰਤੀ ਏਕੜ 1500 ਰੁਪਏ ਦਾ ਵਿੱਤੀ ਪ੍ਰੋਤਸਾਹਨ ਪ੍ਰਾਪਤ ਕਰ ਸਕਦੇ ਹਨ।ਸੂਬਾ ਸਰਕਾਰ ਨੇ ਸਾਉਣੀ ਸੀਜ਼ਨ ਸਾਲ 2024 ਦੌਰਾਨ ਪਾਣੀ ਬਚਾਉਣ ਵਾਲੀ ਡੀ.ਐਸ.ਆਰ. ਤਕਨੀਕ ਅਪਣਾਉਣ ਵਾਲੇ 21,338 ਕਿਸਾਨਾਂ ਨੂੰ 29.02 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਦੱਸਣਯੋਗ ਹੈ ਕਿ ਸਾਲ 2024 ਵਿੱਚ 2.53 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ, ਜੋ ਕਿ ਸਾਲ 2023 ਵਿੱਚ 1.72 ਲੱਖ ਏਕੜ ਦੇ ਮੁਕਾਬਲੇ 47 ਫ਼ੀਸਦ ਦੇ ਵਾਧੇ ਨੂੰ ਦਰਸਾਉਂਦੀ ਹੈ।ਉਨ੍ਹਾਂ ਦੱਸਿਆ ਕਿ ਬਾਸਮਤੀ ਸਮੇਤ ਝੋਨੇ ਦੀ ਸਿੱਧੀ ਬਿਜਾਈ ਅਧੀਨ ਖੇਤਾਂ ਦੀ ਤਸਦੀਕ 1 ਜੁਲਾਈ ਤੋਂ 15 ਜੁਲਾਈ, 2025 ਤੱਕ ਕੀਤੀ ਜਾਵੇਗੀ।

ਇਹ ਵੀ ਪੜ੍ਹੋ  ਪੁਲਿਸ ਨਾਲ਼ ਮੁੱਠਭੇੜ ਉਪਰੰਤ ਤਰਨ ਤਾਰਨ ਵਿਖੇ ਦਿਨ-ਦਿਹਾੜੇ ਹੋਏ ਕਤਲ ਕੇਸ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੇ ਲਾਭਾਂ ਨੂੰ ਉਜਾਗਰ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇਸਨੂੰ ਪੰਜਾਬ ਦੀ ਖੇਤੀਬਾੜੀ ਲਈ ਵਿਸ਼ੇਸ਼ ਉਪਲਬਧੀ ਦੱਸਦਿਆਂ ਕਿਹਾ ਕਿ ਇਹ ਵਿਧੀ ਰਵਾਇਤੀ ਝੋਨੇ ਦੀ ਕਾਸ਼ਤ ਦੇ ਮੁਕਾਬਲੇ ਵਧੇਰੇ ਲਾਹੇਵੰਦ ਹੈ, ਜਿਸ ਨਾਲ 15-20 ਫ਼ੀਸਦ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇਹ ਕਦਮ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਹਿਮ ਹੈ ਅਤੇ ਇਸਦੇ ਨਾਲ ਹੀ ਮਜ਼ਦੂਰੀ ਲਾਗਤ ਲਗਭਗ 3500 ਰੁਪਏ ਪ੍ਰਤੀ ਏਕੜ ਘਟੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਤਾਵਰਣ-ਅਨੁਕੂਲ ਵਿਧੀ ਨੂੰ ਅਪਣਾਉਣ ਅਤੇ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਹਾ ਲੈਣ।ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਿਸਾਨ ‘ਮੁਕਤਸਰ ਦੀਆਂ ਖੇਤੀ ਸੂਚਨਾਵਾਂ’ ਯੂਟਿਊਬ ਚੈਨਲ ਤੋਂ ਜਾਣਕਾਰੀ ਲੈ ਸਕਦੇ ਹਨ ਅਤੇ ਕਿਸਾਨ ਹੈਲਪ ਡੈਸਕ ਨੰਬਰ 98781-66287 ’ਤੇ ਸੰਪਰਕ ਕਰ ਸਕਦੇ ਹਨ।ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਵਿਜੇ ਕੁਮਾਰ, ਪੀ.ਡੀ. ਆਤਮਾ ਡਾ. ਕਰਨਜੀਤ ਸਿੰਘ, ਏ.ਡੀ.ਓ. ਡਾ. ਸੁਖਚੈਨ ਸਿੰਘ, ਡਾ. ਗੁਰਜੀਤ ਸਿੰਘ, ਡਾ. ਸੁਖਜਿੰਦਰ ਸਿੰਘ, ਡਾ. ਜਸ਼ਨਪ੍ਰੀਤ ਸਿੰਘ, ਡਾ. ਅਮਨਪਾਲ ਸਿੰਘ, ਏ.ਈ.ਓ. ਡਾ. ਸਤਨਾਮ ਸਿੰਘ, ਸਰਪੰਚ ਸਿੱਖਾਵਾਲਾ ਹਰਪਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ, ਪ੍ਰਧਾਨ ਗੁਰਦੁਆਰਾ ਕਮੇਟੀ ਫਲੋਲ ਸਿੰਘ, ਹਰਬੰਸ ਰਾਮ, ਪ੍ਰਧਾਨ (ਬਲਾਕ) ਰਵਿੰਦਰ ਸਿੰਘ, ਸਰਪੰਚ ਕੱਖਾਂਵਾਲਾ ਧਿਆਨ ਸਿੰਗ, ਹਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਵਿਜੀਲੈਂਸ ਨੂੰ ‘Insta queen’ ਥਾਰ ਵਾਲੀ ਬੀਬੀ ਦੇ ਘਰ ਦੇ ਮਿਲੇ ਸਰਚ ਵਾਰੰਟ

0

👉ਵਿਜੀਲੈਂਸ ਨੂੰ ਮਿਲਿਆ 3 ਦਿਨਾਂ ਦਾ ਰਿਮਾਂਡ, ਪੁਲਿਸ ਨੇ ਕੋਠੀ ‘ਤੇ ਚਿਪਕਾਏ ਨੋਟਿਸ
Bathinda News: Social media ‘ਤੇ Active ਰਹਿਣ ਵਾਲੀ ਪੰਜਾਬ ਪੁਲਿਸ ਦੀ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਵਿਜੀਲੈਂਸ ਨੂੰ ਅੱਜ ਤਿੰਨ ਦਿਨਾਂ ਦਾ ਰਿਮਾਂਡ ਮਿਲ ਗਿਆ ਹੈ। ਇਸ ਦੇ ਨਾਲ ਹੀ ਵਿਜੀਲੈਂਸ ਦੀ ਮੰਗ ‘ਤੇ ਅਦਾਲਤ ਨੇ ਇਸ ਮਹਿਲਾ ਕਾਂਸਟੇਬਲ ਦੇ ਘਰ ਅਤੇ ਹੋਰ ਜਾਇਦਾਦਾਂ ਦੀ ਸਰਚ ਲਈ ਵਰੰਟ ਵੀ ਜਾਰੀ ਕੀਤਾ ਹੈ। ਵਿਜੀਲੈਂਸ ਦੇ ਵੱਲੋਂ ਬੀਤੇ ਕੱਲ ਹੀ ਅਮਨਦੀਪ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਪਿੰਡ ਬਾਦਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ  ਬਠਿੰਡਾ ’ਚ ਘਰੇਲੂ ਕਲੈਸ਼ ਦੇ ਚੱਲਦਿਆਂ ਪਤਨੀ ਨੇ ਪਤੀ ਨੂੰ ਦਹੀ ’ਚ ਮਿਲਾ ਕੇ ਦਿੱਤਾ ਜ਼ਹਿਰ; ਪਤੀ ਦੀ ਹਾਲਾਤ ਨਾਜ਼ੁਕ

ਜਿਸਦੇ ਚੱਲਦੇ ਅੱਜ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਵਿਜੀਲੈਂਸ ਵੱਲੋਂ ਅਮਨਦੀਪ ਦਾ ਪੰਜ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ, ਪਰੰਤੂ ਅਦਾਲਤ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਸਦਾ ਤਿੰਨ ਦਿਨਾਂ ਦਾ ਰਿਮਾਂਡ ਦੇ ਦਿੱਤਾ। ਉਧਰ ਦੂਜੇ ਪਾਸੇ ਜ਼ਿਲਾ ਪੁਲਿਸ ਨੇ ਇਸ ਮਹਿਲਾ ਕਾਂਸਟੇਬਲ ਦੀ ਫਰੀਜ ਕਰਵਾਈ ਜਾਇਦਾਦ ਦੇ ਨੋਟਿਸ ਅੱਜ ਉਸ ਦੀ ਕੋਠੀ ਉੱਪਰ ਚਿਪਕਾਏ ਗਏ। ਥਾਣਾ ਕਨਾਲ ਕਲੋਨੀ ਦੇ ਐਸ ਐਚ ਓ ਸਬ ਇੰਸਪੈਕਟਰ ਹਰਜੀਵਨ ਸਿੰਘ ਅਤੇ ਪੁਲਿਸ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਦੀ ਟੀਮ ਮੁਲਤਾਨੀਆਂ ਰੋਡ ਸਥਿਤ ਬਰਾੜ ਗਰੀਨ ਕਲੋਨੀ ਦੇ ਵਿੱਚ ਪੁੱਜੀ ਜਿੱਥੇ ਇਸ ਮਹਿਲਾ ਕਾਂਸਟੇਬਲ ਦੀ ਆਲੀਸ਼ਾਨ ਕੋਠੀ ਦੇ ਗੇਟ ਅੱਗੇ ਇਹ ਨੋਟਿਸ ਲਾਏ ਗਏ।

ਇਹ ਵੀ ਪੜ੍ਹੋ  ਅੰਮ੍ਰਿਤਸਰ ਦੇ ਮਜੀਠਾ ਇਲਾਕੇ ’ਚ ਹੋਇਆ ਜਬਰਦਸਤ ਧਮਾਕਾ,ਇੱਕ ਨੌਜਵਾਨ ਹੋਇਆ ਜਖ਼ਮੀ

ਦੱਸਣਾ ਬਣਦਾ ਹੈ ਕਿ ਕੰਪੀਟੈਂਟ ਅਥਾਰਟੀ ਦਿੱਲੀ ਦੇ ਹੁਕਮਾਂ ਤੋਂ ਬਾਅਦ ਜ਼ਿਲਾ ਪੁਲਿਸ ਵੱਲੋਂ ਅਮਨਦੀਪ ਦੀ ਲਗਭਗ ਇਕ ਕਰੋੜ 35 ਲੱਖ ਦੀ ਪ੍ਰਾਪਰਟੀ ਨੂੰ ਫਰੀਜ ਕੀਤਾ ਗਿਆ ਹੈ। ਜਿਸ ਦੇ ਵਿੱਚ ਉਕਤ ਕੋਠੀ ਤੋਂ ਇਲਾਵਾ ਇੱਕ ਪਲਾਟ, ਥਾਰ ਗੱਡੀ, ਬੁਲੇਟ ਮੋਟਰਸਾਈਕਲ ਸਹਿਤ ਮਹਿੰਗੇ ਮੋਬਾਈਲ ਅਤੇ ਘੜੀਆਂ ਸਹਿਤ ਬੈਂਕ ਖਾਤੇ ਵੀ ਸ਼ਾਮਿਲ ਹਨ। ਹੁਣ ਇਸ ਜਾਇਦਾਦ ਨੂੰ ਨਾ ਹੀ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਉਪਰ ਕੋਈ ਕਰਜ ਆਦਿ ਲਿਆ ਜਾ ਸਕਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸ਼ਾਮ ਨੂੰ ‘ਮੂਡ’ ਬਣੇ ’ਚ ਰਾਹ ਜਾਂਦੀਆਂ ਔਰਤਾਂ ਨਾਲ ਪੰਗਾ ਲੈਣ ਵਾਲੇ ‘ਚੌਕੀ’ ਇੰਚਾਰਜ਼’ ਵਿਰੁਧ ਹੋਈ ਵੱਡੀ ਕਾਰਵਾਈ

0

Phillor News: ਸ਼ਾਮ ਨੂੰ ਮੂਡ ਬਣੇ ‘ਚ ਆਪਣੇ ਕੁਆਟਰਾਂ ਦੇ ਅੱਗੇ ਲੰਘਦੀਆਂ ਔਰਤਾਂ ਨਾਲ ਰੇਲਵੇ ਪੁਲਿਸ ਦੇ ਚੌਕੀ ਇੰਚਾਰਜ਼ ਨੂੰ ਪੰਗਾ ਲੈਣਾ ਮਹਿੰਗਾ ਪੈ ਗਿਆ। ਬਨੈਣ ’ਚ ਘੁੰਮ ਰਹੇ ਇਸ ਚੌਕੀ ਇੰਚਾਰਜ਼ ਨੇ ਮੋਬਾਇਲ ’ਤੇ ਗੱਲਾਂ ਕਰਦੀ ਜਾ ਰਹੀ ਔਰਤ ਨੂੰ ਟੋਕ ਦਿੱਤਾ, ਜਿਸਤੋਂ ਬਾਅਦ ਘਸਮਾਨ ਮੱਚ ਗਿਆ ਤੇ ਇਸਦੀ ਕਿਸੇ ਰਾਹਗੀਰ ਨੇ ਵੀਡੀਓ ਵੀ ਬਣਾ ਲਈ। ਹੁਣ ਇਹ ਵੀਡੀਓ ਉੱਚ ਅਧਿਕਾਰੀਆਂ ਤੱਕ ਪੁੱਜ ਗਈ, ਜਿਸਤੋਂ ਬਾਅਦ ਤੇੜੋ-ਸਿਰੋਂ ਨੰਗੇ ਇਸ ਚੌਕੀ ਇੰਚਾਰਜ਼ ਸਾਹਿਬ ਨੂੰ ਲਾਈਨ ਹਾਜ਼ਰ ਕਰਕੇ ਵਿਭਾਗੀ ਜਾਂਚ ਖ਼ੋਲ ਦਿੱਤੀ ਹੈ। ਇਸਦੀ ਪੁਸ਼ਟੀ ਕਰਦਿਆਂ ਰੇਲਵੇ ਪੁਲਿਸ ਪੰਜਾਬ ਦੇ ਆਈ.ਜੀ ਬਲਜੌਤ ਸਿੰਘ ਰਾਠੌਰ ਨੇ ਦਸਿਆ ਕਿ, ‘‘ ਮਾਮਲਾ ਧਿਆਨ ਵਿਚ ਆਉਂਦਿਆਂ ਉਸਨੂੰ ਲਾਈਨ ਹਾਜ਼ਰ ਕਰਕੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ’’

ਇਹ ਵੀ ਪੜ੍ਹੋ  ਅੰਮ੍ਰਿਤਸਰ ਦੇ ਮਜੀਠਾ ਇਲਾਕੇ ’ਚ ਹੋਇਆ ਜਬਰਦਸਤ ਧਮਾਕਾ,ਇੱਕ ਨੌਜਵਾਨ ਹੋਇਆ ਜਖ਼ਮੀ

ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਦੋ ਮਹੀਨਿਆਂ ਦੀ ਛੁੱਟੀ ਕੱਟ ਕੇ ਵਾਪਸ ਆਏ ਰੇਲਵੇ ਦੀ ਫ਼ਿਲੌਰ ਚੌਕੀ ਦੇ ਇੰਚਾਰਜ਼ ਸਬ ਇੰਸਪੈਕਟਰ ਦੀਦਾਰ ਸਿੰਘ ਬੀਤੀ ਸ਼ਾਮ ਆਪਣੇ ਸਰਕਾਰੀ ਕੁਆਟਰਾਂ ਦੇ ਬਾਹਰ ਖੜੇ ਹੋਏ ਸਨ। ਇਸ ਦੌਰਾਨ ਇੱਥੇ ਦੋ ਔਰਤਾਂ ਜਾ ਰਹੀਆਂ ਸਨ, ਜਿੰਨ੍ਹਾਂ ਵਿਚਂੋ ਇੱਕ ਫ਼ੋਨ ’ਤੇ ਗੱਲ ਕਰਦੀ ਜਾ ਰਹੀ ਸੀ। ਚੌਕੀ ਇੰਚਾਰਜ਼ ਸਾਹਿਬ ਨੇ ਇਸ ਔਰਤ ਨੂੰ ਇਹ ਕਹਿ ਕੇ ਰੋਕ ਲਿਆ ਕਿ ਉਹ ਕਿਸਦੇ ਨਾਲ ਫ਼ੋਨ ’ਤੇ ਗੱਲ ਕਰ ਰਹੀ ਹੈ। ਅੱਗਿਓ ਔਰਤਾਂ ਵੀ ਥਾਣੇਦਾਰ ਸਾਹਿਬ ਨੂੰ ਪੈ ਨਿਕਲੀਆਂ ਤੇ ਕਿਸੇ ਨੇ ਇਸ ਤੂੰ-ਤੂੰ, ਮੈਂ-ਮੈਂ ਦੀ ਵੀਡੀਓ ਬਣਾ ਲਈ।

ਇਹ ਵੀ ਪੜ੍ਹੋ  ਬਠਿੰਡਾ ’ਚ ਘਰੇਲੂ ਕਲੈਸ਼ ਦੇ ਚੱਲਦਿਆਂ ਪਤਨੀ ਨੇ ਪਤੀ ਨੂੰ ਦਹੀ ’ਚ ਮਿਲਾ ਕੇ ਦਿੱਤਾ ਜ਼ਹਿਰ; ਪਤੀ ਦੀ ਹਾਲਾਤ ਨਾਜ਼ੁਕ

ਜਦ ਵੀਡੀਓ ਉਪਰ ਤੱਕ ਪੁੱਜੀ ਤਾਂ ਚੌਕੀ ਇੰਚਾਰਜ਼ ਨੂੰ ਵੀ ਕੁਰਸੀ ਦਾ ਨਸ਼ਾ ਉਤਰ ਗਿਆ। ਘਟਨਾ ਦਾ ਪਤਾ ਲੱਗਣ ’ਤੇ ਲੁਧਿਆਣਾ ਤੋਂ ਥਾਣਾ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਮਸਲੇ ਨੂੰ ਨਿਪਟਾਇਆ। ਹਾਲਾਂਕਿ ਚੌਕੀ ਇੰਚਾਰਜ਼ ਵੱਲੋਂ ਔਰਤਾਂ ਕੋਲੋਂ ਮੁਆਫ਼ੀ ਮੰਗ ਲੈਣ ਬਾਅਦ ਉਨ੍ਹਾਂ ਵੱਲੋਂ ਕੋਈ ਲਿਖ਼ਤੀ ਸਿਕਾਇਤ ਤਾਂ ਨਹੀਂ ਕੀਤੀ ਗਈ ਪ੍ਰੰਤੂ ਮਹਿਕਮੇ ਦੀ ਹੋਈ ਬਦਨਾਮੀ ਦੇ ਚੱਲਦਿਆਂ ਅਫ਼ਸਰਾਂ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੈ। ਫ਼ਿਲਹਾਲ ਇਸ ਘਟਨਾ ਦੀ ਇਲਾਕੇ ਵਿਚ ਕਾਫ਼ੀ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ