Home Blog Page 787

ਡਿਪਟੀ ਮੇਅਰ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ‘ਅਸੋਕ ਪ੍ਰਧਾਨ’ ਦੀ ਕੁਰਸੀ ਵੀ ਖ਼ਤਰੇ ‘ਚ !,ਆਇਆ ਬੇਭਰੋਸਗੀ ਦਾ ਮਤਾ

0

Bathinda News: ਬਠਿੰਡਾ ਨਗਰ ਨਿਗਮ ਵਿਚ ਮੁੜ ਸਿਆਸੀ ਹਿੱਲਜੁਲ ਸ਼ੁਰੂ ਹੋ ਗਈ ਹੈ। ਪਹਿਲਾਂ ਹੀ ਮੇਅਰ ਤੇ ਡਿਪਟੀ ਮੇਅਰ ਦਾ ਅਹੁੱਦਾ ‘ਗਵਾ’ ਚੁੱਕੀ ਕਾਂਗਰਸ ਪਾਰਟੀ ਦੇ ਹੱਥੋਂ ਹੁਣ ਸੀਨੀਅਰ ਡਿਪਟੀ ਮੇਅਰ ਦੀ ਕੁਰਸੀ ਵੀ ਜਾਂਦੀ ਦਿਖ਼ਾਈ ਦੇ ਰਹੀ ਹੈ। ਹਾਲਾਂਕਿ ਇਸਦਾ ਫੈਸਲਾ ਆਉਣ ਵਾਲੇ ਦਿਨਾਂ ਵਿਚ ਹੋਵੇਗਾ, ਪ੍ਰੰਤੂ ਚਿਰਾਂ ਤੋਂ ਉਡੀਕਿਆ ਜਾ ਰਿਹਾ ਬੇਭਰੋਸਗੀ ਦਾ ਮਤਾ ਜਰੂਰ ਆ ਗਿਆ ਹੈ। ਸੋਮਵਾਰ ਨੂੰ 50 ਮੈਂਬਰੀ ਬਠਿੰਡਾ ਨਗਰ ਨਿਗਮ ਦੇ ਹਾਊਸ ਵਿਚੋਂ 34 ਕੌਂਸਲਰਾਂ ਦੇ ਦਸਤਖ਼ਤਾਂ ਵਾਲਾ ਇਹ ਮਤਾ ਨਿਗਮ ਕਮਿਸ਼ਨਰ ਨੂੰ ਦਿੱਤਾ ਗਿਆ। ਸੰਭਾਵਿਤ ਤੌਰ ’ਤੇ ਇਸ ਹਫ਼ਤੇ ਇਸ ਮਤੇ ਉਪਰ ਵਿਸ਼ੇਸ ਮੀਟਿੰਗ ਬੁਲਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ ਦਫ਼ਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ‘ਫ਼ੋਨ’ ਬੰਦ ਕਰਨ ਵਾਲੇ ਮੁਲਾਜਮਾਂ ਦੀ ਹੁਣ ਖੈਰ ਨਹੀਂ!

ਵੱਡੀ ਗੱਲ ਇਹ ਵੀ ਹੈ ਕਿ ਇਸ ਮਤੇ ਨੂੰ ਲਿਆਉਣ ਵਿਚ ਕਾਂਗਰਸ ਦੇ ਕੋਂਸਲਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਸੀਨੀਅਰ ਡਿਪਟੀ ਮੇਅਰ ਤੋਂ ਉਸਦੀ ਆਪਣੀ ਹੀ ਪਾਰਟੀ ਦੇ ਕੋਂਸਲਰ ਇੱਕ-ਇੱਕ ਕਰਕੇ ਨਰਾਜ਼ ਹੋ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਗੱਦੀਓ ਉਤਾਰਨ ਲਈ ਅੰਦਰਖ਼ਾਤੇ ਚੱਲ ਰਹੀ ਤਿਆਰੀ ਦੀ ਚਰਚਾ ਪਿਛਲੇ ਇੱਕ ਮਹੀਨੇ ਤੋਂ ਬਠਿੰਡਾ ਸ਼ਹਿਰ ਦੀ ਸਿਆਸੀ ਫ਼ਿਜਾ ਵਿਚ ਛਾਈ ਹੋਈ ਸੀ। ਇੱਥੇ ਦਸਣਾ ਬਣਦਾ ਹੈ ਕਿ ਮਨਪ੍ਰੀਤ ਬਾਦਲ ਪੱਖੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਤੋਂ ਬਾਅਦ ਕਾਂਗਰਸ ‘ਘਟਦੇਕ੍ਰਮ’ ਵੱਲ ਜਾ ਰਹੀ ਹੈ।

ਇਹ ਵੀ ਪੜ੍ਹੋ ‘ਪ੍ਰੇਮਿਕਾ’ ਨੂੰ ਮਿਲਣ ਗਏ ਮੰਤਰੀ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ ’ਚ ਗੋ+ਲੀ ਲੱਗਣ ਕਾਰਨ ਹੋਈ ਮੌ.ਤ

ਕਾਂਗਰਸ ਦੀ ਆਪਸ ਵਿਚ ਫੁੱਟ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤੇ ਪਦਮਜੀਤ ਸਿੰਘ ਮਹਿਤਾ ਕਰੀਬ ਦੋ ਮਹੀਨੇ ਪਹਿਲਾਂ ਮੇਅਰ ਬਣਨ ਵਿਚ ਸਫ਼ਲ ਰਹੇ। ਉਸਤੋਂ ਬਾਅਦ ਕਾਂਗਰਸ ਦੇ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਵਿਰੁਧ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਪ੍ਰੰਤੂ ਉਨ੍ਹਾਂ ‘ਸਿਆਣਪ’ ਵਾਚਦਿਆਂ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਚਰਚਾ ਮੁਤਾਬਕ ਅਸੋਕ ਪ੍ਰਧਾਨ ਨੂੰ ਵੀ ਸਮੇਂ ਦੀ ਨਜ਼ਾਕਤ ਦੇਖਦਿਆਂ ਅਸਤੀਫ਼ਾ ਦੇਣ ਲਈ ਮਨਾਉਣ ਦੀ ਕੋਸਿਸ ਕੀਤੀ ਜਾ ਰਹੀ ਸੀ ਪ੍ਰੰਤੂ ਉਨ੍ਹਾਂ ਵੱਲੋਂ ਇੰਨਕਾਰ ਕਰਨ ਤੋਂ ਬਾਅਦ ਹੁਣ ਇਹ ਮਤਾ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ ਬੀਐਸਐਫ਼ ਦੇ ਜਵਾਨ ਨੂੰ ਪੰਜ ਦਿਨਾਂ ਬਾਅਦ ਵੀ ਪਾਕਿਸਤਾਨ ਰਿਹਾਅ ਕਰਨ ਤੋਂ ਇੰਨਕਾਰੀ; ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ

ਚੇਲਿਆਂ ਨੇ ਵੀ ‘ਗੁਰੂ’ ਨੂੰ ਛੱਡਿਆ!
ਨਗਰ ਨਿਗਮ ਦੇ ਕੋਂਸਲਰਾਂ ਵੱਲੋਂ ਲਿਆਂਦੇ ਬੇਭਰੋਸਗੀ ਦੇ ਮਤੇ ਵਿਚ ਸਭ ਤੋਂ ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਸੀਨੀਅਰ ਡਿਪਟੀ ਮੇਅਰ ਨੂੰ ਹੁਣ ਉਸਦੇ ‘ਚੇਲੇ’ ਵੀ ਛੱਡ ਗਏ ਹਨ। ਜਿਸਦੇ ਚੱਲਦੇ ਇਸ ਗੱਲ ਦੀ ਵੀ ਸ਼ਹਿਰ ਵਿਚ ਕਾਫ਼ੀ ਚਰਚਾ ਹੈ ਕਿ ਜੇਕਰ ਚੇਲੇ ਹੀ ਨਾਲ ਨਹੀਂ ਰਹੇ ਤਾਂ ਦੂਜੇ ਕਿੰਨਾਂ ਕੁ ਸਾਥ ਨਿਭਾਉਣਗੇ। ਅੰਦਰਖ਼ਾਤੇ ਸਿਆਸੀ ਸਰਗੋਸ਼ੀਆ ਇਹ ਵੀ ਸੁਣਾਈ ਦੇ ਰਹੀਆਂ ਹਨ ਕਿ ਕਾਂਗਰਸ ਨਾਲ ਖੜੇ ਕੁੱਝ ਕੋਂਸਲਰਾਂ ਨੇ ਵੀ ਹਾਈਕਮਾਂਡ ਕੋਲ ‘ਪ੍ਰਧਾਨ ਜੀ’ ਨਾਲ ਆਪਣੇ ਮਤਭੇਦਾਂ ਨੂੰ ਸਪੱਸ਼ਟ ਕਰ ਦਿੱਤਾ ਹੈ।

ਇਹ ਵੀ ਪੜ੍ਹੋ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਜਾਰੀ : ਡਿਪਟੀ ਕਮਿਸ਼ਨਰ

ਮਤਾ ਦੇਣ ’ਚ ਮਹਿਲਾ ਕੌਂਸਲਰਾਂ ਦੇ ਪਤੀ ਰਹੇ ਅੱਗੇ!
ਉਧਰ ਅੱਜ ਇਸ ਬੇਭਰੋਸਗੀ ਮਤੇ ਸਬੰਧੀ ਕਮਿਸ਼ਨਰ ਨਾਲ ਸਾਹਮਣੇ ਆਈ ਫ਼ੋਟੋ ਵਿਚ ਕਈ ਮਹਿਲਾਂ ਕੋਂਸਲਰਾਂ ਦੀ ਬਜਾਏ ਉਨ੍ਹਾਂ ਦੇ ਪਤੀ ਨਜ਼ਰ ਆਏ। ਕਾਂਗਰਸ ਨੇ ਇਸ ਉਪਰ ਇਤਰਾਜ਼ ਜਤਾਇਆ ਹੈ।ਇੱਕ ਆਗੂ ਨੇ ਕਿਹਾ ਕਿ ‘‘ਵੋਟਰਾਂ ਨੇ ਆਪਣੀ ਨੁਮਾਇੰਦਗੀ ਕਰਨ ਲਈ ਸਬੰਧਤ ਵਾਰਡਾਂ ਵਿਚੋਂ ਔਰਤਾਂ ਨੂੰ ਚੁਣਿਆ ਹੈ ਤੇ ਉਨ੍ਹਾਂ ਦੇ ਪਤੀ ਕਿਸ ਤਰਾਂ ਇਹ ਹੱਕ ਖੋ ਸਕਦੇ ਹਨ। ’’

ਉਧਰ ਸੰਪਰਕ ਕਰਨ ‘ਤੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਨੇ ਆਪਣੇ ਵਿਰੁੱਧ ਬੇਭਰੋਸਗੀ ਦਾ ਮਤਾ ਆਉਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਤੇ ਹੁਣ ਵੀ ਉਹ ਇਸ ਮਤੇ ਦਾ ਸਾਹਮਣਾ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

DAV COLLEGE ਦੇ ਕੰਪਿਊਟਰ ਸਾਇੰਸ ਵਿਭਾਗ ਨੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ

0

Bathinda News:DAV COLLEGE ਬਠਿੰਡਾ ਦੇ ਬੀਸੀਏ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਲਈ ਇੱਕ ਯਾਦਗਾਰੀ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਜੋ ਪੁਰਾਣੀਆਂ ਯਾਦਾਂ, ਮੌਜ-ਮਸਤੀ ਅਤੇ ਜਸ਼ਨ ਨਾਲ ਭਰਿਆ ਹੋਇਆ ਸੀ। ਦੂਜੇ ਸਾਲ ਦੇ ਵਿਦਿਆਰਥੀਆਂ ਨੇ ਇੱਕ ਜੀਵੰਤ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿੱਚ ਸੰਗੀਤ ਖੇਡਾਂ ਅਤੇ ਪ੍ਰਤਿਭਾ ਪ੍ਰਦਰਸ਼ਨ ਸ਼ਾਮਲ ਸਨ, ਜਿਸ ਵਿੱਚ ਗਾਇਨ, ਨ੍ਰਿਤ, ਕਵਿਤਾ ਆਦਿ ਸ਼ਾਮਲ ਸਨ।ਇਸ ਸਮਾਗਮ ਦੀ ਮੁੱਖ ਗੱਲ ਸ਼ਖਸੀਅਤ ਮੁਕਾਬਲਾ ਸੀ, ਜਿੱਥੇ ਬਾਹਰ ਜਾਣ ਵਾਲੇ ਵਿਦਿਆਰਥੀਆਂ ਨੇ ਰੈਂਪ ਵਾਕ, ਪ੍ਰਤਿਭਾ ਪ੍ਰਦਰਸ਼ਨ ਅਤੇ ਪ੍ਰਸ਼ਨਾਵਲੀ ਦੌਰ ਵਿੱਚ ਹਿੱਸਾ ਲਿਆ। ਅਮਨਦੀਪ ਸ਼ਾਹੀ ਅਤੇ ਬਿਪਾਸ਼ਾ ਨੂੰ ਕ੍ਰਮਵਾਰ ਮਿਸਟਰ ਅਤੇ ਮਿਸ ਫੇਅਰਵੈੱਲ ਦਾ ਤਾਜ ਪਹਿਨਾਇਆ ਗਿਆ।

ਇਹ ਵੀ ਪੜ੍ਹੋ  ‘ਪ੍ਰੇਮਿਕਾ’ ਨੂੰ ਮਿਲਣ ਗਏ ਮੰਤਰੀ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ ’ਚ ਗੋ+ਲੀ ਲੱਗਣ ਕਾਰਨ ਹੋਈ ਮੌ.ਤ

ਅਨਮੋਲ ਸਿੰਘ ਅਤੇ ਰੋਸ਼ਨੀ ਰਾਘਵ ਨੂੰ ਪਹਿਲੇ ਰਨਰ-ਅੱਪ ਵਜੋਂ ਘੋਸ਼ਿਤ ਕੀਤਾ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਮੁਕਾਬਲੇ ਦੇ ਜੇਤੂਆਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਨੂੰ ਇੱਕ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਵਧਾਈ ਦੇਣ ਤੋਂ ਇਲਾਵਾ, ਉਨ੍ਹਾਂ ਨੇ ਉਨ੍ਹਾਂ ਨੂੰ ਆਉਣ ਵਾਲੀ ਪ੍ਰੀਖਿਆ ਦੀ ਤਿਆਰੀ ਕਰਨ ਅਤੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਤਾਕੀਦ ਕੀਤੀ। ਡਾ. ਵੰਦਨਾ ਜਿੰਦਲ ਮੁਖੀ, ਕੰਪਿਊਟਰ ਸਾਇੰਸ ਵਿਭਾਗ ਨੇ ਬਾਹਰ ਜਾਣ ਵਾਲੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਚੰਗਾ ਪ੍ਰਦਰਸ਼ਨ ਕਰਨ ਅਤੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ  ਬੀਐਸਐਫ਼ ਦੇ ਜਵਾਨ ਨੂੰ ਪੰਜ ਦਿਨਾਂ ਬਾਅਦ ਵੀ ਪਾਕਿਸਤਾਨ ਰਿਹਾਅ ਕਰਨ ਤੋਂ ਇੰਨਕਾਰੀ; ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ

ਇਸ ਸਮਾਗਮ ਵਿੱਚ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ, ਰਜਿਸਟਰਾਰ ਡਾ. ਸਤੀਸ਼ ਗਰੋਵਰ, ਰਾਜਿੰਦਰਾ ਕਾਲਜ, ਬਠਿੰਡਾ ਦੇ ਸਾਬਕਾ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਅਤੇ ਡੀ.ਏ.ਵੀ ਕਾਲਜ ਬਠਿੰਡਾ ਦੇ ਸਾਬਕਾ ਸੁਪਰਡੈਂਟ ਸ਼੍ਰੀ ਬਲਦੇਵ ਸ਼ਰਮਾ, ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਵੰਦਨਾ ਜਿੰਦਲ ਅਤੇ ਵਿਭਾਗ ਦੇ ਸਾਰੇ ਫੈਕਲਟੀ ਮੈਂਬਰ ਪ੍ਰੋ. ਰਾਕੇਸ਼ ਪੁਰੀ, ਪ੍ਰੋ. ਅਨੁਜਾ ਪੁਰੀ, ਡਾ. ਸੀਸ਼ਪਾਲ ਜਿੰਦਲ, ਪ੍ਰੋ. ਰਾਜੇਸ਼ ਬੱਤਰਾ, ਡਾ. ਪਵਨ ਕੁਮਾਰ, ਪ੍ਰੋ. ਰਮਿਲ ਗੁਪਤਾ, ਡਾ. ਰਿਸ਼ਮ, ਪ੍ਰੋ. ਮਨਦੀਪ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਅਨੀਤਾ ਜਿੰਦਲ, ਪ੍ਰੋ. ਸਮਨਵੀਰ, ਪ੍ਰੋ. ਦੇਵਯਾਂਸ਼ੀ ਜਿੰਦਲ, ਪ੍ਰੋ. ਮਨਦੀਪ ਕੌਰ, ਸ਼੍ਰੀਮਤੀ ਕਰਮਜੀਤ ਅਤੇ ਸ਼੍ਰੀਮਤੀ ਜੋਤੀ ਨੇ ਸ਼ਿਰਕਤ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਜਾਰੀ : ਡਿਪਟੀ ਕਮਿਸ਼ਨਰ

0

👉ਅਨਾਜ ਮੰਡੀਆਂ 668401 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ
Bathinda News:ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ 27 ਅਪ੍ਰੈਲ 2025 ਤੱਕ 668401.00 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਨ੍ਹਾਂ ਵਿਚੋਂ ਵੱਖ-ਵੱਖ ਖਰੀਦ ਏਜੰਸੀਆਂ ਨੇ 608040.00 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ 1250.14 ਕਰੋੜ ਰੁਪਏ ਕਣਕ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਜਾਰੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਚੱਲ ਰਹੀ ਕਣਕ ਦੀ ਖ੍ਰੀਦ ਅਤੇ ਲਿਫਟਿੰਗ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ।

ਇਹ ਵੀ ਪੜ੍ਹੋ  ‘ਪ੍ਰੇਮਿਕਾ’ ਨੂੰ ਮਿਲਣ ਗਏ ਮੰਤਰੀ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ ’ਚ ਗੋ+ਲੀ ਲੱਗਣ ਕਾਰਨ ਹੋਈ ਮੌ.ਤ

ਉਨ੍ਹਾਂ ਕਿਸਾਨਾਂ ਲਈ ਮੰਡੀਆਂ ਵਿਚ ਪੀਣ ਵਾਲੇ ਪਾਣੀ, ਸਾਫ-ਸਫਾਈ ਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਕਣਕ ਦੀ ਖ੍ਰੀਦ ਦੌਰਾਨ ਕਿਸੇ ਤਰ੍ਹਾਂ ਦੀ ਢਿੱਲ-ਮੱਠ ਜਾਂ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਵੇਗੀ।ਇਸ ਸਬੰਧ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ ਨੇ 27 ਅਪ੍ਰੈਲ ਤੱਕ ਵੱਖ-ਵੱਖ ਏਜੰਸੀਆਂ ਦੁਆਰਾ ਕੀਤੀ ਖਰੀਦੀ ਗਈ ਕਣਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਵੱਲੋਂ 189682 ਮੀਟ੍ਰਿਕ ਟਨ, ਮਾਰਕਫ਼ੈਡ 131264, ਪਨਸਪ 136830, ਵੇਅਰ ਹਾਊਸ 102307 ਤੇ ਪ੍ਰਾਈਵੇਟ ਵਪਾਰੀਆਂ ਵਲੋਂ 47957 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਦਫ਼ਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ‘ਫ਼ੋਨ’ ਬੰਦ ਕਰਨ ਵਾਲੇ ਮੁਲਾਜਮਾਂ ਦੀ ਹੁਣ ਖੈਰ ਨਹੀਂ!

0

Chandigarh News: ਦਫ਼ਤਰੀ ਸਮੇਂ ਤੋਂ ਬਾਅਦ ਅਤੇ ਛੁੱਟਂ ਵਾਲੇ ਦਿਨ ਆਪਣਾ ਮੋਬਾਇਲ ਫ਼ੋਨ ਬੰਦ ਕਰਨ ਵਾਲੇ ਸਰਕਾਰੀ ਮੁਲਾਜਮਾਂ ਦੀ ਹੁਣ ਖੈਰ ਨਹੀਂ ਹੋਵੇਗੀ। ਪੰਜਾਬ ਸਰਕਾਰ ਨੇ ਅਜਿਹੇ ਮੁਲਾਜਮਾਂ ਨੂੰ ਹੁਣ ਸਖ਼ਤ ਤਾੜਣਾ ਕੀਤੀ ਹੈ ਕਿ ਉਹ 24 ਘੰਟੇ 7 ਦਿਨ ਫ਼ੋਨ ’ਤੇ ਉਪਲਬਧ ਰਹਿਣ। ਇਸ ਸਬੰਧ ਵਿਚ ਪੰਜਾਬ ਸਰਕਾਰ ਦੇ ਪ੍ਰੋਸਨਲ ਵਿਭਾਗ ਦੇ ਵਿਸ਼ੇਸ ਸਕੱਤਰ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਇਸ ਸਬੰਧੀ ਸੂਚਿਤ ਕੀਤਾ ਹੈ। ਸੋਸਲ ਮੀਡੀਆ ’ਤੇ ਵਾਈਰਲ ਹੋਏ ਇਸ ਪੱਤਰ (ਨੰਬਰ ਪੀ-ਪੀ-2/2025/331 ਮਿਤੀ 26-04-2025) ਰਾਹੀਂ ਸਪੱਸ਼ਟ ਕੀਤਾ ਗਿਆ ਹੈ

ਇਹ ਵੀ ਪੜ੍ਹੋ  ਬੀਐਸਐਫ਼ ਦੇ ਜਵਾਨ ਨੂੰ ਪੰਜ ਦਿਨਾਂ ਬਾਅਦ ਵੀ ਪਾਕਿਸਤਾਨ ਰਿਹਾਅ ਕਰਨ ਤੋਂ ਇੰਨਕਾਰੀ; ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ

ਕਿ ਬਹੁਤ ਵਾਰ ਇਹ ਦੇਖਣ ਵਿਚ ਆਇਆ ਹੈ ਕਿ ਬਹੁਤ ਜਰੂਰੀ ਕੰਮ ਹੋਣ ਦੇ ਸਮੇਂ ਦਫਤਰੀ ਸਮੇਂ ਤੋਂ ਬਾਅਦ ਜਾਂ ਫ਼ਿਰ ਛੁੱਟੀ ਵਾਲੇ ਦਿਨ ਬਹੁਤ ਸਾਰੇ ਅਫ਼ਸਰ ਆਪਣੇ ਫ਼ੋਨ ਉਪਰ ਉਪਲਬਧ ਨਹੀਂ ਹੁੰਦੇ, ਕਿਉਂਕਿ ਜਾਂ ਤਾਂ ਉਨ੍ਹਾਂ ਦਾ ਫ਼ੋਨ ਬੰਦ ਹੁੰਦਾ ਹੈ ਜਾਂ ਫ਼ਿਰ ਫ਼ਲਾਈਟ ਮੋਡ ’ਤੇ ਹੌਣ ਕਾਰਨ ਨੈਟਵਰਕ ਤੋਂ ਬਾਹਰ ਹੁੰਦਾ ਹੈ। ਅਜਿਹੇ ਸਮੇਂ ਦੌਰਾਨ ਜਰੂਰੀ ਪ੍ਰਸ਼ਾਸਨਿਕ ਕੰਮਾਂ ਨੂੰ ਨੇਪਰੇ ਚਾੜਣ ਵਿਚ ਦਿੱਕਤਾਂ ਆਉਂਦੀਆਂ ਹਨ। ਜਿਸਦੇ ਚੱਲਦੇ ਹੁਣ ਆਪੋ-ਆਪਣੇ ਵਿਭਾਗਾਂ ਅਧੀਨ ਕੰਮ ਕਰਨ ਵਾਲੇ ਅਫ਼ਸਰਾਂ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਦਫ਼ਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਵੀ ਫ਼ੋਨ ’ਤੇ ਉਪਬਲਧ ਰਹਿਣ ਤਾਂ ਕਿ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

‘ਪ੍ਰੇਮਿਕਾ’ ਨੂੰ ਮਿਲਣ ਗਏ ਮੰਤਰੀ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ ’ਚ ਗੋ+ਲੀ ਲੱਗਣ ਕਾਰਨ ਹੋਈ ਮੌ.ਤ

👉ਪੁਲਿਸ ਵੱਲੋਂ ਜਾਂਚ ਸ਼ੁਰੂ; ਲੜਕੀ ਪ੍ਰਵਾਰ ਦਾ ਦਾਅਵਾ ਘਰ ਆ ਕੇ ਕੀਤੀ ਖ਼ੁਦਕਸ਼ੀ, ਪੀੜਤ ਪ੍ਰਵਾਰ ਦਾ ਦੋਸ਼ ਕੀਤਾ ਕਤਲ
khanna News: ਇੱਥੋਂ ਦੇ ਨਜਦੀਕੀ ਪਿੰਡ ਰਾਮਪੁਰ ਵਿਖੇ ਪੰਜਾਬ ਪੁਲਿਸ ਦੇ ਇੱਕ ਜਵਾਨ ਦੀ ਸ਼ੱਕੀ ਹਾਲਾਤਾਂ ’ਚ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਗੁਰਕੀਰਤ ਸਿੰਘ ਨਾਂ ਦੇ ਇਸ ਪੁਲਿਸ ਕਾਂਸਟੇਬਲ ਦੀ ਲਾਸ਼ ਪਿੰਡ ਦੇ ਹੀ ਇੱਕ ਵਿਅਕਤੀ ਦੇ ਚੁਬਾਰੇ ਵਿਚੋਂ ਮਿਲੀ ਹੈ, ਜਿਸਦੇ ਪ੍ਰਵਾਰ ਦੀ ਇੱਕ ਲੜਕੀ ਨਾਲ ਇਸਦੀ ਕਥਿਤ ਦੋਸਤੀ ਦੱਸੀ ਜਾ ਰਹੀ ਹੈ। ਕਾਂਸਟੇਬਲ ਗੁਰਕੀਰਤ ਸਿੰਘ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਗੰਨਮੈਨ ਦਸਿਆ ਜਾ ਰਿਹਾ।

ਇਹ ਵੀ ਪੜ੍ਹੋ ਬੀਐਸਐਫ਼ ਦੇ ਜਵਾਨ ਨੂੰ ਪੰਜ ਦਿਨਾਂ ਬਾਅਦ ਵੀ ਪਾਕਿਸਤਾਨ ਰਿਹਾਅ ਕਰਨ ਤੋਂ ਇੰਨਕਾਰੀ; ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ

ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ ਅਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਚਨਾ ਮੁਤਾਬਕ ਇਹ ਘਟਨਾ ਬੀਤੀ ਅੱਧੀ ਰਾਤ ਨੂੰ ਵਾਪਰੀ ਹੈ। ਜਦਕਿ ਮ੍ਰਿਤਕ ਨੌਜਵਾਨ ਦੇ ਪ੍ਰਵਾਰ ਨੇ ਦਸਿਆ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਬਾਰੇ ਸਵੇਰੇ 5 ਵਜੇਂ ਪਤਾ ਪਿੰਡ ਦੀ ਪੰਚਾਇਤ ਰਾਹੀਂ ਜਾਣਕਾਰੀ ਮਿਲੀ ਹੈ। ਮੁਢਲੀ ਪੜਤਾਲ ਮੁਤਾਬਕ ਗੁਰਕੀਰਤ ਦੀ ਮੌਤ ਉਸਦੇ ਹੀ ਸਰਵਿਸ ਰਿਵਾਲਵਰ ਵਿਚੋਂ ਚੱਲੀ ਗੋਲੀ ਨਾਲ ਹੋਈ ਹੈ, ਜੋਕਿ ਉਸਦੀ ਛਾਤੀ ਉਪਰ ਲੱਗੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ ਸਾਲ 2016 ਤੋਂ ਪਹਿਲਾਂ ਸੇਵਾਮੁਕਤ ਟੀਚਿੰਗ ਫੈਕਲਟੀ ਲਈ ਖ਼ੁਸ਼ਖ਼ਬਰੀ: ‘ਆਪ’ ਸਰਕਾਰ ਵੱਲੋਂ ਪੈਨਸ਼ਨ ਸੋਧ ਸਬੰਧੀ ਨੋਟੀਫ਼ਿਕੇਸ਼ਨ ਜਾਰੀ

ਪਿੰਡ ਦੇ ਲੋਕਾਂ ਵਿਚ ਚੱਲ ਰਹੀ ਚਰਚਾ ਮੁਤਾਬਕ ਜਿਸ ਘਰ ਵਿਚ ਗੁਰਕੀਰਤ ਦੀ ਲਾਸ਼ ਮਿਲੀ ਹੈ, ਉਸ ਪ੍ਰਵਾਰ ਦੀ ਲੜਕੀ ਨਾਲ ਉਸਦੀ ਦੋਸਤੀ ਸੀ ਤੇ ਲੜਕੀ ਵਿਆਹੀ ਵੀ ਚੁੱਕੀ ਸੀ ਪ੍ਰੰਤੂ ਦੋਸਤੀ ਬਰਕਰਾਰ ਸੀ। ਜਦੋਂਕਿ ਮ੍ਰਿਤਕ ਦੇ ਚਾਚੇ ਨੇ ਦੋਸ਼ ਲਗਾਇਆ ਕਿ ਉਕਤ ਪ੍ਰਵਾਰ ਵਾਲਿਆਂ ਨੇ ਗੁਰਕੀਰਤ ਦਾ ਉਸਦੇ ਹੀ ਪਿਸਤੌਲ ਨਾਲ ਗੋਲੀ ਮਾਰ ਕੇ ਕਤਲ ਕੀਤਾ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਕਾਨੂੰਨ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਬੀਐਸਐਫ਼ ਦੇ ਜਵਾਨ ਨੂੰ ਪੰਜ ਦਿਨਾਂ ਬਾਅਦ ਵੀ ਪਾਕਿਸਤਾਨ ਰਿਹਾਅ ਕਰਨ ਤੋਂ ਇੰਨਕਾਰੀ; ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ

Firozpur News: ਲੰਘੀ 23 ਅਪ੍ਰੈਲ ਨੂੰ ਗਲਤੀ ਨਾਲ ਸਰਹੱਦ ਪਾਰ ਕਰਕੇ ਦਰੱਖਤ ਦੀ ਛਾਂ ਹੇਠ ਬੈਠਣ ਵਾਲੇ ਬਾਰਬਰ ਸਕਿਊਰਟੀ ਫ਼ੌਰਸ (ਬੀਐਸਐਫ) ਦੇ ਜਵਾਨ ਪੀਕੇ ਸ਼ਾਹੂ ਨੂੰ ਪਾਕਿਸਤਾਨ ਵੱਲੋਂ ਹਾਲੇ ਤੱਕ ਰਿਹਾਅ ਨਹੀਂ ਕੀਤਾ ਗਿਆ। ਕੋਲਕਾਤਾ ਨਾਲ ਸਬੰਧਤ ਇਸ ਜਵਾਨ ਦੇ ਪ੍ਰਵਾਰ ਵਿਚ ਮਾਤਮ ਛਾਇਆ ਹੋਇਆ ਹੈ।

ਪਤਨੀ ਗਰਭਵਤੀ ਹੈ, ਜਿਸਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਸਬੰਧ ਵਿਚ ਬੀਐਸਐਫ਼ ਅਤੇ ਪਾਕਿਸਤਾਨੀ ਰੈਂਜਰਜ਼ ਵਿਚਕਾਰ ਤਿੰਨ ਫਲੈਗ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਹਾਲੇ ਤੱਕ ਕੋਈ ਗੱਲ ਤਣ-ਪੱਤਣ ਨਹੀਂ ਲੱਗ ਸਕੀ। ਦਸਣਾ ਬਣਦਾ ਹੈ ਕਿ ਕਸਮੀਰ ਤੋਂ ਬਦਲ ਕੇ ਫਿਰੋਜ਼ਪੁਰ ਦੇ ਮਮਦੋਟ ਸੈਕਟਰ ਵਿੱਚ ਤਾਇਨਾਤ ਬੀਐਸਐਫ ਦੀ 24ਵੀਂ ਬਟਾਲੀਅਨ ਦਾ ਜਵਾਨ ਪੀਕੇ ਸ਼ਾਹੂ ਦੀ ਡਿਊਟੀ ਤਾਰੋਂ ਪਾਰ ਕਣਕ ਦੀ ਵਾਢੀ ਕਰਨ ਲਈ ਗਏ ਕਿਸਾਨਾਂ ਦੀ ਰਾਖੀ ਲਈ ਲੱਗੀ ਸੀ।

ਇਹ ਵੀ ਪੜ੍ਹੋ ਪਹਿਲਗਾਮ ਹਮਲਾ; ਅੱਤਵਾਦੀਆਂ ਹੱਥੋਂ ਮਾਰੇ ਗਏ ਵਿਨੈ ਕਟਿਆਲ ਦੇ ਪ੍ਰਵਾਰ ਲਈ ਹਰਿਆਣਾ ਸਰਕਾਰ ਨੇ ਕੀਤਾ ਵੱਡਾ ਐਲਾਨ

ਜਿਆਦਾ ਗਰਮੀ ਹੋਣ ਕਾਰਨ ਸਿਪਾਹੀ ਪੀਕੇ ਸਾਹੂ ਖੇਤਾਂ ਵਿਚ ਨਜਦੀਕ ਹੀ ਦਰੱਖਤ ਹੇਠਾਂ ਬੈਠਣ ਲਈ ਚਲਾ ਗਿਆ। ਪ੍ਰੰਤੂ ਉਸਨੂੰ ਇਹ ਨਹੀਂ ਪਤਾ ਸੀ ਕਿ ਇਹ ਦਰੱਖਤ ਸਰਹੱਦ ਦੇ ਪਾਰ ਸੀ। ਜਿਸਦੇ ਚੱਲਦੇ ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਘੇਰਾ ਪਾ ਲਿਆ ਅਤੇ ਸਮੇਤ ਹਥਿਆਰ ਉਸਨੂੰ ਫੜ ਕੇ ਆਪਣੇ ਨਾਲ ਲੈ ਗਏ।

ਇਸ ਘਟਨਾ ਦੀ ਜਾਣਕਾਰੀ ਜਿਸ ਤਰ੍ਹਾਂ ਹੀ ਬੀਐਸਐਫ ਦੇ ਉੱਚ ਅਧਿਕਾਰੀਆਂ ਨੂੰ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਪਾਕਿਸਤਾਨੀ ਰੇਂਜਰਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਸ ਸਿਪਾਹੀ ਦਾ ਕੁਝ ਦਿਨ ਪਹਿਲਾਂ ਹੀ ਤਬਾਦਲਾ ਹੋ ਗਿਆ ਸੀ। ਉਸਨੂੰ ਜ਼ੀਰੋ ਲਾਈਨ ਬਾਰੇ ਨਹੀਂ ਪਤਾ ਸੀ। ਪ੍ਰੰਤੂ ਪਾਕਿਸਤਾਨੀ ਰੈਂਜਰ ਨਹੀਂ ਮੰਨੇ।

ਇਹ ਵੀ ਪੜ੍ਹੋ ਵੱਡੀ ਖ਼ਬਰ; ਭਾਰਤ ਨੇ ਪਾਕਿਤਸਾਨੀਆਂ ਦੀ ਦੇਸ-ਵਾਪਸੀ ਦੀ ਮਿਆਦ ’ਚ ਕੀਤਾ ਵਾਧਾ

ਦਸਣਾ ਬਣਦਾ ਹੈ ਕਿ ਇਸ ਘਟਨਾ ਦੇ ਇੱਕ ਦਿਨ ਪਹਿਲਾਂ ਹੀ 22 ਅਪ੍ਰੈਲ ਨੂੰ ਪਹਿਲਗਾਮ ਵਿਖੇ ਅੱਤਵਾਦੀ ਹਮਲੇ ਕਾਰਨ ਦੋਨਾਂ ਦੇਸ਼ਾਂ ਵਿਚਕਾਰ ਸਬੰਧ ਤਨਾਅਪੂਰਨ ਬਣੇ ਹੋਏ ਸਨ। ਹੁਣ ਘਟਨਾ ਨੂੰ ਚਾਰ ਦਿਨ ਬੀਤ ਚੁੱਕੇ ਹਨ ਅਤੇ ਤਿੰਨ ਫਲੈਗ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਸਿਪਾਹੀ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ।ਪਾਕਿਸਤਾਨੀ ਰੇਂਜਰਾਂ ਦਾ ਕਹਿਣਾ ਹੈ ਕਿ ਉਹ ਸਿਪਾਹੀ ਨੂੰ ਉਦੋਂ ਤੱਕ ਰਿਹਾਅ ਨਹੀਂ ਕਰ ਸਕਦੇ ਜਦੋਂ ਤੱਕ ਉਨ੍ਹਾਂ ਨੂੰ ਹਾਈ ਕਮਾਂਡ ਤੋਂ ਨਿਰਦੇਸ਼ ਨਹੀਂ ਮਿਲ ਜਾਂਦੇ।

ਗੌਰਤਲਬ ਹੈ ਕਿ ਕੋਲਕਾਤਾ ਦੇ ਹੁਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਪੀ ਕੇ ਸਾਹੂ ਪਿਛਲੇ 17 ਸਾਲਾਂ ਤੋਂ ਬੀਐਸਐਫ ਵਿੱਚ ਸੇਵਾ ਨਿਭਾ ਰਿਹਾ ਹੈ। ਉਸਦੀ ਪਤਨੀ ਰਜਨੀ ਸਾਹੂ ਨੂੰ ਜਦ ਆਪਣੇ ਪਤੀ ਨੂੰ ਪਾਕਿਸਤਾਨੀ ਰੈਂਜਰਜ਼ ਵੱਲੋਂ ਫ਼ੜਣ ਦੀ ਜਾਣਕਾਰੀ ਮਿਲੀ ਤਾਂ ਉਸਦਾ ਰੋ ਰੋ ਕੇ ਬੁਰਾ ਹਾਲ ਹੈ। ਦਸਿਆ ਜਾ ਰਿਹਾ ਕਿ ਉਹ ਗਰਭਵਤੀ ਹੈ। ਉਸਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਸਦੇ ਪਤੀ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਜਾਵੇ। ਉਸਨੇ ਕਿਹਾ ਹੈ ਕਿ ਹੁਣ ਉਹ ਆਪਣੇ ਪਤੀ ਨੂੰ ਵਾਪਸ ਲਿਆਉਣ ਲਈ ਫਿਰੋਜ਼ਪੁਰ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਪੰਜਾਬ ਵਿੱਚ 3000 ਤੋਂ ਵੱਧ ਇਲੈਕਟੋਰਲ ਲਿਟਰੇਸੀ ਕਲੱਬ ਵਿਦਿਆਰਥੀਆਂ ਵਿੱਚ ਚੋਣ ਜਾਗਰੂਕਤਾ ਫੈਲਾ ਰਹੇ ਹਨ: ਸਿਬਿਨ ਸੀ

0

Chandigarh News: ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਨੇ ਅੱਜ ਨੌਜਵਾਨ ਵੋਟਰਾਂ ਵਿੱਚ ਚੋਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਰਾਜ ਭਰ ਵਿੱਚ ਇਲੈਕਟੋਰਲ ਲਿਟਰੇਸੀ ਕਲੱਬਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ 3,000 ਤੋਂ ਵੱਧ ਇਲੈਕਟੋਰਲ ਲਿਟਰੇਸੀ ਕਲੱਬ ਸਰਗਰਮੀ ਨਾਲ ਕੰਮ ਕਰ ਰਹੇ ਹਨ। ਇਲੈਕਟੋਰਲ ਲਿਟਰੇਸੀ ਕਲੱਬ ਵਿਦਿਆਰਥੀਆਂ ਨੂੰ ਵਿਚਾਰ ਚਰਚਾ, ਮੋਕ ਚੋਣਾਂ, ਪੋਸਟਰ ਮੁਕਾਬਲੇ, ਸਹੁੰ ਚੁੱਕ ਸਮਾਰੋਹ, ਅਤੇ ਵੋਟਰ ਜਾਗਰੂਕਤਾ ਮੁਹਿੰਮਾਂ ਸਮੇਤ ਬਹੁਤ ਸਾਰੀਆਂ ਚੋਣ ਗਤੀਵਿਧੀਆਂ ਵਿੱਚ ਸ਼ਾਮਲ ਕਰ ਰਹੇ ਹਨ। ਇਹ ਯਤਨ ਨੌਜਵਾਨਾਂ ਵਿੱਚ ਜਮਹੂਰੀ ਭਾਗੀਦਾਰੀ ਅਤੇ ਜ਼ਿੰਮੇਵਾਰ ਨਾਗਰਿਕਤਾ ਦੀਆਂ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਵਿੱਚ ਮਦਦ ਕਰ ਰਹੇ ਹਨ।

ਇਹ ਵੀ ਪੜ੍ਹੋ ਵੱਡੀ ਖ਼ਬਰ; ਭਾਰਤ ਨੇ ਪਾਕਿਤਸਾਨੀਆਂ ਦੀ ਦੇਸ-ਵਾਪਸੀ ਦੀ ਮਿਆਦ ’ਚ ਕੀਤਾ ਵਾਧਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ, ਸਿਬਿਨ ਸੀ ਨੇ ਕਿਹਾ ਕਿ “ਇਲੈਕਟੋਰਲ ਲਿਟਰੇਸੀ ਕਲੱਬਾਂ ਦੇ ਮਾਧਿਅਮ ਨਾਲ, ਅਸੀਂ ਲੋਕਤੰਤਰ ਦੇ ਭਵਿੱਖ ਵਿੱਚ ਨਿਵੇਸ਼ ਕਰ ਰਹੇ ਹਾਂ। ਸ਼ੁਰੂਆਤੀ ਪੜਾਅ ‘ਤੇ ਚੋਣ ਗਿਆਨ ਨਾਲ ਵਿਦਿਆਰਥੀਆਂ ਵਿੱਚ ਇੱਕ ਸਮਝ ਪੈਦਾ ਹੁੰਦੀ ਹੈ ਅਤੇ ਉਹ ਸਰਗਰਮ, ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਬਣਦੇ ਹਨ।” ਸਭ ਤੋਂ ਵਧੀਆ ਪਹਿਲਕਦਮੀਆਂ ਨੂੰ ਦਸਤਾਵੇਜ਼ੀ ਬਣਾਉਣ ਅਤੇ ਉਤਸ਼ਾਹਿਤ ਕਰਨ ਲਈ, ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਪਹਿਲਾਂ ਇਲੈਕਟੋਰਲ ਲਿਟਰੇਸੀ ਕਲੱਬ ਪੱਤਰਿਕਾ ਨੂੰ ਲਾਂਚ ਕੀਤਾ ਸੀ ਜੋ ਕਿ ਇੱਕ ਔਨਲਾਈਨ ਨਿਊਜ਼ਲੈਟਰ ਸੀ, ਜਿਸ ਵਿੱਚ ਪੰਜਾਬ ਭਰ ਦੇ ਇਲੈਕਟੋਰਲ ਲਿਟਰੇਸੀ ਕਲੱਬਾਂ ਦੀਆਂ ਸ਼ਾਨਦਾਰ ਗਤੀਵਿਧੀਆਂ ਅਤੇ ਸਫਲਤਾ ਦੀਆਂ ਕਹਾਣੀਆਂ ਸ਼ਾਮਲ ਹਨ। ਇਲੈਕਟੋਰਲ ਲਿਟਰੇਸੀ ਕਲੱਬ ਪੱਤ੍ਰਿਕਾ ਚੋਣ ਸਾਖਰਤਾ ਨੂੰ ਵਧਾਉਣ ਦੇ ਯਤਨਾਂ ਵਿੱਚ ਰਚਨਾਤਮਕਤਾ, ਨਵੀਨਤਾ ਅਤੇ ਸਮਰਪਣ ਦਾ ਪ੍ਰਦਰਸ਼ਨ ਕਰਦੇ ਹੋਏ ਇੱਕ ਪ੍ਰੇਰਣਾਦਾਇਕ ਪਲੇਟਫਾਰਮ ਵਜੋਂ ਕੰਮ ਕਰਦੀ ਹੈ।

ਇਹ ਵੀ ਪੜ੍ਹੋ ਪਾਕਿਸਤਾਨ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾਕਾਮ; ਪੰਜਾਬ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼

ਇਸ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਿੱਚ ਆਈ.ਟੀ. ਟੀਮ ਰਾਜ ਵਿੱਚ ਸਾਰੇ ਇਲੈਕਟੋਰਲ ਲਿਟਰੇਸੀ ਕਲੱਬਾਂ ਦੇ ਕੰਮਕਾਜ ਅਤੇ ਨਿਗਰਾਨੀ ਨੂੰ ਸੁਚਾਰੂ ਬਣਾਉਣ ਲਈ ਇੱਕ ਸਮਰਪਿਤ ਪੋਰਟਲ ਵਿਕਸਿਤ ਕਰ ਰਹੀ ਹੈ। ਪੋਰਟਲ ਕਲੱਬਾਂ ਦੁਆਰਾ ਫੋਟੋਆਂ, ਵੀਡੀਓਜ਼ ਅਤੇ ਗਤੀਵਿਧੀਆਂ ਦੀਆਂ ਰਿਪੋਰਟਾਂ ਨੂੰ ਆਸਾਨੀ ਨਾਲ ਅਪਲੋਡ ਕਰਨ ਦੇ ਯੋਗ ਬਣਾਵੇਗਾ, ਜਿਸ ਨਾਲ ਮੁੱਖ ਦਫਤਰ ਦੇ ਪੱਧਰ ‘ਤੇ ਅਸਲ-ਸਮੇਂ ਦੀ ਟਰੈਕਿੰਗ ਅਤੇ ਮੁਲਾਂਕਣ ਦੀ ਆਗਿਆ ਦਿੱਤੀ ਜਾ ਸਕੇਗੀ। ਇਸ ਡਿਜੀਟਲ ਪਹਿਲਕਦਮੀ ਨਾਲ ਤਾਲਮੇਲ ਨੂੰ ਹੋਰ ਮਜ਼ਬੂਤ ​​ਕਰਨ ਅਤੇ ਪੰਜਾਬ ਭਰ ਵਿੱਚ ਇਲੈਕਟੋਰਲ ਲਿਟਰੇਸੀ ਕਲੱਬਾਂ ਦੀਆਂ ਸਰਗਰਮ ਗਤੀਵਿਧੀਆਂ ਨੂੰ ਵਧੇਰੇ ਮਜ਼ਬੂਤ ਦਿੱਖ ਪ੍ਰਦਾਨ ਕਰਨ ਦੀ ਉਮੀਦ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਪਹਿਲਗਾਮ ਹਮਲਾ; ਅੱਤਵਾਦੀਆਂ ਹੱਥੋਂ ਮਾਰੇ ਗਏ ਵਿਨੈ ਕਟਿਆਲ ਦੇ ਪ੍ਰਵਾਰ ਲਈ ਹਰਿਆਣਾ ਸਰਕਾਰ ਨੇ ਕੀਤਾ ਵੱਡਾ ਐਲਾਨ

0

👉ਪ੍ਰਵਾਰ ਨੂੰ 50 ਲੱਖ ਦੀ ਵਿੱਤੀ ਸਹਾਇਤਾ ਦੇ ਨਾਲ ਇੱਕ ਮੈਂਬਰ ਨੂੰ ਮਿਲੇਗੀ ਸਰਕਾਰੀ ਨੌਕਰੀ
Haryana News: ਲੰਘੀ 22 ਅਪ੍ਰੈਲ ਨੂੰ ਜੰਮੂ ਕਸਮੀਰ ਦੇ ਪਹਿਲਗਾਮ ਇਲਾਕੇ ’ਚ ਅੱਤਵਾਦੀਆਂ ਵੱਲੋਂ ਕੀਤੇ ਹਮਲੇ ’ਚ ਮਾਰੇ ਗਏ27 ਸੈਲਾਨੀਆਂ ਵਿਚ ਸ਼ਾਮਲ ਭਾਰਤੀ ਨੇਵੀਂ ਦੇ ਲੈਫ਼ਟੀਨੈਟ ਵਿਨੈ ਨਰਵਾਲ ਲਈ ਹਰਿਆਣਾ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪ੍ਰਵਾਰ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ ਵੱਡੀ ਖ਼ਬਰ; ਭਾਰਤ ਨੇ ਪਾਕਿਤਸਾਨੀਆਂ ਦੀ ਦੇਸ-ਵਾਪਸੀ ਦੀ ਮਿਆਦ ’ਚ ਕੀਤਾ ਵਾਧਾ  

ਉਧਰ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਵੀ ਅੱਜ ਲੈਫਟੀਨੈਂਟ ਵਿਨੈ ਨਰਵਾਲ ਦੇ ਪਰਿਵਾਰ ਨੂੰ ਦਿਲਾਸਾ ਦੇਣ ਕਰਨਾਲ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ਸੇਕਟਰ-7 ਪਹੁੰਚੇ। ਉਨ੍ਹਾਂ ਨੇ ਭਗਵਾਨ ਅੱਗੇ ਵਿਨੈ ਨੂੰ ਆਪਣੇ ਚਰਣਾਂ ਵਿੱਚ ਸਥਾਨ ਦੇਣ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਦੇ ਵਿਰੁਧ ਇੱਕਜੁਟ ਹੋਣ ਦੀ ਲੋੜ ਹੈ। ਸਪੀਕਰ ਕਲਿਆਣ ਨੇ ਕਿਹਾ ਕਿ ਵਿਨੈ ਨਰਵਾਲ ਦਾ ਪਿੰਡ ਭੂਸਲੀ ਘਰੌਂਡਾ ਵਿਧਾਨਸਭਾ ਖੇਤਰ ਵਿੱਚ ਹੈ, ਇਸ ਲਈ ਉਨ੍ਹਾਂ ਲਈ ਇਹ ਇੱਕ ਪਾਰਿਵਾਰਿਕ ਮਾਮਲਾ ਹੈ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਵਿਨੈ ਨਰਵਾਲ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਵੱਡੀ ਖ਼ਬਰ; ਭਾਰਤ ਨੇ ਪਾਕਿਤਸਾਨੀਆਂ ਦੀ ਦੇਸ-ਵਾਪਸੀ ਦੀ ਮਿਆਦ ’ਚ ਕੀਤਾ ਵਾਧਾ

👉ਅੱਜ ਸੀ ਆਖ਼ਰੀ ਦਿਨ, ਹੁਣ 29 ਅਪ੍ਰੈਲ ਤੱਕ ਜਾ ਸਕਣਗੇ ਵਾਪਸ
Atari Border News: ਜੰਮੂ ਕਸ਼ਮੀਰ ਦੇ ਪਹਿਲਗਾਮ ਦੀ ਬੇਸਰਨ ਘਾਟੀ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਤਨਾਅ ਦੇ ਚੱਲਦਿਆਂ ਭਾਰਤ ’ਚ ਰਹਿ ਰਹੇ ਪਾਕਿਸਤਾਨੀਆਂ ਲਈ ਆਪਣੇ ਦੇਸ਼ ਵਾਪਸ ਪਰਤਣ ਲਈ ਅੱਜ ਆਖ਼ਰੀ ਦਿਨ ਸੀ ਪ੍ਰੰਤੂ ਹੁਣ ਭਾਰਤ ਸਰਕਾਰ ਨੇ ਇਸ ਵਿਚ ਦੋ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਜਦੋਂ ਕਿ ਮੈਡੀਕਲ ਵੀਜ਼ੇ ’ਤੇ ਭਾਰਤ ’ਚ ਆਪਣਾ ਇਲਾਜ਼ ਕਰਵਾਉਣ ਲਈ ਆਏ ਪਾਕਿਸਤਾਨੀਆਂ ਲਈ ਇਹ ਮਿਆਦ 29 ਅਪ੍ਰੈਲ ਤੱਕ ਹੈ।ਉੰਝ ਇਹ ਪਤਾ ਲੱਗਿਆ ਹੈ ਕਿ ਇਹ ਛੋਟ ਸਾਰਕ ਦੇਸਾਂ ਤਹਿਤ ਮਿਲਣ ਵਾਲੇ ਵੀਜ਼ਾ ਧਾਰਕ ਨੂੰ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ ਪਾਕਿਸਤਾਨ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾਕਾਮ; ਪੰਜਾਬ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼

ਜਿਕਰਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਦੇਸ ਅੰਦਰ ਪੈਦਾ ਹੋਏ ਰੋਸ਼ ਅਤੇ ਭਾਰਤ ਤੇ ਪਾਕਿਸਤਾਨ ’ਚ ਵਧੇ ਤਨਾਅ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਲਈ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ। ਹਾਲਾਂਕਿ ਇਹ ਮਿਆਦ ਬਾਅਦ ਵਿਚ ਵਧਾ ਕੇ 27 ਅਪ੍ਰੈਲ ਤੱਕ ਕਰ ਦਿੱਤੀ ਸੀ, ਜੋਕਿ ਅੱੱਜ ਸ਼ਾਮ ਨੂੰ ਸਮਾਪਤ ਹੋ ਰਹੀ ਸੀ ਪ੍ਰੰਤੂ ਹੁਣ ਦੋ ਦਿਨ ਹੋਰ ਵਧ ਗਈ ਹੈ।

ਇਹ ਵੀ ਪੜ੍ਹੋ ਹਲਵਾਰਾ ਹਵਾਈ ਅੱਡੇ ਦਾ ਕੰਮ 100 ਫ਼ੀਸਦੀ ਮੁਕੰਮਲ, ਆਪ ਸਰਕਾਰ ਨੇ 60 ਕਰੋੜ ਰੁਪਏ ਵਿੱਚ ਕੀਤੇ ਵਿਕਾਸ ਕੰਮ: ਸੰਜੀਵ ਅਰੋੜਾ

ਹਾਲਾਂਕਿ ਪਿਛਲੇ ਤਿੰਨ ਦਿਨਾਂ ਤੋਂ ਹੀ ਵੱਡੀ ਗਿਣਤੀ ਵਿਚ ਲੋਕ ਪਾਕਿਸਤਾਨ ਵਾਪਸ ਪਰਤ ਰਹੇ ਹਨ ਤੇ ਉਧਰੋ ਵੀ ਵਾਪਸ ਆ ਰਹੇ ਹਨ ਪ੍ਰੰਤੂ ਕੀਤੀ ਜਾ ਰਹੀ ਸਖ਼ਤੀ ਦੇ ਚੱਲਦਿਆਂ ਹੇਠਲੇ ਪੱਧਰ ’ਤੇ ਪਾਕਿਸਤਾਨੀਆਂ ਨੂੰ ਲੱਭ ਕੇ ਵਾਪਸ ਭੇਜਣ ਲਈ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਿੱਜੀ ਤੌਰ ’ਤੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਫ਼ੋਨ ’ਤੇ ਵੀ ਗੱਲ ਕੀਤੀ ਗਈ ਸੀ। ਉਧਰ ਪਾਕਿਸਤਾਨ ਵੱਲੋਂ ਵੀ ਇਕੱਲੇ ਧਾਰਮਿਕ ਯਾਤਰਾ ’ਤੇ ਆਏ ਛੱਡ ਸਾਰੇ ਭਾਰਤੀਆਂ ਦਾ ਵੀਜ਼ਾ ਰੱਦ ਕਰਕੇ ਉਨ੍ਹਾਂ ਨੂੰ ਵਾਪਸ ਭੇਜਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਕਾਰਨ ਦੋਨਾਂ ਦੇਸ਼ਾਂ ਵਿਚ ਅਫ਼ਰਾਂ-ਤਫ਼ਰੀ ਵਾਲਾ ਮਾਹੌਲ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਪਾਕਿਸਤਾਨ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾਕਾਮ; ਪੰਜਾਬ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼

0

👉7 ਪਿਸਤੌਲਾਂ, 1.5 ਲੱਖ ਰੁਪਏ ਨਕਦੀ ਅਤੇ ਇੱਕ ਥਾਰ ਗੱਡੀ ਬਰਾਮਦ: ਡੀਜੀਪੀ ਗੌਰਵ ਯਾਦਵ
Amritsar News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਪਾਕਿਸਤਾਨ ਅਧਾਰਤ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੇ ਆਸਟ੍ਰੇਲੀਆ-ਅਧਾਰਤ ਹੈਂਡਲਰ ਜੱਸਾ ਦੇ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ ਦੀ ਪਛਾਣ ਅਭਿਸ਼ੇਕ ਕੁਮਾਰ ਵਜੋਂ ਕੀਤੀ ਹੈ, ਜੋ ਕਿ ਅੰਮ੍ਰਿਤਸਰ ਦੇ ਪਿੰਡ ਮੀਰਾਂਕੋਟ ਕਲਾਂ ਦਾ ਰਹਿਣ ਵਾਲਾ ਹੈ।ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਸੱਤ ਪਿਸਤੌਲਾਂ, ਜਿਸ ਵਿੱਚ ਪੰਜ .30 ਬੋਰ ਅਤੇ ਦੋ ਆਧੁਨਿਕ 9 ਐਮਐਮ ਗਲੌਕ ਸ਼ਾਮਲ ਹਨ, ਸਮੇਤ ਚਾਰ ਕਾਰਤੂਸ ਅਤੇ 1.5 ਲੱਖ ਰੁਪਏ ਬਰਾਮਦ ਕੀਤੇ ਹਨ, ਇਸ ਤੋਂ ਇਲਾਵਾ ਹਥਿਆਰਾਂ ਦੀ ਤਸਕਰੀ ਲਈ ਵਰਤੀ ਜਾ ਰਹੀ ਉਸਦੀ ਮਹਿੰਦਰਾ ਥਾਰ ਗੱਡੀ ਨੂੰ ਜ਼ਬਤ ਕਰ ਲਿਆ ਹੈ।

ਇਹ ਵੀ ਪੜ੍ਹੋ  ਹਲਵਾਰਾ ਹਵਾਈ ਅੱਡੇ ਦਾ ਕੰਮ 100 ਫ਼ੀਸਦੀ ਮੁਕੰਮਲ, ਆਪ ਸਰਕਾਰ ਨੇ 60 ਕਰੋੜ ਰੁਪਏ ਵਿੱਚ ਕੀਤੇ ਵਿਕਾਸ ਕੰਮ: ਸੰਜੀਵ ਅਰੋੜਾ

ਡੀਜੀਪੀ ਨੇ ਖੁਲਾਸਾ ਕੀਤਾ ਕਿ ਸੀਆਈ ਅੰਮ੍ਰਿਤਸਰ ਨੂੰ ਭਰੋਸੇਯੋਗ ਖੁਫੀਆ ਜਾਣਕਾਰੀ ਮਿਲੀ ਸੀ ਕਿ ਆਸਟ੍ਰੇਲੀਆ ਅਧਾਰਤ ਜੱਸਾ, ਪਾਕਿਸਤਾਨ ਅਧਾਰਤ ਤਸਕਰਾਂ ਨਾਲ ਮਿਲ ਕੇ, ਆਪਣੇ ਸਥਾਨਕ ਸਾਥੀਆਂ ਅਭਿਸ਼ੇਕ ਕੁਮਾਰ ਅਤੇ ਉਸਦੇ ਸਾਥੀ ਜੋਧਬੀਰ ਸਿੰਘ ਉਰਫ਼ ਜੋਧਾ ਦੀ ਮਦਦ ਨਾਲ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਗੈਰ-ਕਾਨੂੰਨੀ ਹਥਿਆਰਾਂ/ਗੋਲਾ ਬਾਰੂਦ ਦੀ ਤਸਕਰੀ ਕਰ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਨਪੁੱਟ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਹ ਇਹ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਕੇ ਸੂਬੇ ਭਰ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਅੱਗੇ ਪਹੁੰਚਾਉਣ ਲਈ ਸਰਗਰਮੀ ਨਾਲ ਸ਼ਾਮਲ ਸਨ।ਮੁਲਜ਼ਮ ਅਭਿਸ਼ੇਕ ਅਤੇ ਜੋਧਬੀਰ ਉਰਫ਼ ਜੋਧਾ ਬਾਰੇ ਮਿਲੀ ਜਾਣਕਾਰੀ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੇ ਅੰਮ੍ਰਿਤਸਰ-ਪਠਾਨਕੋਟ ਬਾਈਪਾਸ ਜੀਟੀ ਰੋਡ ‘ਤੇ ਮੋੜ ਪਿੰਡ ਫਤਿਹਗੜ੍ਹ ਸ਼ੁਕਰਚੱਕ ਨੇੜੇ ਛਾਪਾ ਮਾਰਿਆ ਅਤੇ ਮੁਲਜ਼ਮ ਅਭਿਸ਼ੇਕ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਆਪਣੀ ਥਾਰ ਗੱਡੀ ਵਿੱਚ ਕਿਸੇ ਧਿਰ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ।

ਇਹ ਵੀ ਪੜ੍ਹੋ  ਯੁੱਧ ਨਸ਼ਿਆਂ ਵਿਰੁਧ; ਡੀਜੀਪੀ ਵੱਲੋਂ ਪੰਜਾਬ ’ਚ ਨਸ਼ਿਆਂ ਦੇ ਖਾਤਮੇ ਲਈ 31 ਮਈ ਤੱਕ ਡੈਡਲਾਈਨ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਸਬੰਧੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਭਿਸ਼ੇਕ ਕੁਮਾਰ ਅਤੇ ਜੋਧਬੀਰ ਸਿੰਘ ਦੋਵੇਂ ਹਵਾਲਾ ਲੈਣ-ਦੇਣ ਵਿੱਚ ਸਰਗਰਮੀ ਨਾਲ ਸ਼ਾਮਲ ਹਨ, ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਆਪਕ ਨੈੱਟਵਰਕ ਨਾਲ ਉਨ੍ਹਾਂ ਦੇ ਸੰਭਾਵੀ ਸਬੰਧਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ ਅਤੇ ਪੁਲਿਸ ਟੀਮਾਂ ਦੋਸ਼ੀ ਜੋਧਬੀਰ ਉਰਫ਼ ਜੋਧਾ ਨੂੰ ਫੜਨ ਲਈ ਛਾਪੇਮਾਰੀਆਂ ਕਰ ਰਹੀਆਂ ਹਨ।ਇਸ ਸਬੰਧੀ ਥਾਣਾ ਐਸਐਸਓਸੀ, ਅੰਮ੍ਰਿਤਸਰ ਵਿਖੇ ਆਰਮਜ਼ ਐਕਟ ਦੀ ਧਾਰਾ 25, 25(1)(ਏ) ਅਤੇ 25(1)(ਬੀ) ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਐਫਆਈਆਰ ਨੰਬਰ 23 ਮਿਤੀ 26.04.2025 ਦਰਜ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ