ਦੇਸ ਨੂੰ ਦਹਿਲਾਉਣ ਦੀ ਸਾਜਸ਼ ਨਾਕਾਮ;ਡਾਕਟਰ ਦੇ ਘਰੋਂ 300 ਕਿਲੋ RDX ਤੇ AK-56 ਰਾਈਫ਼ਲ ਬਰਾਮਦ

Date:

spot_img

Faridabad News:ਦੇਸ਼ ਨੂੰ ਦਹਿਲਾਉਣ ਦੀ ਇੱਕ ਵੱਡੀ ਸਾਜਸ਼ ਨੂੰ ਨਾਕਾਮ ਕਰਦਿਆਂ ਜੰਮੂ-ਕਸ਼ਮੀਰ ਪੁਲਿਸ ਨੇ ਹਰਿਆਣਾ ਪੁਲਿਸ ਦੀ ਮੱਦਦ ਨਾਲ ਹਰਿਆਣਾ ਦੇ ਫਰੀਦਾਬਾਦ ਸਥਿਤ ਇੱਕ ਡਾਕਟਰ ਦੇ ਘਰੋਂ ਕਰੀਬ 300 ਕਿਲੋਗ੍ਰਾਮ ਆਰਡੀਐਕਸ, ਇੱਕ ਏਕੇ-56 ਰਾਈਫਲ, ਕਾਰਤੂਸ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।ਮੂਲ ਰੂਪ ਵਿੱਚ ਅਨੰਤਨਾਗ (ਜੰਮੂ-ਕਸ਼ਮੀਰ) ਨਾਲ ਸਬੰਧਤ ਡਾ ਆਦਿਲ ਨਾਂ ਦੇ ਫ਼ਰੀਦਾਬਾਦ ‘ਚ ਸਥਿਤ ਕਿਰਾਏ ਦੇ ਇੱਕ ਮਕਾਨ ਵਿਚ ਪੁਲਿਸ ਵੱਲੋਂ ਇਹ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਟੀਮਾਂ ਨੂੰ 84 ਕਾਰਤੂਸਾਂ ਵਾਲੇ 14 ਬੈਗ, 5 ਲਿਟਰ ਰਸਾਇਣ ਅਤੇ ਦੋ ਆਟੋਮੈਟਿਕ ਪਿਸਤੌਲ ਵੀ ਮਿਲੇ ਹਨ।

ਇਹ ਵੀ ਪੜ੍ਹੋ Panjab University ਦਾ ਮਾਹੌਲ ਭਖਿਆ, ਵਿਦਿਆਰਥੀ ਅੰਦਰ ਪੁੱਜਣ ‘ਚ ਸਫ਼ਲ, ਬਾਹਰਲਿਆਂ ਦੀ ਪੁਲਿਸ ਵੱਲੋਂ ਫ਼ੜੋ-ਫੜਾਈ

ਡਾ. ਆਦਿਲ ਅਹਿਮਦ ਨੂੰ ਜੰਮੂ-ਕਸ਼ਮੀਰ ਪੁਲੀਸ ਨੇ 7 ਨਵੰਬਰ ਨੂੰ ਸਹਾਰਨਪੁਰ (ਉੱਤਰ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਪੁਲਿਸ ਕੋਲ ਪੁੱਛਗਿੱਛ ਦੌਰਾਨ ਹੀ ਉਸਨੇ ਇਸ ਵਿਸਫੋਟਕ ਸਮੱਗਰੀ ਬਾਰੇ ਖੁਲਾਸਾ ਕੀਤਾ ਸੀ।ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਡਾ ਆਦਿਲ ਦੇ ਨਾਲ ਸਬੰਧਾਂ ਬਾਰੇ ਪਤਾ ਚੱਲਣ ‘ਤੇ ਪੁਲਿਸ ਨੇ ਇੱਕ ਹੋਰ ਡਾਕਟਰ ਮੁਜਾਹਿਲ ਸ਼ਕੀਲ ਨੂੰ ਵੀ ਗ੍ਰਿਫਤਾਰ ਕੀਤਾ ਹੈ। ਹੁਣ ਦੋਵਾਂ ਤੋਂ ਸਾਂਝੇ ਤੌਰ ’ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਅਨੰਤਨਾਗ ਦੇ ਜਨਰਲ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਨੌਕਰੀ ਕਰਨ ਵਾਲੇ ਡਾ ਆਦਿਲ ਨੇ ਪਿਛਲੇ ਸਾਲ ਅਸਤੀਫਾ ਦੇ ਕੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਆਪਣੀ ਪ੍ਰੈਕਿਟਸ ਸ਼ੁਰੂ ਕੀਤੀ ਸੀ। ਇਸ ਦੌਰਾਨ ਹੀ ਉਸਦੇ ਵੱਲੋਂ ਫਰੀਦਾਬਾਦ ਵਿੱਚ ਇੱਕ ਕਮਰਾ ਕਿਰਾਏ ’ਤੇ ਲਿਆ ਗਿਆ ਸੀ, ਜਿਸ ਵਿਚੋਂ ਹੁਣ ਇਹ ਸਮੱਗਰੀ ਬਰਾਮਦ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Haryana Cabinet का बड़ा फैसला; दीन दयाल लाडो लक्ष्मी योजना के आय पात्रता मानदंडों में बदलाव

👉हरियाणा सरकार ने परिवार की सालाना आय की सीमा...

पीएम मोदी के जनसेवा के 25 वर्ष पूर्ण होने पर हरियाणा मंत्रीमण्डल में किया प्रस्ताव पारित

👉पीएम की विजनरी सोच और कल्याणकारी नीतियों की बदौलत...

मुख्यमंत्री ने लाभार्थियों के हाथों से 50 लाख से अधिक खातों में ट्रांसफर करवाए 1,634 करोड़ रुपये

👉‘डायरेक्ट बेनिफिट ट्रांसफर’ से पारदर्शिता और पात्र लाभार्थियों तक...