ਹੋਟਲ ਕਾਰੋਬਾਰੀ ਦੇ ਘਰ ਅੱਗੇ ਫ਼ਾਈਰਿੰਗ ਕਰਨ ਵਾਲਾ ਲੱਕੀ ਪਟਿਆਲ ਗੈਂਗ ਦਾ ਗੁਰਗਾ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ

Date:

spot_img

Mohali News: ਮੁਹਾਲੀ ਪੁਲਿਸ ਨੇ ਬੀਤੀ ਅੱਧੀ ਰਾਤ ਇੱਕ ਵੱਡੀ ਕਾਰਵਾਈ ਕਰਦਿਆਂ ਲੰਘੀ 5 ਨਵੰਬਰ ਨੂੰ ਮੁਹਾਲੀ ਦੇ ਇੱਕ ਹੋਟਲ ਕਾਰੋਬਾਰੀ ਦੇ ਘਰ ਅੱਗੇ ਗੋਲੀਬਾਰੀ ਕਰਨ ਵਾਲੇ ਲੱਕੀ ਪਟਿਆਲ ਗੈਂਗ ਦੇ ਗੁਰਗੇ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਹੋਏ ਮੁਕਾਬਲੇ ਵਿਚ ਗੋਲੀ ਲੱਗਣ ਕਾਰਨ ਰਣਬੀਰ ਰਾਣਾ ਨਾਂ ਦਾ ਇਹ ਗੁਰਗਾ ਜਖ਼ਮੀ ਹੋ ਗਿਆ, ਜਿਸਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ Panjab University ਦਾ ਮਾਹੌਲ ਭਖਿਆ, ਵਿਦਿਆਰਥੀ ਅੰਦਰ ਪੁੱਜਣ ‘ਚ ਸਫ਼ਲ, ਬਾਹਰਲਿਆਂ ਦੀ ਪੁਲਿਸ ਵੱਲੋਂ ਫ਼ੜੋ-ਫੜਾਈ

ਐਸਐਸਪੀ ਹਰਮਨਬੀਰ ਸਿੰਘ ਹਾਂਸ ਨੇ ਮੌਕੇ ਵਾਲੀ ਜਗ੍ਹਾਂ ਨੇ ਦਸਿਆ ਕਿ ਬੀਤੇ ਕੱਲ ਅਰਸ਼ ਤੇ ਜਸ਼ਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੰਨ੍ਹਾਂ ਦੀ ਪੁਛਗਿਛ ‘ਤੇ ਹੀ ਰਣਬੀਰ ਰਾਣਾ ਦੀ ਪਹਿਚਾਣ ਹੋਈ ਸੀ, ਜਿਸਦੇ ਬਾਰੇ ਅੱਜ ਖਰੜ ‘ਚ ਹੋਣ ਬਾਰੇ ਪਤਾ ਚੱਲਿਆ ਸੀ। ਜਿਸਤੋਂ ਬਾਅਦ ਸੀਆਈਏ ਮੁਹਾਲੀ ਵੱਲੋਂ ਨਾਕਾਬੰਦੀ ਕੀਤੀ ਗਈ ਪ੍ਰੰਤੂ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਮੁਲਜ਼ਮ ਨੇ ਪੁਲਿਸ ਪਾਰਟੀ ‘ਤੇ ਹੀ ਗੋਲੀ ਚਲਾ ਦਿੱਤੀ, ਜਿਸਦੇ ਜਵਾਬ ਵਿਚ ਚਲਾਈ ਗੋਲੀ ਉਸਦੀ ਲੱਤ ਵਿਚ ਲੱਗੀ।

ਇਹ ਵੀ ਪੜ੍ਹੋ ਪੰਜਾਬ ਦੇ ਸਕੂਲਾਂ ਵਿਚ ਅੱਜ ਤੋਂ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਬਾਰੇ ਪੜਾਇਆ ਜਾਵੇਗਾ

ਐਸਐਸਪੀ ਨੇ ਅੱਗੇ ਦਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜਮ ਅਰਸ਼ਜੋਤ ਕੁੱਝ ਸਮਾਂ ਪਹਿਲਾਂ ਗੀਤਕਾਰ ਬੰਟੀ ਬੈਂਸ ਉੱਪਰ ਚੱਲੀ ਗੋਲੀ ਵਿਚ ਵੀ ਸ਼ਾਮਲ ਰਿਹਾ ਸੀ। ਇੰਨ੍ਹਾਂ ਤਿੰਨਾਂ ਵਿਰੁਧ ਹੀ ਪਹਿਲਾਂ ਹੀ ਕਈ-ਕਈ ਪਰਚੇ ਦਰਜ਼ ਹਨ। ਹੁਣ ਇੰਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 38 ’ਚ ਰਹਿੰਦੇ ਇੱਕ ਹੋਟਲ ਕਾਰੋਬਾਰੀ ਤਾਰਾ ਸਿੰਘ ਸੈਣੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਮੁਲਜਮਾਂ ਦਾ ਸਬੰਧ ਗੈਂਗਸਟਰ ਲੱਕੀ ਪਟਿਆਲ ਨਾਲ ਸਬੰਧ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਅਕਾਲੀ ਦਲ ਸਰਕਾਰ ਉਦਯੋਗ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਪ੍ਰਦਾਨ ਕਰੇਗੀ: ਸੁਖਬੀਰ ਸਿੰਘ ਬਾਦਲ

👉ਪਟਿਆਲਾ, ਸਮਾਣਾ ਤੇ ਸ਼ੁਤਰਾਣਾ ਵਿਚ ਵਪਾਰੀਆਂ ਤੇ ਉਦਯੋਗਪਤੀਆਂ ਦੀ...