ਪਟਿਆਲਾ, 1 ਸਤੰਬਰ: ਖ਼ੂਨ ਦੇ ਰਿਸ਼ਤਿਆਂ ਦੇ ਮੁਕਾਬਲੇ ਪੈਸਾ ਤੇ ਜਮੀਨ ਇਨਸਾਨ ਨੂੰ ਕਿੰਨਾਂ ਪਿਆਰਾ ਹੋ ਗਏ, ਇਸਦੀ ਤਾਜ਼ਾ ਮਿਸਾਲ ਨੇੜਲੇ ਪਿੰਡ ਬੰਮਣਾ ਵਿਚ ਸਾਹਮਣੇ ਆਈ ਹੈ, ਜਿਥੇ ਜਮੀਨ ਦੇ ਛੋਟੇ ਜਿਹੇ ਟੁਕੜੇ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਚੱਲ ਰਹੇ ਵਿਵਾਦ ਨੇ ਇੱਕ ਭਰਾ ਦੀ ਜਾਨ ਲੈ ਲਈ ਤੇ ਦੂਜਾ ਪੁਲਿਸ ਨੇ ਫ਼ੜ ਲਿਆ। ਮ੍ਰਿਤਕ ਤਰਲੋਚਨ ਸਿੰਘ ਤੇ ਉਸਨੂੰ ਕਥਿਤ ਤੌਰ ’ਤੇ ਮਾਰਨ ਵਾਲਾ ਹਾਕਮ ਸਿੰਘ ਹੋਰੀ ਤਿੰਨ ਭਰਾ ਸਨ, ਜਿੰਨ੍ਹਾਂ ਵਿਚੋਂ ਛੱਜੂ ਸਿੰਘ ਕੁਆਰਾ ਸੀ।
ਰੁੱਤ ਬਦਲੀਆਂ ਦੀ:ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ’ਚ ਵੱਡੀ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ
ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਤਫ਼ਤੀਸ ਮੁਤਾਬਕ ਤਿੰਨਾਂ ਨੂੰ ਚਾਰ-ਚਾਰ ਕਨਾਲ ਜਮੀਨ ਆਉਂਦੀ ਸੀ। ਲੰਘੀ 24 ਅਗਸਤ ਨੂੰ ਖੇਤ ਵਿਚ ਹੀ ਤਰਲੋਚਨ ਸਿੰਘ ਤੇ ਹਾਕਮ ਸਿੰਘ ਦੀ ਲੜਾਈ ਹੋਈ ਦੱਸੀ ਜਾ ਰਹੀ ਹੈ, ਜਿਸ ਵਿਚ ਤਰਲੋਚਨ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਤੇ ਅਖ਼ੀਰ ਪੀਜੀਆਈ ਚੰਡੀਗੜ੍ਹ ਵਿਚ ਉਸਨੇ ਦਮ ਤੋੜ ਦਿੱਤਾ। ਐਸਐਚਓ ਅਵਤਾਰ ਸਿੰਘ ਨੇ ਦਸਿਆ ਕਿ ਹਾਕਮ ਸਿੰਘ ਅਤੇ ਉਸਦੀ ਪਤਨੀ ਵਿਰੁਧ ਸਿਕਾਇਤ ਕੀਤੀ ਗਈ ਸੀ ਤੇ ਹਾਕਮ ਸਿੰਘ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।
Share the post "ਜਮੀਨ ਦੇ ਪਿੱਛੇ ਖੂਨ ਹੋਇਆ ਸਫੈਦ, ਭਰਾ ਨੇ ਭਰਾ ਮਾ+ਰਿਆਂ, ਪੁਲਿਸ ਵੱਲੋਂ ਕਾਬੂ"