ਰਾਜਪੁਰਾ, 1 ਸਤੰਬਰ: ਥਾਣਾ ਸਦਰ ਰਾਜਪੁਰਾ ਦੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ ਝਾਰਖੰਡ ਤੋਂ ਅਫ਼ੀਮ ਦੀ ਖੇਪ ਲੈ ਕੇ ਆਏ ਇੱਕ ਪ੍ਰੇਮੀ ਜੋੜੇ ਨੂੰ ਕਾਬੂ ਕੀਤਾ ਹੈ। ਇੰਨ੍ਹਾਂ ਦੇ ਕੋਲੋਂ 1 ਕਿਲੋ ਅਫ਼ੀਮ ਬਰਾਮਦ ਹੋਈ ਹੈ। ਥਾਣਾ ਮੁਖੀ ਇੰਸਪੈਟਰ ਕ੍ਰਿਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਹ ਕਾਰਵਾਈ ਦਿੱਲੀ-ਅੰਮ੍ਰਿਤਸਰ ਹਾਈਵੇ ’ਤੇ ਸਥਿਤ ਬਸੰਤਪੁਰਾ ਕੋਲ ਕੀਤੀ ਗਈ ਹੈ, ਜਿੱਥੇ ਪੁਲਿਸ ਨੇ ਪਹਿਲਾਂ ਹੀ ਨਾਕਾਬੰਦ ਕੀਤੀ ਹੋਈ ਸੀ।
ਜਮੀਨ ਦੇ ਪਿੱਛੇ ਖੂਨ ਹੋਇਆ ਸਫੈਦ, ਭਰਾ ਨੇ ਭਰਾ ਮਾ+ਰਿਆਂ, ਪੁਲਿਸ ਵੱਲੋਂ ਕਾਬੂ
ਫ਼ੜੇ ਗਏ ਨੌਜਵਾਨ ਦੀ ਪਹਿਚਾਣ ਮਨੋਜ ਕੁਮਾਰ ਤੇ ਔਰਤ ਦੀ ਕਾਲੋ ਦੇਵੀ ਵਾਸੀ ਝਾਰਖੰਡ ਦੇ ਤੌਰ ‘ਤੇ ਹੋਈ ਹੈ। ਮੁਢਲੀ ਸੂਚਨਾ ਮੁਤਾਬਕ ਦੋਨੋਂ ਪ੍ਰੇਮੀ-ਪ੍ਰੇਮਿਕਾ ਦੱਸੇ ਜਾ ਰਹੇ ਹਨ ਤੇ ਇਹ ਪਹਿਲਾਂ ਵੀ ਤਸਕਰੀ ਕਰਦੇ ਸਨ ਅਤੇ ਹੁਣ ਦੂਜੀ ਵਾਰ ਪੰਜਾਬ ਵਿਚ ਅਫ਼ੀਮ ਦੀ ਖੇਪ ਲੈ ਕੇ ਆਏ ਸਨ। ਥਾਣਾ ਮੁਖੀ ਨੇ ਦਸਿਆ ਕਿ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।