WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸਮਕਾਲੀ ਸਮੱਸਿਆਵਾਂ ਦੇ ਤਕਨੀਕੀ ਅਤੇ ਨੀਤੀਗਤ ਸਮਾਧਾਨਾਂ ਬਾਰੇ ਕਿਤਾਬ ਲਾਂਚ

ਤਲਵੰਡੀ ਸਾਬੋ, 11 ਮਾਰਚ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸੰਮੇਲਨ ਭਵਨ ਵਿਖੇ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਖੇਤੀ ਮਾਹਿਰ ਅਤੇ ਜੀ.ਕੇ.ਯੂ. ਤਲਵੰਡੀ ਸਾਬੋ ਦੇ ਪਰੋ. ਵਾਈਸ ਚਾਂਸਲਰ ਕਮ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਦੁਆਰਾ ਲਿਖੀ ਨਵੀਂ ਕਿਤਾਬ “ਸਮਕਾਲੀ ਖੇਤੀ ਦੀਆਂ ਚਿੰਤਾਵਾਂ ਅਤੇ ਰੁਕਾਵਟਾਂ: ਤਕਨਾਲੋਜੀ ਅਤੇ ਨੀਤੀ ਯੁਕਤ ਹੱਲ” ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਲੇਖਕ ਡਾ. ਧੀਮਾਨ ਦੀ ਵਿਲੱਖਣ, ਲੇਖਣ ਯੋਗਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲੇਖਕ ਦਾ ਲੰਬੇ ਸਮੇਂ ਤੱਕ ਦਾ ਤਜਰਬਾ ਖੇਤੀਬਾੜੀ ਦੇ ਵਿਕਾਸ ਲਈ ਮਾਰਗ ਦਰਸ਼ਕ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਦਰਜ ਅਨਮੋਲ ਜਾਣਕਾਰੀ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਨਾਲ ਜੁੜੇ ਸਾਰੇ ਹਿੱਸੇਦਾਰਾਂ ਲਈ ਸਹਾਇਕ ਸਿੱਧ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਬੀ.ਐਮ.ਐਜੂਕੇਸ਼ਨ ਆਫ ਮੈਰਾਥਨ ਦੇ ਸਬੰਧ ਚ ਕੀਤੀ ਟੀ. ਸ਼ਰਟ ਜਾਰੀ

ਇਸ ਤੋਂ ਇਲਾਵਾ ਉਨ੍ਹਾਂ ਇਸ਼ਾਰਾ ਕੀਤਾ ਕਿ ਨੀਤੀ ਘਾੜਕ ਪ੍ਰਭਾਵੀ ਨੀਤੀਆਂ ਬਣਾਉਣ ਲਈ ਕਿਤਾਬ ਵਿੱਚ ਦਿੱਤੇ ਵਿਹਾਰਕ ਸੁਝਾਵਾਂ ਦਾ ਲਾਭ ਲੈ ਸਕਣਗੇ।ਜੀ.ਕੇ.ਯੂ. ਦੇ ਵਾਈਸ ਚਾਂਸਲਰ (ਪ੍ਰੋ.) ਡਾ. ਐਸ.ਕੇ.ਬਾਵਾ ਨੇ ਪੁਸਤਕ ਦੀ ਸਮੱਗਰੀ ਅਤੇ ਸ਼ੈਲੀ ਦੀ ਤਾਰੀਫ਼ ਕਰਦਿਆਂ ਇਸ ਦਾ ਸਵਾਗਤ ਕੀਤਾ। ਉਨਾਂ ਆਸ ਪ੍ਰਗਟਾਈ ਕਿ ਪੁਸਤਕ ਆਪਣੀ ਵਿਆਪਕ ਪਹੁੰਚ ਨਾਲ ਕਿਸਾਨਾਂ, ਖੋਜਕਾਰਾਂ, ਨੀਤੀ ਆਯੋਜਕਾਂ ਅਤੇ ਵਿਦਿਆਰਥੀਆਂ ਲਈ ਇੱਕ ਲਾਜ਼ਮੀ ਸਰੋਤ ਬਣ ਜਾਵੇਗੀ।ਲੇਖਕ ਡਾ. ਜਗਤਾਰ ਸਿੰਘ ਧੀਮਾਨ ਨੇ ਪੁਸਤਕ ਦੇ ਵਿਸ਼ਾ-ਵਸਤੁ ਅਤੇ ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਸਾਰਥਕਤਾ ‘ਤੇ ਵਿਚਾਰ ਕੀਤਾ। ਉਨ੍ਹਾਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਭਾਰਤੀ ਖੇਤੀ ਦੀ ਯਾਤਰਾ ਦਾ ਜ਼ਿਕਰ ਕਰਦਿਆਂ ਇਸ ਗੱਲ ਤੇ ਚਾਨਣਾ ਪਾਇਆ ਕਿ ਕਿਵੇਂ ਪੰਜਾਬ ਖੁਰਾਕ ਸੁਰੱਖਿਆ ਵਿੱਚ ਸਭ ਤੋਂ ਅੱਗੇ ਨਿਕਲਿਆ।

ਪਾਰਕ ਦੀ ਮੰਦੀ ਹਾਲਤ ਨੂੰ ਲੈ ਕੇ ਸ਼ਹਿਰੀਆਂ ਦਾ ਵਫ਼ਦ ਕਮਿਸ਼ਨਰ ਨੂੰ ਮਿਲਿਆ

ਡਾ. ਧੀਮਾਨ ਨੇ ਹਰੀ ਕ੍ਰਾਂਤੀ ਤੋਂ ਬਾਅਦ ਦੇ ਕੁਦਰਤੀ ਸੋਮਿਆਂ ਦੀਆਂ ਚੁਣੌਤੀਆਂ, ਵਾਤਾਵਰਣਿਕ ਅਸੰਤੁਲਨ ਅਤੇ ਅਣਉਚਿਤ ਆਰਥਿਕ ਸਥਿਤੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਮੌਜੂਦਾਂ ਮੁੱਦਿਆਂ ਜਿਵੇਂ ਕਿ ਖੇਤੀ ਸਿੱਖਿਆ ਦੀ ਗੁਣਵੱਤਾ ਨੂੰ ਉਤਸ਼ਾਹਿਤ ਕਰਨਾ, ਪ੍ਰਾਈਵੇਟ ਸੰਸਥਾਵਾਂ ਵਿੱਚ ਖੇਤੀ ਸਿੱਖਿਆ ਤੇ ਖੇਤੀਬਾੜੀ ਵਿੱਚ ਨੌਜਵਾਨਾਂ ਦੀ ਰੁਚੀ ਨੂੰ ਮੁੜ ਸੁਰਜੀਤ ਕਰਨ ਲਈ ਰਣਨੀਤੀਆਂ ਨੂੰ ਸੰਬੋਧਿਤ ਕਰਦੇ ਹੋਏ ਡਾ. ਧੀਮਾਨ ਨੇ ਯੋਗ ਢੰਗ ਤਰੀਕਿਆਂ ਦੀ ਰੂਪਰੇਖਾ ਸਾਂਝੀ ਕੀਤੀ ਜੋ ਨੋਕਰੀ ਲੱਭਣ ਵਾਲੇ ਨੌਜਵਾਨਾਂ ਨੂੰ ਨੌਕਰੀ ਦੇਣ ਵਾਲਿਆਂ ਵਿੱਚ ਬਦਲ ਸਕਦੇ ਹਨ। ਕਿਤਾਬ ਨੀਤੀ ਘੜਨ ਦੀ ਯੋਜਨਾਬੰਦੀ ਅਤੇ ਲੋੜ-ਅਧਾਰਿਤ ਖੇਤੀ ਵਿਕਾਸ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਖਾਸ ਸੁਝਾਅ ਪ੍ਰਦਾਨ ਕਰਦੀ ਹੈ।ਖੇਤੀਬਾੜੀ ਵਿਭਾਗ ਪੰਜਾਬ ਦੇ ਸਾਬਕਾ ਸੰਯੁਕਤ ਨਿਰਦੇਸ਼ਕ( ਇਨਪੁਟਸ) ਡਾ. ਬਲਦੇਵ ਸਿੰਘ ਨੇ ਪੁਸਤਕ ਦੇ ਤਕਨਾਲੋਜੀ ਅਤੇ ਨੀਤੀ ਯੋਜਨਾ ਬਾਰੇ ਵਿਲੱਖਣ ਦ੍ਰਿਸ਼ਟੀਕੋਣਾਂ ਤੇ ਚਾਨਣਾ ਪਾਇਆ।

ਖੇਤੀ ਭਵਨ ਵਿਖੇ ਕੀਤੀ ਗਈ ਰੀਵਿਊ ਮੀਟਿੰਗ

ਉਨ੍ਹਾਂ ਲੇਖਕ ਵੱਲੋਂ ਪਲਾਂਟ ਕਲੀਨਿਕਾਂ ਅਤੇ ਫਸਲਾਂ ਦੇ ਡਾਕਟਰਾਂ ਵਰਗੇ ਨਵੀਨਤਾਕਾਰੀ ਸੰਕਲਪਾਂ ਨੂੰ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ।ਮੁੱਖ ਖੇਤੀਬਾੜੀ ਅਫ਼ਸਰ, ਬਠਿੰਡਾ, ਕਰਨਬੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਪੁਸਤਕ ਦੇ ਸੁਝਾਅ, ਜਿਸ ਵਿੱਚ ਨੌਜਵਾਨਾਂ ਨੂੰ ਖੇਤੀਬਾੜੀ ਨਾਲ ਮੁੜ ਜੋੜਨਾ, ਖੇਤੀ-ਵਿਭਿੰਨਤਾ ਪ੍ਰੋਗਰਾਮਾਂ ਤੇ ਜ਼ੋਰ ਦੇਣਾ ਅਤੇ ਛੋਟੇ ਕਿਸਾਨਾਂ ਲਈ ਤਕਨਾਲੋਜੀ ਦਿਸ਼ਾ-ਨਿਰਦੇਸ਼ ਵਿਕਸਿਤ ਕਰਨਾ ਸ਼ਾਮਲ ਹੈ, ਪੰਜਾਬ ਦੇ ਖੇਤੀਬਾੜੀ ਸੈਕਟਰ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਸਮੱਰਥਾ ਰੱਖਦੇ ਹਨ।ਡਾ. ਦਵਿੰਦਰ ਸਿੰਘ ਲੱਧੜ, ਜੀ.ਕੇ.ਯੂ. ਦੇ ਚਾਂਸਲਰ ਦੇ ਸਲਾਹਕਾਰ ਨੇ ਪ੍ਰਭਾਵੀ ਸੰਚਾਰ ਰਾਹੀਂ ਖੇਤੀਬਾੜੀ ਖੋਜ, ਅਧਿਆਪਨ ਅਤੇ ਤਕਨਾਲੋਜੀ ਦੇ ਤਬਾਦਲੇ ਵਿੱਚ ਡਾ. ਧੀਮਾਨ ਦੇ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦਿਆਂ ਸਭਨਾਂ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਸਮਾਗਮ ਵਿੱਚ ਜੀ.ਕੇ.ਯੂ. ਦੇ ਸਮੂਹ ਡੀਨ, ਡਾਇਰੈਕਟਰ ਅਤੇ ਸੀਨੀਅਰ ਅਧਿਕਾਰੀਆਂ ਸਮੇਤ ਖੇਤੀਬਾੜੀ ਵਿਭਾਗ, ਪੰਜਾਬ ਦੇ ਟੈਕਨੋਕਰੇਟਸ ਅਤੇ ਆਗਾਂਹਵਧੂ ਕਿਸਾਨਾਂ ਨੇ ਭਾਗ ਲਿਆ।

 

Related posts

ਐਸ. ਐਸ. ਡੀ. ਗਰਲਜ਼ ਕਾਲਜ ਵਿੱਚ ਕੰਮਕਾਜ਼ ਵਾਲੀ ਥਾਂ ’ਤੇ ਜਿਨਸੀ ਪਰੇਸ਼ਾਨੀ ਰੋਕਥਾਮ ਹਫ਼ਤਾ ਮਨਾਇਆ

punjabusernewssite

ਮਾਲਵਾ ਕਾਲਜ ਦੇ ਕਾਮਰਸ ਵਿਭਾਗ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਵਿਦਿਆਰਥੀਆਂ ਨੂੰ ਕਰਵਾਇਆ ਦੌਰਾ

punjabusernewssite

ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ

punjabusernewssite