ਤਲਵੰਡੀ ਸਾਬੋ, 8 ਜੁਲਾਈ : ਕਾਜ਼ਾਕ (ਰਸ਼ੀਆ) ਵਿਖੇ ਹੋਈਆਂ ਬ੍ਰਿਕਸ ਖੇਡਾਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਮੁੱਕੇਬਾਜ਼ ਲਲਿਤਾ ਨੇ 66 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ।ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਪ੍ਰੋ.(ਡਾ.) ਐਸ.ਕੇ.ਬਾਵਾ, ਉਪ ਕੁਲਪਤੀ ਨੇ ਲਲਿਤਾ ਦੀ ਮਿਹਨਤ, ਅਭਿਆਸ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਉਸਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਗਾਮੀ ਓਲੰਪਿਕ ਤੇ ਏਸ਼ੀਆਈ ਖੇਡਾਂ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।
ਪੁਰਾਣੀ ਰੰਜਿਸ਼ ਦੇ ਚੱਲਦੇ ਮੋੜ ਮੰਡੀ ’ਚ ਨੌਜਵਾਨ ਦਾ ਸ਼ਰੇਬਜ਼ਾਰ ਕੀਤਾ ਕ+ਤਲ
ਡਾ. ਬਲਵਿੰਦਰ ਕੁਮਾਰ ਸ਼ਰਮਾ ਡਾਇਰੈਕਟਰ ਖੇਡਾਂ ਨੇ ਦੱਸਿਆ ਕਿ ਲਲਿਤਾ ਨੇ ਕੁਆਰਟਰ ਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਖਿਡਾਰਨ ਨੂੰ ਹਰਾ ਕੇ ਸੈਮੀ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਸੈਮੀ ਫਾਈਨਲ ਵਿੱਚ ਨੇੜਲੇ ਮੁਕਾਬਲੇ ਵਿੱਚ ਲਲਿਤਾ ਨੂੰ ਚੀਨ ਦੀ ਖਿਡਾਰਨ ਹੱਥੋਂ 2-3 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਲਲਿਤਾ ਦੇ ਕੋਚ ਰਾਜ ਕੁਮਾਰ ਦੀ ਕੋਚਿੰਗ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ‘ਵਰਸਿਟੀ ਦੇ ਕਈ ਹੋਰ ਖਿਡਾਰੀ ਅਤੇ ਖਿਡਾਰਨਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਈ ਤਗਮੇ ਹਾਸਿਲ ਕੀਤੇ ਹਨ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੀ ਮੁੱਕੇਬਾਜ਼ ਲਲਿਤਾ ਨੇ ਬ੍ਰਿਕਸ ਖੇਡਾਂ ਵਿੱਚ ਜਿੱਤਿਆ ਕਾਂਸੇ ਦਾ ਤਗਮਾ"