Bathinda ‘ਚ ਦਿਨ-ਦਿਹਾੜੇ ਮੁੰਡੇ-ਕੁੜੀ ਨੇ ਖ਼ਾਧਾ ਜ਼ਹਿਰ; ਕੁੜੀ ਦੀ ਹੋਈ ਮੌ/ਤ, ਮੁੰਡੇ ਦੀ ਹਾਲਾਤ ਗੰਭੀਰ

Date:

spot_img

Bathinda News : Bathinda ਦੇ ਬੱਸ ਅੱਡੇ ਨਜ਼ਦੀਕ ਐਤਵਾਰ ਦੁਪਿਹਰ ਇੱਕ ਨੌਜਵਾਨ ਮੁੰਡੇ-ਕੁੜੀ ਵੱਲੋਂ ਜ਼ਹਿਰੀਲੀ ਵਸਤੂ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਜਦਕਿ ਲੜਕੇ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ, ਜਿਸਨੂੰ ਪਹਿਲਾਂ ਏਮਜ਼ ਤੇ ਹੁਣ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕ ਲੜਕੀ ਪਿੰਡ ਰਾਮਗੜ੍ਹ ਭੂੰਦੜ ਦੀ ਦੱਸੀ ਜਾ ਰਹੀ ਹੈ ਕਿ ਜਦਕਿ ਲੜਕਾ ਕ੍ਰਿਸ਼ਨ ਸਿੰਘ (20 ਸਾਲ) ਪਿੰਡ ਕੋਟਫੱਤਾ ਦਾ ਰਹਿਣ ਵਾਲਾ ਹੈ, ਜੋਕਿ ਦੋਨੋਂ ਪਿੰਡ ਨਾਲ-ਨਾਲ ਹਨ।

ਇਹ ਵੀ ਪੜ੍ਹੋ 👉Big News; ਖਾਲਸੇ ਦੀ ਜਨਮ ਭੂਮੀ ‘ਤੇ ਔਰਤ ਨਾਲ ਬਲਾ.ਤ/ਕਾਰ ਕਰਨ ਵਾਲਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਚਾਵਲਾ ਤੇ ਸਹਿਯੋਗੀ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ ‘ਚੋਂ ਛੇਕਿਆ

ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪ੍ਰੰਤੂ ਮੁਢਲੀ ਜਾਂਚ ਮੁਤਾਬਕ ਇਹ ਮਾਮਲਾ ਪ੍ਰੇਮ-ਪ੍ਰਸੰਗ ਦਾ ਜਾਪ ਰਿਹਾ ਹੈ। ਸੂਚਨਾ ਮੁਤਾਬਕ ਮੁੰਡਾ-ਕੁੜੀ ਬੇਹੋਸ਼ੀ ਦੀ ਹਾਲਾਤ ਵਿਚ ਬੱਸ ਅੱਡੇ ਦੇ ਪਿਛਲੇ ਪਾਸੇ ਹੋਏ ਸਨ। ਜਿਸਤੋਂ ਬਾਅਦ ਲੋਕਾਂ ਨੇ ਇਸਦੀ ਜਾਣਕਾਰੀ ਸਹਾਰਾ ਜਨ ਸੇਵਾ ਸੰਸਥਾ ਦੇ ਵਲੰਟੀਅਰਾਂ ਨੂੰ ਦਿੱਤੀ, ਜਿੰਨ੍ਹਾਂ ਮੌਕੇ ‘ਤੇ ਪਹੁੰਚ ਕੇ ਹਸਪਤਾਲ ਦਾਖ਼ਲ ਕਰਵਾਇਆ। ਪ੍ਰੰਤੂ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਲੜਕੇ ਨੂੰ ਏਮਜ਼ ਹਸਪਤਾਲ ਭੇਜ ਦਿੱਤਾ।

ਇਹ ਵੀ ਪੜ੍ਹੋ 👉Faridkot Police ਵੱਲੋਂ ਸਰਹੱਦ ਪਾਰੋਂ ਹੈਰੋਇਨ ਤਸਕਰੀ ਦੇ ਨੈੱਟਵਰਕ ਦਾ ਪਰਦਾਫ਼ਾਸ

ਪੁਲਿਸ ਨੇ ਪਤਾ ਲੱਗਦੇ ਹੀ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ , ਜੋਕਿ ਮੌਕੇ ‘ਤੇ ਪੁੱਜ ਗਏ। ਦਸਿਆ ਜਾ ਰਿਹਾ ਕਿ ਲੜਕਾ ਤੇ ਲੜਕੀ 11ਵੀਂ ਤੇ 12ਵੀਂ ਜਮਾਤ ਵਿਚ ਇਕੱਠੇ ਪੜ੍ਹਦੇ ਰਹੇ ਹਨ। ਅੱਜ ਇਹ ਇੱਥੇ ਬੱਸ ਸਟੈਂਡ ਦੇ ਕੋਲ ਇਕੱਠੇ ਹੋਏ ਤੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਥਾਣਾ ਕੋਤਵਾਲੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਹੁਣ 1.80 ਲੱਖ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਮਿਲੇਗਾ ਲਾਡੋ ਲਕਸ਼ਮੀ ਯੋਜਨਾ ਦਾ ਲਾਭ – ਮੁੱਖ ਮੰਤਰੀ

👉ਮੁੱਖ ਮੰਤਰੀ ਨੇ ਕਾਲੀਰਾਨੋ, ਸੁਲਤਾਨਪੁਰ, ਸੋਂਟੀ ਅਤੇ ਬੀੜ ਸੋਂਟੀ...

PIT ਨੰਦਗੜ੍ਹ ਦੇ ਵਿਦਿਆਰਥੀਆਂ ਲਈ ਵਿਦਿਅਕ ਅਤੇ ਇਤਿਹਾਸਕ ਟੂਰ ਦਾ ਆਯੋਜਨ; ਇਤਿਹਾਸਕ ਅਸਥਾਨਾਂ ਦੇ ਕੀਤੇ ਦਰਸ਼ਨ

Bathinda News:ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ (ਪੀ.ਆਈ.ਟੀ.), ਨੰਦਗੜ੍ਹ ਵੱਲੋਂ ਵਿਦਿਆਰਥੀਆਂ...

Vigilance Bureau ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

Chandigarh News: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ...