ਬਠਿੰਡਾ ਦੀ ਸਿਆਸਤ ਦੇ ਰੰਗ; ਕੱਲ੍ਹ ਤੱਕ ਇੱਕ-ਦੂਜੇ ਦੇ ਕੱਟੜ ਵਿਰੋਧੀ ਰਹੇ, ਹੁਣ ਬਣਨਗੇ ਇੱਕ-ਦੂਜੇ ਦੇ ਰਾਹਾਂ ਦੇ ਪਾਧੀਂ !

Date:

spot_img

👉ਕੌਮੀ ਉੱਪ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੇ ਮਨਪ੍ਰੀਤ ਬਾਦਲ ਦਾ ਸਰੂਪ ਸਿੰਗਲਾ ਵੱਲੋਂ ਭਰਵਾਂ ਸਵਾਗਤ
Bathinda News : ਪਿਛਲੇ ਦਸ ਸਾਲਾਂ ਤੋਂ ਇੱਕ-ਦੂਜੇ ਦੇ ਕੱਟੜ ਸਿਆਸੀ ਵਿਰੋਧੀ ਰਹੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅੱਜ ਇੱਕ ਦੂਜੇ ਨੂੰ ‘ਜੱਫ਼ੀਆਂ’ ਪਾ ਕੇ ਵਧਾਈਆਂ ਦਿੰਦੇ ਨਜ਼ਰ ਆਏ। ਇਹ ਨਜ਼ਾਰਾ ਬਠਿੰਡਾ ਸਥਿਤ ਭਾਜਪਾ ਦੇ ਦਫ਼ਤਰ ਵਿਚ ਦੇਖਣ ਨੂੰ ਮਿਲਿਆ, ਜਿੱਥੇ ਕੌਮੀ ਉੱਪ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੀ ਬਾਦਲ ਪਹਿਲੀ ਵਾਰ ਪੁੱਜੇ ਸਨ। ਇਸ ਦੌਰਾਨ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਵੀ ਵੱਡਾ ਦਿਲ ਦਿਖਾਉਂਦਿਆਂ ਉਨ੍ਹਾਂ ਨੂੰ ‘ਜੀ ਆਇਆ ਕਿਹਾ’। ਬੇਸ਼ੱਕ ਇਹ ਦੋਨਾਂ ਨੇਤਾਵਾਂ ਵਿਚਕਾਰ ਕਰੀਬ ਇੱਕ ਦਹਾਕੇ ਬਾਅਦ ਪਹਿਲੀ ਆਹਮੋ-ਸਾਹਮਣੇ ਖੁੱਲੀ ਮੁਲਾਕਾਤ ਸੀ ਪ੍ਰੰਤੂ ਦੋਨਾਂ ਹੀ ਆਗੂਆਂ ਵੱਲੋਂ ਸੁਲਝੇ ਤਰੀਕੇ ਨਾਲ ਪੇਸ਼ ਆਉਂਦਿਆਂ ਮਾਹੌਲ ਨੂੰ ਆਮ ਵਾਂਗ ਦਿਖਾਉਣ ਦਾ ਯਤਨ ਕੀਤਾ।

ਇਹ ਵੀ ਪੜ੍ਹੋ 👉ਸੰਯੁਕਤ ਕਿਸਾਨ ਮੋਰਚੇ ਬਠਿੰਡਾ ਦੀ ਅਗਵਾਈ ਦੇ ‘ਚ ਦਿੱਲੀ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਵਿਸ਼ਾਲ ਕਿਸਾਨ ਕਾਨਫਰੰਸ ਆਯੋਜਿਤ

ਸੂਚਨਾ ਮੁਤਾਬਕ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਤਿਆਰ ਕੀਤੇ ਜਾ ਰਹੇ ਚੋਣ ਮਨੋਰਥ ਪੱਤਰ ਕਮੇਟੀ ਵਿਚ ਸ਼ਾਮਲ ਮਨਪ੍ਰੀਤ ਬਾਦਲ ਸ਼ਹਿਰ ਦੇ ਵਪਾਰੀਆਂ ਦੀ ਰਾਇ ਜਾਣਨ ਦੇ ਲਈ ਬਠਿੰਡਾ ਪੁੱਜੇ ਹੋਏ ਸਨ। ਭਾਜਪਾ ਦਫ਼ਤਰ ਵਿਚ ਰੱਖੇ ਇਸ ਪ੍ਰੋਗਰਾਮ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਵੱਲੋਂ ਕੀਤੀ ਜਾ ਰਹੀ ਸੀ। ਇਸ ਮੌਕੇ ਸ਼੍ਰੀ ਸਿੰਗਲਾ ਨੇ ਸ਼ਾਲ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਜਿਕਰਯੋਗ ਹੈ ਕਿ ਸਾਲ 2017 ਦੀਆਂ ਚੋਣਾਂ ਵਿਚ ਪਹਿਲੀ ਵਾਰ ਇੱਕ ਦੂਜੇ ਦੇ ਮੁਕਾਬਲੇ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜਣ ਦੇ ਸਮੇਂ ਤੋਂ ਹੀ ਇੰਨ੍ਹਾਂ ਦੋਨਾਂ ਦੇ ਸਿਆਸੀ ਤੇ ਨਿੱਜੀ ਸਬੰਧਾਂ ਵਿਚ ਇੰਨੀਂ ਦਰਾਰ ਆ ਗਈ ਸੀ ਕਿ ਹੁਣ ਭਾਜਪਾ ਵਿਚ ਇਕੱਠਿਆ ਰਹਿਣ ਦੇ ਬਾਵਜੂਦ ਹੱਥ ਮਿਲਾਉਣਾ ਤਾਂ ਦੂਰ ਦੀ ਗੱਲ, ਅੱਖ ਮਿਲਾਉਣ ਤੋਂ ਵੀ ਗੁਰੇਜ਼ ਕਰਦੇ ਸਨ।

ਇਹ ਵੀ ਪੜ੍ਹੋ 👉ਕਾਂਗਰਸ ਦੇ ਗਠਜੋੜ ਲਈ ‘ਸੱਦੇ’ ਦਾ ਕਾਮਰੇਡਾਂ ਵੱਲੋਂ ਹਾਂ-ਪੱਖੀ ਹੂੰਗਾਰਾ, ਪੜ੍ਹੋ ਕਾਮਰੇਡ ਅਰਸ਼ੀ ਨੇ ਕੀ ਕਿਹਾ!

ਇਸ ਨਿੱਜੀ ਦੁਸ਼ਮਣੀ ਦੀ ਗੱਲ ਦੋਨਾਂ ਆਗੂਆਂ ਤੱਕ ਹੀ ਨਹੀਂ, ਬਲਕਿ ਉਨ੍ਹਾਂ ਦੇ ਪ੍ਰਵਾਰਾਂ ਤੱਕ ਵੀ ਪੁੱਜੀ ਹੋਈ ਸੀ। ਇੱਕ ਪਾਸੇ ਮਨਪ੍ਰੀਤ ਦੇ ਰਿਸ਼ਤੇਦਾਰ ਫ਼ੇਸਬੁੱਕ ‘ਤੇ ਕੋਈ ‘ਟਿੱਪਣੀ’ ਕਰਦੇ ਤੇ ਦੂਜੇ ਪਾਸੇ ਸਿੰਗਲਾ ਦੇ ਪੁੱਤਰ ਉਸਦਾ ‘ਕਰਾਰਾ’ ਜਵਾਬ ਦਿੰਦੇ। ਹੈਰਾਨੀ ਵਾਲੀ ਤੇ ਵੱਡੀ ਗੱਲ ਇਹ ਵੀ ਹੈ ਕਿ ਹੁਣ 2027 ਦੀਆਂ ਚੋਣਾਂ ਲਈ ਦੋਨਾਂ ਦੀ ਹੀ ‘ਅੱਖ’ ਬਠਿੰਡਾ ਸ਼ਹਿਰੀ ਸੀਟ ‘ਤੇ ਹੈ। ਹਾਲਾਂਕਿ ਹਾਲੇ ਤੱਕ ਇਹ ਤੈਅ ਵੀ ਨਹੀਂ ਹੋਇਆ ਕਿ ਇਹ ਸੀਟ ਭਾਜਪਾ ਦੇ ਕੋਟੇ ਵਿਚ ਹੀ ਰਹੇਗੀ ਜਾਂ ਅਕਾਲੀਆਂ ਕੋਲ ਜਾਵੇਗੀ। ਚਰਚਾ ਇਹ ਵੀ ਸੁਣਾਈ ਦਿੰਦੀ ਹੈ ਕਿ ਭਾਜਪਾ ਵੱਲੋਂ ਕਰਵਾਏ ਸਰਵੇਖਣਾਂ ਵਿਚ ‘ਲਾਲਾ ਜੀ’ ਅੱਗੇ ਚੱਲ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਵੱਲੋਂ ਵੀ ‘ਜੱਟ-ਬਾਣੀਏ’ ਵਾਲਾ ਹੱਠ ਛੱਡਣ ਵਿਚ ਆਪਣੀ ਭਲਾਈ ਮੰਨੀ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img
spot_img

Share post:

Popular

More like this
Related

ਪੰਜਾਬ ਦੀਆਂ ਔਰਤਾਂ ਘਰ ਦੇ ਮਰਦਾਂ ਨੂੰ ‘ਆਪ’ ਨੂੰ ਵੋਟ ਪਾਉਣ ਲਈ ਤਿਆਰ ਕਰਨ:-ਕੇਜਰੀਵਾਲ

👉ਮਾਵਾਂ-ਧੀਆਂ, ਮੁਫ਼ਤ ਬਿਜਲੀ, ਸਿਹਤ ਬੀਮਾ, ਤੀਰਥ ਯਾਤਰਾ ਸਮੇਤ ਸਾਰੀਆਂ...