ਚੰਡੀਗੜ੍ਹ: BSP ਸਪ੍ਰੀਮੋ ਮਾਇਆਵਤੀ ਨੇ ਆਪਣੇ ਜਨਮਦਿਨ ਮੌਕੇ ਅੱਜ ਵੱਡਾ ਐਲਾਨ ਕੀਤਾ ਕਿ ਉਹ 2024 ਦੀ ਲੋਕਸਭਾਂ ਚੋਣਾ ਇੱਕਲੇ ਹੀ ਲੜੇਗੀ। ਉਨ੍ਹਾਂ ਦੀ ਪਾਰਟੀ ਵੱਲੋਂ ਕਿਸੇ ਹੋਰ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ। ਮਾਇਆਵਤੀ ਦਾ ਕਹਿਣਾ ਹੈ ਕਿ ਸਾਨੂੰ ਗੱਠਜੜ ਨਾਲ ਨੁਕਸਾਨ ਜ਼ਿਆਦਾ ਹੁੰਦਾ ਹੈ, ਉਨ੍ਹਾਂ ਅੱਗੇ ਕਿਹਾ ਕਿ ਅਸੀ ਇੱਕਲੇ ਚੋਣਾਂ ਲੜਕੇ ਵਧੀਆਂ ਨਤੀਜ਼ੇ ਲਿਆਵਾਂਗੇ। ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ BSP ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਦਿੱਤੇ ਬਿਆਨ ਕਿ “ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਵੀ ਰਹਿ ਜਾਂਦਾ ਹੈ” ਨੂੰ ਲੈ ਕੇ ਚਰਚਾ ਛਿੜੀ ਹੋਈ ਹੈ।
ਬਠਿੰਡਾ ’ਚ ਕੁੱਤਿਆਂ ਵੱਲੋਂ ਬੰਦਿਆਂ ਨੂੰ ਵੱੱਢਣ ਦੀਆਂ ਘਟਨਾਵਾਂ ’ਚ ਬੇਹਤਾਸ਼ਾ ਵਾਧਾ
ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਗੜ੍ਹੀ ਵੱਲੋਂ ਦਿੱਤੇ ਬਿਆਨ ਦਾ ਨਿਸ਼ਾਨਾ ਸਿੱਧਾ ਸ਼੍ਰੋਮਣੀ ਅਕਾਲੀ ਦਲ ਵੱਲ ਸੀ। ਉਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸਿਆਸੀ ਗਲੀਆਰਿਆ ‘ਚ ਚਰਚਾ ਹੈ ਕਿ ਅੰਦਰੋ ਖਾਤੀ ਅਕਾਲੀ ਦਲ-ਬੀਜੇਪੀ ਨਾਲ ਗੱਠਜੋੜ ਕਰਨ ਦੀ ਤਿਆਰੀਆਂ ‘ਚ ਹੈ। ਹਲਾਂਕਿ ਦੋਹਾਂ ਪਾਰਟੀਆਂ ਦੇ ਆਗੂਆਂ ਵੱਲੋਂ ਗੱਠਜੋੜ ਦੀ ਗੱਲ ਨੂੰ ਨਾ ਤਾਂ ਸਵੀਕਾਰ ਕੀਤਾ ਜਾਂਦਾਂ ਹੈ ਨਾ ਹੀ ਸਵੀਕਾਰਿਆ ਜਾਂਦਾਂ ਹੈ।