ਅੰਬਾਲਾ, 22 ਜੁਲਾਈ: ਅੰਬਾਲਾ ਦੀ ਤਹਿਸੀਲ ਨਰਾਇਣਗੜ੍ਹ ਦੇ ਅਧੀਨ ਆਉਂਦੇ ਪਿੰਡ ਰਾਠੋਰ ਦੇ ਵਿਚੋਂ ਇੱਕ ਦਿਲ-ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸਾਬਕਾ ਫ਼ੌਜੀ ਨੇ ਆਪਣੀ ਮਾਂ, ਸਕਾ ਭਰਾ-ਭਰਜਾਈ ਤੇ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਥਿਤ ਦੋਸ਼ੀ ਵੱਲੋਂ ਆਪਣੇ ਪਿਊ ਤੇ ਇੱਕ ਹੋਰ ਮਾਸੂਮ ਭਤੀਜੀ ’ਤੇ ਵੀ ਜਾਨ ਲੇਵਾ ਹਮਲਾ ਕੀਤਾ ਗਿਆ ਪ੍ਰੰਤੂ ਉਹ ਬਚ ਗਏ ਹਨ ਤੇ ਹਾਲਾਤ ਗੰਭੀਰ ਦੇ ਚੱਲਦੇ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ। ਕਥਿਤ ਦੋਸ਼ੀ ਨੇ ਇਕੱਲਾ ਆਪਣੇ ਹੀ ਪ੍ਰਵਾਰ ਦਾ ਕਤਲ ਹੀ ਨਹੀਂ ਕੀਤਾ, ਬਲਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਅੱਧੀ ਰਾਤ ਸਾੜਣ ਦਾ ਵੀ ਯਤਨ ਕੀਤਾ
ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਨਾਂ ਲਿਖਣ ਦੇ ਹੁਕਮਾਂ ਉਪਰ ਸੁਪਰੀਮ ਕੋਰਟ ਨੇ ਲਗਾਈ ਰੋਕ
ਪ੍ਰੰਤੂ ਮੌਕੇ ’ਤੇ ਪੁਲਿਸ ਨੂੰ ਸੂਚਨਾ ਮਿਲਣ ’ਤੇ ਇਹ ਅਧਸੜੀਆਂ ਲਾਸ਼ਾਂ ਨੂੰ ਸਿਵਿਆਂ ਵਿਚੋਂ ਬਾਹਰ ਕੱਢ ਕੇ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ ਗਿਆ। ਮੁਢਲੀ ਜਾਂਚ ਮੁਤਾਬਕ ਇਹ ਘਟਨਾ ਜਮੀਨੀ ਵਿਵਾਦ ਨੂੰ ਲੈ ਕੇ ਵਾਪਰੀ ਹੈ। ਬਾਅਦ ਦੁਪਿਹਰ ਪੱਤਰਕਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਅੰਬਾਲਾ ਦੇ ਐਸਪੀ ਸੁਰਿੰਦਰ ਸਿੰਘ ਨੇ ਦਸਿਆ ਕਿ ਕਥਿਤ ਕਾਤਲ ਦੀ ਪਹਿਚਾਣ ਭੂਸਣ ਕੁਮਾਰ ਦੇ ਤੌਰ ’ਤੇ ਹੋਈ ਹੈ ਜੋਕਿ ਸਾਬਕਾ ਫ਼ੌਜੀ ਹੈ। ਉਨ੍ਹਾਂ ਦਸਿਆ ਕਿ ਦੋਨੋਂ ਭਰਾਵਾਂ ਦਾ ਪ੍ਰਵਾਰ ਪਿਛਲੇ 20-25 ਸਾਲਾਂ ਤੋਂ ਪਿੰਡ ਦੇ ਬਾਹਰਵਾਰ ਢਾਣੀ ਵਿਚ ਰਹਿੰਦਾ ਸੀ ਤੇ ਜਿੱਥੇ ਘਰ ਦੇ ਰਾਸਤੇ ਨੂੰ ਲੈ ਕੇ ਦੋਨਾਂ ਵਿਚਕਾਰ ਝਗੜਾ ਚੱਲ ਰਿਹਾ ਸੀ।
ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਦਾਇਰ ਹੋਈ ਪਟੀਸ਼ਨ, ਲੋਕ ਸਭਾ ਮੈਂਬਰਸ਼ਿਪ ‘ਤੇ ਮੰਡਰਾਇਆ ਖ਼ਤਰਾਂ?
ਬੀਤੇ ਕੱਲੇ ਵੀ ਇਹ ਝਗੜਾ ਹੋਇਆ ਸੀ, ਜਿਸਤੋਂ ਬਾਅਦ ਗੁੱਸੇ ਵਿਚ ਆਏ ਭੂਸਣ ਨੇ ਤੇਜ਼ਧਾਂਰ ਹਥਿਆਰ ਦੇ ਨਾਲ ਆਪਣੇ ਮਾਂ-ਪਿਊ ਤੇ ਭਰਾ ਅਤੇ ੁਸਦੇ ਪ੍ਰਵਾਰ ’ਤੇ ਹਮਲਾ ਕਰ ਦਿੱਤਾ ਅਤੇ ਬਾਅਦ ਵਿਚ ਲਾਸ਼ਾਂ ਨੂੰ ਸਾੜਣ ਦੀ ਵੀ ਕੋਸਿਸ ਕੀਤੀ। ਐਸਪੀ ਮੁਤਾਬਕ ਭੁੂਸਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਗੱਲ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਕਥਿਤ ਦੋਸ਼ੀ ਘਟਨਾ ਸਮੇਂ ਇਕੱਲਾ ਹੀ ਸੀ ਜਾਂ ਉਸਦੇ ਨਾਲ ਕੋਈ ਹੋਰ ਵੀ ਸੀ। ਉਨ੍ਹਾਂ ਦਸਿਆ ਕਿ ਲਾਸ਼ਾਂ ਦੇ ਮੈਡੀਕਲ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਇਆ ਜਾਵੇਗਾ।
Share the post "ਭਰਾ ਹੀ ਬਣਿਆ ਭਰਾ ਦਾ ਵੈਰੀ: ਮਾਂ, ਭਰਾ-ਭਰਜਾਈ ਤੇ ਦੋ ਮਾਸੂਮ ਭਤੀਜ਼ਾ ਤੇ ਭਤੀਜੀ ਦਾ ਕੀਤਾ ਕ+ਤਲ"