ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਠਿੰਡਾ ਵੱਲੋਂ ਜ਼ਹਿਰੀਲੀ ਸੁਆਹ ‘ਤੇ ਬੱਸ ਅੱਡਾ ਬਣਾਉਣ ਖ਼ਿਲਾਫ਼ ਸਰਕਾਰ ਨੂੰ ਦਿੱਤੀ ਚਿਤਾਵਨੀ

Date:

spot_img

Bathinda News: Bus Stand Bachao Morcha; ਪਿਛਲੇ ਲੰਮੇ ਸਮੇਂ ਤੋਂ ਮੌਜੂਦਾ ਥਾਂ ‘ਤੇ ਬੱਸ ਅੱਡੇ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕਰ ਰਹੀ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਦੀ ਬੁੱਧਵਾਰ ਨੂੰ ਅੰਬੇਦਕਰ ਚੌਕ ਨੇੜੇ ਇੱਕ ਵਿਸ਼ਾਲ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਦੇ ਮੌਜੂਦਾ ਬੱਸ ਅੱਡੇ ਨੂੰ ਬਚਾਉਣ ਅਤੇ ਇਸ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦੀਆਂ ਸੰਭਾਵਿਤ ਕੋਸ਼ਿਸ਼ਾਂ ਵਿਰੁੱਧ ਅਗਲੀ ਰਣਨੀਤੀ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਦੱਸਿਆ ਕਿ ਸ਼ਹਿਰ ਵਿਚਲੇ ਬੱਸ ਅੱਡੇ ਨੂੰ ਬਚਾਉਣ ਲਈ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਸੰਘਰਸ਼ ਅਤੇ ਧਰਨੇ ਨੂੰ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਦਿੱਤੇ ਗਏ ਭਰੋਸੇ ਦੇ ਆਧਾਰ ‘ਤੇ ਸਮਾਪਤ ਕੀਤਾ ਗਿਆ ਸੀ। ਪਰ ਹੁਣ ਕਮੇਟੀ ਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸ਼ਹਿਰ ਤੋਂ ਬਾਹਰ ਪ੍ਰਸਤਾਵਿਤ ਨਵੇਂ ਬੱਸ ਅੱਡੇ ਵਾਲੀ ਜਗ੍ਹਾ ਦਾ ਸਰਵੇਖਣ ਕਰਨ ਲਈ ਬੀਤੇ ਦਿਨੀਂ ਦਿੱਲੀ ਦੀ ਇੱਕ ਕੰਸਟਰਕਸ਼ਨ ਕੰਪਨੀ ਦੇ ਨੁਮਾਇੰਦੇ ਆਏ ਸਨ। ਇਸ ਤੋਂ ਇਹ ਸ਼ੰਕਾ ਪੈਦਾ ਹੁੰਦੀ ਹੈ ਕਿ ਸਰਕਾਰ ਅਜੇ ਵੀ ਬੱਸ ਅੱਡੇ ਨੂੰ ਸ਼ਹਿਰ ਦੀਆਂ ਸਹੂਲਤਾਂ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਤਬਦੀਲ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਕੋਈ ਵੀ ਕੋਸ਼ਿਸ਼ ਕੀਤੀ ਗਈ ਤਾਂ ਕਮੇਟੀ ਪਹਿਲਾਂ ਨਾਲੋਂ ਹੋਰ ਮਜ਼ਬੂਤੀ ਅਤੇ ਵਿਆਪਕ ਪੱਧਰ ‘ਤੇ ਸੰਘਰਸ਼ ਸ਼ੁਰੂ ਕਰੇਗੀ।

ਇਹ ਵੀ ਪੜ੍ਹੋ 👉ਪੰਜਾਬ ਪੁਲਿਸ ਦੇ ‘ਸਟੂਡੈਂਟ ਪੁਲਿਸ ਕੈਡੇਟ’ ਪ੍ਰੋਗਰਾਮ ਨੂੰ ਮਿਲਿਆ ਵੱਡਾ ਹੁੰਗਾਰਾ; ਪੰਜਾਬ ਭਰ ਦੇ 280 ਸਕੂਲਾਂ ਦੇ ਲਗਭਗ 11,200 ਵਿਦਿਆਰਥੀ ਲੈ ਰਹੇ ਹਨ ਲਾਭ

ਕਮੇਟੀ ਵੱਲੋਂ ਬੋਲਦਿਆਂ ਗੁਰਪ੍ਰੀਤ ਆਰਟਿਸਟ ਨੇ ਕਿਹਾ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਸੁਆਹ ਵਾਲੀ ਜਗ੍ਹਾ (ਐਸ਼ ਡਾਈਕ) ਉੱਤੇ ਬੱਸ ਸਟੈਂਡ ਅਤੇ ਰਿਹਾਇਸ਼ੀ ਕਲੋਨੀ ਬਣਾਉਣ ਦੀ ਯੋਜਨਾ ਮਨੁੱਖੀ ਸਿਹਤ ਅਤੇ ਵਾਤਾਵਰਨ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਾ. ਅਜੀਤਪਾਲ ਨੇ ਕਿਹਾ ਕਿ ਕੋਲੇ ਦੀ ਸੁਆਹ ਕੋਈ ਆਮ ਮਿੱਟੀ ਨਹੀਂ, ਸਗੋਂ ਜ਼ਹਿਰੀਲੇ ਤੱਤਾਂ ਦਾ ਭੰਡਾਰ ਹੈ। ਇਸ ਵਿੱਚ ਮੌਜੂਦ ਆਰਸੈਨਿਕ, ਪਾਰਾ, ਲੀਡ ਅਤੇ ਕੈਡਮੀਅਮ ਵਰਗੇ ਭਾਰੀ ਧਾਤੂ ਕੈਂਸਰ, ਗੁਰਦਿਆਂ ਦੀਆਂ ਬਿਮਾਰੀਆਂ ਅਤੇ ਬੱਚਿਆਂ ਦੇ ਮਾਨਸਿਕ ਵਿਕਾਸ ‘ਤੇ ਬੁਰਾ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਰਿਸ਼ ਦੌਰਾਨ ਇਹ ਜ਼ਹਿਰੀਲੇ ਤੱਤ ਰਿਸ ਕੇ ਜ਼ਮੀਨ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਸਕਦੇ ਹਨ। ਇਸ ਤੋਂ ਇਲਾਵਾ ਸੁਆਹ ਦੇ ਬਾਰੀਕ ਕਣ ਹਵਾ ਵਿੱਚ ਫੈਲ ਕੇ ਅਸਥਮਾ, ਸਿਲੀਕੋਸਿਸ ਅਤੇ ਹੋਰ ਸਾਹ ਸੰਬੰਧੀ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਰੇਡੀਏਸ਼ਨ ਅਤੇ ਰੇਡੋਨ ਗੈਸਾਂ ਦੇ ਸੰਭਾਵਿਤ ਖ਼ਤਰਿਆਂ ਬਾਰੇ ਵੀ ਚੇਤਾਵਨੀ ਦਿੱਤੀ। ਸੰਦੀਪ ਬੋਬੀ ਐਮ.ਸੀ. ਨੇ ਕਿਹਾ ਕਿ ਮੌਜੂਦਾ ਬੱਸ ਅੱਡਾ ਕਾਲਜਾਂ, ਹਸਪਤਾਲਾਂ, ਅਦਾਲਤਾਂ ਅਤੇ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਹੋਣ ਕਾਰਨ ਲੱਖਾਂ ਲੋਕਾਂ ਲਈ ਬਹੁਤ ਹੀ ਸੁਖਾਲਾ ਅਤੇ ਪਹੁੰਚਯੋਗ ਹੈ। ਇਸ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਮਰੀਜ਼ਾਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਿੱਚ ਵੱਡਾ ਵਾਧਾ ਹੋਵੇਗਾ।

ਇਹ ਵੀ ਪੜ੍ਹੋ 👉ਕਿਸਾਨ ਜਥੇਬੰਦੀਆਂ ਵੱਲੋਂ ਚਾਰ ਜੁਲਾਈ ਨੂੰ ਕੀਤੇ ਜਾ ਰਹੇ ਐਕਸ਼ਨ ਦੀ ਤਿਆਰੀ ਸਬੰਧੀ ਬਠਿੰਡਾ ‘ਚ ਹੋਈ ਮੀਟਿੰਗ

ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਬੱਸ ਅੱਡਾ ਬਾਹਰ ਜਾਣ ਨਾਲ ਹਸਪਤਾਲਾਂ ਤੱਕ ਮਰੀਜ਼ਾਂ ਦੀ ਪਹੁੰਚ ਮਹਿੰਗੀ ਅਤੇ ਔਖੀ ਹੋ ਜਾਵੇਗੀ। ਉਨ੍ਹਾਂ ਦਲੀਲ ਦਿੱਤੀ ਕਿ ਸ਼ਹਿਰ ਵਿੱਚ ਟ੍ਰੈਫਿਕ ਜਾਮ ਦਾ ਅਸਲੀ ਕਾਰਨ ਬੱਸਾਂ ਨਹੀਂ, ਸਗੋਂ ਗਲਤ ਸ਼ਹਿਰੀ ਯੋਜਨਾਬੰਦੀ, ਨਾਜਾਇਜ਼ ਕਬਜ਼ੇ ਅਤੇ ਆਟੋ-ਰਿਕਸ਼ਿਆਂ ਦੀ ਬਦਇੰਤਜ਼ਾਮੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਵੱਡੇ ਸ਼ਹਿਰਾਂ ਦੀ ਤਰ੍ਹਾਂ ਮੌਜੂਦਾ ਬੱਸ ਅੱਡੇ ਨੂੰ ਹੀ ਮਲਟੀ-ਲੈਵਲ ਟਰਮੀਨਲ, ਸਮਾਰਟ ਟ੍ਰੈਫਿਕ ਪ੍ਰਬੰਧਨ ਅਤੇ ਵੱਖਰੇ ਐਂਟਰੀ-ਐਗਜ਼ਿਟ ਰੂਟਾਂ ਨਾਲ ਆਧੁਨਿਕ ਰੂਪ ਦਿੱਤਾ ਜਾ ਸਕਦਾ ਹੈ। ਐਡਵੋਕੇਟ ਬਿਸ਼ਨਦੀਪ ਕੌਰ ਨੇ ਕਿਹਾ ਕਿ ਬੱਸ ਅੱਡੇ ਦੇ ਸ਼ਹਿਰ ਤੋਂ ਬਾਹਰ ਜਾਣ ਨਾਲ ਮਹਿਲਾਵਾਂ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ, ਕਿਉਂਕਿ ਯਾਤਰੀਆਂ ਨੂੰ ਸੁੰਨਸਾਨ ਰਸਤਿਆਂ ਰਾਹੀਂ ਸਫ਼ਰ ਕਰਨਾ ਪਵੇਗਾ। ਇਸ ਤੋਂ ਇਲਾਵਾ ਸਵਾਰੀਆਂ ਨੂੰ ਸ਼ਹਿਰ ਤੱਕ ਲਿਆਉਣ ਲਈ ਵਾਧੂ ਸ਼ਟਲ ਸੇਵਾਵਾਂ ਦੀ ਲੋੜ ਪਵੇਗੀ, ਜਿਸ ਨਾਲ ਆਮ ਲੋਕਾਂ ਦਾ ਖ਼ਰਚਾ ਵੀ ਵਧੇਗਾ। ਵਿਦਿਆਰਥੀ ਆਗੂ ਪਾਇਲ ਅਰੋੜਾ ਨੇ ਕਿਹਾ ਕਿ ਰੋਜ਼ਾਨਾ ਆਉਣ ਵਾਲੇ 4600 ਕਾਲਜ ਵਿਦਿਆਰਥੀ, 2400 ਤੋਂ ਵੱਧ ਹਸਪਤਾਲੀ ਮਰੀਜ਼ ਅਤੇ ਕਚਹਿਰੀਆਂ ਤੇ ਮੰਡੀਆਂ ਵਿੱਚ ਜਾਣ ਵਾਲੇ ਹਜ਼ਾਰਾਂ ਲੋਕ ਇਸ ਤਬਦੀਲੀ ਨਾਲ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਨਵੇਂ ਅੱਡੇ ਤੋਂ ਸ਼ਹਿਰ ਅੰਦਰ ਸਵਾਰੀਆਂ ਲਿਆਉਣ ਲਈ ਵਾਹਨਾਂ ਦੇ ਸੈਂਕੜੇ ਵਾਧੂ ਗੇੜੇ ਲੱਗਣਗੇ, ਜਿਸ ਨਾਲ ਟ੍ਰੈਫਿਕ ਸਮੱਸਿਆ ਹੋਰ ਗੰਭੀਰ ਹੋ ਜਾਵੇਗੀ।

ਇਹ ਵੀ ਪੜ੍ਹੋ 👉ਕੇਂਦਰੀ ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਕੀਤਾ ਏਮਜ਼ ਬਠਿੰਡਾ ਦਾ ਦੌਰਾ

ਪ੍ਰੈਸ ਕਨਵੀਨਰ ਸੰਦੀਪ ਅੱਗਰਵਾਲ ਨੇ ਕਿਹਾ ਕਿ ਮਲੋਟ ਰੋਡ ‘ਤੇ ਪ੍ਰਸਤਾਵਿਤ ਸਥਾਨ ਪਹਿਲਾਂ ਹੀ ਹਾਦਸਿਆਂ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਹੈ। ਉੱਥੇ ਸੀਮੈਂਟ ਫੈਕਟਰੀ ਅਤੇ ਟਰਾਂਸਪੋਰਟ ਨਗਰ ਕਾਰਨ ਭਾਰੀ ਟਰੱਕਾਂ ਦੀ ਲਗਾਤਾਰ ਆਵਾਜਾਈ ਰਹਿੰਦੀ ਹੈ, ਜੋ ਪੈਦਲ ਅਤੇ ਦੋ-ਪਹੀਆ ਵਾਹਨ ਚਾਲਕਾਂ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਲੋਕ ਭਲਾਈ ਦੀ ਬਜਾਏ ਕੁਝ ਨਿੱਜੀ ਹਿਤਾਂ ਨੂੰ ਲਾਭ ਪਹੁੰਚਾਉਣ ਵਾਲੀ ਜਾਪਦੀ ਹੈ। ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਸਰਕਾਰ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਸੁਆਹ ਵਾਲੀ ਜਗ੍ਹਾ ਦੀ ਪਹਿਲਾਂ ਵਿਸਤ੍ਰਿਤ ਵਾਤਾਵਰਨ ਜਾਂਚ (Environmental Audit) ਕਰਵਾਈ ਜਾਵੇ। ਇਸ ਖੇਤਰ ਨੂੰ ਰਿਹਾਇਸ਼ੀ ਜਾਂ ਜਨਤਕ ਵਰਤੋਂ ਵਿੱਚ ਲਿਆਉਣ ਦੀ ਬਜਾਏ ਵਿਗਿਆਨਕ ਤਰੀਕੇ ਨਾਲ ਸੀਲ (Encapsulation) ਕੀਤਾ ਜਾਵੇ। ਨਾਲ ਹੀ, ਜਨਤਕ ਸਿਹਤ ਅਤੇ ਲੋਕ-ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮੌਜੂਦਾ ਬੱਸ ਅੱਡੇ ਨੂੰ ਇਸ ਦੀ ਮੌਜੂਦਾ ਥਾਂ ‘ਤੇ ਹੀ ਕਾਇਮ ਰੱਖਿਆ ਜਾਵੇ। ਕਮੇਟੀ ਨੇ ਮੰਗ ਕੀਤੀ ਕਿ ਮੌਜੂਦਾ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦੀ ਕਿਸੇ ਵੀ ਯੋਜਨਾ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਮਸਲੇ ‘ਤੇ ਨਾਗਰਿਕ ਸਮੂਹਾਂ, ਵਿਦਿਆਰਥੀਆਂ, ਰੋਜ਼ਾਨਾ ਯਾਤਰੀਆਂ ਅਤੇ ਸ਼ਹਿਰੀ ਯੋਜਨਾਕਾਰਾਂ ਨਾਲ ਜਨਤਕ ਸੁਣਵਾਈ ਕਰਕੇ ਸਿੱਧੀ ਗੱਲਬਾਤ ਕੀਤੀ ਜਾਵੇ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਬਲਤੇਜ ਸਿੰਘ ਵਾਂਦਰ, ਹਰਵਿੰਦਰ ਸਿੰਘ ਹੈਪੀ (ਟਰਾਂਸਪੋਰਟ ਯੂਨੀਅਨ), ਬਲਵਿੰਦਰ ਸਿੰਘ ਬਾਹੀਆ (ਵਪਾਰ ਮੰਡਲ), ਸੰਦੀਪ ਬੋਬੀ ਐੱਮ.ਸੀ., ਕੰਵਲਜੀਤ ਸਿੰਘ ਭੰਗੂ ਐੱਮ.ਸੀ., ਪ੍ਰਿੰਸੀਪਲ ਰਣਜੀਤ ਸਿੰਘ, ਡਾ. ਅਜੀਤ ਪਾਲ, ਸੁਖਦੇਵ ਸਿੰਘ, ਰਵਿੰਦਰ ਟੈਣੀ, ਆਤਮਾ ਸਿੰਘ (ਟਰੱਕ ਅਪਰੇਟਰ ਯੂਨੀਅਨ), ਬਿਸ਼ਨਦੀਪ ਕੌਰ (ਐਡਵੋਕੇਟ), ਅਰਸ਼ਵੀਰ ਸਿੱਧੂ (ਪ੍ਰਧਾਨ, ਯੂਥ ਕਾਂਗਰਸ), ਸੰਦੀਪ ਅਗਰਵਾਲ (ਦੁਕਾਨਦਾਰ ਯੂਨੀਅਨ) ਅਤੇ ਮਲਕੀਤ ਸਿੰਘ (ਜਮਹੂਰੀ ਅਧਿਕਾਰ ਸਭਾ) ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

प्रदेश में खाद की कोई कमी नहीं होनी चाहिए : कृषि मंत्री

👉कहा ,जमाखोरी और कालाबाज़ारी करने वालों पर होगी सख्त...

Bathinda ‘ਚ ਸੜਕ ਪਾਰ ਕਰ ਰਹੀ ਬਜ਼ੁਰਗ ਔਰਤ ਨੂੰ ਅਣਪਛਾਤੇ ਵਾਹਨ ਨੇ ਕੁਚਲਿਆ

Bathinda News: ਬੁੱਧਵਾਰ ਦੁਪਿਹਰ ਬਠਿੰਡਾ-ਬਰਨਾਲਾ ਰੋਡ 'ਤੇ ਆਦੇਸ਼ ਮੈਡੀਕਲ...