ਮਰੇ ਹੋਏ ਥਾਣੇਦਾਰ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਬਦਲੇ ਦਸ ਹਜ਼ਾਰ ਲੈਂਦਾ ਵਿਜੀਲੈਂਸ ਵੱਲੋਂ ਕਾਬੂ
ਫਿਰੋਜ਼ਪੁਰ, 18 ਜੁਲਾਈ: ਪੰਜਾਬੀ ਦੇ ਵਿਚ ਇੱਕ ਕਹਾਵਤ ਸੈਕੜੇ ਸਾਲਾਂ ਤੋਂ ਚੱਲੀ ਆ ਰਹੀ ਹੈ ਕਿ ‘ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ ਪ੍ਰੰਤੂ ਅੱਜ ਜੋ ਅਸੀਂ ਤੁਹਾਨੂੰ ਇੱਕ ਅਜਿਹੇ ਥਾਣੇਦਾਰ ਦੀ ਖ਼ਬਰ ਦੱਸਣ ਜਾ ਰਹੇ ਹਨ, ਜਿਸਨੇ ਇਸ ਕਹਾਵਤ ਨੂੰ ਵੀ ਉਲਟਾ ਸਿੱਧ ਕਰ ਦਿੱਤਾ ਤੇ ਆਪਣੇ ਹੀ ਵਿਭਾਗ ਦੇ ਇੱਕ ਮਰੇ ਹੋਏ ਥਾਣੇਦਾਰ ਦੇ ਕੇਸ ਦੀ ਅਖ਼ਰਾਜ ਰੀਪੋਰਟ ਅਦਾਲਤ ਵਿਚ ਪੇਸ਼ ਕਰਨ ਬਦਲੇ 10 ਹਜ਼ਾਰ ਰੁਪਏ ਲੈਂਦਾ ਵਿਜੀਲੈਂਸ ਦੇ ਅੜਿੱਕੇ ਚੜ ਗਿਆ। ਇਸ ਸਬੰਧ ਵਿਚ ਵਿਜੀਲੈਂਸ ਦੇ ਇੱਕ ਸਰਕਾਰੀ ਬੁਲਾਰੇ ਵੱਲੋਂ ਬਕਾਇਦਾ ਇਸ ਡੈਣ ਨਾਲੋਂ ਟੱਪੇ ਏ.ਐਸ.ਆਈ ਗੁਰਮੇਲ ਸਿੰਘ ਦੀ ਕਹਾਣੀ ਇੱਥੇ ਇੱਕ ਪ੍ਰੈਸ ਨੋਟ ਰਾਹੀਂ ਬਿਆਨ ਕੀਤੀ ਹੈ। ਉਕਤ ਥਾਣੇਦਾਰ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਤਾਇਨਾਤ ਹੈ।
ਤਹਿਸੀਲਦਾਰ ਦੇ ਨਾਂ ’ਤੇ 30 ਹਜ਼ਾਰ ਦੀ ਰਿਸ਼ਵਤ ਲੈਂਦੇ ਵਸੀਕਾ ਨਵੀਸ ਤੇ ਅਸ਼ਟਾਮ ਫ਼ਰੋਸ਼ ਵਿਜੀਲੈਂਸ ਵੱਲੋਂ ਕਾਬੂ
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਥਾਣੇਦਾਰ ਨੂੰ ਰਾਜ ਕੁਮਾਰ ਵਾਸੀ ਬੱਲੂਆਣਾ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸਦਾ ਭਰਾ ਮਦਨ ਲਾਲ ਵੀ ਪੰਜਾਬ ਪੁਲਿਸ ਵਿਚ ਥਾਣੇਦਾਰ ਸੀ ਤੇ ਇੱਕ ਕੇਸ ਵਿਚ ਫ਼ਸਿਆ ਹੋਇਆ ਸੀ ਪ੍ਰੰਤੂ ਚੱਲਦੇ ਕੇਸ ਦੌਰਾਨ ਹੀ ਉਸਦੀ ਮੌਤ ਹੋ ਗਈ। ਮਦਨ ਲਾਲ ਏ.ਐਸ.ਆਈ. ਵਿਰੁੱਧ ਫਿਰੋਜ਼ਪੁਰ ਥਾਣਾ ਸ਼ਹਿਰੀ ਵਿਖੇ ਜੁਲਾਈ 2023 ਵਿੱਚ ਪੁਲਿਸ ਕੇਸ ਦਰਜ ਹੋਇਆ ਸੀ ਅਤੇ ਉਕਤ ਏ.ਐਸ.ਆਈ. ਗੁਰਮੇਲ ਸਿੰਘ ਇਸ ਮੁਕੱਦਮੇ ਵਿੱਚ ਤਫਤੀਸ਼ੀ ਅਫਸਰ (ਆਈ.ਓ.) ਸੀ। ਬੁਲਾਰੇ ਨੇ ਦੱਸਿਆ ਕਿ ਉਕਤ ਗੁਰਮੇਲ ਸਿੰਘ ਨੇ ਸ਼ਿਕਾਇਤਕਰਤਾ ਦੇ ਭਰਾ ਖ਼ਿਲਾਫ਼ ਇਹ ਕੇਸ ਦਰਜ ਹੋਣ ਸਮੇਂ ਵੀ 10 ਹਜ਼ਾਰ ਰੁਪਏ ਲਏ ਸਨ।
ਪੰਜਾਬ ਪੁਲਿਸ ਵੱਲੋਂ ਬੱਬਰ ਖ਼ਾਲਸਾ ਦਾ ਇੱਕ ਕਾਰਕੁੰਨ ਗ੍ਰਿਫਤਾਰ, ਇੱਕ ਪਿਸਤੌਲ ਬਰਾਮਦ
ਇਸ ਮੁਕੱਦਮੇ ਦੌਰਾਨ ਸ਼ਿਕਾਇਤਕਰਤਾ ਦੇ ਭਰਾ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਉਕਤ ਆਈ.ਓ. ਗੁਰਮੇਲ ਸਿੰਘ ਨੇ ਉਸਦੇ ਭਰਾ ਦੀ ਮੌਤ ਬਾਰੇ ਅਦਾਲਤ ਵਿੱਚ ਰਿਪੋਰਟ ਪੇਸ਼ ਕਰਨੀ ਸੀ ਤਾਂ ਜੋ ਪਰਿਵਾਰ ਤਰਸ ਦੇ ਆਧਾਰ ’ਤੇ ਸਰਕਾਰੀ ਨੌਕਰੀ ਲੈਣ ਲਈ ਅਰਜ਼ੀ ਦੇ ਸਕੇ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਏ.ਐਸ.ਆਈ ਵੱਲੋਂ ਇਸ ਕੰਮ ਬਦਲੇ ਵੀ 10,000 ਰੁਪਏ ਰਿਸ਼ਵਤ ਦੀ ਮੰਗ ਰਿਹਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਏਐਸਆਈ ਗੁਰਮੇਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਕਤ ਏ.ਐਸ.ਆਈ ਦੇ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।