By Election Results: ਕੌਣ ਬਣੇਗਾ ‘ਮੁਕੱਦਰ ਦਾ ਸਿਕੰਦਰ’; ਫ਼ੈਸਲਾ ਕੁੱਝ ਘੰਟਿਆਂ ਬਾਅਦ

0
24

ਗਿਣਤੀ ਲਈ ਤਿਆਰੀਆਂ ਮੁਕੰਮਲ, ਅੱਠ ਵਜੇਗੀ ਹੋਵੇਗੀ ਸ਼ੁਰੂ
ਚੰਡੀਗੜ੍ਹ, 22 ਨਵੰਬਰ: By Election Results: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਲੰਘੀ 20 ਨਵੰਬਰ ਨੂੰ ਪਈਆਂ ਵੋਟਾਂ ਦੇ ਨਤੀਜ਼ੇ ਅੱਜ ਸ਼ਨੀਵਾਰ ਸਾਹਮਣੇ ਆ ਰਹੇ ਹਨ। ਸਵੇਰੇ ਅੱਠ ਵਜੇਂ ਗਿਣਤੀ ਸ਼ੁਰੂ ਹੋਵੇਗੀ ਅਤੇ 10 ਕੁ ਵਜੇਂ ਤੱਕ ਜੇਤੂਆਂ ਬਾਰੇ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਤੇ ਚੱਬੇਵਾਲ ਲਈ ਕੁੱਲ 45 ਉਮੀਦਵਾਰ ਮੈਦਾਨ ਵਿਚ ਸਨ ਪ੍ਰੰਤੂ ਕੁੱਝ ਕੁ ਉਮੀਦਵਾਰਾਂ ਦਾ ਸਭ ਕੁੱਝ ਇੰਨ੍ਹਾਂ ਚੋਣਾਂ ਵਿਚ ਦਾਅ ’ਤੇ ਲੱਗਿਆ ਨਜ਼ਰ ਆ ਰਿਹਾ ਸੀ। ਗਿੱਦੜਬਾਹਾ ਸੀਟ ਪੂਰੀ ਚੋਣ ਪ੍ਰਕ੍ਰਿਆ ਦੌਰਾਨ ਸਭ ਤੋਂ ‘ਹਾਟ’ ਸੀਟ ਬਣੀ ਰਹੀ। ਹੁਣ ਵੀ ਪੂਰੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਇਸ ਹਲਕੇ ਦੇ ਚੋਣ ਨਤੀਜਿਆਂ ‘ਤੇ ਲੱਗੀਆਂ ਹੋਈਆਂ ਹਨ। ਇੱਥੋਂ ਤਿੰਨ ਵਾਰ ਜੇਤੂੁ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਰਾਜਾ ਵੜਿੰਗ ਦੇ ਲੁਧਿਆਣਾ ਤੋਂ ਐਮਪੀ ਚੁਣੇ ਜਾਣ ਕਾਰਨ ਇੱਥੇ ਉਪ ਚੋਣ ਹੋਈ ਹੈ।

ਇਹ ਵੀ ਪੜ੍ਹੋ ਪੰਜਾਬ ’ਚ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ

ਅੰਮ੍ਰਿਤਾ ਵੜਿੰਗ ਦੇ ਮੁਕਾਬਲੇ ਆਪ ਵੱਲੋਂ ਅਕਾਲੀ ਦਲ ਵਿਚੋਂ ਲਿਆ ਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਜਦੋਂਕਿ ਅਕਾਲੀ ਦਲ ਪੂਰੇ ਪੰਜਾਬ ਦੇ ਚੋਣ ਮੈਦਾਨ ਵਿਚੋਂ ਬਾਹਰ ਰਿਹਾ ਹੈ। ਭਾਜਪਾ ਨੇ ਇੱਥੋਂ ਕਾਂਗਰਸ ਤੋਂ ਆਏ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ’ਤੇ ਦਾਅ ਖੇਡਿਆ ਹੈ, ਜੋ ਬਠਿੰਡਾ ਸ਼ਹਿਰੀ ਹਲਕੇ ਤੋਂ ਵੱਡੀ ਹਾਰ ਕਾਰਨ ਇਸ ਹਲਕੇ ਵਿਚ ਆਏ ਦੱਸੇ ਜਾ ਰਹੇ ਹਨ। ਉਨਾਂ ਵੱਲੋਂ ਬੇਸ਼ੱਕ ਆਪਣੇ ਪੁਰਾਣੇ ਹਲਕੇ ਵਿਚੋਂ ਤਕੜੀ ਟੱਕਰ ਦੇਣ ਦੀ ਕੋਸ਼ਿਸ ਕੀਤੀ ਗਈ ਹੈ ਪ੍ਰੰਤੂ ਜਿੱਤ ਹਾਰ ਦਾ ਫੈਸਲਾ ਅੰਮ੍ਰਿਤਾ ਵੜਿੰਗ ਜਾਂ ਡਿੰਪੀ ਢਿੱਲੋਂ ਵਿਚਕਾਰ ਹੀ ਹੋਣ ਦੀ ਸੰਭਾਵਨਾ ਹੈ। ਇਸ ਹਲਕੇ ਵਿਚ ਸਭ ਤੋਂ ਵੱਧ 81.90 ਫ਼ੀਸਦੀ ਵੋਟ ਪੋਲ ਹੋਈ ਹੈ। ਇਸ ਹਲਕੇ ਵਿਚ ਪਈਆਂ ਕੁੱਲ ਵੋਟਾਂ ਦੀ ਗਿਣਤੀ 13 ਰਾਉਂਡਾਂ ਵਿਚ ਕੀਤੀ ਜਾਵੇਗੀ। ਉਧਰ 64.01 ਫ਼ੀਸਦੀ ਨਾਲ ਪੋਲ ਪ੍ਰਤੀਸ਼ਤ ਪੱਖੋਂ ਦੂਜੇ ਨੰਬਰ ’ਤੇ ਰਹੇ ਡੇਰਾ ਬਾਬਾ ਨਾਨਕ ਵਿਚ ਵੀ ਕਾਂਗਰਸ ਤੇ ਆਪ ਵਿਚਕਾਰ ਟੱਕਰ ਹੈ।

ਇਹ ਵੀ ਪੜ੍ਹੋ Big News: ਆਪ ਨੇ ਅਮਨ ਅਰੋੜਾ ਨੂੰ ਬਣਾਇਆ ਨਵਾਂ ਪ੍ਰਧਾਨ, ਬੁੱਧ ਰਾਮ ਦੀ ਥਾਂ ਵੀ ਇਸ ਵਿਧਾਇਕ ਨੂੰ ਦਿੱਤੀ ਜਿੰਮੇਵਾਰੀ

ਇਸ ਹਲਕੇ ਦੇ ਸਿੰਟਿਗ ਵਿਧਾਇਕ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ ਇਹ ਚੋਣ ਹੋਈ ਹੈ। ਇੱਥੇ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਸੀ। ਆਮ ਆਦਮੀ ਪਾਰਟੀ ਵੱਲੋਂ ਸਾਲ 2022 ਵਾਲੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ’ਤੇ ਮੁੜ ਦਾਅ ਖੇਡਿਆ ਹੈ। ਅਕਾਲੀ ਦਲ ਦੇ ਚੋਣ ਮੈਦਾਨ ਵਿਚ ਬਾਹਰ ਹੋਣ ਕਾਰਨ ਇੱਥੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਧੜਾ ਸਿੱਧੇ ਤੌਰ ‘ਤੇ ਗੁਰਦੀਪ ਰੰਧਾਵਾ ਦੀ ਹਿਮਾਇਤ ‘ਤੇ ਉਤਰਿਆ ਰਿਹਾ। ਭਾਜਪਾ ਨੇ 2022 ਦੀਆਂ ਚੋਣਾਂ ਅਕਾਲੀ ਦਲ ਵੱਲੋਂ ਲੜ ਚੁੱਕੇ ਰਵੀਕਰਨ ਸਿੰਘ ਕਾਹਲੋ ਨੂੰ ਟਿਕਟ ਦਿੱਤੀ ਹੈ। ਇਸ ਹਲਕੇ ਵਿਚ ਵੋਟਾਂ ਦੀ ਗਿਣਤੀ 18 ਰਾਉਂਡਾਂ ਵਿਚ ਹੋਣੀ ਹੈ। ਬਰਨਾਲ ਹਲਕਾ, ਜਿਸਨੂੰ ਆਪ ਦੀ ਸਿਆਸੀ ਰਾਜਧਾਨੀ ਮੰਨਿਆ ਜਾਂਦਾ ਹੈ, ਵਿਚ ਇਸ ਵਾਰ ਸੰਗਰੂਰ ਤੋਂ ਐਮ.ਪੀ ਚੁਣੇ ਗਏ ਮੀਤ ਹੇਅਰ ਦੇ ਨਜ਼ਦੀਕੀ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਮਿਲਣ ਕਾਰਨ, ਉਸਦੇ ਮੁਕਾਬਲੇ ਲੰਮੇ ਸਮੇਂ ਤੋਂ ਆਪ ਦੇ ਜ਼ਿਲ੍ਹਾ ਪ੍ਰਧਾਨ ਚੱਲੇ ਆ ਰਹੇ ਗੁਰਦੀਪ ਸਿੰਘ ਬਾਠ ਨੇ ਅਜਾਦ ਉਮੀਦਵਾਰ ਵਜੋਂ ਚੋਣ ਲੜੀ ਹੈ।

ਇਹ ਵੀ ਪੜ੍ਹੋ ਵਿਵਾਦ ਉੱਠਣ ਤੋਂ ਬਾਅਦ ਕੈਨੇਡਾ ਨੇ ਏਅਰਪੋਰਟ ’ਤੇ ਭਾਰਤੀਆਂ ਦੇ ਪਹਿਲਾਂ ਪੁੱਜਣ ਦੇ ਆਦੇਸ਼ ਵਾਪਸ ਲਏ

ਜਦੋਂਕਿ ਕਾਂਗਰਸ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਟਿਕਟ ਦਿੱਤੀ ਸੀ ਤੇ ਭਾਜਪਾ ਨੇ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਸੀ। ਬਾਗੀ ਉਮੀਦਵਾਰ ਮੈਦਾਨ ਵਿਚ ਹੋਣ ਦੇ ਬਾਵਜੂਦ ਇੱਥੇ ਵੀ ਮੁਕਾਬਲਾ ਕਾਂਗਰਸ ਬਨਾਮ ਆਪ ਹੀ ਜਾਪਦਾ ਹੈ। ਇਸ ਹਲਕੇ ਵਿਚ ਕੁੱਲ 56.34 ਫ਼ੀਸਦੀ ਵੋਟ ਪੋਲ ਹੋਈ ਸੀ ਤੇ ਗਿਣਤੀ ਕੁੱਲ 16 ਰਾਉਂਡਾਂ ਵਿਚ ਹੋਵੇਗੀ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਚੱਬੇਵਾਲ ਹਲਕੇ ਵਿਚ ਆਪ ਵੱਲੋਂ ਆਪਣੇ ਐਮ.ਪੀ ਡਾ ਰਾਜ ਕੁਮਾਰ ਦੇ ਪੁੱਤਰ ਡਾ Çਂੲਸ਼ਾਂਕ ਚੱਬੇਵਾਲ ਨੂੰ ਟਿਕਟ ਦਿੱਤੀ ਸੀ ਤੇ ਕਾਂਗਰਸ ਨੇ ਕਿਸੇ ਸਮੇਂ ਬਸਪਾ ਵਿਚ ਰਹੇ ਰਣਜੀਤ ਕੁਮਾਰ ਨੂੰ ਉਮੀਦਵਾਰ ਬਣਾਇਆ ਸੀ। ਦੂਜੇ ਪਾਸੇ ਂਭਾਜਪਾ ਨੇ ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਢਲ ਨੂੰ ਟਿਕਟ ਦਿੱਤੀ ਸੀ। ਇਸ ਹਲਕੇ ਵਿਚ ਸਭ ਤੋਂ ਘੱਟ 53.43 ਫ਼ੀਸਦੀ ਵੋਟਿੰਗ ਹੋਈ ਸੀ ਤੇ ਇੱਥੇ 15 ਰਾਉਂਡ ਵਿਚ ਗਿਣਤੀ ਹੋਵੇਗੀ।

 

LEAVE A REPLY

Please enter your comment!
Please enter your name here