ਮਾਨਸਾ, 23 ਦਸੰਬਰ: ਦੋ ਨੌਜਵਾਨਾਂ ਵਲੋਂ ਲੋਕ ਸਭਾ ਵਿਚ ਦਾਖਲ ਹੋ ਕੇ ਕੀਤੇ ਪ੍ਰੋਟੈਸਟ ਬਾਰੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਤੋਂ ਇਸ ਘਟਨਾ ਬਾਰੇ ਹਾਊਸ ਵਿਚ ਬਿਆਨ ਦੇਣ ਦੀ ਮੰਗ ਕਰ ਰਹੇ ਕੁਲ 146 ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ‘ਚੋਂ ਮੁਅਤਲ ਕਰ ਦੇਣ ਦੀ ਸਖਤ ਨਿੰਦਾ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕਿਹਾ ਹੈ ਕਿ ਇਹ ਦੇਸ਼ ਵਿਚ ਆਰਐੱਸਐਸ- ਬੀਜੇਪੀ ਵਲੋਂ ਵਿਰੋਧੀ ਧਿਰ ਮੁਕਤ ਭਾਰਤ ਬਣਾਉਣ ਦੇ ਤਾਨਾਸ਼ਾਹ ਤੇ ਫਾਸਿਸਟ ਏਜੰਡੇ ਦਾ ਹੀ ਪ੍ਰਗਟਾਵਾ ਹੈ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਇਆ ਪੁਸਤਕ ਵੰਡ ਸਮਾਰੋਹ
ਅੱਜ ਇਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਇਕ ਪਾਰਟੀ ਮੀਟਿੰਗ ਵਿਚ ਬੋਲਦਿਆਂ ਪਾਰਟੀ ਦੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕਾਰਪੋਰੇਟ ਪ੍ਰਸਤ ਤੇ ਬਿਲਕੁਲ ਫਾਸਿਸਟ ਬੀਜੇਪੀ – ਮੋਦੀ ਨੂੰ ਲੱਕ ਤੋੜਵੀਂ ਹਾਰ ਦੇਣ ਅਤੇ ਦੇਸ਼ ਦੀ ਵੰਨ ਸੁਵੰਨਤਾ, ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਲਈ ਸਾਰੀਆਂ ਫਾਸ਼ੀਵਾਦ ਵਿਰੋਧੀ ਸ਼ਕਤੀਆਂ ਨੂੰ ਮਿਲ ਕੇ ਆਜ਼ਾਦੀ ਸੰਗਰਾਮ ਦੀ ਤਰਜ਼ ‘ਤੇ ਇਕ ਦੇਸ਼ ਵਿਆਪੀ ਅੰਦੋਲਨ ਛੇੜਨ ਦੀ ਜ਼ਰੂਰਤ ਹੈ। ਸੀਪੀਆਈ (ਐਮ ਐਲ) ਇਸ ਮਨੋਰਥ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ। ਮੀਟਿੰਗ ਵਿਚ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਨਛੱਤਰ ਸਿੰਘ ਖੀਵਾ, ਬਲਵਿੰਦਰ ਕੌਰ ਖਾਰਾ, ਵਿੰਦਰ ਅਲਖ, ਸੁਰਿੰਦਰ ਪਾਲ ਸ਼ਰਮਾ ਸਮੇਤ ਕਈ ਪਾਰਟੀ ਆਗੂ ਸ਼ਾਮਲ ਸਨ।
Share the post "ਸੰਸਦ ਵਿਚੋਂ ਵਿਰੋਧੀ ਧਿਰ ਨੂੰ ਮੁਅੱਤਲ ਕਰਕੇ ਮੋਦੀ ਸਰਕਾਰ ਨੇ ਕੀਤਾ ਸੰਸਦੀ ਜਮਹੂਰੀਅਤ ਦਾ ਕਤਲ – ਲਿਬਰੇਸ਼ਨ"