ਕੜਾਕੇ ਦੀ ਠੰਢ ਦੇ ਬਾਵਜੂਦ ਬਠਿੰਡਾ ’ਚ ਸਰਧਾਲੂਆਂ ਦੀ ਉਮੜੀ ਵੱਡੀ ਭੀੜ
ਬਠਿੰਡਾ, 9 ਜਨਵਰੀ: ਪੰਜਾਬ ਦੀ ਧਰਤੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਪੰਜਾਬ ਕ੍ਰਿਕਟ ਐੋਸੋਸੀਏਸਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਦੇ ਸਹਿਯੋਗ ਨਾਲ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਕਰਵਾਈ ਜਾ ਰਹੀ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦੇ ਛੇਵੇਂ ਦਿਨ ਕੜਾਕੇ ਦੀ ਠੰਢ ਦੇ ਬਾਵਜੂਦ ਹਜ਼ਾਰਾਂ ਸਰਧਾਲੂਆਂ ਨੇ ਹਾਜ਼ਰੀ ਭਰ ਕੇ ਆਨੰਦ ਮਾਣਿਆ। ਇਸ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਸ੍ਰੀ ਵੀ.ਕੇ.ਜੰਜੂਆ ਵੀ ਕਥਾ ਸੁਣਨ ਲਈ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਪਹੁੰਚੇ, ਜਿਨ੍ਹਾਂ ਦਾ ਸਵਾਗਤ ਸ਼੍ਰੀ ਅਮਰਜੀਤ ਮਹਿਤਾ ਅਤੇ ਪੰਡਿਤ ਪ੍ਰਦੀਪ ਮਿਸ਼ਰਾ ਜੀ ਵੱਲੋਂ ਕੀਤਾ ਗਿਆ।
ਨਗਰ ਪੰਚਾਇਤ ਕੋਠਾ ਗੁਰੂ ’ਤੇ ਆਪ ਦਾ ਕਬਜ਼ਾ, ਅਵਤਾਰ ਸਿੰਘ ਤਾਰਾ ਬਣੇ ਪ੍ਰਧਾਨ
ਇਸ ਮੌਕੇ ਪੰਡਿਤ ਸ਼੍ਰੀ ਸ਼ਿਵ ਭਜਨਾਂ ਉਪਰ ਅਮਰਜੀਤ ਮਹਿਤਾ ਤੋਂ ਇਲਾਵਾ ਸ਼ਰਧਾਲੂ ਵੀ ਨੱਚਣ ਲੱਗੇ। ਇਸ ਦੌਰਾਨ ਇੱਕ ਅਪਾਹਜ ਸ਼ਰਧਾਲੂ ਨੂੰ ਪੰਡਿਤ ਪ੍ਰਦੀਪ ਮਿਸ਼ਰਾ ਨੇ ਸਟੇਜ ’ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਉਪਰਾਲੇ ਕਰ ਰਹੇ ਸ਼੍ਰੀ ਅਮਰਜੀਤ ਮਹਿਤਾ ਪਰਿਵਾਰ ਨੇ ਪੰਜਾਬ ਦੀ ਧਰਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ ਹੈ, ਜਿਸਦੇ ਲਈ ਉਹ ਧੰਨਵਾਦ ਕਰਦੇ ਹਨ।
ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ,ਪਿੰਡ ਡਿੱਖ ਵਿਖੇ ਨਸ਼ਾ ਤਸਕਰ ਦੀ ਪੰਜ ਏਕੜ ਜਮੀਨ ਜਬਤ
ਪੰਡਿਤ ਪ੍ਰਦੀਪ ਮਿਸ਼ਰਾ ਨੇ ’’ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਸੁਣਾਉਂਦੇ ਹੋਏ ਕਿਹਾ ਕਿ ਮੇਰੇ ਭਗਵਾਨ ਸ਼ਿਵ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ ਅਤੇ ਇਹ ਕਥਾ ਗੁਆਂਢੀ ਰਾਜਾਂ ਤੋਂ ਆਏ ਲੱਖਾਂ ਸ਼ਰਧਾਲੂਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਮਾਵਾਂ-ਭੈਣਾਂ ਨੂੰ ਸਤਿਕਾਰ ਦੇਣ ਦੀ ਗੱਲ ਕਰਦੇ ਹਨ ਅਤੇ ਮਾਵਾਂ-ਭੈਣਾਂ ਨੂੰ ਬੁਰੀ ਨਜ਼ਰ ਨਾਲ ਦੇਖਣ ਵਾਲੇ ਦਾ ਅੰਤ ਦੁਖਦਾਈ ਹੈ, ਇਸ ਲਈ ਮਾਵਾਂ-ਭੈਣਾਂ ਦਾ ਸਤਿਕਾਰ ਕਰੋ। ਉਨ੍ਹਾਂ ਕਿਹਾ ਕਿ ਜੇਕਰ ਭਗਵਾਨ ਸ਼ਿਵ ’ਤੇ ਪੂਰਨ ਵਿਸ਼ਵਾਸ ਹੈ, ਤਾਂ ਉਹ ਅੱਧ ਵਿਚਾਲੇ ਨਹੀਂ ਛੱਡਣਗੇ ਅਤੇ ਯਕੀਨਨ ਸੰਕਟ ਦੂਰ ਕਰਣਗੇ, ਇਸ ਲਈ ਭਗਵਾਨ ਸ਼ਿਵ ’ਤੇ ਅਟੁੱਟ ਵਿਸ਼ਵਾਸ ਜ਼ਰੂਰੀ ਹੈ।
Share the post "‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦੇ ਛੇਵੇਂ ਦਿਨ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਸਾਬਕਾ ਮੁੱਖ ਸਕੱਤਰ ਵੀਕੇ ਜੰਜੂਆ ਪੁੱਜੇ"