ਐਮਐਸਡੀ ਗਰੁੱਪਵੱਲੋਂ ਗੁਰਪੁਰਬ ਨੂੰ ਸਮਰਪਤ ਸਕੂਲ ਵਿੱਚ ਕਰਵਾਏ ਧਾਰਮਿਕ ਸਮਾਗਮ

Date:

spot_img

ਨਿੱਕੇ ਨਿੱਕੇ ਪੰਜ ਪਿਆਰਿਆਂ ਨੇ ਕੀਤੀ ਸਮਾਗਮ ਦੀ ਸੁਰੂਆਤ
ਵੱਡੀ ਗਿਣਤੀ ਵਿਚ ਹਾਜ਼ਰੀਨ ਸੰਗਤਾਂ ਨੇ ਸੁਣਿਆ ਕੀਰਤਨ, ਵਰਤਾਇਆ ਗੁਰੂ ਕਾ ਲੰਗਰ
ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਐੱਮਐੱਸਡੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਅੱਜ ਐਮਐਸਡੀ ਸਕੂਲ ਵਿਚ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਕੀਤੀ ਗਈ। ਇਸ ਮੌਕੇ ਨਿੱਕੇ ਨਿੱਕੇ ਪੰਜ ਪਿਆਰਿਆਂ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਤੇ ਬੱਚਿਆਂ ਵੱਲੋਂ ਜਪੁਜੀ ਸਾਹਿਬ ਦੇ ਪਾਠ ਵੀ ਕੀਤੇ ਗਏ ਅਤੇ ਸ਼ਬਦ ਕੀਰਤਨ ਵੀ ਕੀਤਾ ਗਿਆ ।ਇਸ ਮੌਕੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।ਐਮਐਸਡੀ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਐਮ ਡੀ ਰਾਜਨ ਗਰਗ ਤੇ ਪਿ੍ਰੰਸੀਪਲ ਸੂਰਜ ਸੇਤੀਆ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਮਾਗਮ ਦੌਰਾਨ ਚੌਪਾਈ ਸਾਹਿਬ ਅਤੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦਾ ਪਾਠ ਉਚਾਰਨ ਕੀਤਾ ਗਿਆ। ਸਕੂਲ ਦੀ ਤਰੱਕੀ ਲਈ ਅਰਦਾਸ ਕੀਤੀ ਗਈ ਤੇ ਅਰਦਾਸ ਉਪਰੰਤ ਵਾਹਿਗੁਰੂ ਦੇ ਜਾਪ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ । ਇਸ ਉਪਰੰਤ ਹਾਜ਼ਰ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ । ਇਸ ਮੌਕੇ ਰਾਜਨ ਗਰਗ ਨੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਬੱਚਿਆਂ ਨੂੰ ਚੱਲਣ ਦੀ ਪ੍ਰੇਰਨਾ ਦਿੱਤੀ ਅਤੇ ਆਈਆਂ ਸੰਗਤਾਂ ਦਾ ਪਿ੍ਰੰਸੀਪਲ ਸੂਰਜ ਸੇਤੀਆ ਵੱਲੋਂ ਧੰਨਵਾਦ ਕੀਤਾ ਗਿਆ ਤੇ ਗੁਰਪੁਰਬ ਦੀ ਵਧਾਈ ਦਿੱਤੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਭਿਆਨਕ ਸੜਕ ਹਾਦਸੇ ਵਿੱਚ DIG ਦੀ ਦਰਦਨਾਕ ਮੌ*ਤ, ਡਰਾਈਵਰ ਨੇ ਵੀ ਤੋੜਿਆ ਦਮ

Rupnagar News: ਬੀਤੇ ਕੱਲ ਉੱੱਤਰ ਪ੍ਰਦੇਸ਼ ਦੇ ਸਹਾਰਨਪੁਰ ਇਲਾਕੇ...

SSD Girls College Bathinda ਵਿਖੇ ਅਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ

Bathinda News: SSD Girls College Bathinda ਵਿਖੇ ਅਜ਼ਾਦੀ ਦਿਹਾੜੇ...

ਸਿੱਖ ਬੰਦੀਆਂ ਦੀ ਰਿਹਾਈ ਲਈ ਕੱਢੇ ਰੋਸ਼ ਮਾਰਚ ਦੌਰਾਨ ਤਿੱਖੀਆਂ ਝੜਪਾਂ

Chandigarh News: ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ...