ਸਰਧਾਲੂਆਂ ਦੀ ਭਾਰੀ ਭੀੜ ਦੇ ਚੱਲਦੇ ਖੇਡ ਸਟੇਡੀਅਮ ਨੇ ਧਾਰਿਆ ਧਾਰਮਿਕ ਸਭਾ ਦਾ ਰੂਪ
ਬਠਿੰਡਾ, 6 ਜਨਵਰੀ:ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਦੇ ਸਹਿਯੋਗ ਨਾਲ ਬਠਿੰਡਾ ਵਿਖੇ ਕਰਵਾਈ ਜਾ ਰਹੀ ’’ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਕਾਰਨ ਮਹਾਂਨਗਰ ਦਾ ਖੇਡ ਸਟੇਡੀਅਮ ਧਾਰਮਿਕ ਸਭਾ ਵਿੱਚ ਤਬਦੀਲ ਹੋਇਆ ਨਜ਼ਰ ਆ ਰਿਹਾ ਹੈ। ਉੱਘੇ ਕਥਾਵਾਚਕ ਪੰਡਿਤ ਪ੍ਰਦੀਪ ਮਿਸ਼ਰਾ ਵਲੋਂ ਕਰਵਾਈ ਜਾ ਰਹੀ ਇਸ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਦੇ ਤੀਸਰੇ ਦਿਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਗੁਰਮੀਤ ਸਿੰਘ ਖੁੱਡੀਆਂ ਵੀ ਕਥਾ ਦਾ ਆਨੰਦ ਲੈਣ ਲਈ ਪਹੁੰਚੇ, ਜਿੰਨ੍ਹਾਂ ਦਾ ਅਮਰਜੀਤ ਮਹਿਤਾ ਵੱਲੋਂ ਸਵਾਗਤ ਕੀਤਾ ਗਿਆ।
ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਵੱਡੀ ਫਾਰਮਾਸਿਊਟੀਕਲ ਸਿਟੀ ਸਥਾਪਤ ਕਰਨ ਦੀ ਕਵਾਇਦ ਸ਼ੁਰੂ
ਦੂਜੇ ਪਾਸੇ ਲਗਾਤਾਰ ਪੈ ਰਹੀ ਕੜਾਕੇ ਦੀ ਠੰਢ ਦੇ ਬਾਵਜੂਦ ਸਰਧਾਲੂਆਂ ਦਾ ਸਲਾਬ ਵਧਦਾ ਹੋਇਟਾ ਨਜ਼ਰ ਆ ਰਿਹਾ ਹੈ। ਇਸ ਮੌਕੇ ਸ਼ਰਧਾਲੂਆਂ ਨੇ ਅਮਰਜੀਤ ਮਹਤਿਾ ਦਾ ਧੰਨਦਾਵ ਕਰਦਿਆਂ ਕਿ ਉਹ ਲੰਬੇ ਸਮੇਂ ਤੋਂ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਦੇ ਮੂੰਹੋਂ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਸੁਣਨ ਲਈ ਉਤਾਵਲੇ ਸਨ ਅਤੇ ਹੁਣ ਉਨ੍ਹਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ। ਇਸ ਦੌਰਾਨ ਸ਼੍ਰੀ ਅਮਰਜੀਤ ਮਹਿਤਾ ਪਰਿਵਾਰ ਨੇ ਪੰਡਿਤ ਪ੍ਰਦੀਪ ਮਿਸ਼ਰਾ ਦੁਆਰਾ ਗਾਏ ਸੁਰੀਲੇ ਭਜਨਾਂ ’ਤੇ ਸੰਗਤਾਂ ਦੇ ਨਾਲ ਜੋਸ਼ ਨਾਲ ਠੁਮਕੇ ਲਗਾਏ। ਸਾਰਾ ਧਾਰਮਿਕ ਸਥਾਨ ਹਰ ਹਰ ਮਹਾਂਦੇਵ, ਬਮ ਬਮ ਭੋਲੇ ਅਤੇ ਜੈ ਸ਼ਿਵ ਸ਼ੰਕਰ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ਼ਰਧਾਲੂ, ਅਮਰਜੀਤ ਮਹਿਤਾ ਦਾ ਹੱਥ ਫੜ ਕੇ ਨੱਚਦੇ ਨਜ਼ਰ ਆਏ। ਕਥਾ ਸੁਣਾਉਂਦੇ ਹੋਏ ਪੰਡਿਤ ਪ੍ਰਦੀਪ ਮਿਸ਼ਰਾ ਨੇ ਕਿਹਾ ਕਿ ਜਿਸ ਨੂੰ ਇਸ ਦੁਨੀਆ ’ਚ ਕੋਈ ਨਹੀਂ ਮੰਨਦਾ, ਉਸ ਨੂੰ ਭਗਵਾਨ ਸ਼ਿਵ ਪ੍ਰਵਾਨ ਕਰਦੇ ਹਨ, ਭਗਵਾਨ ਸ਼ਿਵ ਫੁੱਲਾਂ ਅਤੇ ਕੰਡਿਆਂ ਨੂੰ ਵੀ ਆਪਣਾ ਮੰਨ ਲੈਂਦੇ ਹਨ।
ਅਲਕਾ ਲਾਂਬਾ ਬਣੀ ਕੌਮੀ ਮਹਿਲਾ ਕਾਂਗਰਸ ਦੀ ਪ੍ਰਧਾਨ
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਅਮਰਜੀਤ ਮਹਿਤਾ ਪਰਿਵਾਰ ਵੱਲੋਂ ਇਤਿਹਾਸਕ ਨਗਰ ਬਠਿੰਡਾ ਵਿਖੇ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਕਰਵਾਈ ਜਾ ਰਹੀ ਹੈ, ਜੋ ਕਿ ਸਭ ਤੋਂ ਵੱਡੀ ਧਾਰਮਿਕ ਸੇਵਾ ਹੈ। ਇਸ ਦੌਰਾਨ ਸ਼੍ਰੀ ਅਮਰਜੀਤ ਮਹਿਤਾ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ’’ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦਾ ਆਨੰਦ ਮਾਣਦੇ ਰਹਿਣ ਅਤੇ ਭਗਵਾਨ ਸ਼ਿਵ ਦੀ ਸ਼ਰਨ ਲੈ ਕੇ ਸਮਾਜ ਦਾ ਭਲਾ ਕਰਦੇ ਰਹਿਣ। ਉਨ੍ਹਾਂ ਕਿਹਾ ਕਿ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ”ਸੁਣਨ ਨਾਲ ਸਮਾਜ ਵਿੱਚ ਫੈਲੇ ਨਸ਼ਿਆਂ ਅਤੇ ਹੋਰ ਖਤਰਨਾਕ ਬੁਰਾਈਆਂ ਨੂੰ ਨਿਸ਼ਚਿਤ ਰੂਪ ਵਿੱਚ ਖਤਮ ਕੀਤਾ ਜਾਵੇਗਾ।
Share the post "ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵੀ ਪੁੱਜੇ ਬਠਿੰਡਾ ’ਚ ਚੱਲ ਰਹੀ ‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’ ਦਾ ਆਨੰਦ ਮਾਣਨ"