Canada News: ਕੈਨੇਡਾ ‘ਚ 7 ਦਸੰਬਰ ਨੂੰ 6 ਸੀਟਾਂ ‘ਤੇ ਜ਼ਿਮਨੀ ਚੋਣਾਂ

Date:

spot_img

Canada News: ਕੈਨੇਡਾ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੇ 6 ਪਾਰਲੀਮਾਨੀ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਸਾਰੀਆਂ ਸੀਟਾਂ ‘ਤੇ 7 ਦਸੰਬਰ ਨੂੰ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਮਿਲੇ ਚੰਦੇ ਦੇ ਅੰਕੜੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਲਿਬਰਲ ਪਾਰਟੀ ਸਭ ਤੋਂ ਅੱਗੇ ਰਹੀ ਹੈ। ਚੋਣਾਂ ਲਈ ਓਨਟਾਰੀਓ ਦੀਆਂ ਦੋ, ਕਿਊਬੈਕ ਦੀਆਂ ਤਿੰਨ ਅਤੇ ਸਸਕੈਚਵਨ ਦੀ ਇੱਕ ਪਾਰਲੀਮਾਨੀ ਸੀਟ ‘ਤੇ ਵੋਟਾਂ ਪੈਣਗੀਆਂ। ਇਨ੍ਹਾਂ ਹਲਕਿਆਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਸੰਸਦ ਮੈਂਬਰਾਂ ਦੇ ਅਸਤੀਫ਼ਿਆਂ ਤੋਂ ਬਾਅਦ ਸੀਟਾਂ ਖਾਲੀ ਹੋਈਆਂ ਸਨ।

ਇਹ ਵੀ ਪੜ੍ਹੋ 👉ਦਲਜੀਤ ਸਿੰਘ ਦੀ ਮੌਤ ਮਾਮਲੇ ਵਿਚ ਹਾਈਕੋਰਟ ਦਾ ਵੱਡਾ ਫੈਸਲਾ; ਭਲਕੇ ਚੰਡੀਗੜ੍ਹ ‘ਚ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਦੇ ਹੁਕਮ

ਓਨਟਾਰੀਓ ਦੀਆਂ ਦੋ ਸੀਟਾਂ ‘ਤੇ ਹੋਵੇਗੀ ਵੋਟਿੰਗ

ਓਨਟਾਰੀਓ ਦੀ ਬਰੈਂਟਫਰਡ-ਬਰੈਂਟ ਸਾਊਥ ਸੀਟ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਐਮ.ਪੀ. ਲੈਰੀ ਬ੍ਰੌਕ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ। ਉਹ ਕ੍ਰਾਊਨ ਪ੍ਰੌਸੀਕਿਊਟਰ ਦੇ ਦਫ਼ਤਰ ਵਿੱਚ ਵਾਪਸ ਚਲੇ ਗਏ ਹਨ। ਇਸੇ ਤਰ੍ਹਾਂ ਸਕਾਰਬ੍ਰੋਅ ਨੌਰਥ ਦੀ ਸੀਟ ਲਿਬਰਲ ਪਾਰਟੀ ਦੇ ਐਮ.ਪੀ. ਸ਼ੌਨ ਚੈਨ ਨੇ ਅਕਤੂਬਰ 2025 ਵਿੱਚ ਹੋਏ ਕਾਰ ਹਾਦਸੇ ਤੋਂ ਬਾਅਦ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਛੱਡ ਦਿੱਤੀ ਸੀ।

ਇਹ ਵੀ ਪੜ੍ਹੋ 👉Sarup Chand Singla ਵੱਲੋਂ ਜ਼ਿਲ੍ਹਾ ਭਾਜਪਾ ਸੰਗਠਨ ਦਾ ਕੀਤਾ ਵਿਸਥਾਰ, ਜ਼ਿਲ੍ਹਾ ਕੋਰ ਕਮੇਟੀ ਵਿੱਚ 20 ਆਗੂਆਂ ਨੂੰ ਦਿੱਤੀ ਜਗ੍ਹਾ

ਕਿਊਬੈਕ ਦੀਆਂ ਤਿੰਨ ਸੀਟਾਂ ‘ਤੇ ਵੀ ਚੋਣ ਮੁਕਾਬਲਾ

ਕਿਊਬੈਕ ਦੀ ਰੋਜ਼ਮੌਂਟ-ਲਾ ਪਟੀਟ-ਪੈਟਰੀ ਸੀਟ ਐਨ.ਡੀ.ਪੀ. ਦੇ ਸਾਬਕਾ ਐਮ.ਪੀ. ਅਲੈਗਜ਼ੈਂਡਰ ਬੋਲਰੀਸ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ। ਉਨ੍ਹਾਂ ਨੇ ਕਿਊਬੈਕ ਦੀਆਂ ਸੂਬਾਈ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕਰਕੇ ਵਿਧਾਨ ਸਭਾ ਵਿੱਚ ਪਹੁੰਚ ਕੀਤੀ। ਇਸ ਤੋਂ ਇਲਾਵਾ ਸੇਂਟ-ਹਿਆਸਿੰਥੇ-ਬੈਗੋਟ-ਐਕਟਨ ਸੀਟ ਵੀ ਖਾਲੀ ਹੋ ਗਈ ਸੀ। ਇਸ ਹਲਕੇ ਤੋਂ ਬਲੌਕ ਕਿਊਬੈਕਵਾ ਦੇ ਸਾਈਮਨ ਪਿਅਰੇ ਨੇ ਸੂਬਾਈ ਚੋਣਾਂ ਵਿੱਚ ਹਿੱਸਾ ਲੈਣ ਦੇ ਇਰਾਦੇ ਨਾਲ ਅਸਤੀਫ਼ਾ ਦਿੱਤਾ ਸੀ।ਉੱਧਰ, ਕੈਨੇਡਾ ਦੇ ਸਾਬਕਾ ਵਾਤਾਵਰਣ ਮੰਤਰੀ ਸਟੀਵਨ ਗਿਲਬੋਅ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਲੌਰੀਅਰ-ਸੇਂਟ-ਮੈਰੀ ਸੀਟ ‘ਤੇ ਲਿਬਰਲ ਪਾਰਟੀ ਨੇ ਗਾਏ ਕੌਰਮੀਅਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਇਹ ਵੀ ਪੜ੍ਹੋ 👉ਗ਼ੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਸਪਲਾਈ ਨੈਟਵਰਕਾਂ ਦੇ 11 ਕਾਰਕੁੰਨ ਕਾਬੂ ; 2 ਹੈਂਡ ਗ੍ਰਨੇਡ,12 ਪਿਸਤੌਲਾਂ ਸਮੇਤ 310 ਗ੍ਰਾਮ ਹੈਰੋਇਨ ਬਰਾਮਦ

ਸਸਕੈਚਵਨ ਦੀ ਸੀਟ ‘ਤੇ ਲਿਬਰਲ ਅਤੇ ਕੰਜ਼ਰਵੇਟਿਵ ਆਹਮੋ-ਸਾਹਮਣੇ

ਛੇਵੀਂ ਸੀਟ ਸਸਕੈਚਵਨ ਸੂਬੇ ਦੀ ਯਾਰਕਟਨ-ਮੈਲਵਿਲ ਹੈ। ਇਹ ਸੀਟ ਕੰਜ਼ਰਵੇਟਿਵ ਐਮ.ਪੀ. ਕੈਥੇਅ ਵੈਗਨਟੌਲ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ। ਉਨ੍ਹਾਂ ਨੇ ਅਗਲੀਆਂ ਫੈਡਰਲ ਚੋਣਾਂ ਨਾ ਲੜਨ ਦਾ ਐਲਾਨ ਕਰਦਿਆਂ 31 ਅਗਸਤ ਨੂੰ ਅਸਤੀਫ਼ਾ ਦੇ ਦਿੱਤਾ ਸੀ। ਉਹ 2015 ਤੋਂ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਨ। ਇਸ ਸੀਟ ‘ਤੇ ਲਿਬਰਲ ਪਾਰਟੀ ਨੇ ਯਾਰਕਟਨ ਦੇ ਮੇਅਰ ਐਰਨ ਕਾਇਨਲੇ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਨੈਲਸਨ ਪੌਹਲ ਚੋਣ ਮੈਦਾਨ ਵਿੱਚ ਹੋਣਗੇ। ਐਨ.ਡੀ.ਪੀ. ਵੱਲੋਂ ਹਾਲੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ 👉Silver Oaks School Bibi Wala Road Bathinda ਵੱਲੋਂ ਸਲਾਨਾ ਖੇਡ ਦਿਵਸ ਧੂਮਧਾਮ ਨਾਲ ਆਯੋਜਿਤ

ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਨੂੰ ਸਭ ਤੋਂ ਵੱਧ ਚੰਦਾ

ਇਸ ਦੌਰਾਨ ਇਲੈਕਸ਼ਨਜ਼ ਕੈਨੇਡਾ ਵੱਲੋਂ 2026 ਦੀ ਤੀਜੀ ਤਿਮਾਹੀ ਦੌਰਾਨ ਸਿਆਸੀ ਪਾਰਟੀਆਂ ਨੂੰ ਮਿਲੇ ਚੰਦੇ ਦੇ ਅੰਕੜੇ ਵੀ ਜਾਰੀ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਲਿਬਰਲ ਪਾਰਟੀ ਨੂੰ 49 ਲੱਖ ਡਾਲਰ ਦਾ ਚੰਦਾ ਮਿਲਿਆ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਦੇ ਖਾਤੇ ਵਿੱਚ 39 ਲੱਖ ਡਾਲਰ ਆਏ ਹਨ।ਹਾਲਾਂਕਿ ਦੂਜੀ ਤਿਮਾਹੀ ਦੌਰਾਨ ਤਸਵੀਰ ਇਸ ਤੋਂ ਉਲਟ ਸੀ। ਉਸ ਸਮੇਂ ਕੰਜ਼ਰਵੇਟਿਵ ਪਾਰਟੀ ਨੂੰ 50 ਲੱਖ ਡਾਲਰ ਦਾ ਚੰਦਾ ਮਿਲਿਆ ਸੀ, ਜਦਕਿ ਲਿਬਰਲ ਪਾਰਟੀ ਨੂੰ 43 ਲੱਖ ਡਾਲਰ ਮਿਲੇ ਸਨ।

ਇਹ ਵੀ ਪੜ੍ਹੋ 👉Bhagwant Mann govt ਵੱਲੋਂ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਹੁਣ ਤੱਕ 1377 ਪਿੰਡਾਂ ਵਿੱਚ 2.19 ਲੱਖ ਤੋਂ ਵੱਧ ਪ੍ਰਾਪਰਟੀ ਕਾਰਡਾਂ ਦੀ ਵੰਡ: ਹਰਦੀਪ ਸਿੰਘ ਮੁੰਡੀਆਂ

ਪਿਅਰੇ ਪੌਇਲੀਐਵ ਨੇ ਮਾਰਕ ਕਾਰਨੀ ‘ਤੇ ਲਾਏ ਦੋਸ਼

ਸਿਆਸੀ ਚੰਦੇ ਦੇ ਇਨ੍ਹਾਂ ਅੰਕੜਿਆਂ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਨਿਸ਼ਾਨੇ ‘ਤੇ ਲਿਆ ਹੈ।ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਚੰਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪੌਇਲੀਐਵ ਨੇ ਦੋਸ਼ ਲਾਇਆ ਕਿ ਮਾਰਕ ਕਾਰਨੀ ਸਬਸਿਡੀਆਂ ਅਤੇ ਹੋਰ ਸਰਕਾਰੀ ਲਾਭਾਂ ਰਾਹੀਂ ਆਪਣੇ ਕਾਰਪੋਰੇਟ ਦੋਸਤਾਂ ਨੂੰ ਫਾਇਦਾ ਪਹੁੰਚਾ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਦੇ ਨਾਲ ਹੀ ਲਿਬਰਲ ਪਾਰਟੀ ਨੂੰ ਮਿਲਣ ਵਾਲੇ ਚੰਦੇ ਵਿੱਚ ਵੀ ਵਾਧਾ ਹੋ ਰਿਹਾ ਹੈ। ਹੁਣ 7 ਦਸੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਛੇ ਜ਼ਿਮਨੀ ਚੋਣਾਂ ‘ਤੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਕੈਨੇਡਾ ਦੀ ਸੰਸਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

अमित कुमार अग्रवाल को एचएसआईआईडीसी और ईईसी के चेयरमैन का अतिरिक्त कार्यभार

Haryana News: हरियाणा सरकार ने उद्योग एवं वाणिज्य विभाग...