Canada News: ਕੈਨੇਡਾ ਏਅਰ ਫੋਰਸ ’ਚ ਅਫ਼ਸਰ ਬਣਿਆ ਪੰਜਾਬ ਦਾ ਨੌਜਵਾਨ ਹਰਜੋਤ ਸਿੰਘ

Date:

spot_img

Canada News: ਜਿਸ ਘਰ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਦੇਸ਼ ਦੀ ਰੱਖਿਆ ਲਈ ਵਰਦੀ ਪਾਈ…ਅੱਜ ਉਸੇ ਘਰ ਦੇ ਨੌਜਵਾਨ ਨੇ ਵਿਦੇਸ਼ ਦੀ ਧਰਤੀ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਇੱਕ ਪਾਸੇ ਪੰਜਾਬ ਦੀ ਮਿੱਟੀ ਨਾਲ ਜੁੜੀ ਫੌਜੀ ਵਿਰਾਸਤ… ਤੇ ਦੂਜੇ ਪਾਸੇ ਕੈਨੇਡਾ ਵਿੱਚ ਨਵੀਂ ਪਛਾਣ ਬਣਾਉਣ ਦਾ ਜਜ਼ਬਾ। ਜਗਰਾਓਂ ਹਲਕੇ ਦੇ ਪਿੰਡ ਡਾਂਗੀਆਂ ਦੇ ਨੌਜਵਾਨ ਹਰਜੋਤ ਸਿੰਘ ਵਿਰਕ ਨੇ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਦੇ ਬਲਬੂਤੇ ਕੈਨੇਡਾ ਏਅਰ ਫੋਰਸ ਵਿੱਚ ਅਫ਼ਸਰ ਵਜੋਂ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ।ਜੀ ਹਾਂ, ਹਰਜੋਤ ਸਿੰਘ ਵਿਰਕ ਦੀ ਇਹ ਕਾਮਯਾਬੀ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ ਹੀ ਖੁਸ਼ੀ ਦਾ ਮੌਕਾ ਨਹੀਂ, ਸਗੋਂ ਪਿੰਡ ਡਾਂਗੀਆਂ ਅਤੇ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਬਣ ਗਈ ਹੈ। ਹਰਜੋਤ ਸਿੰਘ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਦਮ ’ਤੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਇਲਾਕੇ ਦੇ ਲੋਕ ਵੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਪਰ ਹਰਜੋਤ ਸਿੰਘ ਦੀ ਇਸ ਕਾਮਯਾਬੀ ਦੀ ਸਭ ਤੋਂ ਖ਼ਾਸ ਗੱਲ ਉਨ੍ਹਾਂ ਦੀ ਪਰਿਵਾਰਕ ਫੌਜੀ ਵਿਰਾਸਤ ਹੈ। ਮਿਲੀ ਜਾਣਕਾਰੀ ਮੁਤਾਬਕ ਹਰਜੋਤ ਸਿੰਘ ਦੇ ਪਿਤਾ ਅਤੇ ਦੋਵੇਂ ਤਾਇਆ ਭਾਰਤੀ ਫੌਜ ਵਿੱਚ ਆਪਣੀ ਸੇਵਾ ਨਿਭਾਅ ਚੁੱਕੇ ਹਨ। ਭਾਵ ਪਰਿਵਾਰ ਵਿੱਚ ਪਹਿਲਾਂ ਤੋਂ ਹੀ ਫੌਜੀ ਅਨੁਸ਼ਾਸਨ, ਸੇਵਾ ਅਤੇ ਦੇਸ਼ ਲਈ ਕੁਝ ਕਰਨ ਦੀ ਭਾਵਨਾ ਮੌਜੂਦ ਰਹੀ ਹੈ। ਇਸੇ ਵਿਰਾਸਤ ਨੂੰ ਹਰਜੋਤ ਸਿੰਘ ਨੇ ਆਪਣੀ ਮਿਹਨਤ ਨਾਲ ਅੱਗੇ ਵਧਾਇਆ, ਪਰ ਇਸ ਵਾਰ ਮੰਜ਼ਿਲ ਸੀ ਕੈਨੇਡਾ ਦੀ ਏਅਰ ਫੋਰਸ।

ਇਹ ਵੀ ਪੜ੍ਹੋ 👉Punjab Police Recruitment 2026: ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਭਰਤੀਆਂ!

ਇੱਕ ਪਾਸੇ ਪਿਤਾ ਅਤੇ ਤਾਇਆਂ ਨੇ ਭਾਰਤੀ ਫੌਜ ਵਿੱਚ ਸੇਵਾ ਕਰਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ…ਤੇ ਹੁਣ ਹਰਜੋਤ ਸਿੰਘ ਨੇ ਕੈਨੇਡਾ ਏਅਰ ਫੋਰਸ ਵਿੱਚ ਅਫ਼ਸਰ ਵਜੋਂ ਚੁਣੇ ਜਾ ਕੇ ਇਸ ਪਰਿਵਾਰਕ ਵਿਰਾਸਤ ਨੂੰ ਇੱਕ ਨਵੇਂ ਦੇਸ਼ ਵਿੱਚ ਅੱਗੇ ਵਧਾਇਆ ਹੈ। ਇਹ ਕਾਮਯਾਬੀ ਇਹ ਵੀ ਦਰਸਾਉਂਦੀ ਹੈ ਕਿ ਜੇਕਰ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਆਪਣੇ ਟੀਚੇ ਵੱਲ ਵਧਿਆ ਜਾਵੇ ਤਾਂ ਮੰਜ਼ਿਲ ਭਾਵੇਂ ਕਿੰਨੀ ਵੀ ਦੂਰ ਹੋਵੇ, ਉਸ ਤੱਕ ਪਹੁੰਚਿਆ ਜਾ ਸਕਦਾ ਹੈ। ਹਰਜੋਤ ਸਿੰਘ ਦੀ ਇਸ ਉਪਲਬਧੀ ਨਾਲ ਪਿੰਡ ਡਾਂਗੀਆਂ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਇਲਾਕੇ ਦੇ ਲੋਕ ਇਸ ਕਾਮਯਾਬੀ ਨੂੰ ਮਾਣ ਨਾਲ ਦੇਖ ਰਹੇ ਹਨ ਅਤੇ ਨੌਜਵਾਨ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ। ਹਰਜੋਤ ਸਿੰਘ ਵਿਰਕ ਦੀ ਕਹਾਣੀ ਸਿਰਫ਼ ਇੱਕ ਨੌਜਵਾਨ ਦੇ ਅਫ਼ਸਰ ਬਣਨ ਦੀ ਕਹਾਣੀ ਨਹੀਂ…ਇਹ ਉਸ ਪਰਿਵਾਰ ਦੀ ਕਹਾਣੀ ਹੈ, ਜਿਸ ਨੇ ਪੀੜ੍ਹੀਆਂ ਤੋਂ ਵਰਦੀ, ਅਨੁਸ਼ਾਸਨ ਅਤੇ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਅੱਜ ਉਸੇ ਵਿਰਾਸਤ ਨੂੰ ਹਰਜੋਤ ਸਿੰਘ ਨੇ ਕੈਨੇਡਾ ਦੀ ਏਅਰ ਫੋਰਸ ਵਿੱਚ ਨਵਾਂ ਮੁਕਾਮ ਦੇ ਕੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੀ ਮਿੱਟੀ ਤੋਂ ਨਿਕਲ ਕੇ ਕੈਨੇਡਾ ਤੱਕ ਆਪਣੀ ਪਛਾਣ ਬਣਾਉਣ ਵਾਲੇ ਹਰਜੋਤ ਸਿੰਘ ਵਿਰਕ ਨੂੰ ਇਸ ਵੱਡੀ ਕਾਮਯਾਬੀ ਲਈ ਦਿਲੋਂ ਵਧਾਈਆਂ। ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਨਵੀਆਂ ਉਚਾਈਆਂ ਹਾਸਲ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Punjab Police Recruitment 2026: ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਭਰਤੀਆਂ!

Punjab Police Recruitment 2026: ਪੰਜਾਬ ਵਿੱਚ ਪੁਲਿਸ ਦੀ ਨੌਕਰੀ...

Chandigarh News: ਸਰਕਾਰੀ ਬਾਬੂਆਂ ਦੀ ਨਹੀਂ ਖੈਰ! ਚੰਡੀਗੜ੍ਹ ਰਹਿੰਦੇ ਜਿਹੜੇ ਉਹ ਦੇਣ ਧਿਆਣ

Chandigarh News: ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣ ਲਈ ਵਾਰ-ਵਾਰ...