Chandigarh News: Capt; ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਪੁਰਾਣੇ ਮੂਡ ‘ਚ ਆਉਂਦੇ ਦਿਖਾਈ ਦੇ ਰਹੇ ਹਨ। ਆਪਣੀਆਂ ਬੇਬਾਕ ਟਿੱਪਣੀਆਂ ਤੇ ਸਪੱਸ਼ਟ ਮੂੰਹ ‘ਤੇ ਕਹਿਣ ਦੀ ਜੁਰਅਤ ਰੱਖਣ ਵਾਲੇ ਕੈਪਟਨ ਨੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪਿਛਲੇ ਦਿਨੀਂ ‘ਦਿਮਾਗੀ ਨਕਸਲ’ ਵਾਲੇ ਬਿਆਨ ‘ਤੇ ਜਵਾਬ ਮੰਗਿਆ ਹੈ। ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਪਹਿਲੇ ਆਗੂ ਹਨ, ਜਿੰਨ੍ਹਾਂ ਇਸ ਮਾਮਲੇ ਵਿਚ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ 👉Punjab government ਕਿਸੇ ਵੀ ਸਮੇਂ ਕੇਂਦਰੀ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਅਤੇ ਡੀਏ ਦੇਣ ਲਈ ਤਿਆਰ: ਹਰਪਾਲ ਸਿੰਘ ਚੀਮਾ
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਪੁਛਿਆ ਹੈ, ਦਿਮਾਗੀ ਨਕਸਲ ਦਾ ਅਰਥ ਕੀ ਹੈ ਤੇ ਇਸ ਸ਼ਬਦ ਦੀ ਵਰਤੋਂ ਕਿਸ ਸੰਦਰਭ ਵਿਚ ਕੀਤੀ ਗਈ ਹੈ। ਇਹ ਸ਼੍ਰੇਣੀ ਜਾਇਜ਼ ਅਸਹਿਮਤੀ ਤੋਂ ਕਸ ਤਰ੍ਹਾਂ ਵੱਖਰੀ ਹੈ। ਕੈਪਟਨ ਮੁਤਾਬਕ ‘ਦਿਮਾਗੀ ਨਕਸਲ’ ਕਾਫ਼ੀ ਭਾਰੀ ਸ਼ਬਦ ਹੈ, ਨਕਸਲੀ ਸਬ਼਼ਦ ਦੀ ਵਰਤੋਂ ਹਲਕੇ ਢੰਗ ਨਾਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਹੇ ਕਿ ,‘‘ਲੋਕਤੰਤਰ ਵਿਚ ਅਸਹਿਮਤ ਹੋਣ ਜਾਂ ਆਪਣੈ ਅਲੱਗ ਵਿਚਾਰ ਰੱਖਣਾ ਸੁਭਾਵਿਕ ਹੈ।”
ਇਹ ਵੀ ਪੜ੍ਹੋ 👉Amritsar ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼; 8 ਪਿਸਤੌਲਾਂ ਸਮੇਤ ਦੋ ਕਾਬੂ
ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਇਹ ਨਵਾਂ ਸ਼ਬਦ ਵਰਤਿਆਂ ਸੀ। ਜਿਸਦੇ ਵਿਚ ਉਨ੍ਹਾਂ ਕਿਹਾ ਸੀ ਕਿ ਹਥਿਆਰਬੰਦ ਨਕਸਲਵਾਦ ਖ਼ਤਮ ਹੁੰਦਾ ਜਾ ਰਿਹਾ ਤੇ ਦਿਮਾਗੀ ਨਕਸਲ ਵਧਦਾ ਜਾ ਰਿਹਾ। ਦਸਣਾ ਬਣਦਾ ਹੈ ਕਿ ਕਾਂਗਰਸ ਦੀ ਤਰਫ਼ੋਂ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2021 ਵਿਚ ਕਾਂਗਰਸ ਛੱਡ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ ਤੇ ਮੁੜ 2022 ਵਿਚ ਆਪਣੀ ਪਾਰਟੀ ਦਾ ਭਾਜਪਾ ਵਿਚ ਰਲੇਵਾਂ ਕਰ ਲਿਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




