👉ਵਿਸ਼ੇਸ਼ ਗਹਿਰੀ ਸੁਧਾਈ (SIR) 2026 ਪੰਜਾਬ ਰਾਜ ਭਰ ਵਿੱਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ
Chandigarh News: ਪਹਿਲਾਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੋਹਾਲੀ ਸਥਿਤ ਵੋਟ ਨੂੰ ਲੈ ਕੇ ਅਤੇ ਹੁਣ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ ਧਰਮਵੀਰ ਗਾਂਧੀ ਦੀ ਪ੍ਰਵਾਰ ਸਮੇਤ ਵੋਟ, ਡਰਾਫ਼ਟ ਵੋਟਰ ਸੂਚੀ ਵਿਚੋਂ ਗਾਇਬ ਹੌਣ ਦਾ ਮਸਲਾ ਮੀਡੀਆ ਵਿਚ ਸਾਹਮਣੇ ਆਉਣ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦਾ ਪ੍ਰਤੀਕ੍ਰਮ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ 👉Punjab government ਕਿਸੇ ਵੀ ਸਮੇਂ ਕੇਂਦਰੀ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਅਤੇ ਡੀਏ ਦੇਣ ਲਈ ਤਿਆਰ: ਹਰਪਾਲ ਸਿੰਘ ਚੀਮਾ
ਮੀਡੀਆ ਪਲੇਟਫਾਰਮਾਂ ਨੂੰ ਬੇ-ਬੁਨਿਆਦ ਖ਼ਬਰਾਂ ਨੂੰ ਪ੍ਰਕਾਸ਼ਿਤ/ਪ੍ਰਸਾਰਣ ਕਰਨ ਤੋਂ ਗੁਰੇਜ਼ ਕਰਨ ਦੀ ਬੇਨਤੀ ਕਰਦਿਆਂ ਦਫ਼ਤਰ ਨੇ ਕਿਹਾ ਕਿ ਹਾਲ ਹੀ ਵਿੱਚ, ਕੁਝ ਮੀਡੀਆ ਪਲੇਟਫਾਰਮਾਂ ਵੱਲੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ 13 ਅਗਸਤ 2026 ਨੂੰ ਪ੍ਰਕਾਸ਼ਿਤ ਹੋਈ ਡਰਾਫਟ ਵੋਟਰ ਸੂਚੀ ਵਿੱਚੋਂ ਗਾਇਬ ਹਨ।
ਦਫ਼ਤਰ ਨੇ ਪੂਰੀ ਦ੍ਰਿੜਤਾ ਨਾਲ ਇਸ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਉਪਰੋਕਤ ਬਿਆਨ ਗਲਤ, ਬੇ-ਬੁਨਿਆਦ ਅਤੇ ਤੱਥਾਂ ਤੋਂ ਰਹਿਤ ਹੈ, ਕਿਉਂਕਿ ਡਾ. ਧਰਮਵੀਰ ਗਾਂਧੀ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦਾ ਨਾਮ 13-08-2026 ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਹਨ।ਉਹ ਵਿਧਾਨ ਸਭਾ ਹਲਕਾ ਨੰ: 115 – ਪਟਿਆਲਾ, ਭਾਗ ਨੰ: 98, ਲੜੀ ਨੰ: 44 ਤੋਂ 48 ਵਿੱਚ ਵੋਟਰ ਵਜੋਂ ਦਰਜ ਹਨ। ਦਫ਼ਤਰ ਨੇ ਪਰਿਵਾਰ ਦੇ ਵੋਟ ਵੇਰਵੇ ਵੀ ਸਾਂਝੇ ਕੀਤੇ ਹਨ।
ਇਹ ਵੀ ਪੜ੍ਹੋ 👉Amritsar ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼; 8 ਪਿਸਤੌਲਾਂ ਸਮੇਤ ਦੋ ਕਾਬੂ
ਜਿਸਦੇ ਵਿਚ ਲੜੀ ਨੰ: 44 – ਸ੍ਰੀਮਤੀ ਜਗਦੰਬਾ ਕੌਸ਼ਲ, (ਧਰਮ ਪਤਨੀ ਡਾ. ਧਰਮਵੀਰ ਗਾਂਧੀ),ਲੜੀ ਨੰ: 45 – ਕੁਮਾਰੀ ਰੋਹਾਨੀ ਪ੍ਰਾਸ਼ਰ(ਧੀ), ਲੜੀ ਨੰ: 46 – ਸ੍ਰੀਮਤੀ ਚਾਹਤ ਸਾਹੂਜਾ (ਨੂੰਹ),ਲੜੀ ਨੰ: 47 – ਸ੍ਰੀ ਨਬੇਂਦੂ (ਪੁੱਤਰ) ਅਤੇ ਲੜੀ ਨੰ: 48 – ਡਾ. ਧਰਮਵੀਰ ਗਾਂਧੀ ਮਾਨਯੋਗ ਐਮ.ਪੀ., ਪਟਿਆਲਾ ਸ਼ਾਮਲ ਹਨ। ਚੋਣ ਅਧਿਕਾਰੀ ਦੇ ਦਫ਼ਤਰ ਨੇ ਮੀਡੀਆ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ SIR 2026 ਸਬੰਧੀ ਬੇ-ਬੁਨਿਆਦ ਅਤੇ ਗਲਤ ਜਾਣਕਾਰੀ ਪ੍ਰਕਾਸ਼ਿਤ/ਪ੍ਰਸਾਰਣ ਕਰਨ ਤੋਂ ਗੁਰੇਜ਼ ਕਰਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




