ਬਠਿੰਡਾ ਦੀ ਅਜੀਤ ਰੋਡ ‘ਤੇ ਸਥਿਤ ਇਮੀਗ੍ਰੇਸ਼ਨ ਸੈਂਟਰ ਦੀਆਂ ਦੋ ਮਹਿਲਾ ਏਜੰਟਾਂ ਵਿਰੁਧ ਪਰਚਾ ਦਰਜ਼

0
1056

Bathinda News: ਪੂਰੇ ਪੰਜਾਬ ਦੇ ਵਿਚ ਆਈਲੇਟਸ ਹੱਬ ਵਜੋਂ ਉੱਭਰੇ ਬਠਿੰਡਾ ਸ਼ਹਿਰ ਦੀ ਅਜੀਤ ਰੋਡ ‘ਤੇ ਚੱਲ ਰਹੇ ਇੱਕ ਇਮੀਗਰੇਸ਼ਨ ਸੈਂਟਰ ਦੀਆਂ ਦੋ ਮਹਿਲਾ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ‘ਤੇ ਅੱਧੀ ਦਰਜ਼ਨ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿਚ ਬਠਿੰਡਾ ਦੀ ਥਾਣਾ ਸਿਵਲ ਲਾਈਨ ਪੁਲਿਸ ਨੇ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਗਲੀ ਨੰਬਰ 17 ਨਜਦੀਕ ਸਥਿਤ ਰਿੱਚ ਫ਼ੀਲਡ ਇਮੀਗ੍ਰੇਸ਼ਨ ਦੀ ਹੈੱਡ ਗਗਨਦੀਪ ਕੌਰ ਅਤੇ ਰਿਸੈਪਸ਼ਨਿਸਟ ਗੁਰਪ੍ਰੀਤ ਕੌਰ ਵਿਰੁਧ ਕੀਤੀ ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਇੰਨ੍ਹਾਂ ਦਾ ਇਮੀਗ੍ਰੇਸ਼ਨ ਸੈਂਟਰ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਰਜਿਸਟਰਡ ਹੀ ਨਹੀਂ ਸੀ ਪਰ ਇਸਦੇ ਬਾਵਜੂਦ ਮੁਲਜਮ ਮਹਿਲਾਵਾਂ ਨੇ ਫੇਸਬੁੱਕ ‘ਤੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਵੱਖ-ਵੱਖ ਯੂਰਪੀ ਦੇਸ਼ਾਂ ਵਿਚ ਵਰਕ ਵੀਜਾ ਦਿਵਾਉਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ  ਬਠਿੰਡਾ ਜੇਲ੍ਹ ’ਚ ਹਵਾਲਾਤੀ ਦੀ ਮੌ+ਤ ਤੋਂ ਬਾਅਦ ਥਾਣੇਦਾਰ ਵੱਲੋਂ ਕਥਿਤ ਰਿਸ਼ਵਤ ਲੈਣ ਦੀ ਗੱਲ ਨਿਕਲੀ ਬਾਹਰ, ਐਸਪੀ ਵੱਲੋਂ ਜਾਂਚ ਸ਼ੁਰੂ

ਜਿਸਤੋਂ ਬਾਅਦ ਇੰਨ੍ਹਾਂ ਕੋਲ ਆਏ ਲੋਕਾਂ ਤੋਂ ਵੱਖ-ਵੱਖ ਯੂਰਪੀ ਦੇਸ਼ਾਂ ਦੇ ਵੀਜੇ ਲਗਵਾਉਣ ਦਾ ਝਾਂਸਾ ਦੇ ਕੇ ਉਹਨਾਂ ਦੇ ਅਸਲ ਪਾਸਪੋਰਟ, ਪਾਸਪੋਰਟਾਂ ਦੀਆਂ ਫੋਟੋ ਕਾਪੀਆਂ, ਪੜਾਈ ਦੇ ਦਸਤਾਵੇਜ ਅਤੇ ਬਿਨਾਂ ਰਸੀਦ ਦਿੱਤਿਆਂ ਨਗਦ ਪੈਸੇ ਹਾਸਲ ਕਰਕੇ ਅਪ੍ਰੈਲ 2025 ਵਿਚ ਆਪਣਾ ਇਮੀਗ੍ਰੇਸ਼ਨ ਸੈਂਟਰ ਬੰਦ ਕਰ ਦਿੱਤਾ ਤੇ ਨਾਲ ਹੀ ਆਪਣੇ ਮੋਬਾਇਲ ਫੋਨ ਵੀ ਬੰਦ ਕਰ ਲਏ। ਇਸ ਸਬੰਧ ਵਿਚ ਪੁਲਿਸ ਕੋਲ ਵਰਿੰਦਰ ਜੱਖੂ ਤੇ ਅਕਾਸ਼ਦੀਪ ਜੱਖੂ ਅਤੇ ਪ੍ਰਮੋਦ ਕੁਮਾਰ ਸਹਿਤ ਕਈ ਹੋਰਨਾਂ ਨੇ ਸਿਕਾਇਤ ਕੀਤੀ ਸੀ। ਪੜਤਾਲ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ਼ ਕਰਕੇ ਇੰਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here