Tuesday, February 3, 2026

ਮਾਮਲਾ ਭਾਈ ਅੰਮ੍ਰਿਤਪਾਲ ਸਿੰਘ ਉਪਰ ਐਨਐਸਏ ਵਧਾਉਣ ਦਾ; ਪ੍ਰਵਾਰ ਜਥੈਦਾਰ ਨੂੰ ਮਿਲਿਆ

Date:

spot_img

Amritsar News: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਉਪਰ ਲੱਗੇ ਐਨਐਸਏ ਵਿਚ ਤੀਜ਼ੀ ਵਾਰ ਵਾਧਾ ਕਰਨ ਦੇ ਵਿਰੋਧ ਵਿਚ ਅੱਜ ਸੋਮਵਾਰ ਨੂੰ ਉਨ੍ਹਾਂ ਦਾ ਪ੍ਰਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੂੰ ਮਿਲਿਆ। ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਦੀ ਅਗਵਾਈ ਹੇਠ ਇਸ ਵਫ਼ਦ ਨੇ ਜਥੈਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਅਵਾਜ਼ ਬੁਲੰਦ ਕਰਨ।

ਇਹ ਵੀ ਪੜ੍ਹੋ ਆਪਣੀ ਅਧਿਕਾਰਤ ਫ਼ੇਰੀ ’ਤੇ ਪਹਿਲੀ ਵਾਰ ਭਾਰਤ ਪੁੱਜੇ ਅਮਰੀਕਾ ਦੇ ਉੱਪ ਰਾਸ਼ਟਰਪਤੀ

ਉਨ੍ਹਾਂ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਜਾਣਬੁੱਝ ਕੇ ਇਕੱਲਿਆ ਕਰ ਦਿੱਤਾ ਗਿਆ ਹੈ। ਸੂਖਚੈਨ ਸਿੰਘ ਨੇ ਐਨਐਸਏ ਵਧਾਉਣ ਪਿੱਛੇ ਸੂਬੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਬਦਹਾਲ ਹੋਣ ਦੇ ਕੀਤੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਜਦ ਪਿਛਲੇ ਦੋ ਸਾਲਾਂ ਤੋਂ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਡਿੱਬਰੂਗੜ੍ਹ ਜੇਲ੍ਹ ਵਿਚ ਬੰਦ ਹੈ ਤਾਂ ਉਸ ਸਮੇਂ ਪੰਜਾਬ ਦੀ ਹਾਲਾਤ ਕੀ ਹਨ, ਇਸ ਬਾਰੇ ਸਾਰੇ ਜਾਣਦੇ ਹਨ।

ਇਹ ਵੀ ਪੜ੍ਹੋ ਜੀ.ਜੀ.ਐਸ.ਐਸ.ਟੀ.ਪੀ. ਦੀ ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਸੁਧਾਰ: ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ

ਸੁਖਚੈਨ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਜਿਸ ਤਰ੍ਹਾਂ ਜਥੈਦਾਰ ਸਾਹਿਬ ਨੇ ਉਨ੍ਹਾਂ ਦੀ ਗੱਲਬਾਤ ਸੁਣੀ, ਪੂਰਨ ਭਰੋਸਾ ਹੈ ਕਿ ਉਹ ਇਸ ਮਸਲੇ ’ਤੇ ਅਵਾਜ਼ ਚੁੱਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਸਲੇ ਵਿਚ ਉਹ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਮਿਲਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda Police ‘ਚ ਵੱਡੀ ਰੱਦੋਬਦਲ; ਡੇਢ ਦਰਜ਼ਨ SHO ਅਤੇ ਚੌਂਕੀ ਇੰਚਾਰਜ਼ ਬਦਲੇ, ਦੇਖੋ ਲਿਸਟ

Bathinda News: Bathinda Police;ਪਿਛਲੇ ਦਿਨੀਂ ਬਠਿੰਡਾ 'ਚ ਬਦਲ ਕੇ...

ਸਪੇਸ਼ਲ ਓਲੰਪਿਕ ਸਿਰਫ ਖੇਡ ਨਹੀਂ, ਸਵੈ-ਨਿਰਭਰ ਅਤੇ ਅਗਵਾਈ ਦਾ ਅੰਦੋਲਨ ਹੈ: ਨਾਇਬ ਸਿੰਘ ਸੈਣੀ

👉ਦਿਵਿਆਂਗ ਖਿਡਾਰੀਆਂ ਲਈ ਹਰਿਆਣਾ ਵਿੱਚ ਬਣੇਗਾ ਵਿਸ਼ੇਸ਼ ਸਟੇਡੀਅਮ, ਮੁੱਖ...