ਬਠਿੰਡਾ, 8 ਸਤੰਬਰ: ਜ਼ਿਲ੍ਹੇ ਦੀ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਉਥੇ ਦੀਆਂ ਕਚਿਹਰੀਆਂ ਵਿਚ ਬਤੌਰ ਪ੍ਰਾਈਵੇਟ ਟਾਈਪਿਸਟ ਦੇ ਤੌਰ ‘ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਵਿਰੁਧ ਐਸਡੀਐਮ ਦੇ ਕਲਰਕ ਦੇ ਨਾਂ ’ਤੇ ਪੈਸੇ ਲੈਣ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਪੁਲਿਸ ਵੱਲੋਂ ਇਸ ਕੇਸ ਵਿਚ ਮੁਲਜ਼ਮ ਬਣਾਏ ਵਿਅਕਤੀ ਦਾ ਨਾਂ ਚਰਨਜੀਤ ਸਿੰਘ ਦਸਿਆ ਗਿਆ ਹੈ। ਇਸ ਮਾਮਲੇ ਦੀ ਸਿਕਾਇਤ ਮਿਲਣ ’ਤੇ ਪੜਤਾਲ ਖ਼ੁਦ ਤਲਵੰਡੀ ਸਾਬੋ ਦੇ ਐਸਡੀਐਮ ਹਰਜਿੰਦਰ ਸਿੰਘ ਜੱਸਲ ਵੱਲੋਂ ਕੀਤੀ ਗਈ ਸੀ, ਜਿੰਨ੍ਹਾਂ ਦੀ ਸਿਫ਼ਾਰਿਸ਼ ’ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।
ਪੰਜਾਬ ਦੇ ਵਿੱਚ ਅੱਜ ਤੋਂ ਮਹਿੰਗਾ ਹੋਇਆ ਬੱਸ ਕਿਰਾਇਆ, ਹੁਣ ਜੇਬ ’ਤੇ ਪਏਗਾ ਵੱਡਾ ਬੋਝ
ਪੁਲਿਸ ਸੂਤਰਾਂ ਮੁਤਾਬਕ ਚਰਨਜੀਤ ਸਿੰਘ ਨੂੰ ਮੁਦਈ ਜਗਸੀਰ ਸਿੰਘ ਵਾਸੀ ਭਾਗੀਵਾਂਦਰ ਨੇ ਇੱਕ ਸਕਾਰਪੀਓ ਗੱਡੀ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਂ ਕਰਵਾਉਣੀ ਸੀ ਤੇ ਇਸਦੇ ਲਈ ਉਸਨੇ ਚਰਨਜੀਤ ਸਿੰਘ ਨਾਲ ਸੰਪਰਕ ਕੀਤਾ ਸੀ। ਚਰਨਜੀਤ ਸਿੰਘ ਨੇ ਇਸ ਕੰਮ ਬਦਲੇ ਐਸਡੀਐਮ ਦਫ਼ਤਰ ਵਿਚ ਲੱਗੇ ਕਲਰਕ ਗੁਰਨਾਮ ਸਿੰਘ ਦੇ ਨਾਂ ‘ਤੇ ਕਥਿਤ ਤੌਰ ਉਪਰ 7 ਹਜ਼ਾਰ ਰੁਪਏ ਲੈ ਲਏ।
ਅਨੌਖਾ ਮਾਮਲਾ: ਕੁੱਤੀ ਗੁੰਮ ਹੋਣ ’ਤੇ ਪਤਨੀ ਨੇ ਪਤੀ ’ਤੇ ਦਰਜ਼ ਕਰਵਾਇਆ ਪਰਚਾ
ਪਰ ਮੁਦਈ ਨੂੰ ਪਤਾ ਲੱਗਿਆ ਕਿ ਕਲਰਕ ਗੁਰਨਾਮ ਸਿੰਘ ਦਾ ਟ੍ਰਾਂਸਪੋਰਟ ਬ੍ਰਾਂਚ ਵਿਚ ਪਿਛਲੇ ਕਈ ਮਹੀਨਿਆਂ ਤੋਂ ਕੰਮ ਹੀ ਨਹੀਂ ਕਰ ਰਿਹਾ। ਪੜਤਾਲ ਖੁੱਲੀ ਤਾਂ ਇਹ ਮਾਮਲਾ ਸਾਹਮਣੇ ਆਇਆ। ਜਿਸਤੋਂ ਬਾਅਦ ਹੁਣ ਤਲਵੰਡੀ ਸਾਬੋ ਪੁਲਿਸ ਨੇ ਚਰਨਜੀਤ ਸਿੰਘ ਵਿਰੁਧ ਸੈਕਸ਼ਨ 7(ਏ) ਪ੍ਰੋਵੈਸ਼ਨ ਆਫ਼ ਕਰੁੱਪਸ਼ਨ ਐਕਟ 1988 ਦੇ ਤਹਿਤ ਇਹ ਪਰਚਾ ਦਰਜ਼ ਕਰ ਲਿਆ।
Share the post "SDM ਦੇ ਕਲਰਕ ਦੇ ਨਾਂ ਉਪਰ ਪੈਸੇ ਲੈਣ ਵਾਲੇ Private Typist ਵਿਰੁਧ ਪਰਚਾ ਦਰਜ਼"