WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਦੀ ਸੋ ਫੁੱਟੀ ਰੋਡ ’ਤੇ ਕਰੋੜਾਂ ਦੀ ਕੀਮਤ ਵਾਲੀ ਪਰਲਜ਼ ਗਰੁੱਪ ਦੀ ਜਮੀਨ ਵੇਚਣ ਤੇ ਖਰੀਦਣ ਵਾਲੇ ਗ੍ਰਿਫਤਰ

205 ਗਜ਼ ’ਚ ਬਣੇ ਤਿੰਨ ਸੋਅਰੂਮ ਵੀ ਨਗਰ ਨਿਗਮ ਦੀਆਂ ਜੇ.ਸੀ.ਬੀ ਨੇ ਮਿੱਟੀ ’ਚ ਮਿਲਾਏ
ਸੁਖਜਿੰਦਰ ਮਾਨ
ਬਠਿੰਡਾ, 21 ਅਕਤੂਬਰ: ਪਿਛਲੀ ਸਰਕਾਰ ਦੌਰਾਨ ਸਥਾਨਕ ਸ਼ਹਿਰ ਦੇ ਘੋੜੇਵਾਲਾ ਚੌਕ ਨਜਦੀਕ 100 ਫੁੱਟੀ ਰੋਡ ’ਤੇ ਸਥਿਤ ਪਰਲਜ਼ ਗਰੁੱਪ ਦੀ ਬੇਸ਼ਕੀਮਤੀ ਜਮੀਨ ਉਪਰ ਕਥਿਤ ਜਾਅਲੀ ਰਜਿਸਟਰੀ ਕਰਵਾ ਕੇ ਬਣਾਏ ਤਿੰਨ ਸੋਅਰੂਮਾਂ ਨੂੰ ਸ਼ਨੀਵਾਰ ਨਗਰ ਨਿਗਮ ਦੀਆਂ ਜੇ.ਸੀ.ਬੀ ਮਸ਼ੀਨਾਂ ਨੇ ਢਾਹ ਦਿੱਤਾ। ਇਸ ਮੌਕੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੈਕੜਿਆਂ ਦੀ ਤਾਦਾਦ ਵਿਚ ਪੁਲਿਸ ਬਲ ਵੀ ਤੈਨਾਤ ਕੀਤਾ ਹੋਇਆ ਸੀ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਦੇ ਹੁਕਮਾਂ ਉਪਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਸ ਜਮੀਨ ਨੂੰ ਵੇਚਣ ਵਾਲੇ ਦੋ ਸਕੇ ਭਰਾਵਾਂ ਸਹਿਤ ਚਾਰ ਵਿਅਕਤੀਆਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ।

ਸੈਲਰ ਮਾਲਕਾਂ ਨੇ ਹੜਤਾਲ ਕੀਤੀ ਖਤਮ, ਸਰਕਾਰ ਤੇ ਆੜਤੀਆਂ ਨੇ ਲਿਆ ਸੁੱਖ ਦਾ ਸਾਹ

ਸ਼ਹਿਰ ਵਿਚ ਚੱਲ ਰਹੀ ਚਰਚਾ ਮੁਤਾਬਕ ਪੜਤਾਲ ਦੌਰਾਨ ਇਸ ਮਾਮਲੇ ਵਿਚ ਤਤਕਾਲੀਨ ਸਮੇਂ ਦੌਰਾਨ ‘ਵੱਡਾ ਪ੍ਰਭਾਵ’ ਰੱਖਣ ਵਾਲੀਆਂ ਸਖ਼ਸੀਅਤਾਂ ਤੋਂ ਇਲਾਵਾ ਮਾਲ ਵਿਭਾਗ ਤੇ ਪੁਲਿਸ ਦੇ ਇੱਕ ਅਫ਼ਸਰ ‘ਤੇ ਵੀ ਗਾਜ਼ ਡਿੱਗ ਸਕਦੀ ਹੈ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਵੀ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ਮੁਢਲੀ ਪੜਤਾਲ ਤੋਂ ਬਾਅਦ ਇਹ ਪਰਚਾ ਦਰਜ਼ ਕਰਕੇ ਸੋਅਰੂਮਾਂ ਨੂੰ ਢਾਹ ਦਿੱਤਾ ਗਿਆ ਹੈ ਤੇ ਜੇਕਰ ਪੜਤਾਲ ਦੌਰਾਨ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸਨੂੰ ਵੀ ਨਹੀਂ ਬਖਸਿਆਂ ਜਾਵੇਗਾ। ’’

ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਮੁੜ ਕੱਢੇ ਸੰਮਨ, ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ

ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਪਰਲਜ਼ ਗਰੁੱਪ ਦੀ ਜਗ੍ਹਾਂ ਨੂੰ ਧੋਖੇ ਨਾਲ ਵੇਚਣ ਵਾਲੇ ਦੋ ਸਕੇ ਭਰਾਵਾਂ ਨਰਿੰਦਰ ਸਿੰਘ ਤੇ ਮਨਜੀਤ ਸਿੰਘ ਤੋਂ ਇਲਾਵਾ ਬਲਰਾਜ ਸਿੰਘ ਅਤੇ ਫ਼ਤਿਹ ਸਿੰਘ ਨਾਂ ਦੇ ਵਿਅਕਤੀਆਂ ਵਿਰੁਧ ਧਾਰਾ 420, 447 ਅਤੇ 120 ਬੀ ਆਈ.ਪੀ.ਸੀ ਤੋਂ ਇਲਾਵਾ 82 ਰਜਿਸਟਰੇਸ਼ਨ ਐਕਟ 1908 ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦਸਿਆ ਕਿ ਮੁਲਜਮ ਨਰਿੰਦਰ ਸਿੰਘ, ਬਲਰਾਜ ਸਿੰਘ ਤੇ ਫ਼ਤਿਹ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦ ਕਿ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀ

ਦੂਜੇ ਪਾਸੇ ਪਰਲਜ਼ ਗਰੁੱਪ ਦੇ ਵਿਰੁਧ ਸੁਪਰੀਮ ਕੋਰਟ ਤੱਕ ਕੇਸ ਲੜਣ ਵਾਲੀ ਇਨਸਾਫ਼ ਦੀ ਅਵਾਜ਼ ਨਾਂ ਦੀ ਸੰਸਥਾ ਦੇ ਮਾਲਵਾ ਜੋਨ ਦੇ ਪ੍ਰਧਾਨ ਜੱਗਾ ਸਿੰਘ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਕੇਸ ਵਿਚ ਹੋਰਨਾਂ ਵਿਅਕਤੀਆਂ ਤੇ ਮਾਲ ਵਿਭਾਗ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ। ਇੱਥੇ ਦਸਣਾ ਬਣਦਾ ਹੈ ਕਿ ਸਾਲ 2020-21 ਦੌਰਾਨ ਕਥਿਤ ਦੋਸ਼ੀਆਂ ਨਰਿੰਦਰ ਸਿੰਘ ਤੇ ਮਨਜੀਤ ਸਿੰਘ ਨੇ ਮੁੱਖ ਸੜਕ ’ਤੇ ਲੱਗਦੀ ਪਰਲਜ ਦੀ 205 ਗਜ਼ ਜਗ੍ਹਾਂ ਦੀ ਧੋਖਾਧੜੀ ਨਾਲ ਗਲਤ ਸਾਈਡਾਂ ਦਿਖ਼ਾ ਕੇ ਰਜਿਸਟਰੀ ਕਰਵਾ ਦਿੱਤੀ ਸੀ।

ਇਫ਼ਕੋ ਦੀ ‘ਨੈਨੋ’ ਨੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੇ ਹੱਥ ਖੜ੍ਹੇ ਕਰਵਾਏ

ਇਸ ਵਿਵਾਵਤ ਨੂੰ ਜਗ੍ਹਾਂ ਬਲਰਾਜ ਸਿੰਘ ਤੇ ਫ਼ਤਿਹ ਸਿੰਘ ਨਾਂ ਦੇ ਵਿਅਕਤੀ ਨੇ ਖਰੀਦ ਲਿਆ ਸੀ। ਜਿਸਤੋਂ ਬਾਅਦ ਇਸ ਉਪਰ ਦੋ ਮੰਜ਼ਿਲਾਂ ਇਮਾਰਤ ਬਣਾ ਕੇ ਸ਼ੋਅਰੂਮ ਬਣਾ ਦਿੱਤੇ ਗਏ। ਨਗਰ ਨਿਗਮ ਦੇ ਐਮ.ਟੀ.ਪੀ ਟੀਪੀਐਸ ਬਿੰਦਰਾ ਨੇ ਦਸਿਆ ਕਿ ਇਸ ਕੇਸ ਦੀ ਕਰਵਾਈ ਪੜਤਾਲ ਦੌਰਾਨ ਵੱਡੀ ਗੱਲ ਇਹ ਵੀ ਸਾਹਮਣੇ ਆਈ ਕਿ ਚੋਣਾਂ ਤੋਂ ਪਹਿਲਾਂ ਬਣਾਏ ਇੰਨ੍ਹਾਂ ਸੋਅਰੂਮਾਂ ਲਈ ਨਾ ਹੀ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਇਆ ਗਿਆ ਤੇ ਨਾ ਹੀ ਸੀਐਲਯੂ ਲਿਆ ਗਿਆ। ਜਿਸਦੇ ਚੱਲਦੇ ਅੱਜ ਇੰਨ੍ਹਾਂ ਸੋਅਰੂਮਾਂ ਨੂੰ ਢਾਹ ਦਿੱਤਾ ਗਿਆ।

ਹਰੀ ਕ੍ਰਾਂਤੀ ਤੋਂ ਬਾਅਦ ਹੁਣ ਪ੍ਰਦੂਸ਼ਣ ਰਹਿਤ ਸਟੀਲ ਬਣਾਉਣ ਦੇ ਖੇਤਰ ਵਿੱਚ ਕ੍ਰਾਂਤੀ ਦਾ ਮੁੱਢ ਬੰਨ੍ਹੇਗਾ ਪੰਜਾਬ

ਦਸਣਾ ਬਣਦਾ ਹੈ ਕਿ ਨਿਵੇਸਕਾਂ ਦੇ ਅਰਬਾਂ-ਖਰਬਾਂ ਵਾਪਸ ਨਾ ਮੋੜਣ ਵਾਲੇ ਪਰਲਜ਼ ਗਰੁੱਪ ਦੇ ਵਿਰੁਧ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਦਿੰਦਿਆਂ ਲੋਢਾ ਕਮੇਟੀ ਦਾ ਗਠਨ ਕਰਕੇ ਇਸ ਗਰੁੱਪ ਦੀਆਂ ਸਾਰੀਆਂ ਜਾਇਦਾਦਾਂ ਇਸ ਕਮੇਟੀ ਦੇ ਹਵਾਲੇ ਕਰ ਦਿੱਤੀਆਂ ਸਨ ਤਾਂ ਕਿ ਇੰਨ੍ਹਾਂ ਨੂੰ ਵੇਚ ਕੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਮੋੜਿਆ ਜਾ ਸਕੇ। ਲੋਢਾ ਕਮੇਟੀ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਤੇ ਇੱਥੋਂ ਤੱਕ ਪਰਲਜ਼ ਗਰੁੱਪ ਦੇ ਪ੍ਰਬੰਧਕਾਂ ਨੂੰ ਵੀ ਇਹ ਜਾਇਦਾਦਾਂ ਵੇਚਣ ਦਾ ਅਧਿਕਾਰ ਨਹੀਂ ਹੈ ਪ੍ਰੰਤੂ ਬਠਿੰਡਾ ਦੇ ਵਿਚ ਇਹ ਜਾਇਦਾਦ ਵਿਕਣ ਅਤੇ ਇੱਥੇ ਸੋਅਰੂਮ ਬਣਨ ਸਮੇਂ ਵੀ ਚਰਚਾ ਉੱਠੀ ਸੀ ਪ੍ਰੰਤੂ ਮਾਮਲਾ ਦਬ ਗਿਆ ਸੀ।

Related posts

ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਕਾਂਗਰਸ ਪਾਰਟੀ ਨੇ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

punjabusernewssite

ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ, ਪਿੰਡ ਹਵੇਲੀ ’ਚ ਵਿਆਹ ਵਰਗਾ ਮਾਹੌਲ

punjabusernewssite

ਆਜ਼ਾਦੀ ਦਿਹਾੜੇ ਮੌਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਕੌਮੀ ਝੰਡਾ : ਸ਼ੌਕਤ ਅਹਿਮਦ ਪਰੇ

punjabusernewssite