Tarn Taran News : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਇੱਕ ਪਾਸੇ ਜਿੱਥੇ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਵਿੱਢੀ ਹੋਈ ਹੈ ਤੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਦੋ ਐਸਐਚਓਜ਼ (SHOs)ਉੱਪਰ ਨਸ਼ਾ ਤਸਕਰ ਤੋਂ ਪੈਸੇ ਲੈ ਕੇ ਉਸਨੂੰ ਰਾਹਤ ਦੇਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਦੀ ਭਿਣਕ ਉੱਪਰ ਤੱਕ ਪੁੱਜਣ ‘ਤੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋਨਾਂ ਐਸਐਚਓਜ਼ ਸਮੇਤ 4 ਵਿਰੁਧ ਥਾਣਾ ਵਲਟੋਹਾ ਵਿਖੇ ਪਰਚਾ ਦਰਜ਼ ਕਰਕੇ ਇੱਕ ਥਾਣਾ ਮੁਖੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਜ਼ਿਲ੍ਹਾ ਤਰਨ ਤਾਰਨ ਪੁਲਿਸ ਨਾਲ ਸਬੰਧਤ ਹੈ, ਜਿੱਥੇ ਪੁਲਿਸ ਵੱਲੋਂ ਅਪਣੇ ਹੀ ਥਾਣਾ ਵਲਟੋਹਾ ਦੇ ਐਸਐਚਓ ਸਬ ਇੰਸਪੈਕਟਰ ਬਲਜਿੰਦਰ ਸਿੰਘ ਤੇ ਥਾਣਾ ਕੱਚਾ ਪੱਕਾ ਦੇ ਐਸਐਚਓ ਸਬ ਇੰਸਪੈਕਟਰ ਕਿਰਪਾਲ ਸਿੰਘ ਵਿਰੁਧ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ 👉Mansa ‘ਚ ਤੜਕਸਾਰ ਬੱਸ ਤੇ ਸਕੂਲ ਵੈਨ ‘ਚ ਭਿਆਨਕ ਟੱਕਰ; ਇੱਕ ਦਰਜ਼ਨ ਬੱਚੇ ਜ/ਖ਼/ਮੀ
ਮੁਲਜ਼ਮਾਂ ਵਿਚੋਂ ਦੋ ਵਿਚੋਲੀਏ ਰੌਬਿਨ ਸਿੰਘ ਵਾਸੀ ਮਾੜੀ ਮੇਘਾ ਤੇ ਪੂਰਨ ਸਿੰਘ ਵਾਸੀ ਦਾਓਕੇ ਵੀ ਸ਼ਾਮਲ ਹਨ। ਪੁਲਿਸ ਨੇ ਥਾਣਾ ਕੱਚਾ ਪੱਕਾ ਦੇ ਐਸਐਚਓ ਸਬ ਇੰਸਪੈਕਟਰ ਕਿਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੂਜੇ ਮੁਲਜ਼ਮ ਫ਼ਰਾਰ ਹੋਣ ਵਿਚ ਸਫ਼ਲ ਰਹੇ ਹਨ, ਜਿੰਨਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਲੱਗੀਆਂ ਹੋਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਕਥਿਤ ਨਸ਼ਾ ਤਸਕਰ ਗੁਰਮੀਤ ਸਿੰਘ ਉਰਫ਼ ਗੀਤੂ ਕੋਲੋਂ ਥਾਣਾ ਵਲਟੋਹਾ ਦੀ ਪੁਲਿਸ ਨੇ 14 ਕਿੱਲੋ 110 ਗ੍ਰਾਮ ਅਫ਼ੀਮ ਬਰਾਮਦ ਕੀਤੀ ਸੀ ਅਤੇ ਥਾਣਾ ਕੱਚਾ ਪੱਕਾ ਦੇ ਇਲਾਕੇ ਵਿਚੋਂ 2 ਕਿੱਲੋ ਅਫ਼ੀਮ ਬਰਾਮਦ ਹੋਈ ਸੀ।
ਇਹ ਵੀ ਪੜ੍ਹੋ 👉Big News: Ludhiana ਵਿੱਚ ਵੱਡਾ ਪੁਲਿਸ ਮੁਕਾਬਲਾ; ਦੋ ਗੈਂਗਸਟਰ ਹੋਏ ਢੇਰ !
ਪੁਲਿਸ ਅਧਿਕਾਰੀਆਂ ਪਾਸ ਸੂਚਨਾ ਪੁੱਜੀ ਸੀ ਕਿ ਥਾਣਾ ਵਲਟੋਹਾ ਦੇ ਐਸਐਚਓ ਬਲਜਿੰਦਰ ਸਿੰਘ ਨੇ ਮੁਲਜ਼ਮ ਤਸਕਰ ਨੂੰ ਕੇਸ ਵਿਚ ਰਾਹਤ ਦੇਣ ਲਈ ਵਿਚੋਲੀਏ ਰੌਬਿਨ ਸਿੰਘ ਰਾਹੀਂ 3 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ ਅਤੇ ਇਸੇ ਤਰ੍ਹਾਂ ਥਾਣਾ ਕੱਚਾ-ਪੱਕਾ ਦੇ ਐਸਐਚਓ ਕਿਰਪਾਲ ਸਿੰਘ ਨੇ ਵਿਚੋਲੀਏ ਪੂਰਨ ਸਿੰਘ ਰਾਹੀਂ 4 ਲੱਖ ਰੁਪਏ ਵਸੂਲੇ ਸਨ। ਐਸ.ਐਸ.ਪੀ. ਤਰਨਤਾਰਨ ਸੁਰੇਂਦਰ ਲਾਂਬਾ ਨੇ ਮੀਡੀਆ ਕੋਲ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਅੱਗੇ ਮਾਮਲੇ ਦੀ ਜਾਂਚ ਡੀਐਸਪੀ ਭਿੱਖੀਵਿੰਡ ਅਤੁਲ ਸੋਨੀ ਵਲੋਂ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




