CBI ਦੀ Raid; BJP ਦੀ ਬੁਖਲਾਹਟ ਦੀ ਨਿਸ਼ਾਨੀ; ਡਟ ਕੇ ਮੁਕਾਬਲਾਂ ਕਰਾਂਗੇ: CM Bhagwant Mann

Date:

spot_img

Sangrur News : ਬੀਤੇ ਕੱਲ ਤੋਂ ਪੰਜਾਬ ਭਰ ਅਤੇ ਮੁੱਖ ਮੰਤਰੀ ਦੇ ਕੈਂਪ ਆਫ਼ਿਸ ਉੱਪਰ ਕੇਂਦਰੀ ਜਾਂਚ ਏਜੰਸੀ (CBI) ਦੀ ਹੋਈ ਛਾਪੇਮਾਰੀ (Raid) ਨੂੰ ਭਾਜਪਾ (BJP) ਦੀ ਬੁਖਲਾਹਟ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਇਸ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕਰਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਆਪਣੇ ਹਲਕੇ ਧੂਰੀ ਦੇ ਵਾਸੀਆਂ ਨੂੰ 47 ਕਰੋੜ 58 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ 14 ਐਮਐਲਡੀ ਦੀ ਸਮਰੱਥਾ ਵਾਲੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਸੌਗਾਤ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ: ਮਾਨ ਨੇ ਇਸ ਮੁੱਦੇ ‘ਤੇ ਦਸਿਆ ਕਿ, ‘‘ ਭਾਜਪਾ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਵਿੱਚ ਜਲਦ ਹੀ ਚੋਣਾਂ ਹੋਣ ਜਾ ਰਹੀਆਂ ਹਨ।”

ਇਹ ਵੀ ਪੜ੍ਹੋ 👉ਜਾਅਲੀ ਵਿਆਹ ਕਰਵਾ ਕੇ Canada ‘ਚ ਸੈੱਟਲ ਹੋਣ ਦਾ ਖਵਾਬ ਦੇਖਣ ਵਾਲਿਆਂ ਦੀ ਹੁਣ ਖੈਰ ਨਹੀਂ!

ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਭਾਜਪਾ ਵੱਲੋਂ CBI ਜਾਂ ED ਦੀ ਦੁਰਵਰਤੋਂ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ, ਕਿਉਂਕਿ ਚੋਣਾਂ ਤੋਂ ਐਨ ਪਹਿਲਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਹਿੰਮਤ ਸੁਰੇਨ ਦੇ ਘਰੇ ਈਡੀ ਦੀ ਰੇਡ ਪਈ ਉਹਨਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ। ਬਿਲਕੁਲ ਇਸੇ ਤਰ੍ਹਾਂ ਬੰਗਾਲ ਚੋਂ ਹੋਇਆ ਸੀ ਤੇ ਇਲੈਕਸ਼ਨ ਦੀ ਕੰਪੇਨ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਜਦੀਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਦੇ ਵਿੱਚ ਵੀ ਚੋਣਾਂ ਤੋਂ ਐਨ ਕੁੱਝ ਮਹੀਨੇ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਸੋਦੀਆ ਸਮੇਤ ਕਈ ਮੰਤਰੀਆਂ ਤੇ ਵਿਧਾਇਕਾਂ ਨੂੰ ਫ਼ੜ ਲਿਆ ਗਿਆ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਬਰੀ ਕਰ ਦਿੱਤਾ ਸੀ। ਭਗਵੰਤ ਸਿੰਘ ਮਾਨ ਨੇ CBI ਦੀ ਕਾਹਲ ‘ਤੇ ਟਿੱਪਣੀ ਕਰਦਿਆਂ ਕਿਹਾ, ‘‘ਹਾਈਕੋਰਟ ਚੋਂ ਆਰਡਰ ਕਰਾ ਕੇ ਫਟਾਫਟ 24 ਘੰਟਿਆਂ ਚ ਐਕਸ਼ਨ ਲੈ ਲਿਆ ਜਦਕਿ ਸੀਬੀਆਈ ਕੋਲ 20-20 ਸਾਲ ਦੇ ਕੇਸ ਲਟਕਦੇ ਪਏ ਨੇ।”

ਇਹ ਵੀ ਪੜ੍ਹੋ 👉ਭਗਵੰਤ ਮਾਨ ਨੂੰ 100 ਤੋਂ ਵਧ ਸੀਟਾਂ ਜਿਤਾ ਕੇ ਪੰਜਾਬੀ ਦੇਣਗੇ ਭਾਜਪਾ ਦੀ ਧੱਕੇਸ਼ਾਹੀ ਦਾ ਜਵਾਬ:-ਕੇਜਰੀਵਾਲ

ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ ਹਨ ਤੇ ਅਸੀਂ ਕੋਈ ਭੱਜਦੇ ਨਹੀਂ, ਜਾਂਚ ਦਾ ਸਾਹਮਣਾ ਕਰਾਂਗੇ। ਇਹ ਇਹਨਾਂ ਦੀ ਬੁਖਲਾਟ ਦੀ ਨਿਸ਼ਾਨੀ ਹੈ। ਮੁੱਖ ਮੰਤਰੀ ਮਾਨ ਨੇ ਇਹ ਵੀ ਦਾਅਵਾ ਕੀਤਾ ਕਿ CBI ਦੀ Raid ਦੌਰਾਨ ਅਧਿਕਾਰੀਆਂ ਨੂੰ ਕੁੱਝ ਵੀ ਨਹੀਂ ਮਿਲਿਆ ਤੇ ਖਾਲੀ ਹੱਥ ਜਾਣਾ ਪਿਆ ਹੈ। ਭਗਵੰਤ ਮਾਨ ਨੇ ਕਿਹਾ, ‘‘ ਸਾਡੇ ਘਰੋਂ ਕੀ ਮਿਲੂਗਾ, ਅਸੀਂ ਕੋਈ ਇੱਥੇ ਕਰਪਸ਼ਨ ਕਰਨ ਥੋੜੀ ਆਏ ਆ ਰਾਜਨੀਤੀ ਦੇ ਵਿੱਚ।” ਮੁੱਖ ਮੰਤਰੀ ਨੇ ਆਪਣੇ ਦੋਸ਼ਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਛਾਪੇਮਾਰੀਆਂ, ‘‘ਮੈਨੂੰ ਬਦਨਾਮ ਕਰਨ ਦੀ ਜਾਂ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਜਾਂ ਮੇਰੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਲੋਕ ਮਿਲਣੀਆਂ ਵਿੱਚ ਲੋਕਾਂ ਦੇ ਮਿਲ ਰਹੇ ਪਿਆਰ ਤੋਂ ਸਾਫ਼ ਜ਼ਾਹਰ ਹੈ ਕਿ ਆਪ ਦੇ ਨਾਲ ਲੋਕ ਖੜ੍ਹੇ ਹਨ। ਜਦਕਿ ਵੱਲੋਂ ਕੱਢੀ ਗਈ ਯੁੱਧ ਨਸ਼ੇ ਵਿਰੋਧੀ ਯਾਤਰਾ ਪੂਰੀ ਤਰ੍ਹਾਂ ਫਲੋਪ ਹੋ ਗਈ। ”

ਇਹ ਵੀ ਪੜ੍ਹੋ 👉ਭਾਜਪਾ ਨੇ ਹਮੇਸ਼ਾ ਪੰਜਾਬੀਆਂ ਨਾਲ ਧੱਕਾ ਕੀਤਾ :- ਭਗਵੰਤ ਸਿੰਘ ਮਾਨ

ਸ: ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 700 ਕਿਸਾਨਾਂ ਨੂੰ ਸ਼ਹੀਦ ਕਰਾਉਣ ਵਾਲੀ ਭਾਜਪਾ ਨੁੰ ਪੰਜਾਬੀ ਪਸੰਦ ਨਹੀਂ ਕਰਦੇ। ਨਸ਼ਿਆਂ ਦੇ ਮਾਮਲੇ ‘ਤੇ ਅਮਿਤ ਸ਼ਾਹ ਵੱਲੋਂ ਕੀਤੀ ਰੈਲੀ ‘ਤੇ ਵਿਅੰਗ ਕਸਦਿਆਂ ਮੁੱਖ ਮੰਤਰੀ ਨੇ ਕਿਹਾ,‘‘ ਇੱਥੇ ਆ ਕੇ ਕਿਹੜੇ ਮੂੰਹ ਨਾਲ ਨਸ਼ਿਆਂ ਨੂੰ ਰੋਕਣ ਦੀ ਗੱਲ ਕਰਦੀ ਹੈ ਬੀਜੇਪੀ, ਨਸ਼ੇ ਆਉਂਦੇ ਤਾਂ ਗੁਜਰਾਤ ਚੋਂ ਨੇ, ਵਾਇਆ ਰਾਜਸਥਾਨ, ਉੱਥੇ ਭਾਜਪਾ ਸਰਕਾਰਾਂ ਨੇ, ਜਿਸਦੇ ਚੱਲਦੇ ਪਹਿਲਾਂ ਉਥੋ ਖਤਮ ਕਰੋ ਤੇ ਨਾਲ ਹੀ ਪੰਜਾਬ ਦੇ 50-50 ਕਿਲੋਮੀਟਰ ਤੱਕ ਬਾਰਡਰ ਸੰਭਾਲੀ ਬੈਠੀ ਬੀਐਸਐਫ਼ ਪਾਕਿਸਤਾਨ ਵਿਚੋਂ ਆਉਂਦੇ ਡਰੋਨ ਰੋਕੇ। ” ਮੁੱਖ ਮੰਤਰੀ ਨੇ ਭਾਜਪਾ ਦੇ ਵੱਲੋਂ ਅਪਣਾਏ ਜਾ ਰਹੇ ਹੱਥਕੰਡਿਆਂ ਨੂੰ ਸਿਆਸਤ ਤੋਂ ਪ੍ਰੇਰਤ ਦਸਦਿਆਂ ਕਿਹਾ ਕਿ,‘‘ਪੰਜਾਬੀ ਕੌਮ ਧੱਕਾ ਬਰਦਾਸ਼ਤ ਨਹੀਂ ਕਰਦੀਂ ਤੇ ਪੰਜਾਬ ਦੇ ਲੋਕ ਜਿੰਨਾ ਪਿਆਰ ਮੈਨੂੰ ਕਰਦੇ ਆ, ਉਨ੍ਹਾਂ ਦਾ ਹੌਸਲਾ ਮੈਂਨੂੰ ਪੰਜਾਬ ਲਈ ਕੰਮ ਕਰਨ ਤੋਂ ਰੋਕ ਨਹੀਂ ਸਕਦਾ।”

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਰੈਪੋ ਰੇਟ ਵਧਿਆ, ਕੀ ਹੁਣ EMI ‘ਚ ਵੀ ਹੋਵੇਗਾ ਵਾਧਾ..?

ਨਿਊਜ਼ ਡੈਸਕ: ਤੁਹਾਡੇ ਘਰ ਦੀ ਮਹੀਨਾਵਾਰ ਕਿਸ਼ਤ ਤੋਂ ਲੈ...

ਜਾਅਲੀ ਵਿਆਹ ਕਰਵਾ ਕੇ Canada ‘ਚ ਸੈੱਟਲ ਹੋਣ ਦਾ ਖਵਾਬ ਦੇਖਣ ਵਾਲਿਆਂ ਦੀ ਹੁਣ ਖੈਰ ਨਹੀਂ!

Canada News : ਪੰਜਾਬ ਤੋਂ ਜਾਅਲੀ ਵਿਆਹਾਂ ਰਾਹੀਂ ਕੈਨੇਡਾ...

ਭਗਵੰਤ ਮਾਨ ਨੂੰ 100 ਤੋਂ ਵਧ ਸੀਟਾਂ ਜਿਤਾ ਕੇ ਪੰਜਾਬੀ ਦੇਣਗੇ ਭਾਜਪਾ ਦੀ ਧੱਕੇਸ਼ਾਹੀ ਦਾ ਜਵਾਬ:-ਕੇਜਰੀਵਾਲ

👉ਕਿਸਾਨ ਅੰਦੋਲਨ, ਪੰਜਾਬ ਦੇ ਪਾਣੀ, ਪੰਜਾਬ ਯੂਨੀਵਰਸਿਟੀ ਤੋਂ ਬਾਅਦ...

ਭਾਜਪਾ ਨੇ ਹਮੇਸ਼ਾ ਪੰਜਾਬੀਆਂ ਨਾਲ ਧੱਕਾ ਕੀਤਾ :- ਭਗਵੰਤ ਸਿੰਘ ਮਾਨ

👉ਪੰਜਾਬ ਦੀ ਜਨਤਾ ਤੋਂ ਮਿਲ ਰਹੇ ਪਿਆਰ ਤੋਂ ਭਾਜਪਾ...