ਪੰਜਾਬ ਦਾ ਕੁਰਬਾਨੀਆਂ ਭਰਿਆ ਇਤਿਹਾਸ ਕਿਸੇ ਇੱਕ ਝਾਂਕੀ ਦਾ ਮੋਹਤਾਜ ਨਹੀਂ
ਚੰਡੀਗੜ੍ਹ, 28 ਦਸੰਬਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ 26 ਜਨਵਰੀ ਨੂੰ ਦਿੱਲੀ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਨ ਦਾ ਕਾਰਨ ਇਹ ਹੈ ਕਿ ਪ੍ਰਸਤਾਵਿਤ ਝਾਕੀ ਵਿੱਚ ਸਾਰੇ ਪ੍ਰੋਟੋਕੋਲ ਨੂੰ ਦਰਕਿਨਾਰ ਕਰਦੇ ਹੋਏ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਲੱਗੀ ਹੋਈ ਸੀ,ਜਿਸ ਕਾਰਨ ਝਾਕੀ ਰੋਕ ਦਿੱਤੀ ਗਈ। ਉਨ੍ਹਾਂ ਸਪਸ਼ਟ ਕੀਤਾ ਕਿ ਇੱਕ ਵਾਰ ਮੈਂ ਵੀ ਇਸ ਗੱਲੋਂ ਭੰਬਲਭੂਸੇ ਵਿੱਚ ਸੀ ਕਿ ਪੰਜਾਬ ਦੀ ਝਾਂਕੀ ਨੂੰ ਕੌਮੀ ਗਣਤੰਤਰ ਦਿਵਸ ਪਰੇਡ ਵਿੱਚ ਥਾਂ ਕਿਉਂ ਨਹੀਂ ਦਿੱਤੀ ਗਈ। ਪਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਸ ਸੰਦਰਭ ਵਿੱਚ ਕਈ ਤੱਥ ਸਾਹਮਣੇ ਆਏ।
ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਪ੍ਰਗਤੀ ਵਿਚ ਹਰਿਆਣਾ ਦੇਸ਼ ਵਿਚ ਪਹਿਲੇ ਸਥਾਨ’ਤੇ
ਸਭ ਤੋਂ ਪਹਿਲਾਂ ਕਿਸੇ ਦੇ ਅਕਸ ਨੂੰ ਚਮਕਾਉਣ ਦੀ ਰਾਜਨੀਤੀ ਸੀ, ਜੋ ਰਾਸ਼ਟਰੀ ਦਿਵਸ ਦੇ ਸੰਦਰਭ ਵਿੱਚ ਪ੍ਰੋਟੋਕੋਲ ਦੇ ਦਾਇਰੇ ਤੋਂ ਬਾਹਰ ਸੀ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਲੋਕਾਂ ਦੀ ਆਪਣਾ ਚਿਹਰਾ ਦਿਖਾਉਣ ਦੀ ਭੁੱਖ ਮਿਟਾਉਣ ਲਈ ਉਹ ਕੇਂਦਰ ਨੂੰ ਬੇਨਤੀ ਕਰਦੇ ਹਨ ਕਿ ਇਨ੍ਹਾਂ ਦੋਵਾਂ ਨੂੰ ਪੈਦਲ ਮਾਰਚ ਦੀ ਆਗਿਆ ਦਿੱਤੀ ਜਾਵੇ। ਸ੍ਰੀ ਜਾਖੜ ਨੇ ਕਿਹਾ ਕਿ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਹਰ ਸਾਲ ਗਣਤੰਤਰ ਦਿਵਸ ਦੀ ਪਰੇਡ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਝਾਂਕੀ ਸ਼ਾਮਲ ਨਹੀਂ ਕੀਤੀ ਜਾਂਦੀ। ਐਸਵਾਈਐਲ ਬਾਰੇ ਕੇਂਦਰ ਵਿੱਚ ਹੋਣ ਵਾਲੀ ਮੀਟਿੰਗ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਦੀ ਇਕ ਬੂਦ ਵੀ ਨਹੀਂ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਸਾਰੀਆਂ ਧਿਰਾਂ ਆਪਣੇ ਵਿਚਾਰ ਪੇਸ਼ ਕਰਨਗੀਆਂ ਪਰ ਦੇਖਣਾ ਇਹ ਹੋਵੇਗਾ ਕਿ ਸਾਡੇ ਮੁੱਖ ਮੰਤਰੀ ਕੀ ਪੰਜਾਬ ਦਾ ਸਹੀ ਪੱਖ ਪੇਸ਼ ਕਰ ਸਕਣਗੇ। ਕੀ ਉਹ ਪਾਣੀ ਦੀ ਇੱਕ ਵੀ ਬੂੰਦ ਨਾੰ ਦੇਣ ਵਾਲੇ ਬਿਆਨਾਂ ‘ਤੇ ਅੜੇ ਰਹਿਣਗੇ ਜਾਂ ਬੰਦ ਕਮਰਾ ਮੀਟਿੰਗ ‘ਚ ਪੰਜਾਬ ਦੇ ਹਿੱਤਾਂ ਦੀ ਸਪੁਰਦ ਦਾਰੀ ਕਿਸੇ ਹੋਰ ਦੇ ਹਵਾਲੇ ਕਰ ਆਉਣਗੇ।
Share the post "ਕੇਂਦਰ ਨੇ ਪੰਜਾਬ ਦੀ ਝਾਕੀ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਕਾਰਨ ਰੋਕੀ-ਜਾਖੜ"