ਰਾਂਚੀ, 2 ਫ਼ਰਵਰੀ: ਪਿਛਲੇ ਕਈ ਦਿਨਾਂ ਤੋਂ ਸੂਬੇ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਦੌਰਾਨ ਅੱਜ ਝਾਰਖੰਡ ਮੁਕਤੀ ਮੋਰਚੇ ਦੇ ਾਗੂ ਚੰਪਾਈ ਸੋਰੇਨ ਮੁੱਖ ਮੰਤਰੀ ਦੇ ਅਹੁੱਦੇ ਲਈ ਸਹੁੰ ਚੁੱਕਣਗੇ। ਪਹਿਲੈ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਈ.ਡੀ. ਵਲੋਂ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੇ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸਤੋਂ ਬਾਅਦ ਮੋਰਚੇ ਅਤੇ ਇਸਦੇ ਨਾਂਲ ਸੱਤਾ ਵਿਚ ਸ਼ਾਮਲ ਕਾਂਗਰਸ ਅਤੇ ਆਰ.ਜੇ.ਡੀ ਦੇ ਵਿਧਾਇਕਾਂ ਨੇ 6 ਵਾਰ ਦੇ ਵਿਧਾਇਕ ਚੰਪਾਈ ਸੋਰੇਨ ਨੂੰ ਅਪਣਾ ਆਗੂ ਚੁਣ ਲਿਆ ਸੀ।
ਈਡੀ ਦਾ ਕੇਜ਼ਰੀਵਾਲ ਨੂੰ ਪੰਜਵਾਂ ਸੰਮਨ, ਪੇਸ਼ ਹੋਣ ਦੀ ਨਹੀਂ ਸੰਭਾਵਨਾ
ਇਸ ਦੌਰਾਨ ਸ਼੍ਰੀ ਸੋਰੇਨ ਦੀ ਅਗਵਾਈ ਹੇਠ ਵਿਧਾਇਕਾਂ ਦਾ ਵਫ਼ਦ ਲਗਾਤਾਰ ਪਿਛਲੇ ਦੋ ਦਿਨਾਂ ਤੋਂ ਰਾਜਪਾਲ ਨੂੰ ਸਹੁੰ ਚੁਕਾਉਣ ਲਈ ਮਿਲ ਰਿਹਾ ਸੀ ਪ੍ਰੰਤੂ ਰਾਜਪਾਲ ਵਲੋਂ ਕੋਈ ਪ੍ਰਤੀਕ੍ਰਿਆ ਨਾ ਦੇਣ ਦੇ ਚੱਲਦੇ ਸਿਆਸੀ ਬੇਯਕੀਨੀ ਬਣੀ ਹੋਈ ਸੀ। ਮੋਰਚੇ ਦੇ ਆਗੂਆਂ ਨੇ ਦੋਸ਼ ਲਗਾਇਆ ਸੀ ਕਿ ਭਾਜਪਾ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਲਈ ਵਿਧਾਇਕਾਂ ਦੀ ਦਲ-ਬਦਲੀ ਕਰਨੀ ਚਾਹੁੰਦੀ ਹੈ। ਜਿਸਦੇ ਚੱਲਦੇ ਮੋਰਚੇ ਦੇ 38 ਵਿਧਾਇਕਾਂ ਨੂੰ ਹੈਦਰਾਬਾਦ ਤਬਦੀਲ ਕਰਨ ਦੀਆਂ ਕੰਨਸੋਆ ਵੀ ਸਨ। ਮੋਰਚੇ ਮੁਤਾਬਕ 81 ਮੈਂਬਰੀ ਸਦਨ ਵਿਚ ਉਨ੍ਹਾਂ ਕੋਲ 43 ਵਿਧਾਇਕ ਹਨ। ਹੁਣ ਸਹੁੰ ਚੁੱਕਣ ਤੋਂ ਬਾਅਦ ਚੰਪਾਈ ਸੋਰੇਨ ਨੂੰ ਦਸ ਦਿਨਾਂ ਵਿਚ ਅਪਣਾ ਬਹੁਮਤ ਸਾਬਤ ਕਰਨਾ ਹੋਵੇਗਾ।