Thursday, April 16, 2026
spot_img
spot_img

ਸੇਵਾ ਮਾਮਲਿਆਂ ’ਚ ਭਰਤੀ, ਨੁਕਤਿਆਂ ਤੇ ਤਰੱਕੀ ਸਬੰਧੀ “ਚੰਦੜ ਰਿਜਰਵੇਸ਼ਨ ਗਾਈ” ਕਿਤਾਬ ਰੀਲੀਜ਼

Date:

spot_img

ਬਠਿੰਡਾ, 28 ਜਨਵਰੀ : ਸੇਵਾ ਮਾਮਲਿਆਂ ਵਿਚ ਭਰਤੀ ਅਤੇ ਉਸ ਉਪਰੰਤ ਵੱਖ-ਵੱਖ ਨੁਕਤਿਆਂ ਤੇ ਤਰੱਕੀਆਂ ਨੂੰ ਲੈ ਕੇ ਰਾਖਵੇਂ ਨੁਕਤਿਆਂ ਨੂੰ ਸਪਸ਼ਟ ਕਰਦੀ “ਚੰਦੜ ਰਿਜਰਵੇਸ਼ਨ ਗਾਈ “ਡਾਕਟਰ ਬੀ ਆਰ ਅੰਬੇਦਕਰ ਭਵਨ ਬਠਿੰਡਾ ਵਿਖੇ ਰਿਲੀਜ਼ ਕੀਤੀ ਗਈ। ਇਹ ਗਾਈਡ ਲੋਕ ਨਿਰਮਾਣ ਵਿਭਾਗ ਵਿੱਚੋਂ ਸਰਕਲ ਸੁਪਰਡੰਟ ਦੇ ਅਹੁਦੇ ਤੋਂ ਸੇਵਾ ਮੁਕਤ ਜੋਗਿੰਦਰ ਸਿੰਘ ਚੰਦੜ ਵੱਲੋਂ ਸੰਪਾਦਿਤ ਕੀਤੀ ਗਈ।ਇਸ ਕਿਤਾਬ ਵਿੱਚ 1949 ਤੋਂ ਲੈ ਕੇ ਹੁਣ ਤੱਕ ਰਾਖਵੇਂ ਮੁੱਦਿਆਂ ਨੂੰ ਲੈ ਕੇ ਸਮੇਂ-ਸਮੇਂ ਜਾਰੀ ਹੋਈਆਂ ਹਦਾਇਤਾਂ ਨੂੰ ਸੂਚੀ-ਬਧ ਕੀਤਾ ਗਿਆ ਹੈ। ਵੱਖ-ਵੱਖ ਵਿਭਾਗਾਂ ਵਿੱਚ ਰਾਖਵੇਂ ਮੁੱਦਿਆਂ ਨੂੰ ਲੈ ਕੇ ਭਰਤੀ ਸਮੇਂ, ਤਰੱਕੀਆਂ ਨੂੰ ਲੈ ਕੇ, ਰੋਸਟਰ ਰਜਿਸਟਰ ਤਿਆਰ ਕਰਦੇ ਸਮੇਂ ਜਾਂ ਸੁਨਿਆਰਤਾ ਸੂਚੀਆਂ ਨੂੰ ਲੈ ਕੇ ਵਿਭਾਗੀ ਕਰਮਚਾਰੀਆਂ ਜਾਂ ਅਧਿਕਾਰੀਆਂ ਦੇ ਭੁਲੇਖੇ ਰਹਿ ਜਾਂਦੇ ਸਨ, ਉਹ ਇਸ ਗਾਈਡ ਦੇ ਨਾਲ ਪੂਰਨ ਰੂਪ ਵਿੱਚ ਸਪਸ਼ਟ ਤਰੀਕੇ ਨਾਲ ਦੂਰ ਹੋਣਗੇ।

ਇਹ ਵੀ ਪੜ੍ਹੋ  ਮਾਮਲਾ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ; ਪੰਜਾਬ ਦੇ ਅੱਧੀ ਦਰਜ਼ਨ ਸ਼ਹਿਰਾਂ ’ਚ ਬੰਦ ਦਾ ਵੱਡਾ ਅਸਰ

ਇਸ ਮੌਕੇ ਸੇਵਾ ਮੁਕਤ ਪੀ.ਸੀ.ਐਸ ਅਧਿਕਾਰੀ ਗੋਪਾਲ ਸਿੰਘ ਨੇ ਇਸ ਮੌਕੇ ਬੋਲਦੇ ਕਿਹਾ ਕਿ ਜੋਗਿੰਦਰ ਸਿੰਘ ਜਿਹੜੇ ਕਿ ਆਪਣੇ ਵਿਭਾਗ ਵਿੱਚ ਵੀ ਮਿਹਨਤ ਅਤੇ ਲਗਨ ਕੰਮ ਕਰਕੇ ਇੱਕ ਵੱਖਰੇ ਅਧਿਕਾਰੀ ਵਜੋਂ ਸਥਾਨ ਰੱਖਦੇ ਸਨ, ਨੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਇਕੱਤਰ ਕਰਕੇ ਇੱਕ ਕਿਤਾਬਚੇ ਦਾ ਰੂਪ ਦੇਣ ਦਾ ਬੀੜਾ ਚੁੱਕਿਆ। ਇਹਨਾਂ ਹਦਾਇਤਾਂ ਨੂੰ ਸਪਸ਼ਟ ਕਰਨ ਹਿਤ ਵੱਖਰੇ-ਵੱਖਰੇ ਚੈਪਟਰ ਦੇ ਅੱਗੇ ਸਵੈ ਸਪਸ਼ਟ ਨੋਟ ਵੀ ਦਰਜ ਕੀਤੇ ਹਨ। ਇਸ ਮੌਕੇ ਸਾਬਕਾ ਜਿਲਾ ਭਲਾਈ ਅਫਸਰ ਸਰਦੂਲ ਸਿੰਘ ਸਿੱਧੂ ਨੇ ਵੀ ਜੋਗਿੰਦਰ ਸਿੰਘ ਦੀ ਭਰਮੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਅਧਿਕਾਰੀ ਨੇ ਵਿਭਾਗੀ ਹਦਾਇਤਾਂ ਨੂੰ ਇਕੱਠਿਆ ਕਰਕੇ ਇੱਕ ਮਿਸਾਲੀ ਕੰਮ ਕੀਤਾ ਹੈ। ਇਹ ਕਿਤਾਬ ਸਿਰਫ ਇੱਕ ਵਰਗ ਦੇ ਰਾਖਵੇਂਕਰਨ ਲਈ ਹੀ ਨਹੀਂ ਹੈ, ਇਸ ਵਿੱਚ ਵੱਖ ਵੱਖ ਸ਼੍ਰੇਣੀਆਂ ਦਾ ਰਾਖਮਾ ਕਰਨ ਜਿਵੇਂ ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ, ਖਿਡਾਰੀਆਂ ਦਾ ਕੋਟਾ, ਅੰਗਹੀਣ ਵਿਅਕਤੀਆਂ ਦਾ ਕੋਟਾ ਇਸ ਤੋਂ ਇਲਾਵਾ ਆਰਥਿਕ ਪਛੜੇ ਪਣ ਵਗ ਦੇ ਨੁਕਤੇ ਵੀ ਉਠਾਏ ਗਏ ਹਨ। ਇਸ ਮੌਕੇ ਅਧਿਆਪਕ ਆਗੂ ਲਛਮਣ ਸਿੰਘ ਮਲੂਕਾ ਨੇ ਵੀ ਵੱਖ-ਵੱਖ ਸ਼੍ਰੇਣੀਆਂ ਦੇ ਰਾਖਵੇਂਕਰਨ ਨਾਲ ਸੰਬੰਧਿਤ ਵਰਗਾ ਨੂੰ ਇਸ ਕਿਤਾਬ ਦੇ ਵਿੱਚੋਂ ਲਾਭ ਲੈਣ ਲਈ ਪ੍ਰੇਰਿਆ ਅਤੇ ਉਹਨਾਂ ਇਸ ਗੱਲ ਦੀ ਵੀ ਵਧਾਈ ਦਿੱਤੀ।

ਇਹ ਵੀ ਪੜ੍ਹੋ  Delhi ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਨੂੰ ਮੁੜ ਮਿਲੀ ਫ਼ਰਲੋ, ਪਹਿਲੀ ਵਾਰ ਪੁੱਜੇ ਡੇਰਾ ਸਿਰਸਾ

ਇਸ ਦੇ ਨਾਲ ਹੀ ਮਲਾਗਰ ਸਿੰਘ ਅਧਿਆਪਕਾ ਆਗੂ ਅਤੇ ਮੁਕੰਦ ਸਿੰਘ ਕੋਟ ਭਾਈ ਬੈਕਵਰਡ ਕਲਾਸ ਜਥੇਬੰਦੀ ਦੇ ਰਾਜ ਪੱਧਰ ਦੇ ਨੇਤਾ ਨੇ ਵੀ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਕੀਤਾ। ਇਸ ਤੋਂ ਇਲਾਵਾ ਹਰਬੰਸ ਸਿੰਘ ਸਾਬਕਾ ਅਧਿਆਪਕ ਆਗੂ ਨੇ ਵੀ ਆਪਣੇ ਵਿਚਾਰ ਰੱਖੇ। ਅੰਤ ਦੇ ਵਿੱਚ ਸਰਦਾਰ ਜੋਗਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਜਨਤਾ ਵੱਲੋਂ ਅਤੇ ਖਾਸ ਕਰਕੇ ਵੱਖ-ਵੱਖ ਮਹਿਕਮਿਆਂ ਵਿੱਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਮਿਲੀ ਹਿੰਮਤ ਅਤੇ ਹੌਸਲੇ ਕਰਕੇ ਹੀ ਇਹ ਸੰਭਵ ਹੋ ਸਕਿਆ। ਇਸ ਸਮਾਗਮ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਸਾਬਕਾ ਅਧਿਆਪਕ ਆਗੂ ਮਾਸਟਰ ਮਲਕੀਤ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰਭਦਿਆਲ ਸਾਬਕਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ, ਡਾ ਰੁਪਿੰਦਰ ਸਿੰਘ ਲੁਧਿਆਣਾ, ਗੁਰਚਰਨ ਸਿੰਘ ਸੇਵਾ ਮੁਕਤ ਈਟੀਓ ਲੁਧਿਆਣਾ, ਹਰਦੇਵ ਸਿੰਘ ਬੋਪਾਰਾਏ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ, ਗੁਰਪ੍ਰੀਤ ਸਿੰਘ ਏਡੀਓ ਲੁਧਿਆਣਾ, ਹਰੀ ਸਿੰਘ ਐਸਡੀਓ ਪਟਿਆਲਾ, ਡਾ ਬਲਜੀਤ ਸਿੰਘ ਰੇਡੀਓਲੋਜਿਸਟ, ਵਿਜੈ ਕੁਮਾਰ ਅਧਿਆਪਕ ਆਗੂ ਬੁਢਲਾਡਾ, ਜਸਵੀਰ ਸਿੰਘ ਅਕਬਰਪੁਰ ਖੁਡਾਲ ਅਧਿਆਪਕ ਆਗੂ, ਪ੍ਰਿੰਸੀਪਲ ਗੋਬਿੰਦ ਸਿੰਘ, ਗੁਰਦੇਵ ਸਿੰਘ ਕੋਟਫੱਤਾ, ਟੇਕ ਸਿੰਘ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਬਲਵੰਤ ਸਿੰਘ ਮਾਨਸਾ, ਬੂਟਾ ਸਿੰਘ ਤਲਵੰਡੀ ਅਤੇ ਜਗਪਾਲ ਸਿੰਘ ਬੰਗੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਮੌਜੂਦਾ ਤੇ ਸੇਵਾ ਮੁਕਤ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...