ਚੰਡੀਗੜ੍ਹ, 5 ਫ਼ਰਵਰੀ: ਪਿਛਲੇ ਕੁੱਝ ਦਿਨਾਂ ਤੋਂ ਦੇਸ ਭਰ ਵਿਚ ਚਰਚਾ ਦਾ ਮੁੱਦਾ ਬਣੇ ਆ ਰਹੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਦਾ ਮਾਮਲਾ ਹੁਣ ਭਾਜਪਾ ਲਈ ਸਿਰਦਰਦੀ ਬਣਦਾ ਜਾ ਰਿਹਾ। ਬੇਸ਼ੱਕ 30 ਜਨਵਰੀ ਨੂੰ ਹੋਈ ਇਸ ਚੋਣ ਵਿਚ ਕਥਿਤ ਧਾਂਧਲੀ ਦੇ ਮਾਮਲੇ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤੁਰੰਤ ਕੋਈ ਰਾਹਤ ਦੇਣ ਤੋਂ ਇੰਨਕਾਰ ਕਰ ਦਿੱਤਾ ਹੈ ਪ੍ਰੰਤੂ ਸੋਮਵਾਰ ਨੂੰ ਹੁਣ ਇਸ ਮਸਲੇ ’ਤੇ ਸੁਣਵਾਈ ਲਈ ਦੇਸ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਰਾਜ਼ੀ ਹੋ ਗਈ ਹੈ। ਸੰਭਾਵਨਾ ਹੈ ਕਿ ਦੇਸ ਦੇ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਵਲੋਂ ਇਸ ਮਸਲੇ ਨੂੰ ਸੁਣਿਆ ਜਾਵੇਗਾ।
‘ਆਪ’ ਦਾ ਬੀਜੇਪੀ ਖਿਲਾਫ਼ ਵੱਡਾ ਪ੍ਰਦਰਸ਼ਨ, ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ
ਆਮ ਆਦਮੀ ਪਾਰਟੀ ਵਲੋਂ ਮੇਅਰ ਦੇ ਦਾਅਵੇਦਾਰ ਰਹੇ ਕੁਲਦੀਪ ਕੁਮਾਰ ਨੇ ਅਪਣੇ ਵਕੀਲ ਰਾਹੀਂ ਸਰਬਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਅਪਣਾ ਮੇਅਰ ਬਣਾਉਣ ਲਈ ਸਰੇਆਮ ਕਾਨੂੰਨ ਦੀਆਂ ਧੱਜ਼ੀਆਂ ਉਡਾਈਆਂ ਹਨ, ਜੋਕਿ ਕੈਮਰੇ ਵਿਚ ਵੀ ਕੈਦ ਹੋ ਗਈਆਂ ਹਨ। ਗੌਰਤਲਬ ਹੈ ਕਿ ਇਸ ਚੋਣ ਲਈ ਪ੍ਰੋਜਾਡਿੰਗ ਅਧਿਕਾਰੀ ਦੇ ਤੌਰ ‘ਤੇ ਕੰਮ ਕਰਨ ਵਾਲੇ ਅਨਿਲ ਮਸੀਹ ਉਪਰ ਸਰੇਆਮ ਆਪ ਤੇ ਕਾਂਗਰਸ ਗਠਜੋੜ ਦੇ ਕੌਸਲਰਾਂ ਦੀਆਂ 8 ਵੋਟਾਂ ਨੂੰ ਰੱਦ ਕਰਨ ਦੇ ਦੋਸ਼ ਲੱਗੇ ਸਨ।
Geeta Zaildar’s mother passed away: ਮਸ਼ਹੂਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਦੀ ਮਾਤਾ ਦਾ ਦਿਹਾਂਤ
ਗੌਰਤਲਬ ਹੈ ਕਿ ਇੰਡੀਆ ਗਠਜੋੜ ਤਹਿਤ ਕਾਂਗਰਸ ਤੇ ਆਪ ਨੇ ਇਹ ਚੋਣ ਮਿਲਕੇ ਲੜਣ ਦਾ ਫੈਸਲਾ ਲਿਆ ਸੀ। ਜਿਸਦੇ ਤਹਿਤ ਮੇਅਰ ਦਾ ਅਹੁੱਦਾ ਆਪ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਅਹੁੱਦਾ ਕਾਂਗਰਸ ਨੂੰ ਦਿੱਤਾ ਗਿਆ ਸੀ। ਚੰਡੀਗੜ੍ਹ ਨਗਰ ਨਿਗਮ ਦੇ ਵਿਚ ਕੁੱਲ 35 ਕੌਸਲਰ ਹਨ, ਜਿੰਨ੍ਹਾਂ ਵਿਚੋਂ ਭਾਜਪਾ ਕੋਲ 14, ਆਪ ਕੋਲ 13, ਕਾਂਗਰਸ ਕੋਲ 7 ਅਤੇ ਅਕਾਲੀ ਦਲ ਕੋਲ 1 ਵੋਟ ਹੈ। ਇਸਤੋਂ ਇਲਾਵਾ ਐਮ.ਪੀ ਦੀ ਵੀ ਇੱਕ ਵੋਟ ਹੈ, ਜਿਹੜੀ ਕਿ ਭਾਜਪਾ ਨਾਲ ਸਬੰਧਤ ਹੈ। ਹਾਈਕੋਰਟ ਦੇ ਹੁਕਮਾਂ ‘ਤੇ ਹੀ 30 ਨੂੰ ਹੋਈ ਚੋਣ ਵਿਚ ਭਾਜਪਾ ਦੇ ਖਾਤੇ ਵਿਚ 16 ਅਤੇ ਗਠਜੋੜ ਦੇ ਹੱਕ ਵਿਚ 12 ਵੋਟਾਂ ਦੱਸੀਆਂ ਗਈਆਂ ਸਨ।
ਖਿਡਾਰੀਆਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ: 7 ਨੂੰ ਪੀਪੀਐਸ ਤੇ 4 ਨੂੰ ਪੀਸੀਐਸ ਬਣਾਇਆ
ਉਧਰ, ਮੇਅਰ ਚੋਣ ਦੇ ਮਾਮਲੇ ਦੀ ਅਦਾਲਤੀ ਸੁਣਵਾਈ ਦੌਰਾਨ ਹੀ ਭਾਜਪਾ ਵਲੋਂ ਨਵੇਂ ਬਣੇ ਮੋਅਰ ਮਨੋਜ ਕੁਮਾਰ ਆਗਾਮੀ 7 ਫ਼ਰਵਰੀ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਬਜ਼ਟ ਲਈ ਹਾਊਸ ਦੀ ਮੀਟਿੰਗ ਸੱਦ ਲਈ ਹੈ। ਮੇਅਰ ਦੇ ਇਸ ਫੈਸਲੇ ਦਾ ਕਾਂਗਰਸ ਅਤੇ ਆਪ ਨੇ ਵਿਰੋਧ ਕੀਤਾ ਹੈ। ਗਠਜੋੜ ਦੇ ਆਗੂਆਂ ਨੇ ਕਿਹਾ ਕਿ ਅਜਿਹਾ ਜਿੱਥੇ ਨੈਤਿਕ ਤੌਰ ‘ਤੇ ਗਲਤ ਹੈ, ਉਥੇ ਕਾਨੂੰਨਨ ਵੀ ਸਹੀਂ ਨਹੀਂ ਹੈ,Ç ਕਉਂਕਿ ਇਸ ਮਾਮਲੇ ਵਿਚ ਹਾਲੇ ਸੁਣਵਾਈ ਹੋਣੀ ਹੈ। ਜਦਕਿ ਭਾਜਪਾ ਆਗੂਆਂ ਦਾ ਤਰਕ ਹੈ ਕਿ ਮੇਅਰ ਵਿਧੀਵਤ ਤਰੀਕੇ ਨਾਲ ਚੁਣਿਆ ਗਿਆ ਹੈ ਤੇ ਇਸਦੇ ਉਪਰ ਕੋਈ ਅਦਾਲਤ ਰੋਕ ਨਹੀਂ ਹੈ।