ਬਠਿੰਡਾ, 24 ਜੁਲਾਈ: ਕਰੀਬ ਅੱਠ ਸਾਲ ਪਹਿਲਾਂ ਜ਼ਿਲ੍ਹੇ ਦੇ ਪਿੰਡ ਮਾਈਸਰਖ਼ਾਨਾ ਵਿਚ ਸੋਲਰ ਪਲਾਂਟ ਲਗਾਉਣ ਦੇ ਨਾਂ ’ਤੇ ਸੈਕੜੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿਚ ਹੁਣ ਬਠਿੰਡਾ ਪੁਲਿਸ ਨੇ ਇੱਕ ਸੋਲਰ ਕੰਪਨੀ ਦੇ ਪ੍ਰਬੰਧਕਾਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਮੈਸਰਜ਼ ਫੋਟੋਨ ਸੂਰੀਆ ਉਦੇ ਪ੍ਰਾਈਵੇਟ ਲਿਮਿਟਡ ਨਾਂ ਦੀ ਕੰਪਨੀ ਨੇ ਸਾਲ 2016 ਵਿਚ ਸੋਲਰ ਪਲਾਂਟ ਲਗਾਉਣ ਲਈ ਇੱਥੇ ਦੇ ਸੈਂਕੜੇ ਕਿਸਾਨਾਂ ਦੀ ਜਮੀਨ 30 ਸਾਲਾਂ ਲਈ ਠੇਕੇ ’ਤੇ ਲਈ ਸੀ ਪ੍ਰੰਤੂ ਕਿਸਾਨਾਂ ਦੇ ਦੋਸ਼ਾਂ ਮੁਤਾਬਕ ਸਿਰਫ਼ ਤਿੰਨ ਸਾਲ ਠੇਕਾ ਦੇਣ ਤੋਂ ਬਾਅਦ ਨਾਂ ਜਮੀਨਾਂ ਛੱਡੀਆਂ ਤੇ ਨਾਂ ਹੀ ਮੁੜ ਠੇਕਾ ਦਿੱਤਾ। ਥਾਣਾ ਕੋਟਫੱਤਾ ਦੀ ਪੁਲਿਸ ਨੇ ਲੰਮੀ ਜਾਂਚ ਪੜਤਾਲ ਤੋਂ ਬਾਅਦ ਉਕਤ ਕੰਪਨੀ ਦੇ ਮਾਲਕ ਅਤੇ ਦੋ ਡਾਇਰੈਕਟਰਾਂ ਸਮੇਤ ਅੱਧੀ ਦਰਜ਼ਨ ਕਥਿਤ ਦੋਸ਼ੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਇਸ ਸਬੰਧ ਵਿਚ ਕਿਸਾਨ ਚਾਨਣ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਹੋਰਨਾਂ ਨੇ ਪੁਲਿਸ ਕੋਲ ਸਿਕਾਇਤ ਕਰਕੇ ਦੋਸ਼ ਲਗਾਇਆ ਸੀ
ਲੁਟੇਰਿਆਂ ਨੇ ਅੱਧੀ ਰਾਤ ਨੂੰ ਨਗਰ ਕੋਂਸਲ ਦੇ ਪ੍ਰਧਾਨ ਨੂੰ ਹਥਿਆਰਾਂ ਦੀ ਨੋਕ ’ਤੇ ਲੁੱਟਿਆ
ਕਿ ਮੈਸ. ਫੋਟੋਨ ਸੂਰੀਆ ਉਦੇ ਪ੍ਰਾਈਵੇਟ ਲਿਮਿਟਡ 12 ਖੰਬਾ ਰੋਡ ਸਟੇਟਸ ਮੇਨ ਹਾਊਸ 8ਵੀ ਮੰਜ਼ਿਲ ਨਵੀਂ ਦਿੱਲੀ ਦੇ ਮਾਲਕ ਅਸ਼ੋਕ ਅਰੋੜਾ, ਕੰਪਨੀ ਦੇ ਡਾਇਰੈਕਟਰ ਨਵੀਨ ਠਾਕੁਰ, ਡਾਇਰੈਕਟਰ ਜਗਦੀਸ਼ ਮਠਾਰੂ, ਬਿਨੇ ਸੁਭੀਕੀ, ਜਤਿੰਦਰ ਰਸਤੋਗੀ ਅਤੇ ਮੈਨੇਜਰ ਭਾਸਕਰ ਸਿੰਘ ਨੇ ਸਾਲ 2016 ਵਿਚ ਪਿੰਡ ਮਾਈਸਰਖਾਨਾ ਦਾ ਦੌਰਾ ਕੀਤਾ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਪਿੰਡ ਵਿਚ 25 ਮੈਗਾਵਾਟ ਦਾ ਸੋਲਰ ਪਲਾਂਟ ਲਗਾਉਣਗੇ ਤੇ ਇਸਦੇ ਬਦਲੇ ਕਿਸਾਨਾਂ ਤੋਂ 30 ਸਾਲਾਂ ਲਈ ਲੀਜ਼ ’ਤੇ ਲਈ ਜਾਣ ਵਾਲੀ ਜਮੀਨ ਬਦਲੇ ਵਧੀਆਂ ਠੇਕਾ ਦੇਣਗੇ। ਪੀੜਤ ਕਿਸਾਨਾਂ ਨੈ ਦੋਸ਼ ਲਗਾਇਆ ਕਿ ਕੰਪਨੀ ਦੇ ਅਧਿਕਾਰੀਆਂ ਵੱਲੋਂ ਦਿਖ਼ਾਏ ਸਬਜ਼ਬਾਗ ਦੇ ਵਿਚ ਆਉਂਦਿਆਂ ਸੈਂਕੜੇ ਕਿਸਾਨਾਂ ਨੇ 117 ਏਕੜ ਜਮੀਨ 30 ਸਾਲਾਂ ਲਈ 5 ਜੁਲਾਈ 2016 ਨੂੰ ਲੀਜ ’ਤੇ ਦੇ ਦਿੱਤੀ। ਇਸ ਸਬੰਧੀ ਕੰਪਨੀ ਵੱਲੋਂ ਜਮੀਨ ਦੇ ਮਾਲਕਾਂ ਨਾਲ ਇਕ ਐਗਰੀਮੈਂਟ ਵੀ ਕੀਤਾ ਅਤੇ ਲੀਜ਼ ਦੀ ਡੀਡ ਵੀ ਕੀਤੀ ਗਈ। ਲੀਜ ਕਰਨ ਤੋਂ ਬਾਅਦ ਕੰਪਨੀ ਨੇ ਪਿੰਡ ਮਾਈਸਰਖਾਨਾ ਵਿਖੇ 117 ਏਕੜ ਜਮੀਨ ’ਤੇ ਕਬਜ਼ਾ ਕਰਕੇ ਬਾਉਂਡਰੀ ਵਾਲ ਅਤੇ ਪਿੱਲਰ ਲਗਾ ਦਿੱਤੇ ਤੇ ਕਿਸਾਨਾਂ ਦੇ ਨਿੱਜੀ ਤੇ ਸਾਂਝੇ ਖਾਲ, ਪਹੀਆ ਆਦਿ ਸਭ ਕੁੱਝ ਢਾਹ ਦਿੱਤੇ। ਕੰਪਨੀ ਨੇ ਜਮੀਨ ਦਾ ਕਬਜ਼ਾ ਲੈਣ ਤੋਂ ਬਾਅਦ ਤਿੰਨ ਸਾਲ ਦਾ ਠੇਕਾ ਦਿੱਤਾ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਔਰਤਾਂ ਸਬੰਧੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਲਈ ਕੇਂਦਰੀ ਬਜਟ ਨੂੰ ਨਿਰਾਸ਼ਾਜਨਕ ਗਰਦਾਨਿਆ
ਪਰ ਇਸ ਤੋਂ ਬਾਅਦ ਕੰਪਨੀ ਨੇ ਜਮੀਨ ਦਾ ਠੇਕਾ ਦੇਣਾ ਬੰਦ ਕਰ ਦਿੱਤਾ ਅਤੇ ਨਾ ਹੀ ਸੋਲਰ ਪਲਾਂਟ ਨੂੰ ਚਾਲੂ ਕੀਤਾ। ਪੀੜਤ ਵਿਅਕਤੀ ਚਾਨਣ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਕਿਸਾਨਾਂ ਨੂੰ ਲੈ ਕੇ ਉਕਤ ਕੰਪਨੀ ਦੇ ਮਾਲਕਾਂ ਨੂੰ ਮਿਲੇ, ਪਰ ਉਨ੍ਹਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਕੰਪਨੀ ਦੇ ਮਾਲਕ ਤੇ ਅਧਿਕਾਰੀ ਇਹੀ ਕਹਿੰਦੇ ਰਹੇ ਕਿ ਉਹ ਜਲਦੀ ਹੀ ਸੋਲਰ ਪਲਾਂਟ ਨੂੰ ਸ਼ੁਰੂ ਕਰਨਗੇ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਕੰਪਨੀ ਦੇ ਨੁਮਾਇੰਦੇ ਵਿਨੇ ਸੁਭੀਕੀ ਅਤੇ ਜਤਿੰਦਰ ਰਸਤੋਗੀ ਨੇ ਉਨ੍ਹਾਂ ਨੂੰ ਇਕ ਹਲਫਨਾਵਾਂ ਦਿੱਤਾ ਕਿ ਉਹ ਜਮੀਨ ਵਿਚ ਲੱਗੇ ਸਮਾਨ ਨੂੰ ਵੇਚ ਕੇ ਜਮੀਨ ਮਾਲਕਾਂ ਨੂੰ ਉਨ੍ਹਾਂ ਦੀ ਬਣਦੀ ਰਕਮ ਦਾ ਪ੍ਰਧਾਨ ਕਰਨਗੇ। ਕਿਸਾਨਾਂ ਨੇ ਦੱਸਿਆ ਕਿ ਲੀਜ ਦਾ ਕਰੀਬ 6 ਕਰੋੜ ਰੁਪਿਆ ਕੰਪਨੀ ਵੱਲ ਬਕਾਇਆ ਖੜਾ ਹੈ।
Share the post "ਸੋਲਰ ਪਲਾਂਟ ਦੇ ਨਾਂ ’ਤੇ ਸੈਕੜੇ ਕਿਸਾਨਾਂ ਨਾਲ ਠੱਗੀ,ਕੰਪਨੀ ਦੇ ਡਾਇਰੈਕਟਰਾਂ ਵਿਰੁਧ ਪਰਚਾ ਦਰਜ਼"