ਘਰ ਜਾਣ ਤੋਂ ਪਹਿਲਾਂ ਪ੍ਰਵਾਰ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ
ਬਠਿੰਡਾ/ਮਾਨਸਾ, 23 ਮਾਰਚ : ਲੰਘੀ 17 ਮਾਰਚ ਨੂੰ ਬਠਿੰਡਾ ਦੇ ਜਿੰਦਲ ਹਸਪਤਾਲ ਵਿਚ ਜਨਮ ਲੈਣ ਵਾਲੇ ਛੋਟੇ ਸਿੱਧੂ ਮੂਸੇਵਾਲਾ ਉਰਫ਼ ਸੁਭਦੀਪ ਸਿੰਘ ਸ਼ਨੀਵਾਰ ਹਸਪਤਾਲੋਂ ਛੁੱਟੀ ਮਿਲਣ ਤੋਂ ਬਾਅਦ ਅਪਣੇ ਮਾਪਿਆਂ ਨਾਲ ਪਿੰਡ ਮੂੁਸੇ ਦੀ ਜੱਦੀ ਹਵੇਲੀ ’ਚ ਪਹੁੰਚ ਚੁੱਕਿਆ ਹੈ। ਇਸਤੋਂ ਪਹਿਲਾਂ ਪ੍ਰਵਾਰ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬੱਚੇ ਦੀ ਤੰਦਰੁਸਤੀ ਤੋਂ ਇਲਾਵਾ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ। ਇਸ ਮੌਕੇ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਨਵਜਨਮੇ ਬੱਚੇ ਨੂੰ ਸਿਰੋਪਾਓ ਵੀ ਭੇਂਟ ਕੀਤਾ ਗਿਆ।
ਭਾਜਪਾ ਨਾਲ ਗਠਜੋੜ ਦੀਆਂ ਚਰਚਾਵਾਂ ਦੌਰਾਨ ਅਕਾਲੀ ਦਲ ਦਾ ਦੋ ਟੁੱਕ ਐਲਾਨ: ਸਿਧਾਂਤ ਰਾਜਨੀਤੀ ਤੋਂ ਉਪਰ
ਉਧਰ ਹਵੇਲੀ ਆਉਣ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ਵਿਚ ਮਹਰੂਮ ਗਾਇਕ ਸਿੱਧੂ ਮੂੁਸੇਵਾਲਾ ਦੇ ਸਮਰਥਕ ਪਿੰਡ ਪੁੱਜਣੇ ਸ਼ੁਰੂ ਹੋ ਗਏ। ਇਸਤੋਂ ਇਲਾਵਾ ਪਿੰਡ ਵਾਲਿਆਂ ਵੱਲੋਂ ਵੀ ਪ੍ਰਵਾਰ ’ਚ ਆਏ ਨਵੇਂ ਜੀਅ ਦੀ ਆਮਦ ਨੂੰ ਲੈ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਨਵੀਂ ਹਵੇਲੀ ਤੋਂ ਇਲਾਵਾ ਪੁਰਾਣੇ ਘਰ ਵਿਚ ਵੀ ਨਿੰਮ ਬੰਨਿਆ ਗਿਆ। ਪਿੰਡ ਦੀਆਂ ਔਰਤਾਂ ਨੇ ਜਸ਼ਨਾਂ ਦੇ ਗੀਤ ਗਾ ਕੇ ਬੱਚੇ ਦਾ ਸਵਾਗਤ ਕੀਤਾ। ਦਸਣਾ ਬਣਦਾ ਹੈ ਕਿ 29 ਮਈ 2022 ਦੀ ਸ਼ਾਮ ਨੂੰ ਗੈਂਗਸਟਰਾਂ ਨੇ ਪਿੰਡ ਜਵਾਹਰਕੇ ਨਜਦੀਕ ਉਸ ਸਮੇਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਦ ਉਹ ਅਪਣੇ ਦੋ ਦੋਸਤਾਂ ਨਾਲ ਥਾਰ ਜੀਪ ਵਿਚ ਕਿਸੇ ਰਿਸ਼ਤੇਦਾਰੀ ਵਿਚ ਜਾ ਰਿਹਾ ਸੀ।
ਦਿੱਲੀ ਦੀ ਅਦਾਲਤ ਨੇ ਕੇਜਰੀਵਾਲ ਨੂੰ ਭੇਜਿਆ ਈ.ਡੀ ਕੋਲ 6 ਦਿਨਾਂ ਦੇ ਰਿਮਾਂਡ ’ਤੇ
ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਪ੍ਰਵਾਰ ਪੂਰੀ ਤਰ੍ਹਾਂ ਟੁੱਟ ਗਿਆ ਸੀ ਪਰ ਹੁਣ ਤਾਜ਼ਾ ਖ਼ੁਸੀ ਦੇ ਨਾਲ ਚਿਹਰਿਆਂ ’ਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਸਿੱਧੂ ਦੇ ਮਾਪਿਆਂ ਵੱਲੋਂ ਆਈਵੀਐਫ਼ ਤਕਨੀਕ ਦੇ ਨਾਲ ਵਿਦੇਸ਼ ਦੇ ਵਿਚੋਂ ਇਹ ਬੱਚਾ ਲਿਆ ਗਿਆ ਸੀ ਤੇ ਉਸਦਾ ਜਨਮ ਬਠਿੰਡਾ ਦੇ ਹਸਪਤਾਲ ਵਿਚ ਹੋਇਆ ਹੈ। ਕੇਂਦਰ ਸਰਕਾਰ ਵੱਲੋਂ 58 ਸਾਲ ਦੀ ਉਮਰ ਵਿਚ ਬੱਚਾ ਹੋਣ ਕਾਰਨ ਪੰਜਾਬ ਸਰਕਾਰ ਦੇ ਰਾਹੀਂ ਜਵਾਬ ਵੀ ਮੰਗਿਆ ਸੀ, ਜਿਸਨੂੰ ਲੈ ਕੇ ਕਾਫ਼ੀ ਹੋ ਹੱਲਾ ਮੱਚਿਆ ਸੀ।
Share the post "ਛੋਟਾ ਸਿੱਧੂ ਮੂਸੇਵਾਲਾ ਹਸਪਤਾਲੋਂ ਛੁੱਟੀ ਬਾਅਦ ਪਹਿਲੀ ਵਾਰ ਪੁੱਜਿਆ ਜੱਦੀ ਹਵੇਲੀ"