ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਸ਼ੁਕਰਾਨਾ ਯਾਤਰਾ’ ਭਲਕੇ ਬਠਿੰਡਾ ਸ਼ਹਿਰ ‘ਚ ਹੋਵੇਗੀ ਦਾਖਲ,ਡਿਪਟੀ ਕਮਿਸ਼ਨਰ ਨੇ ਤਿਆਰੀਆਂ ਦਾ ਲਿਆ ਜਾਇਜ਼ਾ

Date:

spot_img

Bathinda News: ਪੰਜਾਬ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਹੋਣ ਮਗਰੋਂ 6 ਮਈ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ‘ਸ਼ੁਕਰਾਨਾ ਯਾਤਰਾ’ ਭਲਕੇ ਪਿੰਡ ਜੀਦਾ ਰਾਹੀਂ ਜ਼ਿਲ੍ਹਾ ਬਠਿੰਡਾ ਵਿੱਚ ਦਾਖਲ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਐੱਸ ਐੱਸ ਪੀ ਬਠਿੰਡਾ ਡਾ ਜਯੋਤੀ ਯਾਦਵ ਬੈਂਸ ਦੀ ਹਾਜ਼ਰੀ ਚ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ‘ਸ਼ੁਕਰਾਨਾ ਯਾਤਰਾ’ ਸਬੰਧੀ ਜੀਦਾ, ਗੋਨਿਆਨਾ ਅਤੇ ਬਠਿੰਡਾ ਵਿਖੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਕਿਸੇ ਪੱਖੋਂ ਕੋਈ ਦਿੱਕਤ ਪੇਸ਼ ਨਾ ਆਵੇ।

ਇਹ ਵੀ ਪੜ੍ਹੋ 👉

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੁਕਰਾਨਾ ਯਾਤਰਾ 8 ਮਈ ਨੂੰ ਤਿੰਨ ਕੋਣੀ ਬਠਿੰਡਾ ਤੋਂ ਲੱਗਭਗ 10 ਵਜੇ ਅਗਲੇ ਪੜਾਅ ਲਈ ਸ਼ੁਰੂ ਹੋਵੇਗੀ। ਇਸ ਸ਼ੁਕਰਾਨਾ ਯਾਤਰਾ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਸ਼ਾਮਲ ਹੋਣਗੇ। ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸ਼ੁਕਰਾਨਾ ਯਾਤਰਾ ਤਿੰਨ ਕੋਣੀ ਤੋਂ ਸ਼ੁਰੂ ਹੋਕੇ ਅਮਰੀਕ ਸਿੰਘ ਰੋਡ (ਨਜ਼ਦੀਕ ਉੜਾਂਗ ਸਿਨੇਮਾ) ਵਿਖੇ ਰੁਕੇਗੀ, ਉਸ ਉਪਰੰਤ ਗੋਲ ਡਿੱਗੀ ਹੁੰਦੇ ਹੋਏ ਹਨੂੰਮਾਨ ਚੌਂਕ, ਬੱਸ ਸਟੈਂਡ ਬਠਿੰਡਾ ਹੁੰਦੇ ਹੋਏ ਕੋਟਸ਼ਮੀਰ (ਨਜ਼ਦੀਕ ਸ਼ੁਸਾਂਤ ਸ਼ਿਟੀ) ਵਿਖੇ ਰੁਕੇਗੀ। ਉਸ ਉਪਰੰਤ ਸ਼ੁਕਰਾਨਾ ਯਾਤਰਾ ਭਾਗੀਵਾਂਦਰ ਵਿਖੇ ਰੁਕੇਗੀ। ਉਸ ਤੋਂ ਬਾਅਦ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਸ਼ੁਕਰਾਨਾ ਯਾਤਰਾ ਪਹੁੰਚੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related