👉ਆਗਾਮੀ ਦਿਨਾਂ ਵਿੱਚ ਹਿਸਾਰ ਤੋਂ ਜੈਪੁਰ, ਜੰਮੂ ਅਤੇ ਅਹਿਦਾਬਾਦ ਲਈ ਵੀ ਹੋਵੇਗੀ ਹਵਾਈ ਸੇਵਾਵਾਂ ਦੀ ਸ਼ੁਰੂਆਤ
Haryana News:ਹਰਿਆਣਾ ਦੇ ਮਹਾਰਾਜਾ ਅਗਰਸੇਨ ਏਅਰਪੋਰਟ, ਹਿਸਾਰ ਤੋਂ ਅਯੋਧਿਆ ਨਗਰੀ ਲਈ ਹਵਾਈ ਸੇਵਾ ਦੇ ਸ਼ੁਰੂ ਹੋਣ ਦੇ ਲਗਭਗ 2 ਮਹੀਨੇ ਅੰਦਰ ਹੀ ਅੱਜ ਚੰਡੀਗੜ੍ਹ ਲਈ ਵੀ ਹਵਾਈ ਸੇਵਾਵਾਂ ਦੀ ਸ਼ੁਰੂਆਤ ਹੋਈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਧੀਵਤ ਰੂਪ ਨਾਲ ਇਸ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਦਿਨਾਂ ਵਿੱਚ ਪੜਾਅਵਾਰ ਢੰਗ ਨਾਲ ਹਵਾਈ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ ਹਿਸਾਰ ਤੋਂ ਜੈਪੁਰ, ਹਿਸਾਰ ਤੋਂ ਜੰਮੂ ਅਤੇ ਹਿਸਾਰ ਤੋਂ ਅਹਿਦਾਬਾਦ ਲਈ ਵੀ ਹਵਾਈ ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ।ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਹਰਿਆਣਾ ਲਈ ਮਾਣ ਦਾ ਦਿਨ ਹੈ, ਕਿਉੱਕਿ ਹਿਸਾਰ ਦਾ ਇਹ ਏਅਰਪੋਰਟ ਹਰਿਆਣਾ ਦਾ ਆਪਣਾ ਪਹਿਲਾ ਹਵਾਈ ਅੱਡਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਲੋਕਾਂ ਨੂੰ ਸਮਰਪਿਤ ਕੀਤਾ।
ਇਹ ਵੀ ਪੜ੍ਹੋ ਵੱਡੀ ਖ਼ਬਰ; Bathinda ਦਾ DSP ਮੁਅੱਤਲ, ਨਸ਼ਿਆਂ ਦੇ ਕੇਸ ’ਚ ਲਾਪਰਵਾਹੀ ਵਰਤਣ ਦੇ ਲੱਗੇ ਦੋਸ਼
ਪ੍ਰਧਾਨ ਮੰਤਰੀ ਦਾ ਸਪਨਾ ਹੈ ਕਿ ਦੇਸ਼ ਦਾ ਆਮ ਨਾਗਰਿਕ ਵੀ ਹਵਾਈ ਸੇਵਾ ਦੀ ਵਰਤੋ ਕਰ ਸਕੇ ਅਤੇ ਪਿਛਲੇ 11 ਸਾਲਾਂ ਵਿੱਚ ਇਸ ਸਪਨੇ ਨੂੰ ਕਈ ਮਾਇਨਿਆਂ ਵਿੱਚ ਜਮੀਨੀ ਪੱਧਰ ‘ਤੇ ਉਤਾਰਿਆ ਹੈ। ਉਸੀ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਜੈਯੰਤੀ ਮੌਕੇ ‘ਤੇ ਹਿਸਾਰ ਤੋਂ ਅਯੋਧਿਆ ਲਈ ਹਵਾਈ ਸੇਵਾ ਨੂੰ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ ਸੀ। ਅੱਜ ਇੱਥੋਂ ਦੂਜੀ ਹਵਾਈ ਸੇਵਾ ਦੀ ਸ਼ੁਰੂਆਤ ਹੋਈ ਹੈ, ਜੋ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਚੰਡੀਗੜ੍ਹ ਨੂੰ ਜੋੜੇਗੀ।ਉਨ੍ਹਾਂ ਨੇ ਕਿਹਾ ਕਿ ਹਿਸਾਰ ਏਅਰਪੋਰਟ ਦੇ ਕਾਰਨ ਆਉਣ ਵਾਲੇ ਸਮੇਂ ਵਿੱਚ ਹਿਸਾਰ ਉਦਯੋਗ ਦਾ ਵੀ ਹੱਬ ਬਣੇਗਾ ਅਤੇ ਵੱਖ-ਵੱਖ ਤਰ੍ਹਾ ਦੀ ਸਹੂਲਤਾਂ ਮਿਲਣਗੀਆਂ, ਜਿਸ ਨਾਲ ਇਸ ਖੇਤਰ ਦਾ ਤੇਜ ਗਤੀ ਨਾਲ ਵਿਕਾਸ ਹੋਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।