Bathinda News: ਪੰਜਾਬ ਸਰਕਾਰ ਵੱਲੋਂ ਦਿਖ਼ਾਈ ਜਾ ਰਹੀ ਸਖ਼ਤੀ ਦਾ ਹੁਣ ਬਠਿੰਡਾ ’ਚ ਵੀ ਅਸਰ ਦੇਖਣ ਨੂੰ ਮਿਲ ਰਿਹਾ। ਸੋਮਵਾਰ ਨੂੰ ਸੂਬੇ ਦੇ ਗ੍ਰਹਿ ਵਿਭਾਗ ਨੇ ਇੱਕ ਵੱਡੀ ਕਰਵਾਈ ਕਰਦਿਆਂ ਬਠਿੰਡਾ ਸਿਟੀ-1 ਦੇ ਡੀਐਸਪੀ ਹਰਬੰਸ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ ਗੁਆਂਢੀ ਤੋਂ ਤੰਗ ਆ ਕੇ ਨਹਿਰ ’ਚ ਛਾਲ ਮਾਰਨ ਵਾਲੇ ਮਾਪਿਆਂ ਦੇ ਇਕਲੌਤੇ ਪੁੱਤ ਦੀ 4 ਦਿਨਾਂ ਬਾਅਦ ਮਿਲੀ ਲਾਸ਼
ਹਾਲਾਂਕਿ ਮੁਅੱਤਲੀ ਦੇ ਆਰਡਰ ਸਾਹਮਣੇ ਨਹੀਂ ਆਏ ਪ੍ਰੰਤੂ ਕਿਹਾ ਜਾ ਰਿਹਾ ਕਿ ਇਹ ਕਾਰਵਾਈ ਉਕਤ ਅਧਿਕਾਰੀ ਉਪਰ ਨਸ਼ਿਆਂ ਦੇ ਤਸਕਰਾਂ ਖਿਲਾਫ਼ ਢਿੱਲੀ ਦੇ ਚੱਲਦਿਆਂ ਕੀਤੀ ਗਈ ਹੈ। ਜਿਕਰਯੋਗ ਹੈ ਕਿ ਉਕਤ ਅਧਿਕਾਰੀ ਪਿਛਲੇ ਦਿਨੀਂ ਪੰਜਾਬ ਪੁਲਿਸ ਦੀ ਹੀ ਇੱਕ ਚਰਚਿਤ ਮਹਿਲਾ ਮੁਲਾਜਮ ਨੂੰ ਗ੍ਰਿਫਤਾਰ ਕਰਕੇ ਵੀ ਚਰਚਾ ਵਿਚ ਆਇਆ ਸੀ, ਜਿਸਨੂੰ ਹਰ ਕੋਈ ਹੱਥ ਪਾਉਣ ਤੋਂ ਬਚਦਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।