RBDAV Sen Sec Public School Bathinda ਦੇ NCC ਵਿੰਗ ਦੇ ਬੱਚਿਆਂ ਨੇ ਆਜ਼ਾਦੀ ਦਿਵਸ ਦੀ ਪਰੇਡ ਵਿੱਚ ਹਿੱਸਾ ਲਿਆ

Date:

spot_img

Bathinda News: RBDAV Sen Sec Public School Bathinda ਦੇ ਤਿੰਨ ਪੰਜਾਬ ਨੇਵਲ ਯੂਨਿਟ ਐਨ.ਸੀ.ਸੀ. ਵਿੰਗ ਦੇ ਬੱਚਿਆਂ ਨੇ 80ਵੇਂ ਆਜ਼ਾਦੀ ਦਿਵਸ ਦੀ ਪਰੇਡ ਵਿੱਚ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਭਾਗ ਲਿਆ।ਆਜ਼ਾਦੀ ਜਸ਼ਨਾਂ ਵਿੱਚ ਭਾਗ ਲੈ ਕੇ ਬੱਚਿਆਂ ਨੇ ਜਿਸ ਬੇਮਿਸਾਲ ਡਰਿਲ ਸ਼ੁੱਧਤਾ, ਅਨੁਸ਼ਾਸਨ ਅਤੇ ਸਮਰਪਣ ਦਾ ਪ੍ਰਗਟਾਵਾ ਕੀਤਾ ਉਨਾਂ ਯਤਨਾਂ ਸਦਕਾ ਚਾਰ ਕੈਡਿਟਸ ਨੂੰ ਤਿੰਨ ਪੰਜਾਬ ਨੇਬਲ ਯੂਨਿਟ ਵੱਲੋਂ ਸਰਟੀਫਿਕੇਟਾਂ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ।ਇਸ ਸਨਮਾਨ ਦਾ ਸਿਹਰਾ ਕਮਾਂਡਿੰਗ ਅਫਸਰ ਈਸ਼ਰਾਜ ਸਿੰਘ ਅਤੇ ਸਕੂਲ ਦੇ ਐਨ.ਸੀ.ਸੀ  ਇੰਸਟਕਟਰ ਸ੍ਰੀ ਸੁਖਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਸਖਤ ਮਿਹਨਤ ਕਰਕੇ ਸਿਖਲਾਈ ਪ੍ਰਾਪਤ ਕਰਨ ਨੂੰ ਜਾਂਦਾ ਹੈ।

ਇਹ ਵੀ ਪੜ੍ਹੋ AAP ਨੇ Charanjit Channi ਦੇ ਹਲਕੇ ‘ਚ ਨਵਾਂ ਇੰਚਾਰਜ ਲਗਾਇਆ

ਇਸ ਸਖਤ ਸਿਖਲਾਈ ਅਤੇ ਯੋਗ ਅਗਵਾਈ ਨੇ ਹੀ ਬੱਚਿਆਂ ਨੂੰ ਇਸ ਸ਼ਾਨਦਾਰ ਪਰੇਡ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਰਟੀਫਿਕੇਟ ਲਈ ਚੁਣੇ ਗਏ ਕੈਡਿਟਾਂ ਦੇ ਨਾਂ-ਸਮੀਕਸਾ਼, ਹਰਨੂਰ, ਪ੍ਰਿੰਸ ਅਤੇ ਰੌਸ਼ਨੀ ਸ਼ੁਕਲਾ ਹਨ।ਨੌਜਵਾਨ ਕੈਡਿਟਾਂ ਦੀਆਂ ਪ੍ਰਾਪਤੀਆਂ ਉੱਤੇ ਮਾਣ ਮਹਿਸੂਸ ਕਰਦਿਆਂ ਸਕੂਲ ਮੁਖੀ ਸ੍ਰੀ ਓ.ਪੀ. ਤਿਵਾੜੀ ਜੀ ਨੇ ਉਹਨਾਂ ਦੇ ਸਮਰਪਣ ਅਤੇ ਸਖਤ ਮਿਹਨਤ ਦੀ ਸ਼ਲਾਘਾ ਕੀਤੀ। ਯੂਨਿਟ ਵੱਲੋਂ ਆਏ ਸਰਟੀਫਿਕੇਟ ਬੱਚਿਆਂ ਨੂੰ ਦਿੰਦੇ ਹੋਏ ਉਹਨਾਂ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਇਹ ਗੱਲ ਵੀ ਬੜੇ ਮਾਣ ਨਾਲ ਆਖੀ ਕੇ ਰਾਸ਼ਟਰੀ ਪੱਧਰ ਦੇ ਸਮਾਗਮ ਵਿੱਚ ਹਿੱਸਾ ਲੈਣਾ ਦੇਸ਼ ਭਗਤੀ ਅਤੇ ਚਰਿੱਤਰ ਨਿਰਮਾਣ ਦੀ ਸੱਚੀ ਭਾਵਨਾ ਨੂੰ ਦਰਸਾਉਂਦਾ ਹੈ। ਜੋ ਸਕੂਲ ਲਗਾਤਾਰ ਆਪਣੇ ਬੱਚਿਆਂ ਵਿੱਚ ਇਸ ਭਾਵਨਾ ਨੂੰ ਪੈਦਾ ਕਰਨ ਦਾ ਟੀਚਾ ਰੱਖਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...