ਬਠਿੰਡਾ, 12 ਮਾਰਚ: ਜ਼ਿਲ੍ਹਾ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਸੀ.ਆਈ.ਏ ਸਟਾਫ-1 ਦੀ ਟੀਮ ਵੱਲੋਂ ਮੋੜ ਇਲਾਕੇ ਵਿਚੋਂ ਦੋ ਨੌਜਵਾਨਾਂ ਨੂੰ ਦੋ ਹਥਿਆਰਾਂ ਸਹਿਤ ਕਾਬੂ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਮੌੜ ਰਾਹੁਲ ਭਾਰਦਵਾਜ਼ ਨੇ ਦੱਸਿਆ ਕਿ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੌੜ ਬਠਿੰਡਾ ਰੋਡ ਦੀ ਲਿੰਕ ਸੜਕ ਪਿੰਡ ਰਾਮਨਗਰ ਕੋਲ ਗਸ਼ਤ ਕਰ ਰਹੀ ਸੀ। ਇਸ ਦੌਰਾਨ 2 ਨੌਜਵਾਨਾਂ ਦੀ ਤਲਾਸ਼ੀ ਲੈਣ ’ਤੇ ਉਹਨਾਂ ਕੋਲੋ ਦੋ ਨਜਾਇਜ ਪਿਸਤੌਲ .315 ਬੋਰ ਅਤੇ .32 ਬੋਰ ਸਮੇਤ 3 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਕਿਸਾਨਾਂ ਲਈ ਵੱਡੀ ਖ਼ੁਸਖਬਰੀ: ਖੇਤੀਬਾੜੀ ਲਈ 90 ਹਜ਼ਾਰ ਨਵੇਂ ਸੋਲਰ ਪੰਪ ਮੁਹੱਈਆ ਕਰਵਾਏਗੀ ਮਾਨ ਸਰਕਾਰ
ਪੁਲਿਸ ਟੀਮ ਨੇ ਦੋਵਾਂ ਨੂੰ ਮੌਕੇ ’0ਤੇ ਹੀ ਗ੍ਰਿਫਤਾਰ ਕਰ ਲਿਆ, ਜਿੰਨ੍ਹਾਂ ਦੀ ਪਹਿਚਾਣ ਹਰਦੀਪ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਅਤੇ ਬਚਿੱਤਰ ਸਿੰਘ ਵਾਸੀ ਪਿੰਡ ਬਾਲਿਆਂਵਾਲੀ ਜਿਲ੍ਹਾ ਬਠਿੰਡਾ ਦੇ ਤੌਰ ‘ਤੇ ਹੋਈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਵਿਰੁਧ ਮੁਕੱਦਮਾ ਨੰਬਰ 24 ਮਿਤੀ 11.3.2024 ਅ/ਧ 25/54/59 ਅਸਲਾ ਐਕਟ ਥਾਣਾ ਮੌੜ ਦਰਜ ਕੀਤਾ ਗਿਆ ਹੈ। ਮੁਢਲੀ ਪੜਤਾਲ ਮੁਤਾਬਕ ਕਥਿਤ ਦੋਸ਼ੀ ਨੇ ਇਹ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ। ਇਹ ਵੀ ਪਤਾ ਲੱਗਿਆ ਹੈ ਕਿ ਹਰਦੀਪ ਸਿੰਘ ਵਿਰੁਧ ਪਹਿਲਾਂ 4 ਅਤੇ ਬਚਿੱਤਰ ਸਿੰਘ ਵਿਰੁਧ 9 ਮੁਕੱਦਮੇ ਦਰਜ਼ ਹਨ।