ਬਠਿੰਡਾ, 10 ਦਸੰਬਰ: ਕੁੱਝ ਦਿਨ ਪਹਿਲਾਂ ਨਵੇਂ ਆਏ ਜ਼ਿਲ੍ਹੇ ਦੇ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਵਲੋਂ ਕੁੱਝ ਵਿੰਗਾਂ ਨੂੰ ਭੰਗ ਕਰ ਦਿੱਤਾ ਸੀ ਅਤੇ ਦਫ਼ਤਰਾਂ ਵਿਚੋਂ ਬੈਠੇ ਸਟਾਫ਼ ਨੂੰ ਕੱਢ ਕੇ ਪੀਸੀਆਰ ਤੇ ਥਾਣਿਆਂ ਵਿਚ ਭੇਜਿਆ ਗਿਆ ਸੀ। ਹੁਣ ਉਨ੍ਹਾਂ ਸੀਆਈਏ-1 ਦੇ ਮੁਖੀ ਨੂੰ ਵੀ ਬਦਲ ਦਿੱਤਾ ਹੈ। ਇਸੇ ਤਰ੍ਹਾਂ ਦੋ ਥਾਣਿਆਂ ਦੇ ਮੁਖੀਆਂ ਨੂੰ ਵੀ ਤਬਦੀਲ ਕਰ ਦਿੱਤਾ ਗਿਆ ਹੈ। ਸੂਚਨਾ ਮੁਤਾਬਕ ਸੀਆਈਏ-1 ਦੇ ਇੰਚਾਰਜ਼ ਇੰਸਪੈਕਟਰ ਤਰਲੋਚਨ ਸਿੰਘ ਦੀ ਥਾਂ ਹੁਣ ਨਵਾਂ ਇੰਚਾਰਜ਼ ਇੰਸਪੈਕਟਰ ਜਸਵਿੰਦਰ ਸਿੰਘ ਸਿੱਧੂ ਨੂੰ ਲਗਾਇਆ ਗਿਆ ਹੈ। ਉਹ ਥਾਣਾ ਸੰਗਤ, ਤਲਵੰਡੀ ਸਾਬੋ ਤੇ ਕੋਟਫੱਤਾ ਤੋਂ ਇਲਾਵਾ ਕਈ ਵਿੰਗਾਂ ਵਿਚ ਕੰਮ ਕਰ ਚੁੱਕੇ ਹਨ।
ਸਰਕਾਰੀ ਅਸਲਾਟਾਂ ਨਾਲ ਵਰਦੀ ’ਚ ਚੋਰੀ ਦੀ ਕੋਸ਼ਿਸ ਕਰਨ ਵਾਲੇ ਬਰਖਾਸਤ ਪੁਲਸੀਏ ਨਿਕਲੇ
ਇਸਤੋਂ ਇਲਾਵਾ ਲੰਮਾ ਸਮਾਂ ਸੀਆਈਏ ਵਿਚ ਕੰਮ ਕਰਨ ਵਾਲੇ ਸਬ ਇੰਸਪੈਕਟਰ ਜਗਰੂਪ ਸਿੰਘ ਨੂੰ ਥਾਣਾ ਸੰਗਤ ਦਾ ਨਵਾਂ ਇੰਚਾਰਜ਼ ਲਗਾਇਆ ਗਿਆ ਹੈ। ਉਹ ਮੌਜੂਦਾ ਸਮੇਂ ਥਾਣਾ ਰਾਮਪੁਰਾ ਵਿਚ ਵਧੀਕ ਇੰਚਾਰਜ਼ ਵਜੋਂ ਕੰਮ ਕਰ ਰਹੇ ਸਨ। ਜਦੋਂਕਿ ਥਾਣਾ ਸੰਗਤ ਦੇ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਨੂੰ ਵਧੀਕ ਥਾਣਾ ਮੁਖੀ ਰਾਮਪੁਰਾ ਸਦਰ ਤੈਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਕੋਟਫੱਤਾ ਨੂੰ ਵੀ ਨਵਾਂ ਮੁਖੀ ਮਿਲਿਆ ਹੈ। ਇਸ ਥਾਣੇ ਦੀ ਜਿੰਮੇਵਾਰੀ ਪੁਲਿਸ ਲਾਈਨ ਵਿਚ ਤੈਨਾਤ ਸਬ ਇੰਸਪੈਕਟਰ ਬਲਤੇਜ ਸਿੰਘ ਨੂੰ ਸੌਪੀ ਗਈ ਹੈ।